Home /News /lifestyle /

Basant Panchami 2023: ਇਸ ਸਾਲ ਕਦੋਂ ਮਨਾਈ ਜਾਵੇਗੀ ਬਸੰਤ ਪੰਚਮੀ? ਜਾਣੋ ਸਰਸਵਤੀ ਪੂਜਾ ਦਾ ਸ਼ੁੱਭ ਮਹੂਰਤ

ਸਭ ਤੋਂ ਪਹਿਲਾਂ ਸਵੇਰੇ ਇਸ਼ਨਾਨ ਕਰਕੇ ਪੀਲੇ ਰੰਗ ਦੇ ਕੱਪੜੇ ਪਹਿਨ ਲਵੋ। ਫੇਰ ਦੇਵੀ ਸਰਸਵਤੀ ਤੇ ਗਣੇਸ਼ ਜੀ ਦੀ ਮੂਰਤੀ ਜਾਂ ਫੋਟੋ ਸਥਾਪਿਤ ਕਰੋ। ਪੀਲਾ ਰੰਗ ਦੇਵੀ ਸਰਸਵਤੀ ਦਾ ਮਨਭਾਉਂਦਾ ਰੰਗ ਹੈ। ਇਸ ਲਈ ਪੀਲੇ ਫੁੱਲਾਂ ਨਾਲ ਦੇਵੀ ਨੂੰ ਸਜਾਓ। ਪੀਲੇ ਫੁੱਲਾਂ ਵਜੋਂ ਸਰ੍ਹੋਂ ਦੇ ਫੁੱਲ ਜਾਂ ਗੇਂਦੇ ਦੇ ਫੁੱਲ ਅਰਪਿਤ ਕਰ ਸਕਦੇ ਹੋ। ਇਸ ਤੋਂ ਬਾਦ ਭੋਗ ਲਗਾਉ, ਭੋਗ ਲਗਾਉਣ ਲਈ ਬੇਸਨ ਤੇ ਕੇਸਰ ਦੇ ਬਣੇ ਲੱਡੂ ਜਾਂ ਕੋਈ ਹੋਰ ਮਿਠਿਆਈ ਦੀ ਵਰਤੋਂ ਕਰੋ। ਭੋਗ ਲਗਾਕੇ ਦੇਵੀ ਦੀ ਆਰਤੀ ਉਤਾਰੋ। ਆਖਿਰ ਵਿਚ ਘਰ ਪਰਿਵਾਰ ਦੀ ਸੁੱਖ ਸਮਰਿਧੀ ਲਈ ਅਰਦਾਸ ਕਰੋ।

ਹੋਰ ਪੜ੍ਹੋ ...
  • Share this:

ਬਸੰਤ ਪੰਚਮੀ ਭਾਰਤ ਵਿਚ ਇਕ ਤਿਉਹਾਰ ਦੇ ਰੂਪ ਵਿਚ ਮਨਾਈ ਜਾਂਦੀ ਹੈ। ਬਸੰਤ ਪੰਚਮੀ ਦੇ ਦਿਨ ਮਾਂ ਸਰਸਵਤੀ ਜੀ ਦੀ ਪੂਜਾ ਕੀਤੀ ਜਾਂਦੀ ਹੈ। ਇਸ ਨਾਲ ਘਰ ਵਿਚ ਸੁੱਖ ਸ਼ਾਂਤੀ ਦਾ ਆਗਮਨ ਹੁੰਦਾ ਹੈ। ਬਸੰਤ ਪੰਚਮੀ ਵੀ ਅਸਲ ਵਿਚ ਸਰਦੀਆਂ ਦੇ ਖਾਤਮੇ ਅਤੇ ਬਸੰਤ ਦੀ ਸ਼ੁਰੂਆਤ ਦੀ ਖੁਸ਼ੀ ਵਜੋਂ ਮਨਾਇਆ ਜਾਂਦਾ ਹੈ। ਮਾਂ ਸਰਸਵਤੀ ਜੀ ਦੀ ਪੂਜਾ ਲਈ ਸਹੀ ਮਹੂਰਤ ਦਾ ਪਤਾ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ। ਅੱਜਕਲ੍ਹ ਅਸੀਂ ਇੰਗਲਿਸ਼ ਕੈਲੰਡਰ ਅਨੁਸਾਰ ਜਿਉਂ ਰਹੇ ਹਾਂ, ਅਜਿਹੇ ਵਿਚ ਦੇਸੀ ਮਹੀਨਿਆਂ ਅਧਾਰਿਤ ਮਨਾਏ ਜਾਣ ਵਾਲੇ ਤਿਉਹਾਰ ਤੇ ਉਹਨਾਂ ਮੂਹਰਤਾਂ ਬਾਰੇ ਅਕਸਰ ਹੀ ਕੰਨਫਿਊਜਨ ਪੈਦਾ ਹੋ ਜਾਂਦੀ ਹੈ। ਬਸੰਤੀ ਪੰਚਮੀ 2023 ਦੇ ਮਾਮਲੇ ਵਿਚ ਲੋਕ ਦੁਬਿਧਾ ਵਿਚ ਹਨ ਕਿ ਸਰਸਵਤੀ ਪੂਜਾ ਦਾ ਮਹੂਰਤ 25 ਜਨਵਰੀ ਨੂੰ ਹੈ ਜਾਂ 26 ਜਨਵਰੀ ਨੂੰ, ਆਓ ਤੁਹਾਨੂੰ ਸਹੀ ਸ਼ੁੱਭ ਮਹੂਰਤ ਦੱਸਦੇ ਹਾਂ–

