Home /News /lifestyle /

Bank of India Recruitment 2022: BOI 'ਚ ਨਿਕਲੀ ਬੰਪਰ ਭਰਤੀ, ਜਾਣੋ ਕਿੰਝ ਕਰਨਾ ਹੈ ਅਪਲਾਈ

ਬੈਂਕ ਆਫ਼ ਇੰਡੀਆ ਭਰਤੀ 2022: ਸਰਕਾਰੀ ਨੌਕਰੀ ਜਾਂ ਬੈਂਕ ਵਿੱਚ ਨੌਕਰੀ ਲਈ ਤਿਆਰੀ ਕਰ ਰਹੇ ਨੌਜਵਾਨਾਂ ਲਈ ਖੁਸ਼ਖਬਰੀ ਹੈ। ਬੈਂਕ ਆਫ਼ ਇੰਡੀਆ (BOI) ਨੇ ਵੱਖ-ਵੱਖ ਅਫ਼ਸਰਾਂ ਦੀਆਂ ਅਸਾਮੀਆਂ 'ਤੇ ਭਰਤੀ ਲਈ ਅਰਜ਼ੀਆਂ ਮੰਗੀਆਂ ਹਨ। ਜਿਸ ਵਿੱਚ ਰੈਗੂਲਰ ਅਤੇ ਠੇਕੇ ਦੇ ਆਧਾਰ 'ਤੇ ਭਰਤੀ ਕੀਤੀ ਜਾਵੇਗੀ। ਅਹੁਦਿਆਂ ਲਈ ਆਨਲਾਈਨ ਅਰਜ਼ੀ ਦੀ ਪ੍ਰਕਿਰਿਆ 26 ਅਪ੍ਰੈਲ 2022 ਤੋਂ ਸ਼ੁਰੂ ਹੋਵੇਗੀ ਅਤੇ ਅਪਲਾਈ ਕਰਨ ਦੀ ਆਖਰੀ ਮਿਤੀ 10 ਮਈ 2022 ਹੋਵੇਗੀ। ਅਹੁਦਿਆਂ ਲਈ ਅਪਲਾਈ ਕਰਨ ਲਈ ਉਮੀਦਵਾਰਾਂ ਨੂੰ ਬੈਂਕ ਦੀ ਅਧਿਕਾਰਤ ਵੈੱਬਸਾਈਟ bankofindia.co.in 'ਤੇ ਜਾਣਾ ਪਵੇਗਾ ਤੇ ਉੱਥੋਂ ਤੁਹਾਨੂੰ ਅਧਿਕਾਰਕ ਨੋਟੀਫਿਕੇਸ਼ਨ ਰਾਹੀਂ ਸਾਰੀ ਜਾਣਕਾਰੀ ਪ੍ਰਾਪਤ ਹੋਵੇਗੀ।

ਹੋਰ ਪੜ੍ਹੋ ...
  • Share this:

ਕੁੱਲ 696 ਅਸਾਮੀਆਂ ਦੀ ਨਿਕਲੀ ਭਰਤੀ : ਕੁੱਲ 696 ਅਸਾਮੀਆਂ ਦੀ ਭਰਤੀ ਖੋਲੀ ਗਈ ਹੈ ਜਿਸ ਵਿੱਚ ਇਕਨੋਮਿਸਟ(Economist), ਅੰਕੜਾ ਵਿਗਿਆਨੀ (Statistician), ਰਿਸਕ ਮੈਨੇਜਰ, ਕ੍ਰੈਡਿਟ ਐਨਾਲਿਸਟ, ਕ੍ਰੈਡਿਟ ਅਫਸਰ, ਟੈਕ ਅਪ੍ਰੇਜ਼ਲ-ਆਈਟੀ ਅਫਸਰ, ਡੇਟਾ ਸੈਂਟਰ ਮੈਨੇਜਰ ਅਤੇ ਸੀਨੀਅਰ ਮੈਨੇਜਰ ਦੀਆਂ ਅਸਾਮੀਆਂ ਦੀ ਭਰਤੀ ਕੀਤੀ ਜਾਵੇਗੀ। ਜਿਸ ਵਿੱਚ 594 ਅਸਾਮੀਆਂ ਰੈਗੂਲਰ ਅਤੇ 102 ਅਸਾਮੀਆਂ ਠੇਕੇ 'ਤੇ ਭਰਤੀ ਕੀਤੀਆਂ ਜਾਣਗੀਆਂ। ਜਿਨ੍ਹਾਂ ਉਮੀਦਵਾਰਾਂ ਨੇ ਅਹੁਦਿਆਂ ਲਈ ਆਨਲਾਈਨ ਅਪਲਾਈ ਕੀਤਾ ਹੈ, ਉਨ੍ਹਾਂ ਨੂੰ ਆਨਲਾਈਨ ਟੈਸਟ ਲਈ ਬੁਲਾਇਆ ਜਾਵੇਗਾ। ਜਿਸ ਦਾ ਆਯੋਜਨ ਦੇਸ਼ ਭਰ ਦੇ ਵੱਖ-ਵੱਖ ਸ਼ਹਿਰਾਂ ਵਿੱਚ ਕੀਤਾ ਜਾਵੇਗਾ।

ਇਨ੍ਹਾਂ ਅਸਾਮੀਆਂ ਲਈ ਵਿੱਦਿਅਕ ਯੋਗਤਾ : ਬੈਚਲਰ ਤੋਂ ਲੈ ਕੇ ਪੋਸਟ ਗ੍ਰੈਜੂਏਸ਼ਨ ਅਤੇ ਪੋਸਟ ਗ੍ਰੈਜੂਏਸ਼ਨ ਡਿਪਲੋਮਾ ਤੱਕ ਦੀਆਂ ਅਸਾਮੀਆਂ ਲਈ ਕਈ ਹੋਰ ਡਿਗਰੀਆਂ ਦੀ ਮੰਗ ਕੀਤੀ ਗਈ ਹੈ। ਜਿਸ ਦਾ ਵੇਰਵਾ ਭਰਤੀ ਨੋਟੀਫਿਕੇਸ਼ਨ ਵਿੱਚ ਦੇਖਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਕੁਝ ਸਾਲਾਂ ਦੇ ਕੰਮ ਦਾ ਤਜਰਬਾ ਵੀ ਮੰਗਿਆ ਗਿਆ ਹੈ।

ਇੰਝ ਹੋਵੇਗੀ ਚੋਣ ਪ੍ਰਕਿਰਿਆ : ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਦੀ ਚੋਣ ਔਨਲਾਈਨ ਟੈਸਟ ਜਾਂ ਗਰੁੱਪ ਡਿਸਕਸ਼ਨ (Group discussion) ਜਾਂ ਨਿੱਜੀ ਇੰਟਰਵਿਊ ਰਾਹੀਂ ਕੀਤੀ ਜਾਵੇਗੀ। ਜੋ ਕਿ ਬਿਨੈਕਾਰਾਂ ਦੀ ਗਿਣਤੀ ਦੇ ਹਿਸਾਬ ਨਾਲ ਤੈਅ ਕੀਤਾ ਜਾਵੇਗਾ।

ਇਨ੍ਹਾਂ ਅਸਾਮੀਆਂ ਲਈ ਅਰਜ਼ੀ ਦੀ ਫੀਸ : ਅਹੁਦਿਆਂ ਲਈ ਅਰਜ਼ੀ ਦੇਣ ਲਈ ਜਾਂ ਅਪਲਾਈ ਕਰਨ ਲਈ, ਉਮੀਦਵਾਰਾਂ ਨੂੰ ₹ 850 ਅਰਜ਼ੀ ਫੀਸ ਅਦਾ ਕਰਨੀ ਪਵੇਗੀ। ਹਾਲਾਂਕਿ, ਇਹ SC, ST ਅਤੇ PWD ਸ਼੍ਰੇਣੀ ਦੇ ਉਮੀਦਵਾਰਾਂ ਲਈ 175 ਰੁਪਏ ਫੀਸ ਰੱਖੀ ਗਈ ਹੈ।
Published by:rupinderkaursab
First published:

Tags: Bank, Government job, Jobs, Recruitment

ਅਗਲੀ ਖਬਰ