Home /News /lifestyle /

Side Effects of Sweets: ਵੱਧ ਮਠਿਆਈ ਦਾ ਸੇਵਨ ਬਣਾਉਂਦਾ ਹੈ ਬਿਮਾਰੀਆਂ ਦਾ ਸ਼ਿਕਾਰ, ਇੰਝ ਕਰੋ ਬਚਾਅ

Side Effects of Sweets: ਵੱਧ ਮਠਿਆਈ ਦਾ ਸੇਵਨ ਬਣਾਉਂਦਾ ਹੈ ਬਿਮਾਰੀਆਂ ਦਾ ਸ਼ਿਕਾਰ, ਇੰਝ ਕਰੋ ਬਚਾਅ

Side Effects of Sweets: ਵੱਧ ਮਠਿਆਈ ਦਾ ਸੇਵਨ ਬਣਾਉਂਦਾ ਹੈ ਬਿਮਾਰੀਆਂ ਦਾ ਸ਼ਿਕਾਰ, ਇੰਝ ਕਰੋ ਬਚਾਅ

Side Effects of Sweets: ਵੱਧ ਮਠਿਆਈ ਦਾ ਸੇਵਨ ਬਣਾਉਂਦਾ ਹੈ ਬਿਮਾਰੀਆਂ ਦਾ ਸ਼ਿਕਾਰ, ਇੰਝ ਕਰੋ ਬਚਾਅ

Disadvantages of Eating Too Much Sweets: ਭਾਰਤੀ ਮਿੱਠਾ ਖਾਣ ਦੇ ਬਹੁਤ ਸ਼ੌਕੀਨ ਹਨ। ਖ਼ੁਸ਼ੀ ਦੇ ਹਰ ਛੋਟੇ ਤੋਂ ਛੋਟੇ ਅਤੇ ਵੱਡੇ ਤੋਂ ਵੱਡੇ ਮੌਕੇ ਮਠਿਆਈ ਦਾ ਸੇਵਨ ਜ਼ਰੂਰ ਕੀਤਾ ਜਾਂਦਾ ਹੈ। ਜੇਕਰ ਕੋਈ ਖ਼ੁਸ਼ਖ਼ਬਰੀ ਸੁਣਾਉਣੀ ਹੋਵੇ ਤਾਂ ਵੀ ਮਠਿਆਈ ਨਾਲ ਮੂੰਹ ਮਿੱਠਾ ਕਰਵਾਇਆ ਜਾਂਦਾ ਹੈ। ਅੱਜਕਲ੍ਹ ਤਿਉਹਾਰਾਂ ਦਾ ਸੀਜਨ ਹੈ। ਇਹਨਾਂ ਦਿਨਾਂ ਵਿਚ ਮਠਿਆਈ ਖਾਣਾ ਆਮ ਗੱਲ ਹੈ। ਮਠਿਆਈ ਖਾਣਾ ਜਿੱਥੇ ਖ਼ੁਸ਼ੀ ਸਾਂਝੀ ਕਰਨ ਦਾ ਸਾਧਨ ਹੈ ਉੱਥੇ ਇਹ ਸਾਡੀ ਖ਼ੁਰਾਕ ਵਿਚ ਗੜਬੜੀ ਪੈਦਾ ਕਰ ਦਿੰਦੀਆਂ ਹਨ।

ਹੋਰ ਪੜ੍ਹੋ ...
  • Share this:

