Home /News /lifestyle /

IPPB ਭਰਤੀ 2022: ਇੰਡੀਆ ਪੋਸਟ ਪੇਮੈਂਟ ਬੈਂਕ 'ਚ ਨਿਕਲੀ ਭਰਤੀ, ਇਸ ਤਰ੍ਹਾਂ ਕਰੋ ਅਪਲਾਈ

IPPB ਭਰਤੀ 2022: ਇੰਡੀਆ ਪੋਸਟ ਪੇਮੈਂਟ ਬੈਂਕ 'ਚ ਨਿਕਲੀ ਭਰਤੀ, ਇਸ ਤਰ੍ਹਾਂ ਕਰੋ ਅਪਲਾਈ

IPPB ਭਰਤੀ 2022: ਇੰਡੀਆ ਪੋਸਟ ਪੇਮੈਂਟ ਬੈਂਕ 'ਚ ਨਿਕਲੀ ਭਰਤੀ, ਇਸ ਤਰ੍ਹਾਂ ਕਰੋ ਅਪਲਾਈ

IPPB ਭਰਤੀ 2022: ਇੰਡੀਆ ਪੋਸਟ ਪੇਮੈਂਟ ਬੈਂਕ 'ਚ ਨਿਕਲੀ ਭਰਤੀ, ਇਸ ਤਰ੍ਹਾਂ ਕਰੋ ਅਪਲਾਈ

IPPB Recruitment 2022: ਗਰੈਜੂਏਸ਼ਨ ਦੌਰਾਨ ਜਾਂ ਇਸ ਤੋਂ ਬਾਅਦ ਅੱਜ ਦੇ ਨੌਜਵਾਨ ਨੂੰ ਕਰੀਅਰ ਨੂੰ ਲੈ ਕੇ ਸਭ ਤੋਂ ਵੱਧ ਚਿੰਤਾ ਹੁੰਦੀ ਹੈ। ਅੱਜ ਦਾ ਨੌਜਵਾਨ ਕਈ ਤਰ੍ਹਾਂ ਦੇ ਪ੍ਰੋਫੈਸ਼ਨ ਵਿੱਚ ਆਪਣੀ ਕਿਸਮਤ ਅਜ਼ਮਾ ਸਕਦਾ ਹੈ। ਪਰ ਜੇ ਤੁਸੀਂ ਬੈਂਕਿੰਗ ਸੈਕਟਰ ਵਿੱਚ ਜਾਣ ਦੀ ਇੱਛਾ ਰੱਖਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ। ਗਰੈਜੂਏਸ਼ਨ ਤੋਂ ਬਾਅਦ ਜੇ ਤੁਸੀਂ ਸਰਕਾਰੀ ਨੌਕਰੀ ਦੀ ਭਾਲ ਕਰ ਰਹੇ ਹੋ ਤਾਂ ਤੁਹਾਨੂੰ ਦਸ ਦੇਈਏ ਕਿ IPPB ਵੱਲੋਂ ਭਰਤੀਆਂ ਕੱਢੀਆਂ ਗਈਆਂ ਹਨ। ਨੌਜਵਾਨ ਇੱਥੇ ਆਪਣੀ ਕਿਸਮਤ ਅਜ਼ਮਾ ਸਕਦੇ ਹਨ। ਦਰਅਸਲ ਇੰਡੀਆ ਪੋਸਟ ਪੇਮੈਂਟ ਬੈਂਕ, IPPB ਨੇ ਚੀਫ ਮੈਨੇਜਰ, ਸੀਨੀਅਰ ਮੈਨੇਜਰ (IPPB ਭਰਤੀ 2022) ਸਮੇਤ ਕਈ ਅਹੁਦਿਆਂ 'ਤੇ ਭਰਤੀ ਲਈ ਅਰਜ਼ੀਆਂ ਮੰਗੀਆਂ ਹਨ।