ਬਸੰਤ ਪੰਚਮੀ 2023 ਸ਼ੁੱਭ ਮਹੂਰਤ

ਬਸੰਤ ਪੰਚਮੀ 2023 ਦਾ ਮਹੂਰਤ 25 ਜਨਵਰੀ ਨੂੰ 12.34 ਵਜੇ ਤੋਂ ਲੈ ਕੇ ਅਗਲੇ ਦਿਨ ਯਾਨੀ 26 ਜਨਵਰੀ ਨੂੰ ਸਵੇਰੇ 10.28 ਵਜੇ ਤੱਕ ਰਹੇਗਾ। ਇਸ ਲਈ ਸਰਸਵਤੀ ਪੂਜਾ 26 ਜਨਵਰੀ ਦੀ ਸਵੇਰ ਨੂੰ ਕੀਤੀ ਜਾਣੀ ਸ਼ੁੱਭ ਹੈ।

ਬਸੰਤ ਪੰਚਮੀ ਦੀ ਪੂਜਾ ਕਿਵੇਂ ਕਰਨੀ ਹੈ

ਬਸੰਤ ਪੰਚਮੀ ਦੇ ਦਿਨ ਮਾਂ ਸਰਸਵਤੀ ਦੀ ਪੂਜਾ ਅਰਚਨਾ ਕੀਤੀ ਜਾਂਦੀ ਹੈ ਕਿਉਂਕਿ ਇਸ ਦਿਨ ਦੇਵੀ ਸਰਸਵਤੀ ਦੀ ਜਯੰਤੀ ਦੇ ਤੌਰ ਤੇ ਵੀ ਮਨਾਇਆ ਜਾਂਦਾ ਹੈ। ਇਸ ਦਿਨ ਦੀ ਉਚਿਤ ਪੂਜਾ ਵਿਧੀ ਇਸ ਪ੍ਰਕਾਰ ਹੈ –

ਪੂਜਾ ਸਮੱਗਰੀ

ਮਾਂ ਸਰਸਵਤੀ ਤੇ ਗਣੇਸ਼ ਜੀ ਦੀ ਮੂਰਤੀ ਜਾਂ ਫੋਟੋ, ਪੀਲੇ ਕੱਪੜੇ, ਅੰਬ ਦੇ ਪੱਤੇ, ਕੇਸਰ, ਹਲਦੀ, ਤਿਲਕ, ਗੰਗਾਜਲ, ਘੜਾ ਜਾਂ ਕਲਸ਼, ਨੈਵੇਘ, ਸਰਸਵਤੀ ਜੰਤਰ, ਦੁਰਵਾ ਘਾਹ, ਗੇਂਦੇ ਜਾਂ ਸਰੋਂ ਦੇ ਪੀਲੇ ਫੁੱਲ, ਭੋਗ ਲਗਾਉਣ ਲਈ ਮਿੱਠਾ ਜਿਵੇਂ ਬੇਸਨ ਲੰਡੂ ਜਾਂ ਕੋਈ ਵੀ ਹੋਰ ਮਿਠਾਈ।

ਪੂਜਾ ਵਿਧੀ

ਸਭ ਤੋਂ ਪਹਿਲਾਂ ਸਵੇਰੇ ਇਸ਼ਨਾਨ ਕਰਕੇ ਪੀਲੇ ਰੰਗ ਦੇ ਕੱਪੜੇ ਪਹਿਨ ਲਵੋ। ਫੇਰ ਦੇਵੀ ਸਰਸਵਤੀ ਤੇ ਗਣੇਸ਼ ਜੀ ਦੀ ਮੂਰਤੀ ਜਾਂ ਫੋਟੋ ਸਥਾਪਿਤ ਕਰੋ। ਪੀਲਾ ਰੰਗ ਦੇਵੀ ਸਰਸਵਤੀ ਦਾ ਮਨਭਾਉਂਦਾ ਰੰਗ ਹੈ। ਇਸ ਲਈ ਪੀਲੇ ਫੁੱਲਾਂ ਨਾਲ ਦੇਵੀ ਨੂੰ ਸਜਾਓ। ਪੀਲੇ ਫੁੱਲਾਂ ਵਜੋਂ ਸਰ੍ਹੋਂ ਦੇ ਫੁੱਲ ਜਾਂ ਗੇਂਦੇ ਦੇ ਫੁੱਲ ਅਰਪਿਤ ਕਰ ਸਕਦੇ ਹੋ। ਇਸ ਤੋਂ ਬਾਦ ਭੋਗ ਲਗਾਉ, ਭੋਗ ਲਗਾਉਣ ਲਈ ਬੇਸਨ ਤੇ ਕੇਸਰ ਦੇ ਬਣੇ ਲੱਡੂ ਜਾਂ ਕੋਈ ਹੋਰ ਮਿਠਿਆਈ ਦੀ ਵਰਤੋਂ ਕਰੋ। ਭੋਗ ਲਗਾਕੇ ਦੇਵੀ ਦੀ ਆਰਤੀ ਉਤਾਰੋ। ਆਖਿਰ ਵਿਚ ਘਰ ਪਰਿਵਾਰ ਦੀ ਸੁੱਖ ਸਮਰਿਧੀ ਲਈ ਅਰਦਾਸ ਕਰੋ।

Published by:Drishti Gupta
First published:

Tags: Basant Panchami, Festival, Religion