Home /News /lifestyle /

Basant Panchami: ਬਸੰਤ ਪੰਚਮੀ ਕੱਲ, ਮਾਂ ਸਰਸਵਤੀ ਦੀ ਪੂਜਾ ਤੇ ਹਵਨ ਲਈ ਜ਼ਰੂਰ ਰੱਖੋ ਇਹ ਸਮੱਗਰੀ

Basant Panchami: ਬਸੰਤ ਪੰਚਮੀ ਕੱਲ, ਮਾਂ ਸਰਸਵਤੀ ਦੀ ਪੂਜਾ ਤੇ ਹਵਨ ਲਈ ਜ਼ਰੂਰ ਰੱਖੋ ਇਹ ਸਮੱਗਰੀ

Basant Panchami

Basant Panchami

ਮਾਘ ਮਹੀਨੇ ਦੇ ਸ਼ੁਕਲ ਪੱਖ ਦੀ ਬਸੰਤ ਪੰਚਮੀ ਨੂੰ ਦੇਵੀ ਸਰਸਵਤੀ ਦੇ ਜਨਮ ਦਿਨ ਵਜੋਂ ਮਨਾਇਆ ਜਾਂਦਾ ਹੈ। ਜਿਸ ਤਰ੍ਹਾਂ ਦੀਵਾਲੀ 'ਤੇ ਧਨ-ਦੌਲਤ ਅਤੇ ਖੁਸ਼ਹਾਲੀ ਲਈ ਦੇਵੀ ਲਕਸ਼ਮੀ ਦੀ ਪੂਜਾ ਕੀਤੀ ਜਾਂਦੀ ਹੈ, ਨਵਰਾਤਰੀ 'ਚ ਸ਼ਕਤੀ ਲਈ ਦੇਵੀ ਦੁਰਗਾ ਦੀ ਪੂਜਾ ਕੀਤੀ ਜਾਂਦੀ ਹੈ, ਇਸੇ ਤਰ੍ਹਾਂ ਗਿਆਨ, ਬੁੱਧੀ, ਵਿੱਦਿਆ, ਕਲਾ ਅਤੇ ਮਿੱਠੀ ਬੋਲੀ ਦੇ ਆਸ਼ੀਰਵਾਦ ਲਈ ਬਸੰਤ ਪੰਚਮੀ 'ਤੇ ਦੇਵੀ ਸਰਸਵਤੀ ਦੀ ਪੂਜਾ ਕੀਤੀ ਜਾਂਦੀ ਹੈ।

ਹੋਰ ਪੜ੍ਹੋ ...
  • Share this:

ਮਾਘ ਮਹੀਨੇ ਦੇ ਸ਼ੁਕਲ ਪੱਖ ਦੀ ਬਸੰਤ ਪੰਚਮੀ ਨੂੰ ਦੇਵੀ ਸਰਸਵਤੀ ਦੇ ਜਨਮ ਦਿਨ ਵਜੋਂ ਮਨਾਇਆ ਜਾਂਦਾ ਹੈ। ਜਿਸ ਤਰ੍ਹਾਂ ਦੀਵਾਲੀ 'ਤੇ ਧਨ-ਦੌਲਤ ਅਤੇ ਖੁਸ਼ਹਾਲੀ ਲਈ ਦੇਵੀ ਲਕਸ਼ਮੀ ਦੀ ਪੂਜਾ ਕੀਤੀ ਜਾਂਦੀ ਹੈ, ਨਵਰਾਤਰੀ 'ਚ ਸ਼ਕਤੀ ਲਈ ਦੇਵੀ ਦੁਰਗਾ ਦੀ ਪੂਜਾ ਕੀਤੀ ਜਾਂਦੀ ਹੈ, ਇਸੇ ਤਰ੍ਹਾਂ ਗਿਆਨ, ਬੁੱਧੀ, ਵਿੱਦਿਆ, ਕਲਾ ਅਤੇ ਮਿੱਠੀ ਬੋਲੀ ਦੇ ਆਸ਼ੀਰਵਾਦ ਲਈ ਬਸੰਤ ਪੰਚਮੀ 'ਤੇ ਦੇਵੀ ਸਰਸਵਤੀ ਦੀ ਪੂਜਾ ਕੀਤੀ ਜਾਂਦੀ ਹੈ। ਇਹ ਇੱਕ ਧਾਰਮਿਕ ਮਾਨਤਾ ਹੈ ਕਿ ਸਿੱਖਿਆ, ਕਲਾ, ਸੰਗੀਤ ਅਤੇ ਸਾਹਿਤ ਨਾਲ ਸਬੰਧਤ ਸਾਰੇ ਕਾਰਜ, ਜਿਸ 'ਤੇ ਦੇਵੀ ਸਰਸਵਤੀ ਦਾ ਆਸ਼ੀਰਵਾਦ ਹੁੰਦਾ ਹੈ, ਉਹ ਬਿਨਾਂ ਕਿਸੇ ਮੁਸ਼ਕਲ ਦੇ ਸੰਪੰਨ ਹੋ ਜਾਂਦੇ ਹਨ ਅਤੇ ਵਿਅਕਤੀ ਇਨ੍ਹਾਂ ਖੇਤਰਾਂ ਵਿੱਚ ਬਹੁਤ ਤਰੱਕੀ ਕਰਦਾ ਹੈ। ਆਓ ਜਾਣਦੇ ਹਾਂ ਬਸੰਤ ਪੰਚਮੀ 'ਤੇ ਦੇਵੀ ਸਰਸਵਤੀ ਦੀ ਪੂਜਾ ਨਾਲ ਸਬੰਧਤ ਜ਼ਰੂਰੀ ਸਮੱਗਰੀ ਤੇ ਸ਼ੁਭ ਮਹੂਰਤ ਬਾਰੇ...


