ਬੈਂਕ ਆਫ ਬੜੌਦਾ (Baroda of Bank) ਦੇ ਗਾਹਕਾਂ ਲਈ ਬੁਰੀ ਖ਼ਬਰ ਹੈ। ਬੈਂਕ ਆਫ ਬੜੌਦਾ ਨੇ ਮਾਰਜਿਨਲ ਕਾਸਟ ਫੰਡ ਬੇਸਡ ਲੈਂਡਿੰਗ ਰੇਟ (MCLR) ਵਿੱਚ 10-15 ਬੇਸਿਸ ਪੁਆਇੰਟ ਦਾ ਵਾਧਾ ਕੀਤਾ ਹੈ। ਇਸ ਦਾ ਸਿੱਧਾ ਅਸਰ ਬੈਂਕ ਦੇ ਗਾਹਕਾਂ 'ਤੇ ਪਵੇਗਾ। ਬੈਂਕਾਂ ਤੋਂ ਕਈ ਤਰ੍ਹਾਂ ਦੇ ਕਰਜ਼ੇ ਹੁਣ ਪਹਿਲਾਂ ਨਾਲੋਂ ਮਹਿੰਗੇ ਹੋ ਜਾਣਗੇ। ਮਾਸਿਕ EMI ਵਿੱਚ ਵਾਧਾ ਕਰਜ਼ਦਾਰਾਂ ਦੀਆਂ ਜੇਬਾਂ ਨੂੰ ਪ੍ਰਭਾਵਿਤ ਕਰੇਗਾ। ਬੈਂਕ ਦੀਆਂ ਨਵੀਆਂ ਦਰਾਂ 12 ਜੁਲਾਈ 2022 ਤੋਂ ਲਾਗੂ ਹੋਣਗੀਆਂ।
ਤੁਹਾਨੂੰ ਦੱਸ ਦੇਈਏ ਕਿ ਬੈਂਕ ਨੇ ਛੋਟੇ ਕਾਰਜਕਾਲ ਲਈ MCLR ਦਰਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਹੈ। ਯਾਨੀ ਕਿ ਰਾਤੋ-ਰਾਤ ਜਾਂ ਇੱਕ ਮਹੀਨੇ ਦੇ ਟੈਨਰ ਲੋਨ ਲਈ ਵਿਆਜ ਦਰ ਪਹਿਲਾਂ ਵਾਂਗ ਹੀ ਰਹੇਗੀ। ਆਓ ਦੇਖਦੇ ਹਾਂ ਕਿ ਬੈਂਕ ਨੇ ਕਿਸ ਕਾਰਜਕਾਲ ਦੀ ਵਿਆਜ ਦਰ 'ਚ ਕਿੰਨਾਂ ਬਦਲਾਅ ਕੀਤਾ ਹੈ।
ਬੈਂਕ ਆਫ ਬੜੌਦਾ ਨਵੀਆਂ ਵਿਆਜ ਦਰਾਂ
ਬੈਂਕ ਆਫ ਬੜੌਦਾ (Baroda of Bank) ਨੇ ਇਕ ਸਾਲ ਦੀ ਮਿਆਦ ਵਾਲੇ ਕਰਜ਼ਿਆਂ 'ਤੇ ਵਿਆਜ ਦਰ 7.50 ਫੀਸਦੀ ਤੋਂ ਵਧਾ ਕੇ 7.65 ਫੀਸਦੀ ਕਰ ਦਿੱਤੀ ਹੈ। ਇਸ ਦੇ ਨਾਲ ਹੀ 6 ਮਹੀਨਿਆਂ ਦੇ ਕਰਜ਼ਿਆਂ ਦਾ MCLR 7.35 ਤੋਂ ਵਧ ਕੇ 7.45 ਫੀਸਦੀ ਹੋ ਗਿਆ ਹੈ। 3 ਮਹੀਨੇ ਦੇ ਕਰਜ਼ਿਆਂ ਲਈ MCLR 7.25 ਫੀਸਦੀ ਤੋਂ ਵਧਾ ਕੇ 7.35 ਫੀਸਦੀ ਕਰ ਦਿੱਤਾ ਗਿਆ ਹੈ। 7.20% ਦਾ MLLLR ਇੱਕ ਮਹੀਨੇ ਦੇ ਕਰਜ਼ੇ 'ਤੇ ਅਤੇ 6.80% ਰਾਤੋ ਰਾਤ ਦੇ ਕਰਜ਼ੇ 'ਤੇ ਲਾਗੂ ਹੁੰਦਾ ਹੈ। ਬੈਂਕ ਆਫ ਬੜੌਦਾ ਦੀ ਬੇਸ ਰੇਟ 8.15 ਫੀਸਦੀ ਸਲਾਨਾ ਹੈ। ਇਸ ਦੇ ਨਾਲ ਹੀ, BPLR (ਬੈਂਚਮਾਰਕ ਪ੍ਰਾਈਮ ਲੈਂਡਿੰਗ ਰੇਟ) 12.45 ਪ੍ਰਤੀਸ਼ਤ ਪ੍ਰਤੀ ਸਾਲ ਹੈ।
ਇਸਦੇ ਨਾਲ ਹੀ ਜ਼ਿਕਰਯੋਗ ਹੈ ਕਿ ਰਿਟੇਲ ਕਰਜ਼ਿਆਂ ਲਈ ਬੈਂਕ ਦੀ ਬੜੌਦਾ ਰੇਪੋ ਲਿੰਕਡ ਲੈਂਡਿੰਗ ਦਰ (BRLLR) 7.45 ਪ੍ਰਤੀਸ਼ਤ ਹੈ। ਇਹ ਰੇਪੋ ਦਰ 'ਤੇ ਆਧਾਰਿਤ ਉਧਾਰ ਦਰ ਹੈ। ਇਸ 'ਚ ਬੈਂਕ ਦਾ ਮਾਰਕਅੱਪ 2.55 ਫੀਸਦੀ ਹੈ। ਬੈਂਕ ਦੀ ਹੋਮ ਲੋਨ ਰੇਂਜ 7.45 ਫੀਸਦੀ ਤੋਂ 8.80 ਫੀਸਦੀ ਦੇ ਵਿਚਕਾਰ ਹੈ। ਨਵੀਂ ਕਾਰ ਲੈਣ ਲਈ ਬੈਂਕ 7.70 ਫੀਸਦੀ ਤੋਂ 10.95 ਫੀਸਦੀ ਦੀ ਵਿਆਜ ਦਰ 'ਤੇ ਕਰਜ਼ਾ ਦਿੰਦਾ ਹੈ। ਇਸ ਦੇ ਨਾਲ ਹੀ ਸੈਕੰਡ ਹੈਂਡ ਕਾਰਾਂ ਲਈ ਬੈਂਕ 10.20 ਫੀਸਦੀ ਤੋਂ ਲੈ ਕੇ 12.95 ਫੀਸਦੀ ਤੱਕ ਦਾ ਲੋਨ ਦਿੰਦਾ ਹੈ। ਇਸ ਦੇ ਨਾਲ ਹੀ ਦੋ ਪਹੀਆ ਵਾਹਨਾਂ ਲਈ ਬੈਂਕ 11.95 ਫੀਸਦੀ ਦੀ ਦਰ ਨਾਲ ਲੋਨ ਦਿੰਦਾ ਹੈ।
ਬੈਂਕ ਆਫ ਮਹਾਰਾਸ਼ਟਰ ਨੇ ਘਟਾਇਆ MCLR
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਬੈਂਕ ਆਫ ਮਹਾਰਾਸ਼ਟਰ ਨੇ MCLR ਦਰਾਂ ਘੱਟ ਕੀਤੀਆਂ ਹਨ। ਬੈਂਕ ਵੱਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਇਕ ਸਾਲ ਦੀ ਮਿਆਦ ਵਾਲੇ MCLR ਨੂੰ 7.70 ਫੀਸਦੀ ਤੋਂ ਘਟਾ ਕੇ 7.50 ਫੀਸਦੀ ਕਰ ਦਿੱਤਾ ਗਿਆ ਹੈ, ਜੋ ਜ਼ਿਆਦਾਤਰ ਖਪਤਕਾਰਾਂ ਦੇ ਕਰਜ਼ਿਆਂ ਲਈ ਮਿਆਰੀ ਹੈ। ਇਸੇ ਤਰ੍ਹਾਂ, 6 ਮਹੀਨਿਆਂ ਦੀ ਮਿਆਦ ਲਈ MCLR ਵਿੱਚ 0.20 ਪ੍ਰਤੀਸ਼ਤ ਦੀ ਕਮੀਂ ਆਈ ਹੈ ਅਤੇ ਇਹ ਹੁਣ 7.40 ਪ੍ਰਤੀਸ਼ਤ ਹੈ। ਬੈਂਕ ਨੇ ਕਿਹਾ ਕਿ ਤਿੰਨ ਮਹੀਨਿਆਂ ਦੀ ਮਿਆਦ ਲਈ ਦਰ ਨੂੰ 0.35 ਫੀਸਦੀ ਘਟਾ ਕੇ 7.20 ਫੀਸਦੀ ਕਰ ਦਿੱਤਾ ਗਿਆ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bank, Bank Of Baroda, Business, Businessman