Home /News /lifestyle /

Coconut Water: ਸਾਵਧਾਨ! ਨਾਰੀਅਲ ਪਾਣੀ ਇਨ੍ਹਾਂ ਲੋਕਾਂ ਦੀ ਸਿਹਤ ਲਈ ਸਾਬਿਤ ਹੋ ਸਕਦਾ ਹੈ ਨੁਕਸਾਨਦਾਇਕ

Coconut Water: ਸਾਵਧਾਨ! ਨਾਰੀਅਲ ਪਾਣੀ ਇਨ੍ਹਾਂ ਲੋਕਾਂ ਦੀ ਸਿਹਤ ਲਈ ਸਾਬਿਤ ਹੋ ਸਕਦਾ ਹੈ ਨੁਕਸਾਨਦਾਇਕ

Coconut Water Health Side Effects:ਸਾਵਧਾਨ! ਨਾਰੀਅਲ ਪਾਣੀ ਇਨ੍ਹਾਂ ਲੋਕਾਂ ਦੀ ਸਿਹਤ ਲਈ ਸਾਬਿਤ ਹੋ ਸਕਦਾ ਹੈ ਨੁਕਸਾਨਦਾਇਕ

Coconut Water Health Side Effects:ਸਾਵਧਾਨ! ਨਾਰੀਅਲ ਪਾਣੀ ਇਨ੍ਹਾਂ ਲੋਕਾਂ ਦੀ ਸਿਹਤ ਲਈ ਸਾਬਿਤ ਹੋ ਸਕਦਾ ਹੈ ਨੁਕਸਾਨਦਾਇਕ

Coconut Water Health Side Effects: ਪੰਜਾਬੀ ਵਿਚ ਕਹਾਵਤ ਹੈ ਕਿ ਕਿਸੇ ਨੂੰ ਮਾਂਹ ਮਾਫਕ ਕਿਸੇ ਨੂੰ ਮਾਂਹ ਬਾਦੀ। ਇਹ ਕਹਾਵਤ ਇਸ ਗੱਲ ਵੱਲ ਇਸ਼ਾਰਾ ਕਰਦੀ ਹੈ ਕਿ ਮਨੁੱਖਾਂ ਦਾ ਸਰੀਰ ਬਣਤਰ ਵਜੋਂ ਇਕੋ ਜਿਹਾ ਹੋ ਕੇ ਵੀ ਵੱਖੋ-ਵੱਖ ਤਰ੍ਹਾਂ ਕਾਰਜ ਕਰਦਾ ਹੈ। ਕੋਈ ਵੀ ਭੋਜਨ ਇਕ ਇਨਸਾਨ ਲਈ ਬਹੁਤ ਲਾਭਦਾਇਕ ਹੋ ਸਕਦਾ ਹੈ ਤਾਂ ਜ਼ਰੂਰੀ ਨਹੀਂ ਕਿ ਕਿਸੇ ਹੋਰ ਲਈ ਵੀ ਲਾਭਦਾਇਕ ਹੋਵੇਗਾ, ਸਗੋਂ ਕਈ ਵਾਰ ਨੁਕਸਾਨਦਾਇਕ ਹੋ ਸਕਦਾ ਹੈ। ਅਜਿਹਾ ਹੀ ਮਾਮਲਾ ਹੈ ਸੁਪਰ ਫੂਡ (Super Food) ਦੀ ਸ਼੍ਰੇਣੀ ਵਿਚ ਆਉਂਦੇ ਨਾਰੀਅਲ ਪਾਣੀ ਦਾ। ਨਾਰੀਅਲ ਪਾਣੀ ਪੀਣਾ ਸਿਹਤ ਲਈ ਬਹੁਤ ਹੀ ਗੁਣਾਕਾਰੀ ਮੰਨਿਆ ਜਾਂਦਾ ਹੈ।

ਹੋਰ ਪੜ੍ਹੋ ...
  • Share this:

ਇਹ ਪੋਟਾਸ਼ੀਅਮ, ਮੈਗਨੀਸ਼ੀਅਮ ਅਤੇ ਸੋਡੀਅਮ ਨਾਲ ਭਰਪੂਰ ਹੁੰਦਾ ਹੈ। ਇਹ ਸਰੀਰ ਨੂੰ ਹਾਈਡ੍ਰੇਟ ਰੱਖਣ ਅਤੇ ਚੁਸਤੀ ਪ੍ਰਦਾਨ ਕਰਨ ਵਿਚ ਸਹਾਇਤਾ ਕਰਦਾ ਹੈ। ਪਰ ਮਾਹਰਾਂ ਦਾ ਮੰਨਣਾ ਹੈ ਕਿ ਨਾਰੀਅਲ ਪਾਣੀ ਹਰੇਕ ਇਨਸਾਨ ਲਈ ਚੰਗਾ ਨਹੀਂ ਹੈ। ਸਰੀਰਕ ਕਾਰਜ ਪ੍ਰਣਾਲੀ ਅਨੁਸਾਰ ਕੁਝ ਲੋਕਾਂ ਲਈ ਨਾਰੀਅਲ ਪਾਣੀ ਨੁਕਸਾਨਦੇਹ ਹੋ ਸਕਦਾ ਹੈ। ਜੇਕਰ ਇਹ ਲੋਕ ਨਾਰੀਅਲ ਪਾਣੀ ਪੀਣਗੇ ਤਾਂ ਸੰਭਵ ਹੈ ਕਿ ਉਹ ਨਵੀਆਂ ਬਿਮਾਰੀਆਂ ਨੂੰ ਸੱਦਾ ਦੇਣਗੇ ਜਾਂ ਪਹਿਲਾਂ ਤੋਂ ਮੌਜੂਦ ਬਿਮਾਰੀਆਂ ਵਿਚ ਵਾਧਾ ਕਰ ਬਹਿਣਗੇ। ਇਸ ਲਈ ਆਓ ਜਾਣਦੇ ਹਾਂ ਕਿ ਕਿਹੜੇ ਲੋਕਾਂ ਨੂੰ ਨਾਰੀਅਲ ਪਾਣੀ ਦਾ ਸੇਵਨ ਕਰਨ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ –

ਲੋ ਬਲੱਡ ਪ੍ਰੈਸ਼ਰ

ਨਾਰੀਅਲ ਦਾ ਪਾਣੀ ਬਲੱਡ ਪ੍ਰੈਸ਼ਰ ਘਟਾਉਂਦਾ ਹੈ। ਇਸ ਲਈ ਜੇਕਰ ਲੋ ਬਲੱਡ ਪ੍ਰੈਸ਼ਰ ਦੀ ਸਮੱਸਿਆ ਨਾਲ ਪੀੜਤ ਮਰੀਜ਼ ਨਾਰੀਅਲ ਪਾਣੀ ਦਾ ਸੇਵਨ ਕਰੇਗਾ ਤਾਂ ਹੋ ਸਕਦਾ ਹੈ ਕਿ ਉਸਦਾ ਬਲੱਡ ਪ੍ਰੈਸ਼ਰ ਤੇਜ਼ੀ ਨਾਲ ਘੱਟ ਜਾਵੇ, ਜਿਸਦੇ ਮਾੜੇ ਨਤੀਜੇ ਨਿਕਲ ਸਕਦੇ ਹਨ।

ਹਾਈ ਪੋਟਾਸ਼ੀਅਮ ਸਮੱਸਿਆ

ਸਾਡੇ ਸਰੀਰ ਵਿਚ ਪੋਟਾਸ਼ੀਅਮ ਦੀ ਪ੍ਰਯੁਕਤ ਮਾਤਰਾ ਹੋਣੀ ਚਾਹੀਦੀ ਹੈ। ਜੇਕਰ ਸਰੀਰ ਵਿਚ ਪੋਟਾਸ਼ੀਅਮ ਵੱਧਦਾ ਹੈ ਤਾਂ ਇਸ ਨਾਲ ਇਲੈਕਟ੍ਰੋਲਾਈਟ ਅਸੰਤੁਲਨ ਹੋ ਜਾਂਦਾ ਹੈ। ਇਲੈਕਟ੍ਰੋਲਾਈਟ ਅਸੰਤੁਲਨ ਕਾਰਨ ਅਧਰੰਗ ਦਾ ਹੋਣਾ ਸੰਭਵ ਹੈ। ਨਾਰੀਅਲ ਵਿਚ ਪੋਟਾਸ਼ੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਸ ਲਈ ਇਸਦੇ ਸੇਵਨ ਬਾਦ ਜਦ ਪੋਟਾਸ਼ੀਅਮ ਦਾ ਪੱਧਰ ਤੇਜ਼ੀ ਨਾਲ ਵਧਦਾ ਹੈ ਤਾਂ ਅਧਰੰਗ ਹੋਣ ਦਾ ਖਤਰਾ ਵੱਧ ਜਾਂਦਾ ਹੈ।