ਸਰਸਵਤੀ ਪੂਜਾ ਲਈ ਜ਼ਰੂਰੀ ਸਮੱਗਰੀ :


ਇਸ ਸਾਲ ਸਰਸਵਤੀ ਪੂਜਾ ਦਾ ਸ਼ੁਭ ਮਹੂਰਤ ਸਵੇਰ ਤੋਂ ਹੀ ਸ਼ੁਰੂ ਹੋ ਜਾਵੇਗਾ। ਤੁਸੀਂ 26 ਜਨਵਰੀ ਨੂੰ ਸਵੇਰੇ 7.12 ਵਜੇ ਤੋਂ ਮਾਂ ਸਰਸਵਤੀ ਦੀ ਪੂਜਾ ਕਰ ਸਕਦੇ ਹੋ। ਪੂਜਾ ਦਾ ਸ਼ੁਭ ਮਹੂਰਤ ਦੁਪਹਿਰ 12:34 ਵਜੇ ਤੱਕ ਹੈ। ਸਰਸਵਤੀ ਪੂਜਾ ਲਈ ਮਾਂ ਸ਼ਾਰਦਾ ਦੀ ਮੂਰਤੀ ਜਾਂ ਤਸਵੀਰ, ਗਣੇਸ਼ ਜੀ ਦੀ ਮੂਰਤੀ, ਲੱਕੜੀ ਦੀ ਚੌਕੀ, ਪੀਲਾ ਕੱਪੜਾ, ਮਾਂ ਸਰਸਵਤੀ ਲਈ ਪੀਲੀ ਸਾੜੀ ਅਤੇ ਚੁੰਨੀ, ਪੀਲੇ ਫੁੱਲ ਅਤੇ ਉਨ੍ਹਾਂ ਦੀ ਮਾਲਾ, ਪੀਲਾ ਗੁਲਾਲ, ਕਲਸ਼, ਸੁਪਾਰੀ, ਸੁਪਾਰੀ ਦੇ ਪੱਤੇ, ਰੋਲੀ, ਚੰਦਨ, ਅਕਸ਼ਤ, ਦਰੁਵਾ , ਗੰਗਾਜਲ, ਧੂਪ, ਅੰਬ ਦੇ ਪੱਤੇ, ਧੂਪ, ਗਾਂ ਦਾ ਘਿਓ, ਕਪੂਰ, ਦੀਵਾ, ਹਲਦੀ, ਤੁਲਸੀ ਦੇ ਪੱਤੇ, ਰੱਖਿਆ ਸੂਤਰ, ਭੋਗ ਲਈ ਮਾਲਪੂਆ, ਖੀਰ ਬੇਸਨ ਦੇ ਲੱਡੂ, ਦੁੱਧ ਦੀ ਬਣੀ ਬਰਫੀ ਆਦਿ।


