Bank Holidays In September: ਜੇਕਰ ਤੁਸੀਂ ਕੰਮ ਦੀ ਲਿਸਟ ਬਣਾ ਰਹੇ ਹੋ ਜਾਂ ਸਤੰਬਰ 'ਚ ਕਿਤੇ ਜਾਣ ਦੀ ਯੋਜਨਾ ਬਣਾ ਰਹੇ ਹੋ, ਤਾਂ ਬਿਹਤਰ ਹੋਵੇਗਾ ਕਿ ਪਹਿਲਾਂ ਬੈਂਕ ਛੁੱਟੀਆਂ ਦੀ ਲਿਸਟ ਦੇਖ ਲਓ। ਡਿਜੀਟਲ ਦੁਨੀਆ 'ਚ ਘਰ ਬੈਠੇ ਹੀ ਬਹੁਤ ਸਾਰੇ ਕੰਮ ਕੀਤੇ ਜਾਂਦੇ ਹਨ ਪਰ ਕਈ ਕੰਮ ਅਜਿਹੇ ਹਨ, ਜਿੱਥੇ ਬੈਂਕ ਜਾਣਾ ਪੈਂਦਾ ਹੈ। ਬਹੁਤ ਸਾਰੇ ਲੋਕ ਬੈਂਕ ਛੁੱਟੀਆਂ ਬਾਰੇ ਅਪਡੇਟ ਨਹੀਂ ਰੱਖਦੇ ਹਨ। ਇਸ ਲਈ ਬੈਂਕ ਛੁੱਟੀਆਂ ਬਾਰੇ ਸੁਚੇਤ ਰਹਿਣਾ ਜ਼ਰੂਰੀ ਹੈ।
ਅਗਲੇ ਮਹੀਨੇ ਯਾਨੀ ਸਤੰਬਰ ਵਿੱਚ, ਵੱਖ-ਵੱਖ ਥਾਵਾਂ 'ਤੇ ਬੈਂਕ ਲਗਭਗ 13 ਦਿਨਾਂ ਲਈ ਬੰਦ ਰਹਿਣਗੇ (Bank Holidays in September 2022)। ਅਗਸਤ 'ਚ ਵੀ ਬਾਕੀ ਦਿਨਾਂ 'ਚ ਬੈਂਕ ਕਈ-ਕਈ ਦਿਨ ਬੰਦ ਰਹਿਣਗੇ।
ਉਦਾਹਰਨ ਲਈ, ਚੌਥਾ ਸ਼ਨੀਵਾਰ 27 ਅਗਸਤ ਨੂੰ ਹੋਵੇਗਾ ਅਤੇ ਅਗਲੇ ਦਿਨ 28 ਅਗਸਤ ਨੂੰ ਐਤਵਾਰ ਹੈ। ਫਿਰ ਅਗਲੇ ਦਿਨ 29 ਅਗਸਤ ਨੂੰ ਸ਼੍ਰੀਮੰਤ ਸੰਕਰਦੇਵ ਤਿਥੀ (Shrimant Sankardev Tithi) ਹੈ। ਗੁਹਾਟੀ (Guwahati) 'ਚ ਇਸ ਦਿਨ ਬੈਂਕ ਬੰਦ ਰਹਿਣਗੇ। ਗੁਜਰਾਤ (Gujarat), ਮਹਾਰਾਸ਼ਟਰ (Maharashtra) ਅਤੇ ਕਰਨਾਟਕ (Karnataka) ਵਿੱਚ ਬੈਂਕ ਮਹੀਨੇ ਦੇ ਆਖਰੀ ਦਿਨ 31 ਅਗਸਤ ਨੂੰ ਬੰਦ ਰਹਿਣਗੇ।
ਸਤੰਬਰ 'ਚ ਇਨ੍ਹਾਂ ਤਰੀਕਾਂ 'ਤੇਨਾ ਜਾਓ ਬੈਂਕ
ਦੇਸ਼ ਵਿੱਚ ਰਾਜਾਂ ਅਨੁਸਾਰ ਛੁੱਟੀਆਂ ਹੁੰਦੀਆਂ ਹਨ। ਅਗਸਤ ਮਹੀਨੇ ਵਿੱਚ ਸ਼ਨੀਵਾਰ ਅਤੇ ਐਤਵਾਰ ਸਮੇਤ 18 ਦਿਨ ਹੁੰਦੇ ਹਨ। ਇਸ ਦੇ ਨਾਲ ਹੀ ਸਤੰਬਰ 'ਚ 13 ਦਿਨਾਂ ਦੀਆਂ ਬੈਂਕ ਛੁੱਟੀਆਂ ਹਨ।
ਦੇਖੋ ਛੁੱਟੀਆਂ ਦੀ List
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bank, Bank Holidays, Bank Of Baroda, Bank of india, Business