Disadvantages of Eating Too Much Sweets: ਭਾਰਤੀ ਮਿੱਠਾ ਖਾਣ ਦੇ ਬਹੁਤ ਸ਼ੌਕੀਨ ਹਨ। ਖ਼ੁਸ਼ੀ ਦੇ ਹਰ ਛੋਟੇ ਤੋਂ ਛੋਟੇ ਅਤੇ ਵੱਡੇ ਤੋਂ ਵੱਡੇ ਮੌਕੇ ਮਠਿਆਈ ਦਾ ਸੇਵਨ ਜ਼ਰੂਰ ਕੀਤਾ ਜਾਂਦਾ ਹੈ। ਜੇਕਰ ਕੋਈ ਖ਼ੁਸ਼ਖ਼ਬਰੀ ਸੁਣਾਉਣੀ ਹੋਵੇ ਤਾਂ ਵੀ ਮਠਿਆਈ ਨਾਲ ਮੂੰਹ ਮਿੱਠਾ ਕਰਵਾਇਆ ਜਾਂਦਾ ਹੈ। ਅੱਜਕਲ੍ਹ ਤਿਉਹਾਰਾਂ ਦਾ ਸੀਜਨ ਹੈ। ਇਹਨਾਂ ਦਿਨਾਂ ਵਿਚ ਮਠਿਆਈ ਖਾਣਾ ਆਮ ਗੱਲ ਹੈ। ਮਠਿਆਈ ਖਾਣਾ ਜਿੱਥੇ ਖ਼ੁਸ਼ੀ ਸਾਂਝੀ ਕਰਨ ਦਾ ਸਾਧਨ ਹੈ ਉੱਥੇ ਇਹ ਸਾਡੀ ਖ਼ੁਰਾਕ ਵਿਚ ਗੜਬੜੀ ਪੈਦਾ ਕਰ ਦਿੰਦੀਆਂ ਹਨ। ਜਦ ਅਸੀਂ ਮਠਿਆਈਆਂ ਦਾ ਸੇਵਨ ਬਹੁਤ ਜ਼ਿਆਦਾ ਮਾਤਰਾ ਵਿਚ ਕਰ ਲੈਂਦੇ ਹਾਂ ਤਾਂ ਇਸ ਨਾਲ ਸਾਡੀ ਪਾਚਣ ਪ੍ਰਣਾਲੀ ਵਿਚ ਬਦਲਾਅ ਆਉਂਦਾ ਹੈ ਤੇ ਕਈ ਅਣਚਾਹੇ ਤੱਤ ਸਾਡੇ ਸਰੀਰ ਵਿਚ ਸ਼ਾਮਿਲ ਹੋ ਜਾਂਦੇ ਹਨ। ਇਸ ਸਥਿਤੀ ਵਿਚ ਮਠਿਆਈਆਂ ਖਾਣ ਬਾਦ ਸਰੀਰ ਨੂੰ ਡੀਟੌਕਸ ਕਰਨਾ ਬਹੁਤ ਜ਼ਰੂਰੀ ਹੋ ਜਾਂਦਾ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਮਠਿਆਈ ਖਾਣ ਬਾਦ ਸਰੀਰ ਨੂੰ ਡੀਟੌਕਸ ਕਿਵੇਂ ਕੀਤਾ ਜਾ ਸਕਦਾ ਹੈ –


  • ਸਰੀਰ ਡੀਟੌਕਸ ਕਰਨ ਲਈ ਨਿੰਬੂ ਬਹੁਤ ਕਾਰਗਰ ਹੈ। ਕੋਸੇ ਪਾਣੀ ਵਿਚ ਨਿੰਬੂ ਨਿਚੋੜੋ ਅਤੇ ਇਸਦਾ ਪੀ ਲਵੋ। ਇਹ ਮਿਸ਼ਰਣ ਸਰੀਰ ਵਿਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ਵਿਚ ਮਦਦ ਕਰ ਸਕਦਾ ਹੈ।

  • ਅਦਰਕ ਅਤੇ ਕਾਲੀ ਮਿਰਚ ਵੀ ਸਰੀਰ ਨੂੰ ਡੀਟੌਕਸ ਕਰਨ ਵਿਚ ਬਹੁਤ ਮੱਦਦਗਾਰ ਹੁੰਦੇ ਹਨ। ਤੁਸੀਂ ਪਾਣੀ ਵਿਚ ਅਦਰਕ ਅਤੇ ਕਾਲੀ ਮਿਰਚ ਮਿਲਾ ਕੇ ਚਾਹ ਬਣਾਕੇ ਪੀ ਲਵੋ।

  • ਫਾਈਬਰ ਇਨਟੇਕ ਸਰੀਰ ਨੂੰ ਡੀਟੌਕਸੀਫਾਈ ਰੱਖਣ ਵਿਚ ਸਹਾਈ ਹੁੰਦਾ ਹੈ। ਇਸ ਲਈ ਫਾਈਬਰ ਯੁਕਤ ਚੀਜ਼ਾਂ ਜਿਵੇਂ ਖੀਰੇ, ਸਲਾਦ, ਗਾਜਰ, ਹਰੀਆਂ ਸਬਜ਼ੀਆਂ ਨੂੰ ਆਪਣੀ ਡਾਈਟ 'ਚ ਸ਼ਾਮਲ ਕਰੋ।

