Home /News /lifestyle /

ਬੈਂਕਾਂ ਤੋਂ ਬਾਅਦ ਹੁਣ ਇਸ ਗੈਰ-ਬੈਂਕਿੰਗ ਫਾਈਨਾਂਸ ਕੰਪਨੀ ਨੇ ਵਧਾਈਆਂ FD ਵਿਆਜ ਦਰਾਂ, ਦੇ ਰਹੀ 7.85% ਵਿਆਜ

ਰੇਪੋ ਰੇਟ ਵਿੱਚ ਵਾਧੇ ਤੋਂ ਬਾਅਦ ਕਈ ਸਰਕਾਰੀ ਅਤੇ ਪ੍ਰਾਈਵੇਟ ਬੈਂਕਾਂ ਨੇ ਆਪਣੀਆਂ ਲੋਨ ਅਤੇ FD ਵਿਆਜ ਦਰਾਂ ਵਿੱਚ ਵਾਧਾ ਕੀਤਾ ਹੈ। ਦੇਸ਼ ਵਿੱਚ ਅੱਜ ਵੀ FD ਨੂੰ ਸੁਰੱਖਿਅਤ ਨਿਵੇਸ਼ ਵਿਕਲਪ ਮੰਨਿਆ ਜਾਂਦਾ ਹੈ। ਇੱਥੇ ਨਾ ਸਿਰਫ ਤੁਹਾਡਾ ਪੈਸਾ ਸੁਰੱਖਿਅਤ ਰਹਿੰਦਾ ਹੈ ਬਲਕਿ ਤੁਹਾਨੂੰ ਪਤਾ ਹੁੰਦਾ ਹੈ ਕਿ ਤੁਹਾਨੂੰ ਮਿਆਦ ਪੂਰੀ ਹੋਣ ਬਾਅਦ ਕਿੰਨੀ ਰਕਮ ਮਿਲੇਗੀ।

ਹੋਰ ਪੜ੍ਹੋ ...
  • Share this:

ਬੈਂਕਾਂ ਤੋਂ ਬਾਅਦ ਹੁਣ ਗੈਰ-ਬੈਂਕਿੰਗ ਫਾਈਨਾਂਸ ਕੰਪਨੀ (NBFC) ਬਜਾਜ ਫਾਈਨਾਂਸ ਲਿਮਿਟੇਡ ਨੇ ਵੀ ਆਪਣੀਆਂ ਵਿਆਜ ਦਰਾਂ ਵਿਚ ਵਾਧਾ ਕੀਤਾ ਹੈ। ਕੰਪਨੀ ਨੇ ਇਹ ਵਿਆਜ ਦਰਾਂ 39 ਮਹੀਨਿਆਂ ਦੀ ਮਿਆਦ ਲਈ ਹੀ ਹੈ। ਇਹ ਇੱਕ ਵਿਸ਼ੇਸ਼ ਯੋਜਨਾ ਹੈ। ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਕੰਪਨੀ ਆਮ ਨਾਗਰਿਕਾਂ ਨੂੰ 7.60% ਦੀ ਵਿਆਜ ਦਰ ਦੀ ਪੇਸ਼ਕਸ਼ ਕਰ ਰਹੀ ਹੈ। ਨਾਲ ਹੀ ਸੀਨੀਅਰ ਨਾਗਰਿਕਾਂ ਨੂੰ ਬਜਾਜ ਫਾਈਨਾਂਸ ਲਿਮਿਟੇਡ 7.85% ਵਿਆਜ ਦੇ ਰਹੀ ਹੈ।

ਕੰਪਨੀ ਨੇ ਇਹ ਯੋਜਨਾ ਮੰਗਲਵਾਰ ਤੋਂ ਲਾਗੂ ਕਰ ਦਿੱਤੀ ਹੈ। ਜੇਕਰ ਸੀਨੀਅਰ ਨਾਗਰਿਕ 44 ਮਹੀਨੇ ਲਈ FD ਵਿੱਚ ਪੈਸੇ ਜਮ੍ਹਾਂ ਕਰਵਾਉਂਦੇ ਹਨ ਤਾਂ ਉਹਨਾਂ ਨੂੰ 7.95% ਦਾ ਵਿਆਜ ਮਿਲੇਗਾ। ਨਾਲ ਹੀ ਆਮ ਨਾਗਰਿਕਾਂ ਨੂੰ 44 ਮਹੀਨਿਆਂ ਲਈ 7.70 % ਦੀ ਵਿਆਜ ਮਿਲੇਗਾ।

ਤੁਹਾਨੂੰ ਦੱਸ ਦੇਈਏ ਕਿ 12 ਤੋਂ 23 ਮਹੀਨਿਆਂ ਦੀ FD 'ਤੇ ਆਮ ਨਾਗਰਿਕਾਂ ਨੂੰ 6.80% ਅਤੇ 15 ਮਹੀਨਿਆਂ ਦੀ ਵਿਸ਼ੇਸ਼ FD 'ਤੇ 6.95 ਪ੍ਰਤੀਸ਼ਤ ਵਿਆਜ ਮਿਲੇਗਾ। ਜਾਣਕਾਰੀ ਲਈ ਦੱਸ ਦੇਈਏ ਕਿ ਸੀਨੀਅਰ ਨਾਗਰਿਕਾਂ ਲਈ 12 ਤੋਂ 23 ਮਹੀਨਿਆਂ ਦੀ FD 'ਤੇ 7.05% ਅਤੇ 15 ਮਹੀਨਿਆਂ ਦੀ ਵਿਸ਼ੇਸ਼ FD 'ਤੇ 7.20% ਵਿਆਜ ਮਿਲੇਗਾ।

ਤੁਸੀਂ ਕੰਪਨੀ ਦੇ ਕੋਲ 12 ਤੋਂ 60 ਮਹੀਨਿਆਂ ਤੱਕ ਦੀ FD ਕਰਵਾ ਸਕਦੇ ਹੋ। ਕੰਪਨੀ ਦੇ ਐਗਜ਼ੀਕਿਊਟਿਵ ਵਾਈਸ ਪ੍ਰੈਜ਼ੀਡੈਂਟ (ਫਿਕਸਡ ਡਿਪਾਜ਼ਿਟ ਐਂਡ ਇਨਵੈਸਟਮੈਂਟ, ਬਜਾਜ ਫਾਈਨਾਂਸ ਲਿਮਿਟੇਡ) ਸਚਿਨ ਸਿੱਕਾ ਨੇ ਦੱਸਿਆ ਕਿ ਪਹਿਲਾਂ 6 ਮਹੀਨਿਆਂ ਵਿੱਚ ਇੱਕ ਵਾਰ ਦਰਾਂ ਬਦਲੀਆਂ ਜਾਂਦੀਆਂ ਸਨ ਪਰ ਪਿਛਲੇ ਇੱਕ ਸਾਲ ਵਿੱਚ ਕਈ ਵਾਰ ਬਦਲਿਆ ਗਿਆ ਹੈ। ਇਸ ਦਾ ਕਾਰਨ ਆਰਬੀਆਈ ਵੱਲੋਂ ਰੇਪੋ ਦਰਾਂ ਵਿੱਚ ਵਾਧਾ ਅਤੇ ਕੁੱਝ ਹੋਰ ਕਾਰਨ ਹਨ। ਇਸ ਵਾਰ ਲਗਭਗ 25 ਆਧਾਰ ਅੰਕਾਂ ਦੇ ਵਾਧੇ ਦੇ ਨਾਲ, ਅਸੀਂ 39 ਮਹੀਨਿਆਂ ਦੇ ਨਵੇਂ ਕਾਰਜਕਾਲ ਲਈ ਯੋਜਨਾ ਵੀ ਸ਼ੁਰੂ ਕਰ ਰਹੇ ਹਾਂ।

Published by:Drishti Gupta
First published:

Tags: Business, FD interest rates, Interest rates, New interest rates