ਬਹੁਤ ਸਾਰੀਆਂ ਬੈਂਕਿੰਗ ਸੇਵਾਵਾਂ 19 ਨਵੰਬਰ 2022 ਨੂੰ ਬੰਦ ਰਹਿਣਗੀਆਂ, ਇਸ ਦਾ ਕਾਰਨ ਹੈ ਬੈਂਕਾਂ ਦੀ ਹੜਤਾਲ। ਜੇਕਰ ਤੁਹਾਡਾ ਕੋਈ ਬੈਂਕ ਨਾਲ ਕੰਮ ਹੈ ਤਾਂ ਤੁਸੀਂ ਇਸਨੂੰ ਸਮੇਂ ਸਰ ਨਿਪਟਾ ਲਓ। ਇਹ ਹੜਤਾਲ ਆਲ ਇੰਡੀਆ ਬੈਂਕ ਇੰਪਲਾਈਜ਼ ਐਸੋਸੀਏਸ਼ਨ (AIBEA) ਵੱਲੋਂ ਬੁਲਾਈ ਗਈ ਹੈ।
ਇਸ ਗੱਲ ਦੀ ਜਾਣਕਾਰੀ Bank of Baroda ਨੇ ਸਟਾਕ ਐਕਸਚੇਂਜ ਨੂੰ ਵੀ ਦਿੱਤੀ ਹੈ। ਇਸ ਹੜਤਾਲ ਕਾਰਨ ਏਟੀਐਮ ਸਮੇਤ ਸਾਰੀਆਂ ਬੈਂਕਿੰਗ ਸੇਵਾਵਾਂ ਪ੍ਰਭਾਵਿਤ ਹੋਣਗੀਆਂ। ਸਟਾਕ ਐਕਸਚੇਂਜ ਨੇ ਬੈਂਕ ਨੇ ਕਿਹਾ ਹੈ ਕਿ ਆਲ ਇੰਡੀਆ ਬੈਂਕ ਕਰਮਚਾਰੀ ਸੰਘ ਦੇ ਜਨਰਲ ਸਕੱਤਰ ਨੇ ਭਾਰਤੀ ਬੈਂਕ ਐਸੋਸੀਏਸ਼ਨ ਨੂੰ ਹੜਤਾਲ ਦਾ ਨੋਟਿਸ ਦਿੱਤਾ ਹੈ। ਇਸ ਨੋਟਿਸ ਵਿੱਚ ਇਹ ਵੀ ਕਿਹਾ ਹੈ ਕਿ AIBEA ਦੇ ਮੈਂਬਰਾਂ ਨੇ ਆਪਣੀਆਂ ਮੰਗਾਂ ਲਈ ਇਸ ਹੜਤਾਲ ਦਾ ਸੱਦਾ ਦਿੱਤਾ ਹੈ।
ਬੈਂਕ ਇਸ ਲਈ ਲੋੜੀਂਦੇ ਕਦਮ ਚੁੱਕ ਰਿਹਾ ਹੈ ਤਾਂ ਜੋ ਬੈਂਕ ਦਾ ਕੰਮ ਕਾਜ ਸਹੀ ਤਰ੍ਹਾਂ ਚਲਦਾ ਰਹੇ ਪਰ ਜੇਕਰ ਹੜਤਾਲ ਹੁੰਦੀ ਹੈ ਤਾਂ ਬੈਂਕਿੰਗ ਸੇਵਾਵਾਂ ਪ੍ਰਭਾਵਿਤ ਹੋ ਸਕਦੀਆਂ ਹਨ। ਅਸਲ ਵਿੱਚ ਇਹ ਹੜਤਾਲ ਬੈਂਕਰਾਂ ਉੱਪਰ ਹੋ ਰਹੇ ਵੱਖ-ਵੱਖ ਹਮਲਿਆਂ ਦੇ ਵਿਰੋਧ ਵਿੱਚ ਹੈ। ਪਿਛਲੇ ਮਹੀਨੇ ਹੀ AIBEA ਦੇ ਜਨਰਲ ਸਕੱਤਰ ਸੀਐਚ ਵੈਂਕਟਚਲਮ ਨੇ ਕਿਹਾ ਸੀ ਕਿ ਇਹਨਾਂ ਹਮਲਿਆਂ ਵਿੱਚ ਸਮਾਨਤਾ ਅਤੇ ਸਾਜਿਸ਼ ਹੈ। ਇਸ ਦਾ ਵਿਰੋਧ ਕਰਨ ਲਈ ਹੜਤਾਲ ਕੀਤੀ ਜਾ ਰਹੀ ਹੈ।
ਉਸਨੇ ਅੱਗੇ ਬੋਲਦੇ ਹੋਏ ਕਿਹਾ ਕਿ AIBEA ਯੂਨੀਅਨ ਦੇ ਮੈਂਬਰ ਬੈਂਕਰਾਂ ਨੂੰ ਹਾਲ ਹੀ ਵਿੱਚ ਸੋਨਾਲੀ ਬੈਂਕ, MUFG ਬੈਂਕ, ਫੈਡਰਲ ਬੈਂਕ ਅਤੇ ਸਟੈਂਡਰਡ ਚਾਰਟਰਡ ਸਮੇਤ ਕਈ ਬੈਂਕਾਂ ਤੋਂ ਬਰਖਾਸਤ/ਛਾਂਟ ਕੀਤਾ ਗਿਆ ਹੈ। ਇਸ ਤੋਂ ਇਲਾਵਾ 3300 ਮੁਲਾਜ਼ਮਾਂ ਦਾ ਤਬਾਦਲਾ ਕੀਤਾ ਗਿਆ ਹੈ।
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਵਿਦੇਸ਼ੀ ਬੈਂਕ ਸਟੈਂਡਰਡ ਚਾਰਟਰਡ 'ਤੇ Human Resources ਨਿਯਮਾਂ ਦੀ ਉਲੰਘਣਾ ਕਰਨ ਦਾ ਦੋਸ਼ ਹੈ। ਇਹ ਦੋਸ਼ ਆਲ ਇੰਡੀਆ ਬੈਂਕ ਆਫੀਸਰਜ਼ ਐਸੋਸੀਏਸ਼ਨ (AIBOC) ਨੇ ਲਗਾਇਆ ਹੈ ਅਤੇ ਬੈਂਕ ਦੇ ਸੀਈਓ ਨੂੰ ਕਾਰਵਾਈ ਕਰਨ ਦੀ ਗੱਲ ਲਿਖੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bank, Bank Holidays, Bank Strike