Chanting of Mantras: ਮੰਤਰਾਂ ਦਾ ਜਾਪ ਸਨਾਤਨ ਧਰਮ ਵਿੱਚ ਪੂਜਾ ਪਾਠ ਦਾ ਇੱਕ ਬਹੁਤ ਜ਼ਰੂਰੀ ਹਿੱਸਾ ਹੈ। ਮੰਤਰਾਂ ਦਾ ਜਾਪ ਕਾਫੀ ਸ਼ੁੱਭ ਮੰਨਿਆ ਜਾਂਦਾ ਹੈ। ਸਾਡੇ ਧਾਰਮਿਕ ਗ੍ਰੰਥਾਂ ਵਿੱਚ ਵੀ ਮੰਤਰਾਂ ਦਾ ਵਿਸ਼ੇਸ਼ ਮਹੱਤਵ ਦੱਸਿਆ ਗਿਆ ਹੈ। ਮੰਤਰ ਉਚਾਰਨ ਦੀ ਪਰੰਪਰਾ ਵੈਦਿਕ ਕਾਲ ਤੋਂ ਚਲੀ ਆ ਰਹੀ ਹੈ। ਈਸ਼ਵਰ ਨੂੰ ਪ੍ਰਸੰਨ ਕਰਨ ਲਈ ਮੰਤਰ ਜਾਪ ਸਭ ਤੋਂ ਉੱਤਮ ਮਾਧਿਅਮ ਮੰਨਿਆ ਗਿਆ ਹੈ। ਪਰ ਮੰਤਰਾਂ ਦਾ ਜਾਪ ਕਰਦੇ ਹੋਏ ਕੁੱਝ ਨਿਯਮਾਂ ਦਾ ਪਲਣਾ ਕਰਨਾ ਜ਼ਰੂਰੀ ਹੁੰਦਾ ਹੈ, ਨਹੀਂ ਤਾਂ ਸਹੀ ਫਲ ਨਹੀਂ ਮਿਲਦਾ।
ਤੁਹਾਨੂੰ ਦਸ ਦੇਈਏ ਕਿ ਮੰਤਰ ਦਾ ਜਾਪ ਤਿੰਨ ਤਰ੍ਹਾਂ ਨਾਲ ਹੁੰਦਾ ਹੈ, ਵਾਚਕ ਜਾਪ, ਉਪਾਂਸ਼ੁ ਜਾਪ ਤੇ ਮਾਨਸਿਕ ਜਾਪ। ਵਾਚਕ ਜਾਪ ਵਿਚ ਵਿਅਕਤੀ ਉੱਚੀ ਆਵਾਜ਼ ਵਿਚ ਮੰਤਰ ਦਾ ਉਚਾਰਨ ਕਰਦਾ ਹੈ। ਉਪਾਂਸ਼ੁ ਜਾਪ ਵਿੱਚ ਜੀਭ ਅਤੇ ਬੁੱਲ ਇਸ ਤਰ੍ਹਾਂ ਜਪਦੇ ਹਨ ਕਿ ਬੁੱਲ੍ਹਾਂ ਦੀ ਕਿਰਿਆ ਥਿੜਕਦੀ ਪ੍ਰਤੀਤ ਹੁੰਦੀ ਹੈ। ਇਸ ਨੂੰ ਉਪਾਂਸ਼ੂ ਜਪ ਕਿਹਾ ਜਾਂਦਾ ਹੈ। ਇਸ ਵਿੱਚ ਵਿਅਕਤੀ ਆਪਣੀ ਆਵਾਜ਼ ਸੁਣਦਾ ਹੈ ਪਰ ਸਾਹਮਣੇ ਵਾਲਾ ਸੁਣ ਨਹੀਂ ਸਕਦਾ। ਮਾਨਸਿਕ ਜਾਪ, ਜਿਵੇਂ ਕਿ ਨਾਮ ਤੋਂ ਹੀ ਪਤਾ ਲਗਦਾ ਹੈ ਕਿ ਜੋ ਮਨੁੱਖ ਮਨ 'ਚ ਮੰਤਰਾਂ ਦਾ ਉਚਾਰਨ ਕਰਦਾ ਹੈ, ਇਸ ਨੂੰ ਮਾਨਸਿਕ ਜਾਪ ਵੀ ਕਿਹਾ ਜਾਂਦਾ ਹੈ।
ਮੰਤਰਾਂ ਦਾ ਜਾਪ ਕਰਨ ਵੇਲੇ ਇਨ੍ਹਾਂ ਗੱਲਾਂ ਦਾ ਧਿਆਨ ਰੱਖੋ ਧਿਆਨ...