ਹੋਰ ਪੜ੍ਹੋ ...
  • Share this:
    IPPB Recruitment 2022: ਗਰੈਜੂਏਸ਼ਨ ਦੌਰਾਨ ਜਾਂ ਇਸ ਤੋਂ ਬਾਅਦ ਅੱਜ ਦੇ ਨੌਜਵਾਨ ਨੂੰ ਕਰੀਅਰ ਨੂੰ ਲੈ ਕੇ ਸਭ ਤੋਂ ਵੱਧ ਚਿੰਤਾ ਹੁੰਦੀ ਹੈ। ਅੱਜ ਦਾ ਨੌਜਵਾਨ ਕਈ ਤਰ੍ਹਾਂ ਦੇ ਪ੍ਰੋਫੈਸ਼ਨ ਵਿੱਚ ਆਪਣੀ ਕਿਸਮਤ ਅਜ਼ਮਾ ਸਕਦਾ ਹੈ। ਪਰ ਜੇ ਤੁਸੀਂ ਬੈਂਕਿੰਗ ਸੈਕਟਰ ਵਿੱਚ ਜਾਣ ਦੀ ਇੱਛਾ ਰੱਖਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ। ਗਰੈਜੂਏਸ਼ਨ ਤੋਂ ਬਾਅਦ ਜੇ ਤੁਸੀਂ ਸਰਕਾਰੀ ਨੌਕਰੀ ਦੀ ਭਾਲ ਕਰ ਰਹੇ ਹੋ ਤਾਂ ਤੁਹਾਨੂੰ ਦਸ ਦੇਈਏ ਕਿ IPPB ਵੱਲੋਂ ਭਰਤੀਆਂ ਕੱਢੀਆਂ ਗਈਆਂ ਹਨ। ਨੌਜਵਾਨ ਇੱਥੇ ਆਪਣੀ ਕਿਸਮਤ ਅਜ਼ਮਾ ਸਕਦੇ ਹਨ। ਦਰਅਸਲ ਇੰਡੀਆ ਪੋਸਟ ਪੇਮੈਂਟ ਬੈਂਕ, IPPB ਨੇ ਚੀਫ ਮੈਨੇਜਰ, ਸੀਨੀਅਰ ਮੈਨੇਜਰ (IPPB ਭਰਤੀ 2022) ਸਮੇਤ ਕਈ ਅਹੁਦਿਆਂ 'ਤੇ ਭਰਤੀ ਲਈ ਅਰਜ਼ੀਆਂ ਮੰਗੀਆਂ ਹਨ। ਦਿਲਚਸਪੀ ਰੱਖਣ ਵਾਲੇ ਉਮੀਦਵਾਰ ਅਧਿਕਾਰਤ ਵੈੱਬਸਾਈਟ ippbonline.com 'ਤੇ ਜਾ ਕੇ 9 ਅਪ੍ਰੈਲ 2022 ਤੱਕ ਅਹੁਦਿਆਂ ਲਈ ਅਰਜ਼ੀਆਂ ਜਮ੍ਹਾਂ ਕਰ ਸਕਦੇ ਹਨ। ਦੱਸ ਦੇਈਏ ਕਿ ਅਹੁਦਿਆਂ ਲਈ ਅਰਜ਼ੀ ਦੀ ਪ੍ਰਕਿਰਿਆ 26 ਮਾਰਚ 2022 ਤੋਂ ਸ਼ੁਰੂ ਹੋ ਗਈ ਹੈ। ਉਮੀਦਵਾਰ ਇਸ ਗਲ ਦਾ ਧਿਆਨ ਰੱਖਣ ਕਿ ਔਨਲਾਈਨ ਮੋਡ ਤੋਂ ਇਲਾਵਾ ਕਿਸੇ ਹੋਰ ਸਾਧਨ ਦੁਆਰਾ ਭਰਤੀ ਲਈ ਅਰਜ਼ੀਆਂ ਸਵੀਕਾਰ ਨਹੀਂ ਕੀਤੀਆਂ ਜਾਣਗੀਆਂ।

    IPPB ਭਰਤੀ 2022: ਅਸਾਮੀਆਂ ਦੀ ਗਿਣਤੀ
    ਕੁੱਲ 12 ਅਸਾਮੀਆਂ ਦੀ ਭਰਤੀ ਖੋਲੀ ਗਈ ਹੈ (IPPB ਭਰਤੀ 2022)। ਜਿਸ ਵਿੱਚ ਚੀਫ਼ ਟੈਕਨਾਲੋਜੀ ਅਫ਼ਸਰ, ਜਨਰਲ ਮੈਨੇਜਰ, ਅਸਿਸਟੈਂਟ ਜਨਰਲ ਮੈਨੇਜਰ, ਚੀਫ਼ ਮੈਨੇਜਰ ਅਤੇ ਸੀਨੀਅਰ ਮੈਨੇਜਰ ਸਮੇਤ ਕਈ ਹੋਰ ਅਸਾਮੀਆਂ ਹਨ। ਵਿਸਤ੍ਰਿਤ ਖਾਲੀ ਅਸਾਮੀਆਂ ਦੇ ਵੇਰਵੇ ਭਰਤੀ ਨੋਟੀਫਿਕੇਸ਼ਨ ਵਿੱਚ ਦੇਖੇ ਜਾ ਸਕਦੇ ਹਨ (https://www.ippbonline.com/documents/20133/133019/1648449898661.03.2022.pdf)।

    IPPB ਭਰਤੀ 2022: ਵਿਦਿਅਕ ਯੋਗਤਾ
    ਸਬੰਧਤ ਵਿਸ਼ਿਆਂ ਵਿੱਚ ਗ੍ਰੈਜੂਏਸ਼ਨ ਅਤੇ ਪੋਸਟ ਗ੍ਰੈਜੂਏਸ਼ਨ ਦੀ ਡਿਗਰੀ ਰੱਖਣ ਵਾਲੇ ਉਮੀਦਵਾਰ ਅਹੁਦਿਆਂ ਲਈ ਅਪਲਾਈ ਕਰ ਸਕਦੇ ਹਨ। ਅਪਲਾਈ ਕਰਨ ਵਾਲੇ ਨੌਜਵਾਨ ਇਨ੍ਹਾਂ ਅਸਾਮੀਆਂ ਦਾ ਪੋਸਟ ਵਾਰ ਵੇਰਵਾ ਨੋਟੀਫਿਕੇਸ਼ਨ ਵਿੱਚ ਚੈੱਕ ਕਰੋ (https://www.ippbonline.com/documents/20133/133019/1648449898661.03.2022.pdf) ।

    IPPB ਭਰਤੀ 2022: ਚੋਣ ਪ੍ਰਕਿਰਿਆ
    ਅਹੁਦਿਆਂ ਲਈ ਉਮੀਦਵਾਰਾਂ ਦੀ ਚੋਣ ਇੰਟਰਵਿਊ ਰਾਹੀਂ ਕੀਤੀ ਜਾਵੇਗੀ।

    IPPB ਭਰਤੀ 2022: ਐਪਲੀਕੇਸ਼ਨ ਫੀਸ
    ਅਪਲਾਈ ਕਰਨ ਲਈ ਅਰਜ਼ੀ ਫੀਸ 750 ਰੁਪਏ ਰੱਖੀ ਗਈ ਹੈ। ਹਾਲਾਂਕਿ, ਇਹ SC, ST ਅਤੇ PWD ਉਮੀਦਵਾਰਾਂ ਲਈ 150 ਰੁਪਏ ਰੱਖੀ ਗਈ ਹੈ। ਭਰਤੀ ਨੋਟੀਫਿਕੇਸ਼ਨ ਦੇਖਣ ਲਈ, ਹੇਠਾਂ ਦਿੱਤੇ ਸਿੱਧੇ ਲਿੰਕ 'ਤੇ ਕਲਿੱਕ ਕਰ ਸਕਦੇ ਹਨ

    https://www.ippbonline.com/documents/20133/133019/1648449898661.03.2022.pdf ।
    Published by:rupinderkaursab
    First published:

    Tags: Government job, Jobs, Online, Recruitment

    ਅਗਲੀ ਖਬਰ