Basil Leaf Benefits: ਤੁਲਸੀ ਦੇ ਪੱਤਿਆਂ ਦੇ ਫਾਇਦੇ : ਵੈਸੇ ਤਾਂ ਜੜ੍ਹੀ-ਬੂਟੀਆਂ ਕੁਦਰਤ ਦੀ ਦੇਣ ਹਨ। ਪਰ ਇਨ੍ਹਾਂ ਦੇ ਸਹੀ ਗੁਣਾਂ ਨੂੰ ਹਰ ਕੋਈ ਨਹੀਂ ਜਾਣ ਸਕਦਾ। ਕੁਝ ਅਜਿਹੇ ਵੀ ਪੌਦੇ ਹਨ, ਜੋ ਘਰਾਂ ਵਿੱਚ ਆਮ ਹੁੰਦੇ ਹਨ ਪਰ ਲੋਕ ਉਨ੍ਹਾਂ ਦੇ ਫਾਇਦਿਆਂ ਤੋਂ ਅਣਜਾਣ ਹੁੰਦੇ ਹਨ। ਕੁਝ ਪੌਦਿਆਂ ਨੂੰ ਘਰਾਂ ਵਿੱਚ ਧਾਰਮਿਕ ਤੌਰ 'ਤੇ ਲਗਾਇਆ ਜਾਂਦਾ ਹੈ ਤੇ ਉਨ੍ਹਾਂ ਦੀ ਪੂਜਾ ਵੀ ਕੀਤੀ ਜਾਂਦੀ ਹੈ। ਇਨ੍ਹਾਂ ਵਿੱਚੋਂ ਕਈਆਂ ਦੀ ਵਰਤੋਂ ਕਈ ਕੰਮਾਂ ਲਈ ਕੀਤੀ ਜਾਂਦੀ ਹੈ। ਹੁਣ ਜੇਕਰ ਤੁਲਸੀ ਦੇ ਬੂਟੇ ਦੀ ਗੱਲ ਕਰੀਏ ਤਾਂ ਸਾਡੇ ਦੇਸ਼ ਵਿੱਚ ਤੁਲਸੀ ਨੂੰ ਬਹੁਤ ਸਤਿਕਾਰਿਆ ਜਾਂਦਾ ਹੈ।
ਤੁਲਸੀ (Tulsi) ਦੀ ਵਰਤੋਂ ਪ੍ਰਾਚੀਨ ਕਾਲ ਤੋਂ ਆਯੁਰਵੈਦਿਕ (Ayurvedik) ਰੂਪ ਵਿੱਚ ਵੀ ਕੀਤੀ ਜਾਂਦੀ ਰਹੀ ਹੈ। ਐਂਟੀ-ਆਕਸੀਡੈਂਟ ਅਤੇ ਐਂਟੀਬਾਇਓਟਿਕਸ ਵਜੋਂ ਜਾਣੀ ਜਾਂਦੀ ਤੁਲਸੀ ਸ਼ੂਗਰ ਤੋਂ ਲੈ ਕੇ ਦਿਲ ਦੀ ਬਿਮਾਰੀ ਤੱਕ ਹਰ ਚੀਜ਼ ਨੂੰ ਦੂਰ ਕਰਨ ਦੇ ਯੋਗ ਹੈ। ਬਾਜ਼ਾਰਾਂ ਵਿੱਚ ਤੁਲਸੀ ਦੀਆਂ ਕਈ ਕਿਸਮਾਂ ਉਪਲਬਧ ਹਨ, ਜਿਨ੍ਹਾਂ ਵਿੱਚੋਂ ਰਾਮ, ਸ਼ਿਆਮਾ ਅਤੇ ਕ੍ਰਿਸ਼ਨ ਤੁਲਸੀ ਸਭ ਤੋਂ ਪ੍ਰਸਿੱਧ ਹਨ। ਤੁਲਸੀ ਦਾ ਬੂਟਾ ਭਾਰਤ ਦੇ ਹਰ ਘਰ ਵਿੱਚ ਆਸਾਨੀ ਨਾਲ ਮਿਲ ਜਾਵੇਗਾ। ਕਈ ਹਜ਼ਾਰ ਸਾਲਾਂ ਤੋਂ ਇਸ ਦੀ ਕਾਸ਼ਤ ਵੀ ਕੀਤੀ ਜਾ ਰਹੀ ਹੈ।
ਸਰੀਰਕ ਰੋਗਾਂ ਦੇ ਨਾਲ-ਨਾਲ ਵਾਲਾਂ ਅਤੇ ਸਕਿਨ ਨਾਲ ਜੁੜੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ 'ਚ ਤੁਲਸੀ ਅਦਭੁਤ ਫਾਇਦੇ ਦਿੰਦੀ ਹੈ। ਜਿਨ੍ਹਾਂ ਬਾਰੇ ਸ਼ਾਇਦ ਹੀ ਕੋਈ ਨਹੀਂ ਜਾਣਦਾ ਹੋਵੇਗਾ। ਅੱਜ ਅਸੀਂ ਤੁਲਸੀ ਦੇ ਬੂਟੇ ਨਾਲ ਸਬੰਧਿਤ ਕੁਝ ਅਜਿਹੀਆਂ ਜਾਣਕਾਰੀਆਂ ਦੇਣ ਜਾ ਰਹੇ ਹਾਂ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਤੁਲਸੀ ਦੇ ਪੌਦੇ ਦੀ ਵਰਤੋਂ ਤੇ ਫਾਇਦਿਆਂ ਬਾਰੇ ਵਿਸਥਾਰ ਨਾਲ ਜਾਣ ਸਕੋਗੇ।
ਤੁਲਸੀ ਦੇ ਪੌਸ਼ਟਿਕ ਗੁਣ
ਤੁਲਸੀ ਦੇ ਪੱਤੇ ਗੁਣਕਾਰੀ ਹੁੰਦੇ ਹਨ ਪਰ ਇਨ੍ਹਾਂ ਵਿੱਚ ਕਿਹੜੇ ਗੁਣ ਹਨ ਇਹ ਜਾਣਨਾ ਵੀ ਜ਼ਰੂਰੀ ਹੈ। ਸਟਾਈਲਕ੍ਰੇਸ ਦੇ ਅਨੁਸਾਰ, ਤੁਲਸੀ ਵਿੱਚ ਕੈਲਸ਼ੀਅਮ, ਆਇਰਨ ਅਤੇ ਸੋਡੀਅਮ ਦੇ ਨਾਲ 1.3 ਗ੍ਰਾਮ ਪ੍ਰੋਟੀਨ, ਕਾਰਬੋਹਾਈਡਰੇਟ ਹੁੰਦੇ ਹਨ। ਪੋਟਾਸ਼ੀਅਮ, ਮੈਗਨੀਸ਼ੀਅਮ, ਫਾਸਫੋਰਸ ਨਾਲ ਭਰਪੂਰ ਤੁਲਸੀ ਸਿਹਤ ਲਈ ਵਰਦਾਨ ਹੈ। ਤੁਲਸੀ ਵਿੱਚ ਵਿਟਾਮਿਨ ਏ, ਸੀ, ਈ, ਕੇ ਅਤੇ ਬੀ6 ਭਰਪੂਰ ਮਾਤਰਾ ਵਿੱਚ ਮੌਜੂਦ ਹੁੰਦੇ ਹਨ। ਤੁਲਸੀ ਦੇ ਇਨ੍ਹਾਂ ਗੁਣਾ ਕਾਰਨ ਹੀ ਇਸ ਦੀ ਵਰਤੋਂ ਦਵਾਈਆਂ ਦੇ ਨਾਲ ਸਕਿਨ ਤੇ ਵਾਲਾਂ ਦੀ ਦੇਖਭਾਲ ਲਈ ਵੀ ਕੀਤੀ ਜਾਂਦੀ ਹੈ। ਅਸਲ ਵਿੱਚ ਸਕਿਨ ਤੇ ਵਾਲਾਂ ਦੀਆਂ ਕਈ ਸਮੱਸਿਆਵਾਂ ਨੂੰ ਤੁਲਸੀ ਦੀ ਵਰਤੋਂ ਨਾਲ ਦੂਰ ਕੀਤਾ ਜਾ ਸਕਦਾ ਹੈ।ਇੰਨਾ ਹੀ ਨਹੀਂ ਤੁਲਸੀ ਦੇ ਪੱਤਿਆਂ ਦੀ ਵਰਤੋਂ ਖਾਣਾ ਪਕਾਉਣ ਵਿੱਚ ਵੀ ਕੀਤੀ ਜਾਂਦੀ ਹੈ। ਆਓ ਜਾਣਦੇ ਹਾਂ ਤੁਲਸੀ ਦੇ ਇਨ੍ਹਾਂ ਗੁਣਾਂ ਬਾਰੇ-
ਵਾਲਾਂ ਦੀਆਂ ਇਨ੍ਹਾਂ ਸਮੱਸਿਆਵਾਂ ਤੋਂ ਮਿਲੇਗਾ ਛੁਟਕਾਰਾ
ਤੁਲਸੀ ਦੇ ਸਕਿਨ ਨੂੰ ਫਾਇਦੇ
ਖਾਣਾ ਪਕਾਉਣ ਵਿੱਚ ਤੁਲਸੀ ਦੀ ਵਰਤੋਂ
