• Home
  • »
  • News
  • »
  • lifestyle
  • »
  • BANKS TO REMAIN CLOSED FOR 12 DAYS IN DECEMBER 2021 FULL LIST HERE GH AP

ਦਸੰਬਰ `ਚ 12 ਦਿਨ ਬੰਦ ਰਹਿਣਗੇ ਬੈਂਕ, ਵੇਖੋ RBI ਵੱਲੋਂ ਜਾਰੀ ਕੀਤੀ ਛੁੱਟੀਆਂ ਦੀ List

Bank Holidays in December 2021: ਇੱਥੇ ਇਹ ਨੋਟ ਕੀਤਾ ਜਾਣਾ ਚਾਹੀਦਾ ਹੈ ਕਿ ਦੇਸ਼ ਭਰ ਦੇ ਸਾਰੇ ਬੈਂਕ 12 ਦਿਨਾਂ ਲਈ ਬੰਦ ਨਹੀਂ ਰਹਿਣਗੇ ਕਿਉਂਕਿ ਭਾਰਤੀ ਰਿਜ਼ਰਵ ਬੈਂਕ ਯਾਨੀ ਆਰਬੀਆਈ ਦੁਆਰਾ ਤੈਅ ਕੀਤੀਆਂ ਗਈਆਂ ਕੁਝ ਛੁੱਟੀਆਂ ਖੇਤਰੀ ਹਨ। ਇਸ ਦਾ ਮਤਲਬ ਇਹ ਹੈ ਕਿ ਕੁਝ ਦਿਨਾਂ ਲਈ ਸਿਰਫ ਕੁਝ ਰਾਜਾਂ ਵਿੱਚ ਬੈਂਕ ਬੰਦ ਰਹਿਣਗੇ ਪਰ ਬਾਕੀ ਰਾਜਾਂ ਵਿੱਚ ਸਾਰੇ ਬੈਂਕਿੰਗ ਕੰਮਕਾਜ ਆਮ ਵਾਂਗ ਰਹਿਣਗੇ।

ਦਸੰਬਰ `ਚ 12 ਦਿਨ ਬੰਦ ਰਹਿਣਗੇ ਬੈਂਕ, ਵੇਖੋ RBI ਵੱਲੋਂ ਜਾਰੀ ਕੀਤੀ ਛੁੱਟੀਆਂ ਦੀ List

ਦਸੰਬਰ `ਚ 12 ਦਿਨ ਬੰਦ ਰਹਿਣਗੇ ਬੈਂਕ, ਵੇਖੋ RBI ਵੱਲੋਂ ਜਾਰੀ ਕੀਤੀ ਛੁੱਟੀਆਂ ਦੀ List

  • Share this:
Bank Holidays in December 2021: ਇਸ ਮਹੀਨੇ 12 ਦਿਨ ਬੰਦ ਰਹਿਣਗੇ ਬੈਂਕ, ਵੇਖੋ RBI ਵੱਲੋਂ ਜਾਰੀ ਕੀਤੀ ਛੁੱਟੀਆਂ ਦੀ ਸੂਚੀਜੇਕਰ ਤੁਸੀਂ ਵੀ ਦਸੰਬਰ ਮਹੀਨੇ 'ਚ ਬੈਂਕ ਨਾਲ ਸਬੰਧਤ ਕੰਮ ਕਰਨ ਜਾ ਰਹੇ ਹੋ ਤਾਂ ਪਹਿਲਾਂ ਇਸ ਕੰਮ ਦੀ ਖਬਰ ਪੜ੍ਹ ਲਓ। ਇਸ ਮਹੀਨੇ 'ਚ ਹਫਤਾਵਾਰੀ ਛੁੱਟੀਆਂ ਅਤੇ ਕ੍ਰਿਸਮਸ ਵਰਗੀਆਂ ਕਈ ਛੁੱਟੀਆਂ ਹੋਣ ਜਾ ਰਹੀਆਂ ਹਨ। ਇਸ ਪੂਰੇ ਮਹੀਨੇ 'ਚ ਕੁੱਲ 12 ਦਿਨ ਬੈਂਕ ਬੰਦ ਰਹਿਣਗੇ। ਕਈ ਛੁੱਟੀਆਂ ਲਗਾਤਾਰ ਪੈ ਰਹੀਆਂ ਹਨ। ਅਜਿਹੇ 'ਚ ਬੈਂਕਾਂ ਨਾਲ ਜੁੜੇ ਕੰਮ ਸਮੇਂ 'ਤੇ ਨਿਪਟਾ ਲਓ ਤਾਂ ਜੋ ਤੁਹਾਨੂੰ ਦਿੱਕਤ ਨਾ ਆਵੇ।

