Hackers Did Big Attacks: ਤੁਸੀਂ ਚੋਰੀ ਦੀਆਂ ਖਬਰਾਂ ਤਾਂ ਬਹੁਤ ਸੁਣੀਆਂ ਹੋਣਗੀਆਂ ਪਰ ਜਿਸ ਚੋਰੀ ਬਾਰੇ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਉਸ ਬਾਰੇ ਸੁਨ ਕੇ ਤੁਹਾਡੇ ਹੋਸ਼ ਉੱਡ ਜਾਣਗੇ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਹੈਕਰਾਂ ਦੁਆਰਾ ਕੀਤੀ ਗਈ ਚੋਰੀ ਦੀ। ਤੁਸੀਂ ਕੀ ਸੋਚਦੇ ਹੋ ਕਿ ਇਹ ਚੋਰੀ ਕਿੰਨੀ ਕੁ ਵੱਡੀ ਹੋ ਸਕਦੀ ਹੈ।
ਜਦ ਤੱਕ ਤੁਸੀਂ ਸੋਚਦੇ ਹੋ ਅਸੀਂ ਤੁਹਾਨੂੰ ਦੱਸ ਦੇਈਏ ਕਿ ਹੈਕਰਾਂ ਨੇ ਹੁਣ ਇਸ ਸਾਲ ਵਿੱਚ 125 ਵਾਰ ਹੈਕਿੰਗ ਕੀਤੀ ਅਤੇ 3 ਅਰਬ ਡਾਲਰ ਤੋਂ ਵੱਧ ਦੀ ਕ੍ਰਿਪਟੋਕਰੰਸੀ ਚੋਰੀ ਕੀਤੀ ਹੈ। ਤੁਸੀਂ ਸਿਫਰਾਂ ਦੀ ਗਿਣਤੀ ਕਰੋ, ਅਸੀਂ ਇਸ ਖਬਰ ਬਾਰੇ ਹੋਰ ਜਾਣਕਾਰੀ ਦਿੰਦੇ ਹਾਂ। ਦਰਅਸਲ 'ਚ ਬਲਾਕਚੈਨ ਐਨਾਲਿਟਿਕਸ ਫਰਮ ਚੈਨਲੀਸਿਸ ਨੇ ਇਹ ਰਿਪੋਰਟ ਦਿੱਤੀ ਹੈ ਕਿ ਹੈਕਰਾਂ ਨੇ ਇੱਡੀ ਵੱਡੀ ਚੋਰੀ ਨੂੰ ਅੰਜਾਮ ਦਿੱਤਾ ਹੈ। ਇਹ ਜਾਣਕਾਰੀ ਫਰਮ ਨੇ ਟਵਿੱਟਰ ਥ੍ਰੈੱਡ ਵਿੱਚ ਦਿੱਤੀ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਸਿਰਫ਼ ਇਸ ਇਕ ਮਹੀਨੇ ਵਿੱਚ ਹੀ 11 ਹੈਕਿੰਗ ਦੁਆਰਾ 718 ਮਿਲੀਅਨ ਦੀ ਚੋਰੀ ਹੋਈ ਹੈ।
ਕੰਪਨੀ ਅਨੁਸਾਰ ਅਕਤੂਬਰ ਵਿੱਚ ਸਭ ਤੋਂ ਵੱਧ ਚੋਰੀ ਅਤੇ ਹੈਕਿੰਗ ਹੋਈ ਹੈ। ਪਿਛਲੇ ਸਾਲ ਯਾਨੀ 2021 ਵਿੱਚ ਇਹ ਚੋਰੀ 2 ਅਰਬ ਡਾਲਰ ਦੀ ਸੀ ਜੋ ਇਸ ਸੈੱਲ ਹੋਰ ਵੱਧ ਗਈ ਹੈ, ਬਾਵਜੂਦ ਇਸਦੇ ਕਿ ਕੰਪਨੀਆਂ ਨੇ ਆਪਣੀ ਸੁਰੱਖਿਆ ਨੂੰ ਵਧਾਇਆ ਹੈ ਪਰ ਹੈਕਰਾਂ ਨੇ ਨਵੇਂ ਤਰੀਕੇ ਲੱਭ ਲਏ ਹਨ। ਉਹ ਹੁਣ "ਕਰਾਸ-ਚੇਨ ਬ੍ਰਿਜ" 'ਤੇ ਹਮਲਾ ਕਰ ਰਹੇ ਹਨ ਜਿਸਦੇ ਜ਼ਰੀਏ ਕ੍ਰਿਪਟੋ ਨੂੰ ਨਿਵੇਸ਼ਕਾਂ ਦੇ ਖਾਤੇ ਵਿੱਚ ਭੇਜਿਆ ਜਾਂਦਾ ਹੈ।
ਚੈਨਲੇਸਿਸ ਨੇ ਆਪਣੀ ਟਵੀਟ ਵਿੱਚ ਕਿਹਾ, "ਕਰਾਸ-ਚੇਨ ਬ੍ਰਿਜ, ਜੋ ਵਰਤਮਾਨ ਵਿੱਚ ਹੈਕਰਾਂ ਲਈ ਇੱਕ ਪ੍ਰਮੁੱਖ ਨਿਸ਼ਾਨਾ ਹੈ, ਨੇ ਇਸ ਮਹੀਨੇ 3 "ਕਰਾਸ-ਚੇਨ ਬ੍ਰਿਜ" ਤੋੜੇ ਹਨ ਅਤੇ ਲਗਭਗ $600 ਮਿਲੀਅਨ ਚੋਰੀ ਹੋ ਗਏ ਹਨ।"
ਤੁਹਾਨੂੰ ਇਹ ਵੀ ਦੱਸ ਦੇਈਏ ਕਿ CBS News ਦੀ ਇੱਕ ਰਿਪੋਰਟ ਦੇ ਅਨੁਸਾਰ, ਹੈਕਰਾਂ ਨੇ ਸ਼ੁਰੂ ਵਿੱਚ Binance ਨੂੰ ਨਿਸ਼ਾਨਾ ਬਣਾਇਆ ਅਤੇ ਇੱਥੋਂ $570 ਮਿਲੀਅਨ ਦੀ ਕ੍ਰਿਪਟੋਕਰੰਸੀ ਚੋਰੀ ਕੀਤੀ ਪਰ ਇਸ ਨੁਕਸਾਨ $100 ਮਿਲੀਅਨ ਤੱਕ ਲੈ ਆਂਦਾ ਗਿਆ। ਸਭ ਤੋਂ ਅਹਿਮ ਗੱਲ ਇਹ ਹੋਈ ਕਿ ਹੈਕਰਾਂ ਨੇ Nomad 'ਤੇ ਵੀ ਆਪਣਾ ਹੱਥ ਸਾਫ ਕੀਤਾ ਅਤੇ ਇੱਥੋਂ ਵੀ 200 ਮਿਲੀਅਨ ਡਾਲਰ ਚੋਰੀ ਕੀਤੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Business, Business ideas, Crypto-currency, Cryptocurrency, Cyber attack