ਸਰਦੀਆਂ ਵਿੱਚ ਹਰ ਕਿਸੇ ਦੇ ਪੈਰ ਠੰਡੇ ਰਹਿੰਦੇ ਹਨ ਪਰ ਜੇਕਰ ਤੁਹਾਡੇ ਪੈਰ ਜੁੱਤੀਆਂ ਅਤੇ ਜੁਰਾਬਾਂ ਪਹਿਨਣ ਦੇ ਬਾਵਜੂਦ ਬਰਫ਼ ਵਾਂਗ ਠੰਡੇ ਰਹਿੰਦੇ ਹਨ ਤਾਂ ਇਹ ਕਈ ਬਿਮਾਰੀਆਂ ਦਾ ਸੰਕੇਤ ਹੋ ਸਕਦਾ ਹੈ। ਵੈਸੇ ਠੰਡ ਵਿੱਚ ਤਲੀਆਂ ਅਤੇ ਹਥੇਲੀਆਂ ਦੀਆਂ ਖੂਨ ਦੀਆਂ ਨਾੜੀਆਂ ਸੁੰਗੜ ਜਾਂਦੀਆਂ ਹਨ, ਜਿਸ ਕਾਰਨ ਇਨ੍ਹਾਂ ਹਿੱਸਿਆਂ ਵਿੱਚ ਖੂਨ ਦਾ ਪ੍ਰਵਾਹ ਘੱਟ ਜਾਂਦਾ ਹੈ ਅਤੇ ਇਸ ਕਾਰਨ ਇੱਥੇ ਤਾਪਮਾਨ ਘੱਟਣਾ ਸ਼ੁਰੂ ਹੋ ਜਾਂਦਾ ਹੈ।
ਇਸ ਤੋਂ ਇਲਾਵਾ ਕੁਝ ਮੈਡੀਕਲ ਕਾਰਨਾਂ ਕਰਕੇ ਪੈਰਾਂ ਦੇ ਠੰਡੇ ਹੋਣ ਦੀ ਸਮੱਸਿਆ ਹੋ ਸਕਦੀ ਹੈ। ਕੁਝ ਲੋਕਾਂ ਨੂੰ ਇਹ ਸਮੱਸਿਆ ਹੁੰਦੀ ਹੈ ਕਿ ਚਾਹੇ ਜਿੰਨੇ ਮਰਜ਼ੀ ਗਰਮ ਕੱਪੜੇ ਪਹਿਨ ਲੈਣ, ਜੁਰਾਬਾਂ ਅਤੇ ਜੁੱਤੀਆਂ ਪਹਿਨ ਲੈਣ ਪਰ ਪੈਰ ਗਰਮ ਨਹੀਂ ਹੁੰਦੇ। ਅਜਿਹੇ 'ਚ ਤੁਹਾਨੂੰ ਇਸ ਸਮੱਸਿਆ ਨੂੰ ਹਲਕੇ 'ਚ ਨਹੀਂ ਲੈਣਾ ਚਾਹੀਦਾ। ਇਸ ਮਾਮਲੇ 'ਚ ਤੁਹਾਨੂੰ ਤੁਰੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਪੈਰਾਂ ਦਾ ਲਗਾਤਾਰ ਠੰਡਾ ਹੋਣ ਦੇ ਇਹ ਕਾਰਨ ਹੋ ਸਕਦੇ ਹਨ।
ਠੰਡੇ ਪੈਰ ਹੋਣ ਦੇ ਇਹ ਕਾਰਨ ਹੋ ਸਕਦੇ ਹਨ :-
ਬਲੱਡ ਸਰਕੁਲੇਸ਼ਨ 'ਚ ਸਮੱਸਿਆ
ਕਈ ਵਾਰ ਇਕ ਜਗ੍ਹਾ 'ਤੇ ਬੈਠਣ ਨਾਲ ਲੱਤਾਂ 'ਚ ਖੂਨ ਦਾ ਸੰਚਾਰ ਬਿਹਤਰ ਤਰੀਕੇ ਨਾਲ ਨਹੀਂ ਹੋਣ ਦਿੰਦਾ। ਇਸ ਕਾਰਨ ਪੈਰ ਠੰਡੇ ਹੋ ਜਾਂਦੇ ਹਨ। ਇਸ ਲਈ ਐਕਟਿਵ ਲਾਈਫਸਟਾਈਲ ਹੋਣਾ ਬਹੁਤ ਜ਼ਰੂਰਾ ਹੈ।
ਜ਼ਿਆਦਾ ਤਣਾਅ
ਜ਼ਿਆਦਾ ਤਣਾਅ ਅਤੇ ਚਿੰਤਾ ਕਾਰਨ ਪੈਰਾਂ ਦੇ ਠੰਡੇ ਹੋਣ ਦੀ ਸਮੱਸਿਆ ਵੀ ਹੋ ਸਕਦੀ ਹੈ। ਜੇਕਰ ਤੁਸੀਂ ਜ਼ਿਆਦਾ ਤਣਾਅ ਵਾਲੀ ਸਥਿਤੀ ਵਿੱਚ ਹੋ ਤਾਂ ਤੁਹਾਨੂੰ ਲੱਗੇਗਾ ਕਿ ਤੁਹਾਡੇ ਪੈਰਾਂ ਦਾ ਤਾਪਮਾਨ ਘੱਟ ਰਿਹਾ ਹੈ ਅਤੇ ਉਹ ਠੰਡੇ ਹੋ ਰਹੇ ਹਨ।
ਅਨੀਮੀਆ
ਜੇਕਰ ਸਰੀਰ 'ਚ ਲਾਲ ਰਕਤਾਣੂਆਂ ਦੀ ਕਮੀ ਹੈ ਅਤੇ ਵਿਅਕਤੀ ਅਨੀਮੀਆ ਦਾ ਮਰੀਜ਼ ਹੈ ਤਾਂ ਪੈਰਾਂ 'ਚ ਠੰਡ ਵੀ ਮਹਿਸੂਸ ਹੋ ਸਕਦੀ ਹੈ। ਇਸ ਤੋਂ ਇਲਾਵਾ ਜੇਕਰ ਸਰੀਰ 'ਚ ਆਇਰਨ ਦੀ ਕਮੀ, ਵਿਟਾਮਿਨ ਬੀ12, ਫੋਲੇਟ, ਕ੍ਰੋਨਿਕ ਕਿਡਨੀ ਰੋਗ ਦੀ ਸਮੱਸਿਆ ਹੋਵੇ ਤਾਂ ਵੀ ਅਜਿਹਾ ਹੋ ਸਕਦਾ ਹੈ।
ਡਾਇਬਟੀਜ਼
ਜੇਕਰ ਤੁਹਾਡੇ ਪੈਰ ਹਰ ਸਮੇਂ ਠੰਡੇ ਰਹਿੰਦੇ ਹਨ, ਤਾਂ ਤੁਹਾਨੂੰ ਇੱਕ ਵਾਰ ਸ਼ੂਗਰ ਦੀ ਜਾਂਚ ਜ਼ਰੂਰ ਕਰਵਾਉਣੀ ਚਾਹੀਦੀ ਹੈ। ਦਰਅਸਲ, ਸਰੀਰ ਵਿਚ ਸ਼ੂਗਰ ਲਗਾਤਾਰ ਵੱਧ ਹੋਣ 'ਤੇ ਵੀ ਪੈਰਾਂ ਦੇ ਠੰਡੇ ਹੋਣ ਦੀ ਸਮੱਸਿਆ ਸ਼ੁਰੂ ਹੋ ਸਕਦੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Health, Health news, Health tips, Lifestyle