ਸਰਸਵਤੀ ਪੂਜਾ ਦੀ ਵਿਧੀ : ਸਭ ਤੋਂ ਪਹਿਲਾਂ ਚੌਕੀ 'ਤੇ ਮਾਂ ਸਰਸਵਤੀ, ਗਣੇਸ਼ ਜੀ ਅਤੇ ਕਲਸ਼ ਦੀ ਸਥਾਪਨਾ ਕੀਤੀ ਜਾਵੇਗੀ। ਇਸ ਤੋਂ ਬਾਅਦ ਉਨ੍ਹਾਂ ਨੂੰ ਪਾਣੀ ਨਾਲ ਅਭਿਸ਼ੇਕ ਕਰੋ। ਫਿਰ ਮਾਂ ਸਰਸਵਤੀ ਅਤੇ ਗਣੇਸ਼ ਜੀ ਨੂੰ ਪੂਜਾ ਸਮੱਗਰੀ ਚੜ੍ਹਾਈ ਜਾਵੇਗੀ। ਉਪਰੰਤ ਭੋਗ ਲਵਾਇਆ ਜਾਵੇਗਾ। ਇਸ ਦੌਰਾਨ ਸਰਸਵਤੀ ਚਾਲੀਸਾ, ਸਰਸਵਤੀ ਵੰਦਨਾ, ਗਣੇਸ਼ ਮੰਤਰ ਅਤੇ ਦੋਹਾਂ ਦੀ ਆਰਤੀ ਕੀਤੀ ਜਾਣੀ ਚਾਹੀਦੀ ਹੈ। ਬਸੰਤ ਪੰਚਮੀ 'ਤੇ ਮਾਂ ਸਰਸਵਤੀ ਦੀ ਪੂਜਾ ਤੋਂ ਬਾਅਦ ਹਵਨ ਕਰਨ ਦੀ ਰਸਮ ਵੀ ਹੁੰਦੀ ਹੈ, ਕਿਹਾ ਜਾਂਦਾ ਹੈ ਕਿ ਹਵਨ ਕਰਨ ਨਾਲ ਹੀ ਪੂਜਾ ਸੰਪੂਰਨ ਮੰਨੀ ਜਾਂਦੀ ਹੈ ਅਤੇ ਇਸ ਨਾਲ ਜਲਦੀ ਫਲ ਮਿਲਦਾ ਹੈ।


ਹਵਨ ਕਰਨ ਲਈ ਲਈ ਜ਼ਰੂਰੀ ਸਮੱਗਰੀ : ਸਰਸਵਤੀ ਪੂਜਾ ਦੇ ਹਵਨ ਕੁੰਡ, ਚੰਦਨ, ਬੇਲ, ਨਿੰਮ, ਮੁਲੱਠੀ, ਪਿੱਪਲ, ਗੁਲਰ, ਪਲਾਸ਼, ਅਸ਼ਵਗੰਧਾ ਆਦਿ ਦੀਆਂ ਸੁੱਕੀਆਂ ਲੱਕੜੀਆਂ, ਤਣਾ, ਸੱਕ ਆਦਿ, ਗੋਬਰ ਦੀ ਉਪਲੇ, ਹਵਨ ਸਮੱਗਰੀ ਦਾ ਇੱਕ ਪੈਕਟ, ਲੋਭਾਨ, ਗੁੱਗਲ , ਸ਼ੱਕਰ , ਅਕਸ਼ਤ , ਕਾਲੇ ਤਿਲ , ਘਿਓ , ਜੌਂ , ਸੁੱਕਾ ਨਾਰੀਅਲ , ਲਾਲ ਕੱਪੜਾ , ਮੌਲੀ ਜਾਂ ਰਕਸ਼ਾ ਸੂਤਰ , ਕਪੂਰ ਆਦਿ ਦੀ ਲੋੜ ਹੁੰਦੀ ਹੈ। ਹਵਨ ਕੁੰਡ 'ਚ ਸਮੱਗਰੀ ਪਾਓ ਅਤੇ ਕਪੂਰ ਅਤੇ ਉਪਲੇ ਦੀ ਮਦਦ ਨਾਲ ਅਗਨੀ ਜਗਾਓ। ਫਿਰ ਸਭ ਤੋਂ ਪਹਿਲਾਂ ਗਣੇਸ਼ ਜੀ, ਤ੍ਰਿਦੇਵ, ਨੌਂ ਗ੍ਰਹਿਆਂ ਨੂੰ ਆਹੂਤੀ ਦਿਓ। ਫਿਰ, ਓਮ ਸ਼੍ਰੀ ਸਰਸਵਤਯੈ ਨਮਹ ਸ੍ਵਾਹਾ ਮੰਤਰ ਦਾ ਜਾਪ ਕਰਦੇ ਹੋਏ, ਮਾਂ ਸਰਸਵਤੀ ਨੂੰ ਘੱਟ ਤੋਂ ਘੱਟ 108 ਵਾਰ ਆਹੂਤੀ ਦਿਓ। ਇਸ ਤੋਂ ਬਾਅਦ ਸੁੱਕੇ ਨਾਰੀਅਲ ਨੂੰ ਮੌਲੀ ਜਾਂ ਲਾਲ ਰੰਗ ਦੇ ਕੱਪੜੇ ਨਾਲ ਬੰਨ੍ਹ ਕੇ ਹਵਨ ਵਿੱਚ ਰੱਖ ਦਿਓ। ਫਿਰ ਮਾਂ ਸਰਸਵਤੀ ਦੀ ਆਰਤੀ ਕਰ ਕੇ ਪੂਜਾ ਦੀ ਸਮਾਪਤੀ ਕਰੋ।

Published by:Rupinder Kaur Sabherwal
First published:

Tags: Basant Panchami, Hindu, Hinduism, Religion