ਦਸੰਬਰ 2021 ਵਿੱਚ ਬੈਂਕ ਦੀਆਂ ਛੁੱਟੀਆਂ : ਇੱਥੇ ਇਹ ਨੋਟ ਕੀਤਾ ਜਾਣਾ ਚਾਹੀਦਾ ਹੈ ਕਿ ਦੇਸ਼ ਭਰ ਦੇ ਸਾਰੇ ਬੈਂਕ 12 ਦਿਨਾਂ ਲਈ ਬੰਦ ਨਹੀਂ ਰਹਿਣਗੇ ਕਿਉਂਕਿ ਭਾਰਤੀ ਰਿਜ਼ਰਵ ਬੈਂਕ ਯਾਨੀ ਆਰਬੀਆਈ ਦੁਆਰਾ ਤੈਅ ਕੀਤੀਆਂ ਗਈਆਂ ਕੁਝ ਛੁੱਟੀਆਂ ਖੇਤਰੀ ਹਨ। ਇਸ ਦਾ ਮਤਲਬ ਇਹ ਹੈ ਕਿ ਕੁਝ ਦਿਨਾਂ ਲਈ ਸਿਰਫ ਕੁਝ ਰਾਜਾਂ ਵਿੱਚ ਬੈਂਕ ਬੰਦ ਰਹਿਣਗੇ ਪਰ ਬਾਕੀ ਰਾਜਾਂ ਵਿੱਚ ਸਾਰੇ ਬੈਂਕਿੰਗ ਕੰਮਕਾਜ ਆਮ ਵਾਂਗ ਰਹਿਣਗੇ।

ਇਹ ਹੈ ਦਿਸੰਬਰ ਮਹੀਨੇ ਲਈ RBI ਵੱਲੋਂ ਜਾਰੀ ਕੀਤੀ ਛੁੱਟੀਆਂ ਦੀ ਸੂਚੀ :

-ਪਣਜੀ ਵਿੱਚ ਸੇਂਟ ਫਰਾਂਸਿਸ ਜ਼ੇਵੀਅਰ ਦੇ ਤਿਉਹਾਰ ਮੌਕੇ 3 ਦਸੰਬਰ ਨੂੰ ਬੈਂਕ ਬੰਦ ਰਹਿਣਗੇ।

- 5 ਦਸੰਬਰ ਨੂੰ ਐਤਵਾਰ ਨੂੰ ਹਫਤਾਵਾਰੀ ਛੁੱਟੀ ਹੋਵੇਗੀ।

-11 ਦਸੰਬਰ ਮਹੀਨੇ ਦਾ ਦੂਜਾ ਸ਼ਨੀਵਾਰ ਹੋਣ ਕਾਰਨ ਬੈਂਕ ਬੰਦ ਰਹਿਣਗੇ।

-12 ਦਸੰਬਰ ਐਤਵਾਰ ਦੀ ਹਫ਼ਤਾਵਾਰੀ ਛੁੱਟੀ ਵਾਲੇ ਦਿਨ ਬੈਂਕਾਂ ਵਿੱਚ ਕੋਈ ਕੰਮ ਨਹੀਂ ਹੋਵੇਗਾ।

-ਯੂ ਸੋ ਸੋ ਥਾਮ ਦੀ ਬਰਸੀ 'ਤੇ 18 ਦਸੰਬਰ ਨੂੰ ਸ਼ਿਲਾਂਗ 'ਚ ਬੈਂਕ ਬੰਦ ਰਹਿਣਗੇ।

-19 ਦਸੰਬਰ ਦਿਨ ਐਤਵਾਰ ਨੂੰ ਹਫਤਾਵਾਰੀ ਛੁੱਟੀ ਵਾਲੇ ਦਿਨ ਕਾਰੋਬਾਰ ਬੰਦ ਰਹਿਣਗੇ।

-ਕ੍ਰਿਸਮਸ 'ਤੇ 24 ਦਸੰਬਰ ਨੂੰ ਆਈਜ਼ੌਲ 'ਚ ਬੈਂਕ ਬੰਦ ਰਹਿਣਗੇ।

-ਬੈਂਗਲੁਰੂ ਅਤੇ ਭੁਵਨੇਸ਼ਵਰ ਨੂੰ ਛੱਡ ਕੇ ਕ੍ਰਿਸਮਿਸ 'ਤੇ 25 ਦਸੰਬਰ ਨੂੰ ਬੈਂਕ ਬੰਦ ਰਹਿਣਗੇ।

-26 ਦਸੰਬਰ ਨੂੰ ਐਤਵਾਰ ਨੂੰ ਹਫਤਾਵਾਰੀ ਛੁੱਟੀ ਹੁੰਦੀ ਹੈ।

-ਕ੍ਰਿਸਮਸ ਦੇ ਜਸ਼ਨਾਂ ਕਾਰਨ 27 ਦਸੰਬਰ ਨੂੰ ਆਈਜ਼ੌਲ ਵਿੱਚ ਬੈਂਕ ਬੰਦ ਰਹਿਣਗੇ।

-30 ਦਸੰਬਰ ਨੂੰ ਯੂ ਕਿਆਂਗ ਨੋਂਗਬਾਹ 'ਤੇ ਸ਼ਿਲਾਂਗ ਦੇ ਬੈਂਕ ਬੰਦ ਰਹਿਣਗੇ।

- 31 ਦਸੰਬਰ ਨੂੰ ਨਵੇਂ ਸਾਲ ਦੀ ਸ਼ਾਮ ਨੂੰ ਆਈਜ਼ੌਲ 'ਚ ਬੈਂਕ 'ਚ ਕੋਈ ਕੰਮ ਨਹੀਂ ਹੋਵੇਗਾ।
Published by:Amelia Punjabi
First published: