1 ਲੱਖ 35 ਹਜ਼ਾਰ ਵਿੱਚ Maruti Ritz ਤੇ 2 ਲੱਖ 10 ਹਜ਼ਾਰ 'ਚ ਖ਼ਰੀਦ ਸਕਦੇ ਹੋ ਬੱਸ..


Updated: December 27, 2018, 8:41 AM IST
1 ਲੱਖ 35 ਹਜ਼ਾਰ ਵਿੱਚ Maruti Ritz ਤੇ 2 ਲੱਖ 10 ਹਜ਼ਾਰ 'ਚ ਖ਼ਰੀਦ ਸਕਦੇ ਹੋ ਬੱਸ..
1 ਲੱਖ 35 ਹਜ਼ਾਰ ਵਿੱਚ Maruti Ritz ਤੇ 2 ਲੱਖ 10 ਹਜ਼ਾਰ 'ਚ ਖ਼ਰੀਦ ਸਕਦੇ ਹੋ ਬੱਸ..

Updated: December 27, 2018, 8:41 AM IST
ਲੋਨ ਵਾਪਸ ਨਾ ਭਰਨ ਵਾਲੇ ਲੋਕਾਂ ਦੀਆਂ ਗੱਡੀਆਂ ਕਬਜ਼ੇ ਵਿੱਚ ਲੈ ਕੇ ਬੈਂਕ ਨੀਲਾਮੀ ਕਰ ਰਹੇ ਹਨ। ਤੁਸੀਂ ਵੀ ਇਸ ਨੀਲਾਮੀ ਵਿੱਚ ਹਿੱਸਾ ਲੈ ਕੇ ਆਪਣੀ ਪਸੰਦ ਦੀ ਗੱਡੀ ਖ਼ਰੀਦ ਸਕਦੇ ਹੋ। ਕਈ ਗੱਡੀਆਂ ਕਾਫ਼ੀ ਸਸਤੇ ਵਿੱਚ ਨਿਲਾਮ ਹੋ ਰਹੀਆਂ ਹਨ। ਆਓ ਜਾਣਦੇ ਹਾਂ ਇਹਨਾਂ ਗੱਡੀਆਂ ਦੀ ਡਿਟੇਲਜ਼ ਅਤੇ ਕਿਵੇਂ ਤੁਸੀਂ ਇਸ ਨੀਲਾਮੀ ਵਿੱਚ ਹਿੱਸਾ ਲੈ ਸਕਦੇ ਹੋ।

1.35 ਲੱਖ ਵਿੱਚ Maruti Ritz

ਕਾਰਪੋਰੇਸ਼ਨ ਬੈਂਕ, ਮਹੀਪਾਲ ਪੁਰ, ਦਿੱਲੀ ਦੀ ਬਰਾਂਚ ਦੁਆਰਾ Maruti Ritz ਦੀ ਨੀਲਾਮੀ ਕੀਤੀ ਜਾ ਰਹੀ ਹੈ। ਦਿੱਲੀ ਨੰਬਰ ਦੀ ਇਸ ਗੱਡੀ ਦਾ ਮਾਡਲ ਮਈ 2016 ਦਾ ਹੈ । ਇਸ ਦਾ ਰਿਜ਼ਰਵ ਪ੍ਰਾਈਸ 1.30 ਲੱਖ ਰੁਪਏ ਹੈ ਅਤੇ ਜੇਕਰ ਤੁਸੀਂ ਬੋਲੀ ਲਗਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ 5 ਹਜ਼ਾਰ ਜ਼ਿਆਦਾ ਯਾਨੀ ਕਿ 1.35 ਲੱਖ ਰੁਪਏ ਤੋਂ ਬੋਲੀ ਸ਼ੁਰੂ ਕਰਨੀ ਹੋਵੇਗੀ।

22 ਜਨਵਰੀ 2019 ਨੂੰ 11.45 ਤੋਂ ਦੁਪਹਿਰ 1.15 ਵਜੇ ਤੱਕ ਬੋਲੀ ਹੋਵੇਗੀ ਅਤੇ ਇਸ ਦੇ ਲਈ ਤੁਹਾਨੂੰ 21 ਜਨਵਰੀ ਸ਼ਾਮ ਪੰਜ ਵਜੇ ਤੱਕ ਅਪਲਾਈ ਕਰਨਾ ਹੋਵੇਗਾ। ਇਹੀ ਬੈਂਕ ਹੋਰ ਵੀ ਬਹੁਤ ਸਾਰੀ ਕਾਰਾਂ ਦੀ ਨੀਲਾਮੀ ਕਰ ਰਿਹਾ ਹੈ।

2.60 ਲੱਖ ਵਿੱਚ ਕਮਰਸ਼ੀਅਲ ਵਹੀਕਲ

ਜੇਕਰ ਤੁਸੀਂ ਕਮਰਸ਼ੀਅਲ ਵਹੀਕਲ ਲੈਣਾ ਚਾਹੁੰਦੇ ਹੋ ਤਾਂ ਕਾਰਪੋਰੇਸ਼ਨ ਬੈਂਕ ਦੁਆਰਾ SML isuzu ਦਾ sartaj CNG truck ਦੀ ਨੀਲਾਮੀ ਕੀਤੀ ਜਾ ਰਹੀ ਹੈ। ਇਸ ਦਾ ਰਿਜ਼ਰਵ ਪ੍ਰਾਈਸ 2.60 ਲੱਖ ਰੁਪਏ ਹੈ ਅਤੇ ਤੁਹਾਨੂੰ 5 ਹਜ਼ਾਰ ਰੁਪਏ ਵਧਾ ਕੇ ਬੋਲੀ ਦੀ ਸ਼ੁਰੂਆਤ ਕਰਨੀ ਹੋਵੇਗੀ।
ਬੱਸ ਦੀ ਨੀਲਾਮੀ

ਕਾਰਪੋਰੇਸ਼ਨ ਬੈਂਕ, ਕੋਡੂਨਗਲੂਰ ਬਰਾਂਚ ਦੁਆਰਾ ਇੱਕ ਅਸ਼ੋਕ ਲੇਲੇਂਡ ਪੀਸੀਵੀ ਬੱਸ ਦੀ ਨੀਲਾਮੀ ਕੀਤੀ ਜਾ ਰਹੀ ਹੈ। ਕੇਰਲ ਨੰਬਰ ਦੀ ਇਸ ਬੱਸ ਦਾ ਰਿਜ਼ਰਵ ਪ੍ਰਾਈਸ 2 ਲੱਖ ਰੁਪਏ ਹੈ ਅਤੇ ਤੁਹਾਨੂੰ ਅਰਨੇਸਟ ਮਣੀ ਦੇ ਰੂਪ ਵਿੱਚ 50 ਹਜ਼ਾਰ ਰੁਪਏ ਜਮਾਂ ਕਰਾਉਣ ਹੋਣਗੇ। ਬੱਸ ਦਾ ਮਾਡਲ 2013 ਦਾ ਹੈ। ਤੁਸੀਂ ਇਸ ਬੋਲੀ ਵਿੱਚ ਸ਼ਾਮਿਲ ਹੋਣਾ ਚਾਹੁੰਦੇ ਹੋ ਤਾਂ ਤੁਹਾਨੂੰ 27 ਦਸੰਬਰ ਪੰਜ ਵਜੇ ਤੱਕ ਅਪਲਾਈ ਕਰਨਾ ਹੋਵੇਗਾ

ਕਿੰਨੇ ਵਿੱਚ ਮਿਲ ਰਹੀ ਹੈ ਟਾਟਾ ਨੈਨੋ

ਚੇਨਈ ਦੀ ਅਕਸ਼ਯ ਇਮੇਜਿੰਗ ਸਿਸਟਮ ਪ੍ਰਾਈਵੇਟ ਲਿਮਿਟੇਡ ਦੁਆਰਾ ਟਾਟਾ ਨੈਨੋ ਦੀ ਨੀਲਾਮੀ ਕੀਤੀ ਜਾ ਰਹੀ ਹੈ। 2014 ਮਾਡਲ ਦੀ ਇਸ ਕਾਰ ਦਾ ਰਿਜ਼ਰਵ ਪ੍ਰਾਈਸ 1 ਲੱਖ ਰੁਪਏ ਹੈ ਅਤੇ ਤੁਹਾਨੂੰ 5 ਹਜ਼ਾਰ ਰੁਪਏ ਜ਼ਿਆਦਾ ਤੋਂ ਬੋਲੀ ਦੀ ਪ੍ਰਕਿਰਿਆ ਸ਼ੁਰੂ ਕਰਨੀ ਹੋਵੇਗੀ। ਨੀਲਾਮੀ 28 ਦਸੰਬਰ 2018 ਨੂੰ ਸ਼ਾਮ 3 ਤੋਂ 4 ਵਜੇ ਦੇ ਵਿੱਚ ਹੋਵੇਗੀ । ਇਸ ਦੇ ਲਈ ਤੁਹਾਨੂੰ 27 ਦਸੰਬਰ ਸ਼ਾਮ ਚਾਰ ਵਜੇ ਤੱਕ ਅਪਲਾਈ ਕਰਨਾ ਹੋਵੇਗਾ।

ਕਿਵੇਂ ਕਰੀਏ ਅਪਲਾਈ

ਜੇਕਰ ਤੁਸੀਂ ਇਸ ਬੋਲੀ ਵਿੱਚ ਸ਼ਾਮਿਲ ਹੋਣਾ ਚਾਹੁੰਦੇ ਹੋ ਤਾਂ ਤੁਸੀਂ bankauctions.in ਉੱਤੇ ਵਹੀਕਲ ਕੈਟੇਗਿਰੀ ਵਿੱਚ ਸਰਚ ਕਰ ਕੇ ਇਸ ਨੀਲਾਮੀ ਲਈ ਅਪਲਾਈ ਕਰ ਸਕਦੇ ਹੋ ।
First published: December 27, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