ਸਿਸਟਿਕ ਫਾਈਬਰੋਸਿਸ

ਸਿਸਟਿਕ ਫਾਈਬਰੋਸਿਸ ਦੀ ਵਜਾ ਕਾਰਨ ਸਰੀਰ ਵਿਚ ਨਮਕ ਦੀ ਪੱਧਰ ਘੱਟ ਜਾਂਦਾ ਹੈ। ਇਹ ਇਕ ਜੈਨੇਟਿਕ ਸਥਿਤੀ ਹੈ। ਨਾਰੀਅਲ ਪਾਣੀ ਵਿਚ ਸੋਡੀਅਮ ਦੀ ਮਾਤਰਾ ਘੱਟ ਹੁੰਦੀ ਹੈ। ਇਸ ਲਈ ਜੇਕਰ ਕਿਸੇ ਨੂੰ ਸਿਸਟਿਕ ਫਾਈਬਰੋਸਿਸ ਦੀ ਸਮੱਸਿਆ ਹੈ ਤਾਂ ਨਾਰੀਅਲ ਪਾਣੀ ਉਸ ਲਈ ਲਾਭਦਾਇਕ ਨਹੀਂ ਹੈ।

ਕਿਡਨੀ ਸਮੱਸਿਆ

ਪੋਟਾਸ਼ੀਅਮ ਦਾ ਜ਼ਿਆਦਾ ਸੇਵਨ ਕਿਡਨੀ ਦੇ ਸਮੱਸਿਆ ਵਾਲੇ ਮਰੀਜ਼ਾਂ ਲਈ ਚੰਗਾ ਨਹੀਂ ਹੁੰਦਾ। ਨਾਰੀਅਲ ਵਿਚ ਅਸੀਂ ਜਾਣ ਚੁੱਕੇ ਹਾਂ ਕਿ ਪੋਟਾਸ਼ੀਅਮ ਜ਼ਿਆਦਾ ਹੁੰਦਾ ਹੈ। ਇਸ ਕਾਰਨ ਜੇਕਰ ਤੁਹਾਨੂੰ ਕਿਡਨੀ ਸਮੱਸਿਆ ਹੈ ਤਾਂ ਨਾਰੀਅਲ ਪਾਣੀ ਦਾ ਸੇਵਨ ਤੁਹਾਡੀ ਸਮੱਸਿਆ ਨੂੰ ਵਧਾ ਸਕਦਾ ਹੈ।

ਭਾਰ ਵਿਚ ਵਾਧਾ

ਹਰ ਭੋਜਨ ਵਿਚ ਮੌਜੂਦ ਕੈਲੋਰੀ ਦੀ ਮਾਤਰਾ ਉਸਦੀ ਭਾਰ ਵਧਾਉਣ ਦੀ ਸਮਰੱਥਾ ਨੂੰ ਪ੍ਰਭਾਵਿਤ ਕਰਦੀ ਹੈ। ਨਾਰੀਅਲ ਪਾਣੀ ਵਿਚ ਕੈਲੋਰੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਸ ਸਥਿਤੀ ਵਿਚ ਨਾਰੀਅਲ ਪਾਣੀ ਦੀ ਬਹੁਤੀ ਵਰਤੋਂ ਕਾਰਨ ਕੈਲੋਰੀ ਇਨਟੇਕ ਵਧੇਗਾ ਅਤੇ ਭਾਰ ਵਿਚ ਵਾਧਾ ਹੋਵੇਗਾ।

Published by:Rupinder Kaur Sabherwal
First published:

Tags: Coconut, Health, Health care, Health care tips, Water