• Home
 • »
 • News
 • »
 • lifestyle
 • »
 • BANK HOLIDAYS OCTOBER 2021 BANKS TO REMAIN SHUT FOR 5 DAYS CHECK BANK BAND FULL LIST DETAILS HERE

Bank Holidays- ਇਸ ਹਫਤੇ 5 ਦਿਨ ਬੰਦ ਰਹਿਣਗੇ ਬੈਂਕ, ਬ੍ਰਾਂਚ ਜਾਣ ਤੋਂ ਪਹਿਲਾਂ ਵੇਖੋ ਛੁੱਟੀਆਂ ਦੀ ਪੂਰੀ ਲਿਸਟ...

Bank Holidays- ਇਸ ਹਫਤੇ 5 ਦਿਨ ਬੰਦ ਰਹਿਣਗੇ ਬੈਂਕ, ਬ੍ਰਾਂਚ ਜਾਣ ਤੋਂ ਪਹਿਲਾਂ ਵੇਖੋ ਛੁੱਟੀਆਂ ਦੀ ਪੂਰੀ ਲਿਸਟ... (file photo)

Bank Holidays- ਇਸ ਹਫਤੇ 5 ਦਿਨ ਬੰਦ ਰਹਿਣਗੇ ਬੈਂਕ, ਬ੍ਰਾਂਚ ਜਾਣ ਤੋਂ ਪਹਿਲਾਂ ਵੇਖੋ ਛੁੱਟੀਆਂ ਦੀ ਪੂਰੀ ਲਿਸਟ... (file photo)

 • Share this:
  ਅਕਤੂਬਰ ਛੁੱਟੀਆਂ (Bank holidays) ਨਾਲ ਭਰਿਆ ਮਹੀਨਾ ਹੈ। ਸਾਰੇ ਵੱਡੇ ਤਿਉਹਾਰ ਇਸ ਮਹੀਨੇ ਵਿੱਚ ਆਉਂਦੇ ਹਨ। ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਛੁੱਟੀਆਂ ਦੇ ਕੈਲੰਡਰ ਦੇ ਅਨੁਸਾਰ ਇਸ ਹਫਤੇ ਦੇਸ਼ ਦੇ ਕਈ ਸ਼ਹਿਰਾਂ ਵਿੱਚ ਬੈਂਕ 5 ਦਿਨ ਲਈ ਬੰਦ ਰਹਿਣਗੇ।

  ਦੱਸ ਦਈਏ ਕਿ ਅਕਤੂਬਰ ਮਹੀਨੇ ਵਿੱਚ ਆਉਣ ਵਾਲੇ ਦਿਨਾਂ ਵਿੱਚ ਵੱਖ-ਵੱਖ ਜ਼ੋਨਾਂ ਵਿੱਚ ਕੁੱਲ ਮਿਲਾ ਕੇ 7 ਦਿਨਾਂ ਦੀ ਛੁੱਟੀ ਰਹੇਗੀ। ਇਹ ਛੁੱਟੀਆਂ ਐਤਵਾਰ ਅਤੇ ਮਹੀਨੇ ਦੇ ਦੂਜੇ ਸ਼ਨੀਵਾਰ ਦੇ ਨਾਲ ਪੈ ਰਹੀਆਂ ਹਨ। ਅਕਤੂਬਰ ਮਹੀਨੇ ਵਿੱਚ ਬਹੁਤ ਸਾਰੇ ਤਿਉਹਾਰ ਆ ਰਹੇ ਹਨ, ਜਿਸ ਕਾਰਨ ਇਸ ਮਹੀਨੇ ਵਿੱਚ ਬੈਂਕ ਛੁੱਟੀਆਂ ਦੀ ਸੂਚੀ ਵੀ ਥੋੜ੍ਹੀ ਲੰਮੀ ਹੈ।

  ਅਜਿਹੀ ਸਥਿਤੀ ਵਿੱਚ, ਜੇ ਤੁਸੀਂ ਵੀ ਆਪਣੀ ਬੈਂਕ ਸ਼ਾਖਾ ਵਿੱਚ ਜਾ ਕੇ ਕੁਝ ਕੰਮ ਕਰਵਾਉਣਾ ਚਾਹੁੰਦੇ ਹੋ, ਤਾਂ ਘਰੋਂ ਜਾਣ ਤੋਂ ਪਹਿਲਾਂ ਛੁੱਟੀਆਂ ਦੀ ਪੂਰੀ ਸੂਚੀ ਵੇਖੋ। ਇਹ ਤੁਹਾਨੂੰ ਬੇਲੋੜੀ ਪਰੇਸ਼ਾਨੀ ਤੋਂ ਬਚਾਏਗਾ। ਦੱਸ ਦਈਏ ਕਿ ਸਾਰੇ ਬੈਂਕ ਜਨਤਕ ਛੁੱਟੀਆਂ ਉਤੇ ਬੰਦ ਹੁੰਦੇ ਹਨ, ਜਦੋਂ ਕਿ ਕੁਝ ਛੁੱਟੀਆਂ ਵੱਖ -ਵੱਖ ਰਾਜਾਂ ਵਿੱਚ ਵੱਖਰੀਆਂ ਹੁੰਦੀਆਂ ਹਨ।

  ਜਾਣੋ ਕਿੱਥੇ-ਕਿੱਥੇ ਬੰਦ ਰਹਿਣਗੇ ਬੈਂਕ
  19 ਅਕਤੂਬਰ: ਈਦ-ਏ-ਮਿਲਾਦ /ਮਿਲਾਦ-ਏ-ਸ਼ਰੀਫ (ਪੈਗੰਬਰ ਮੁਹੰਮਦ ਦਾ ਜਨਮਦਿਨ)/ਬਾਰਾਵਫਾਤ- ਇਸ ਦਿਨ ਅਹਿਮਦਾਬਾਦ, ਬੇਲਾਪੁਰ, ਭੋਪਾਲ, ਚੇਨਈ, ਦੇਹਰਾਦੂਨ, ਹੈਦਰਾਬਾਦ, ਇੰਫਾਲ, ਜੰਮੂ, ਕਾਨਪੁਰ, ਕੋਚੀ, ਲਖਨਊ, ਮੁੰਬਈ, ਨਾਗਪੁਰ, ਦਿੱਲੀ, ਰਾਏਪੁਰ, ਰਾਂਚੀ, ਸ੍ਰੀਨਗਰ ਅਤੇ ਤਿਰੂਵਨੰਤਪੁਰਮ ਦੇ ਬੈਂਕ ਬੰਦ ਰਹਿਣਗੇ।

  20 ਅਕਤੂਬਰ: ਮਹਾਰਿਸ਼ੀ ਵਾਲਮੀਕਿ ਜਯੰਤੀ/ਲਕਸ਼ਮੀ ਪੂਜਾ/ਈਦ-ਏ-ਮਿਲਾਦ ਦੇ ਕਾਰਨ ਅਗਰਤਲਾ, ਬੈਂਗਲੁਰੂ, ਚੰਡੀਗੜ੍ਹ, ਕੋਲਕਾਤਾ ਅਤੇ ਸ਼ਿਮਲਾ ਵਿੱਚ ਬੈਂਕ ਬੰਦ ਰਹਿਣਗੇ।
  22 ਅਕਤੂਬਰ: ਈਦ-ਏ-ਮਿਲਾਦ-ਉਲ-ਨਬੀ ਤੋਂ ਬਾਅਦ ਸ਼ੁੱਕਰਵਾਰ (ਜੰਮੂ, ਸ਼੍ਰੀਨਗਰ) ਬੈਂਕ ਬੰਦ ਰਹਿਣਗੇ
  23 ਅਕਤੂਬਰ: ਚੌਥਾ ਸ਼ਨੀਵਾਰ
  ਅਕਤੂਬਰ 24: ਐਤਵਾਰ
  26 ਅਕਤੂਬਰ: ਜੰਮੂ ਅਤੇ ਸ਼੍ਰੀਨਗਰ ਦੇ ਬੈਂਕ ਬੰਦ ਰਹਿਣਗੇ.
  ਅਕਤੂਬਰ 31: ਐਤਵਾਰ
  Published by:Gurwinder Singh
  First published: