Home /News /lifestyle /

Bank of Baroda ਦੇ ਨਤੀਜੇ ਰਹੇ ਸ਼ਾਨਦਾਰ, 1,779 ਕਰੋੜ ਰੁਪਏ ਦਾ ਹੋਇਆ ਮੁਨਾਫਾ

Bank of Baroda ਦੇ ਨਤੀਜੇ ਰਹੇ ਸ਼ਾਨਦਾਰ, 1,779 ਕਰੋੜ ਰੁਪਏ ਦਾ ਹੋਇਆ ਮੁਨਾਫਾ

Bank of Baroda ਦੇ ਨਤੀਜੇ ਰਹੇ ਸ਼ਾਨਦਾਰ, 1,779 ਕਰੋੜ ਰੁਪਏ ਦਾ ਹੋਇਆ ਮੁਨਾਫਾ (ਫਾਈਲ ਫੋਟੋ)

Bank of Baroda ਦੇ ਨਤੀਜੇ ਰਹੇ ਸ਼ਾਨਦਾਰ, 1,779 ਕਰੋੜ ਰੁਪਏ ਦਾ ਹੋਇਆ ਮੁਨਾਫਾ (ਫਾਈਲ ਫੋਟੋ)

Bank of Baroda : ਜਨਤਕ ਖੇਤਰ ਦੇ ਬੈਂਕ ਆਫ ਬੜੌਦਾ (Bank of Baroda) ਨੇ ਮਾਰਚ 2022 ਨੂੰ ਖਤਮ ਹੋਏ ਵਿੱਤੀ ਸਾਲ ਦੀ ਚੌਥੀ ਤਿਮਾਹੀ ਵਿੱਚ 1,779 ਕਰੋੜ ਰੁਪਏ ਦਾ ਸ਼ੁੱਧ ਲਾਭ ਦਰਜ ਕੀਤਾ। ਵਿੱਤੀ ਸਾਲ 2020-21 ਦੀ ਇਸੇ ਤਿਮਾਹੀ ਵਿੱਚ ਬੈਂਕ ਨੂੰ 1,047 ਕਰੋੜ ਰੁਪਏ ਦਾ ਸ਼ੁੱਧ ਘਾਟਾ ਹੋਇਆ ਸੀ।

ਹੋਰ ਪੜ੍ਹੋ ...
  • Share this:
Bank of Baroda : ਜਨਤਕ ਖੇਤਰ ਦੇ ਬੈਂਕ ਆਫ ਬੜੌਦਾ (Bank of Baroda) ਨੇ ਮਾਰਚ 2022 ਨੂੰ ਖਤਮ ਹੋਏ ਵਿੱਤੀ ਸਾਲ ਦੀ ਚੌਥੀ ਤਿਮਾਹੀ ਵਿੱਚ 1,779 ਕਰੋੜ ਰੁਪਏ ਦਾ ਸ਼ੁੱਧ ਲਾਭ ਦਰਜ ਕੀਤਾ। ਵਿੱਤੀ ਸਾਲ 2020-21 ਦੀ ਇਸੇ ਤਿਮਾਹੀ ਵਿੱਚ ਬੈਂਕ ਨੂੰ 1,047 ਕਰੋੜ ਰੁਪਏ ਦਾ ਸ਼ੁੱਧ ਘਾਟਾ ਹੋਇਆ ਸੀ।

ਬੈਂਕ ਆਫ ਬੜੌਦਾ ((Bank of Baroda)) ਨੇ ਸ਼ੁੱਕਰਵਾਰ ਨੂੰ ਸਟਾਕ ਐਕਸਚੇਂਜਾਂ ਨੂੰ ਭੇਜੀ ਇੱਕ ਸੂਚਨਾ ਵਿੱਚ ਕਿਹਾ ਕਿ ਵਿੱਤੀ ਸਾਲ 2021-22 ਦੀ ਜਨਵਰੀ-ਮਾਰਚ ਮਿਆਦ ਵਿੱਚ ਉਸਦੀ ਕੁੱਲ ਆਮਦਨ ਘਟ ਕੇ 20,695.90 ਕਰੋੜ ਰੁਪਏ ਰਹਿ ਗਈ। ਵਿੱਤੀ ਸਾਲ 2020-21 ਦੀ ਸਮਾਨ ਮਿਆਦ ਵਿੱਚ, ਇਹ 21,501.94 ਕਰੋੜ ਰੁਪਏ ਸੀ।

ਪਿਛਲੇ ਵਿੱਤੀ ਸਾਲ ਲਈ ਬੈਂਕ ਦਾ ਸ਼ੁੱਧ ਲਾਭ ਵਿੱਤੀ ਸਾਲ 2020-21 ਦੇ 828.95 ਕਰੋੜ ਰੁਪਏ ਤੋਂ ਕਈ ਗੁਣਾ ਵੱਧ ਕੇ 7,272.28 ਕਰੋੜ ਰੁਪਏ ਹੋ ਗਿਆ ਹੈ। ਹਾਲਾਂਕਿ, ਖਤਮ ਹੋਏ ਸਾਲ ਦੌਰਾਨ ਇਸਦੀ ਕੁੱਲ ਆਮਦਨ ਘਟ ਕੇ 81,364.73 ਕਰੋੜ ਰੁਪਏ ਰਹਿ ਗਈ, ਜੋ ਇਕ ਸਾਲ ਪਹਿਲਾਂ 83,429 ਕਰੋੜ ਰੁਪਏ ਸੀ।

NPA ਵਿੱਚ ਵੀ ਆਈ ਗਿਰਾਵਟ

ਸੰਪੱਤੀ ਦੀ ਗੁਣਵੱਤਾ ਦੇ ਆਧਾਰ 'ਤੇ, ਬੈਂਕ ਦਾ ਕੁੱਲ ਐੱਨਪੀਏ ਪਿਛਲੀ ਤਿਮਾਹੀ 'ਚ 6.61 ਫੀਸਦੀ ਰਿਹਾ, ਜਦੋਂ ਕਿ ਵਿੱਤੀ ਸਾਲ 2020-21 ਦੀ ਇਸੇ ਮਿਆਦ 'ਚ ਇਹ 8.87 ਫੀਸਦੀ ਸੀ। ਮੁੱਲ ਦੇ ਲਿਹਾਜ਼ ਨਾਲ, ਬੈਂਕ ਦਾ ਕੁੱਲ NPA ਮਾਰਚ 2022 ਨੂੰ ਖਤਮ ਹੋਈ ਤਿਮਾਹੀ ਲਈ ਘਟ ਕੇ 54,059 ਕਰੋੜ ਰੁਪਏ ਰਹਿ ਗਿਆ। ਵਿੱਤੀ ਸਾਲ 2020-21 ਦੀ ਇਸੇ ਮਿਆਦ 'ਚ ਇਹ 66,671 ਕਰੋੜ ਰੁਪਏ ਸੀ।

ਲਾਭਅੰਸ਼ ਦੀ ਘੋਸ਼ਣਾ (Dividen)

ਬੈਂਕ ਦਾ ਸ਼ੁੱਧ ਐਨਪੀਏ ਵੀ ਪਿਛਲੀ ਤਿਮਾਹੀ ਵਿੱਚ ਘਟ ਕੇ 13,365 ਕਰੋੜ ਰੁਪਏ ਰਹਿ ਗਿਆ, ਜੋ ਇੱਕ ਸਾਲ ਪਹਿਲਾਂ ਦੀ ਇਸੇ ਮਿਆਦ ਵਿੱਚ 21,780 ਕਰੋੜ ਰੁਪਏ ਸੀ। ਬੈਂਕ ਆਫ ਬੜੌਦਾ ਨੇ ਕਿਹਾ ਕਿ ਉਸਦੇ ਨਿਰਦੇਸ਼ਕ ਮੰਡਲ ਨੇ ਵਿੱਤੀ ਸਾਲ 2021-22 ਲਈ ਸ਼ੇਅਰਧਾਰਕਾਂ ਨੂੰ ਪ੍ਰਤੀ ਸ਼ੇਅਰ 1.20 ਰੁਪਏ ਦੇ ਲਾਭਅੰਸ਼ ਦੀ ਸਿਫਾਰਸ਼ ਕੀਤੀ ਹੈ।

SBI ਦੇ ਨਤੀਜੇ ਵੀ ਰਹੇ ਬਿਹਤਰ

ਭਾਰਤੀ ਸਟੇਟ ਬੈਂਕ (ਐਸਬੀਆਈ) ਨੇ ਸ਼ੁੱਕਰਵਾਰ ਨੂੰ ਆਪਣੇ ਤਿਮਾਹੀ ਨਤੀਜੇ ਜਾਰੀ ਕੀਤੇ ਹਨ। ਬੈਂਕ ਨੇ ਸਾਲ ਦਰ ਸਾਲ 41 ਫੀਸਦੀ ਦੇ ਵਾਧੇ ਨਾਲ 9,113.5 ਕਰੋੜ ਰੁਪਏ ਦਾ ਸ਼ੁੱਧ ਲਾਭ ਕਮਾਇਆ ਹੈ। ਹਾਲਾਂਕਿ ਇਹ ਮੁਨਾਫਾ 9,927.6 ਕਰੋੜ ਰੁਪਏ ਦੇ ਅਨੁਮਾਨ ਤੋਂ ਘੱਟ ਹੈ। SBI ਦੇ ਅਨੁਸਾਰ, ਉਸਦੀ ਸ਼ੁੱਧ ਵਿਆਜ ਆਮਦਨ ਸਾਲ ਦਰ ਸਾਲ ਆਧਾਰ 'ਤੇ 15.3 ਫੀਸਦੀ ਵਧ ਕੇ 31,198 ਕਰੋੜ ਰੁਪਏ ਹੋ ਗਈ, ਜਦੋਂ ਕਿ ਵਿਸ਼ਲੇਸ਼ਕਾਂ ਨੂੰ 31,570 ਕਰੋੜ ਰੁਪਏ ਦੀ ਉਮੀਦ ਸੀ।
Published by:rupinderkaursab
First published:

Tags: Bank, Bank Of Baroda, Business, Businessman, SBI

ਅਗਲੀ ਖਬਰ