ਤੁਲਸੀ ਦੇ ਪੱਤਿਆਂ ਦੀ ਵਰਤੋਂ ਕਈ ਪਕਵਾਨਾਂ ਨੂੰ ਪਕਾਉਣ ਸਮੇਂ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਚਾਹ ਵਿੱਚ ਤੁਲਸੀ ਦੇ ਪੱਤੇ ਪਾਉਣ ਨਾਲ ਸੁਆਦ ਤੇ ਗੁਣ ਦੋਵੇਂ ਹੀ ਵੱਧ ਜਾਂਦੇ ਹਨ। ਕਈ ਲੋਕ ਬੁਖਾਰ, ਜ਼ੁਕਾਮ ਜਾਂ ਖੰਘ ਦੌਰਾਨ ਵੀ ਤੁਲਸੀ ਦੇ ਪੱਤੇ ਚਾਹ ਵਿੱਚ ਪਾ ਕੇ ਪੀਂਦੇ ਹਨ। ਤੁਲਸੀ ਦੇ ਪੱਤਿਆਂ ਦੇ ਵੀ ਚਾਹ ਬਣਾਈ ਜਾ ਸਕਦੀ ਹੈ। ਤੁਲਸੀ ਦੀ ਚਾਹ ਬਣਾਉਣ ਲਈ ਤੁਲਸੀ ਦੇ ਪੱਤੇ, ਸ਼ਹਿਦ, ਅਦਰਕ, ਛੋਟੀ ਇਲਾਇਚੀ ਲਓ। ਇੱਕ ਭਾਂਡੇ ਵਿੱਚ ਪਾਣੀ ਪਾਓ ਅਤੇ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਉਬਾਲ ਲਓ। ਛਾਣ ਕੇ ਨਿੰਬੂ ਦੇ ਰਸ ਨਾਲ ਸਰਵ ਕਰੋ। ਦਿਨ 'ਚ ਦੋ ਤੋਂ ਤਿੰਨ ਵਾਰ ਇਸ ਚਾਹ ਦਾ ਸੇਵਨ ਕਰਨਾ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਇਸ ਤੋਂ ਇਲ਼ਾਵਾ ਤੁਲਸੀ ਦਾ ਸੇਵਨ ਕਰਨਾ ਸਿਹਤ ਲਈ ਕਈ ਤਰ੍ਹਾਂ ਨਾਲ ਫਾਇਦੇਮੰਦ ਹੋ ਸਕਦਾ ਹੈ। ਪਰ ਇੱਥੇ ਇਹ ਪਤਾ ਹੋਣਾ ਚਾਹੀਦਾ ਹੈ ਕਿ ਤੁਲਸੀ ਦਾ ਸੇਵਨ ਕਰਨ ਦਾ ਸਹੀ ਤਰੀਕਾ ਕੀ ਹੈ। ਕਿਉਂਕਿ ਤੁਲਸੀ ਦੇ ਗੁਣਾਂ ਦੇ ਨਾਲ-ਨਾਲ ਕੁਝ ਮਾੜੇ ਪ੍ਰਭਾਵ ਵੀ ਹਨ। ਇਸ ਲਈ ਅੱਗੇ ਤੁਹਾਨੂੰ ਤੁਲਸੀ ਦੇ ਹੋਰ ਫਾਇਦੇ, ਸੇਵਨ ਕਰਨ ਦਾ ਸਹੀ ਢੰਗ ਤੇ ਤੁਲਸੀ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਉਣ ਜਾ ਰਹੇ ਹਾਂ।
ਤੁਲਸੀ 'ਚ ਕਈ ਸਮੱਸਿਆਵਾਂ ਦਾ ਹੱਲ ਹੁੰਦਾ ਹੈ-
ਸੇਵਨ ਕਰਨ ਦਾ ਤਰੀਕਾ ਜਾਣੋ
ਤੁਲਸੀ ਦੇ ਕੁਝ ਮਾੜੇ ਪ੍ਰਭਾਵਾਂ ਵੀ ਹਨ-
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Ayurveda health tips, Health care tips, Health news, Health tips, Tulsi