-ਮੰਤਰਾਂ ਦਾ ਜਾਪ ਕਰਨ ਤੋਂ ਪਹਿਲਾਂ ਇਸ ਸਾਫ ਤੇ ਸ਼ੁੱਧ ਆਸਣ ਜ਼ਮੀਨ ਉੱਤੇ ਵਿਛਾਓ। ਇਸ ਤੋਂ ਬਾਅਦ ਪਦਮ ਆਸਨ ਜਾਂ ਸੁਖਆਸਨ ਵਿੱਚ ਬੈਠ ਕੇ ਦੀ ਮੰਤਰਾਂ ਦਾ ਜਾਪ ਕੀਤਾ ਜਾਵੇ। ਤੁਹਾਡੀ ਕਮਰ ਝੁਕੀ ਨਹੀਂ ਹੋਣੀ ਚਾਹੀਦੀ ਅਤੇ ਚਿਹਰਾ ਸਿੱਧਾ ਹੋਣਾ ਚਾਹੀਦਾ ਹੈ। ਮਾਲਾ ਦਾ ਜਾਪ ਕਰਦੇ ਸਮੇਂ, ਇਸਦੀ ਇੱਕ ਨਿਸ਼ਚਿਤ ਗਿਣਤੀ ਰੱਖੋ, ਤਾਂ ਜੋ ਤੁਹਾਨੂੰ ਇਹ ਵੀ ਪਤਾ ਲੱਗ ਸਕੇ ਕਿ ਤੁਸੀਂ ਕਿੰਨੇ ਮੰਤਰ ਜਾਪ ਕੀਤੇ ਹਨ। ਮੂੰਹ ਪੂਰਬ ਵੱਲ ਰੱਖਣਾ ਚਾਹੀਦਾ ਹੈ।
-ਜਾਪ ਕਰਦੇ ਸਮੇਂ ਧਿਆਨ ਰੱਖੋ ਕਿ ਮਾਲਾ ਨਹੁੰ ਨੂੰ ਨਹੀਂ ਛੂਹਣਾ ਚਾਹੀਦਾ, ਇਸ ਦੇ ਨਾਲ ਹੀ ਮਾਲਾ ਜਪਦੇ ਸਮੇਂ ਇਧਰ-ਉਧਰ ਨਹੀਂ ਦੇਖਣਾ ਚਾਹੀਦਾ। ਮਾਲਾ ਫੜਦੇ ਸਮੇਂ ਇਸ ਨੂੰ ਨਾਭੀ ਤੋਂ ਹੇਠਾਂ ਨਹੀਂ ਰੱਖਣਾ ਚਾਹੀਦਾ ਅਤੇ ਨੱਕ ਦੇ ਉੱਪਰ ਨਹੀਂ ਲਿਜਾਣਾ ਚਾਹੀਦਾ। ਮੰਤਰ ਜਪਦੇ ਸਮੇਂ ਮਾਲਾ ਨੂੰ ਛਾਤੀ ਤੋਂ ਚਾਰ ਉਂਗਲਾਂ ਦੂਰ ਰੱਖਣਾ ਚਾਹੀਦਾ ਹੈ ਅਤੇ ਅੱਖਾਂ ਬੰਦ ਕਰਕੇ ਕੇਵਲ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।