  • ਪਾਣੀ ਸਰੀਰ ਵਿਚੋਂ ਬੇਲੋੜੇ ਪਦਾਰਥਾਂ ਨੂੰ ਕੱਢਣ ਵਿਚ ਸਭ ਤੋਂ ਵੱਧ ਉਪਯੋਗੀ ਹੈ। ਇਸ ਲਈ ਸਰੀਰ ਨੂੰ ਡੀਟੌਕਸ ਕਰਨ ਲਈ ਪਾਣੀ ਭਰਪੂਰ ਮਾਤਰਾ ਪੀਓ। ਦਿਨ ਭਰ ਵਿੱਚ ਘੱਟੋ ਘੱਟ 7 ਤੋਂ 8 ਗਲਾਸ ਪਾਣੀ ਪੀਣਾ ਲਾਭਦਾਇਕ ਹੈ।

  • ਇਹਨਾਂ ਤੋਂ ਸਿਵਾ ਆਂਵਲਾ, ਸੰਤਰਾ ਅਤੇ ਚੁਕੰਦਰ ਵੀ ਸਰੀਰ ਨੂੰ ਡੀਟੌਕਸ ਕਰਨ ਲਈ ਵਰਤੇ ਜਾ ਸਕਦੇ ਹਨ। ਤੁਸੀਂ ਜੂਸ ਬਣਾਕੇ ਇਹਨਾਂ ਦਾ ਸੇਵਨ ਕਰ ਸਕਦੇ ਹੋ।


ਤੁਹਾਨੂੰ ਦੱਸ ਦੇਈਏ ਕਿ ਮਿੱਠੇ ਵਿਚ ਕੈਲੋਰੀ ਦਾ ਮਾਤਰਾ ਬਹੁਤ ਹੁੰਦੀ ਹੈ। ਇਸ ਲਈ ਜਦ ਅਸੀਂ ਬਹੁਤ ਜ਼ਿਆਦਾ ਮਿੱਠਾ ਖਾਂਦੇ ਹਾਂ ਤਾਂ ਸਰੀਰ ਵਿੱਚ ਕੈਲੋਰੀ ਦਾ ਪੱਧਰ ਕੰਟਰੋਲ ਤੋਂ ਬਾਹਰ ਹੋ ਸਕਦਾ ਹੈ। ਇਸ ਸਥਿਤੀ ਵਿਚ ਸ਼ੂਗਰ, ਕੋਲੈਸਟ੍ਰੋਲ, ਦਿਲ ਦੇ ਰੋਗ ਅਤੇ ਮੋਟਾਪੇ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਹਨਾਂ ਸਮੱਸਿਆਵਾਂ ਤੋਂ ਬਚਣ ਲਈ ਮਠਿਆਈ ਦਾ ਸੇਵਨ ਘੱਟ ਮਾਤਰਾ ਵਿਚ ਹੀ ਕਰਨਾ ਚਾਹੀਦਾ ਹੈ। ਇਸ ਤੋਂ ਸਿਵਾ ਜੇਕਰ ਤੁਸੀਂ ਮਠਿਆਈ ਖਾਣ ਦੀ ਬਹੁਤ ਹੀ ਸ਼ੌਕੀਨ ਹੋ ਤੇ ਤੁਹਾਨੂੰ ਆਪਣੀ ਆਦਤ ਬਦਲਣ ਵਿਚ ਬਹੁਤ ਮੁਸ਼ਕਿਲ ਆ ਰਹੀ ਹੈ ਤਾਂ ਮਿੱਠੇ ਦੀ ਵਰਤੋਂ ਹੌਲੀ ਹੌਲੀ ਘਟਾਓ। ਆਪਣੀ ਡਾਈਟ ਵਿਚ ਮਿਠਾਈਆਂ, ਖੰਡ ਆਦਿ ਦੀ ਬਜਾਇ ਸੇਬ, ਅੰਗੂਰ ਜਿਹੇ ਮਿੱਠੇ ਫਲ ਸ਼ਾਮਿਲ ਕਰ ਲਵੋ।

Published by:Rupinder Kaur Sabherwal
First published:

Tags: Health, Health care, Health care tips, Health news, Lifestyle, Sweets