Home /News /lifestyle /

Why Palms And Soles Are Cold: ਸਾਵਧਾਨ! ਹੱਥਾਂ-ਪੈਰਾਂ ਦੀ ਤਲੀਆਂ ਦਾ ਠੰਡਾਂ ਹੋਣਾ ਇਸ ਬਿਮਾਰੀ ਦਾ ਹੈ ਸੰਕੇਤ

Why Palms And Soles Are Cold: ਸਾਡੇ ਵਿੱਚ ਬਹੁਤ ਸਾਰੇ ਲੋਕ ਹਨ ਜਿਹਨਾਂ ਦੀ ਇਹ ਸ਼ਿਕਾਇਤ ਹੁੰਦੀ ਹੈ ਕਿ ਉਹਨਾਂ ਦੀਆਂ ਹੱਥਾਂ ਅਤੇ ਪੈਰਾਂ ਦੀਆਂ ਤਲੀਆਂ ਹਮੇਸ਼ਾ ਠੰਡੀਆਂ ਹੀ ਰਹਿੰਦੀਆਂ ਹਨ ਫਿਰ ਮੌਸਮ ਚਾਹੇ ਕੋਈ ਵੀ ਹੋਵੇ। ਵੈਸੇ ਇਹ ਕੋਈ ਡਰਨ ਵਾਲੀ ਗੱਲ ਨਹੀਂ ਹੈ ਕਿਉਂਕਿ ਕਈ ਵਾਰ ਖੂਨ ਦਾ ਸੰਚਾਰ ਸਹੀ ਨਾ ਹੋਣ ਕਰਕੇ ਅਜਿਹਾ ਹੋ ਜਾਂਦਾ ਹੈ ਅਤੇ ਸਾਡੇ ਸਰੀਰ ਤਾ ਤਾਪਮਾਨ ਵੀ ਘਟਣ ਲਗਦਾ ਹੈ। ਇਹ ਕਿਸੇ ਖਾਸ ਉਮਰ ਦੇ ਲੋਕਾਂ ਨੂੰ ਹੀ ਨਹੀਂ ਬਲਕਿ ਕਿਸੇ ਨੂੰ ਵੀ ਹੋ ਸਕਦੀ ਹੈ। ਸ਼ੂਗਰ ਅਤੇ ਕੋਲੈਸਟ੍ਰੋਲ ਵਾਲੇ ਲੋਕਾਂ ਨੂੰ ਇਸਦਾ ਜ਼ਿਆਦਾ ਖਤਰਾ ਹੁੰਦਾ ਹੈ।

ਹੋਰ ਪੜ੍ਹੋ ...
  • Share this:

ਵੈਸੇ ਤੁਸੀਂ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ। ਮੈਡੀਕਲ ਨਿਊਜ਼ ਟੂਡੇ ਦੇ ਅਨੁਸਾਰ ਇਹ ਰੈਨੋਡ ਨਾ ਦੀ ਬਿਮਾਰੀ ਦਾ ਸੰਕੇਤ ਹੋ ਸਕਦਾ ਹੈ। ਇਸ ਵਿਚ ਉਂਗਲਾਂ ਅਤੇ ਅੰਗੂਠੇ ਤੋਂ ਇਲਾਵਾ ਕਈ ਵਾਰ ਨੱਕ ਅਤੇ ਕੰਨ ਚਿੱਟੇ ਜਾਂ ਨੀਲੇ ਹੋ ਜਾਂਦੇ ਹਨ ਅਤੇ ਸੁੱਜ ਜਾਂਦੇ ਹਨ। ਇਹ ਬਿਮਾਰੀ ਅਕਸਰ ਉਨ੍ਹਾਂ ਲੋਕਾਂ ਨੂੰ ਪਰੇਸ਼ਾਨ ਕਰਦੀ ਹੈ ਜੋ ਬਹੁਤ ਠੰਡੀਆਂ ਥਾਵਾਂ 'ਤੇ ਰਹਿੰਦੇ ਹਨ। ਤੁਸੀਂ ਇਸ ਤੋਂ ਬਚਣ ਲਈ ਦਸਤਾਨੇ ਅਤੇ ਜੁਰਾਬਾਂ ਦੀ ਵਰਤੋਂ ਕਰ ਸਕਦੇ ਹੋ।

ਤੁਹਾਨੂੰ ਦੱਸ ਦੇਈਏ ਕਿ ਇਸ ਵਿਚ ਇੱਕ ਬਹੁਤ ਆਮ ਚੀਜ਼ ਤੁਹਾਡੀ ਮਦਦ ਕਰ ਸਕਦੀ ਹੈ, ਉਹ ਹੈ ਅਦਰਕ। ਅਦਰਕ ਬਹੁਤ ਗੁਣਕਾਰੀ ਹੁੰਦਾ ਹੀ ਅਤੇ ਬਲੱਡ ਸਰਕੁਲੇਸ਼ਨ ਨੂੰ ਵਧਾਉਣ ਵਿੱਚ ਮਦਦ ਕਰਦਾ ਹੈ। ਇਸ ਦੀ ਤਾਸੀਰ ਗਰਮ ਹੁੰਦੀ ਹੈ, ਇਸ ਲਈ ਤੁਸੀਂ ਇਸਨੂੰ ਚਾਹ ਵਿੱਚ ਪਾ ਕੇ ਲੈ ਸਕਦੇ ਹੋ। ਇਸ ਨਾਲ ਤੁਹਾਡੇ ਸਰੀਰ ਵਿੱਚ ਗਰਮੀ ਬਣੀ ਰਹੇਗੀ ਅਤੇ ਤਲੀਆਂ ਠੰਡੀਆਂ ਨਹੀਂ ਹੋਣਗੀਆਂ। ਇੱਕ ਹੋਰ ਆਸਾਨ ਤਰੀਕਾ ਹੈ ਫੁੱਟਬਾਥ ਦਾ। ਗਰਮ ਫੁੱਟਬਾਥ ਕਰਨ ਨਾਲ ਹੱਥਾਂ ਅਤੇ ਪੈਰਾਂ ਦਾ ਖੂਨ ਸੰਚਾਰ ਵਧ ਸਕਦਾ ਹੈ। ਤੁਸੀਂ ਇਸਨੂੰ 10-15 ਮਿੰਟ ਤੱਕ ਕਰ ਸਕਦੇ ਹੋ। ਇਸ ਨਾਲ ਤਣਾਅ ਵੀ ਦੂਰ ਹੁੰਦਾ ਹੈ।

Published by:Rupinder Kaur Sabherwal
First published:

Tags: Health, Health care, Health care tips, Health news, Lifestyle