Home /News /lifestyle /

Child Care Tips: ਸਾਵਧਾਨ! ਬੱਚਿਆਂ 'ਚ ਚਿੜਚਿੜੇਪਨ ਦਾ ਵੱਧਣਾ ਇਸ ਬਿਮਾਰੀ ਦਾ ਹੈ ਸੰਕੇਤ, ਨਾ ਕਰੋ ਨਜ਼ਰਅੰਦਾਜ਼

Child Care Tips:  ਬੱਚਿਆਂ ਦੀ ਪਰਵਰਿਸ਼ ਕਦੇ ਵੀ ਆਸਾਨ ਨਹੀਂ ਹੁੰਦੀ। ਬੱਚਿਆਂ ਦੀ ਹਰ ਜ਼ਰੂਰ ਦਾ ਧਿਆਨ ਰੱਖਣਾ, ਉਨ੍ਹਾਂ ਦੀ ਸਰੀਰਕ ਤੇ ਮਾਨਸਿਕ ਸਿਹਤ ਦਾ ਧਿਆਨ ਰੱਖਣਾ ਮਾਪਿਆਂ ਸਮਜ ਪਰਿਵਾਰ ਦੇ ਹਰੇਕ ਮੈਂਬਰ ਦੀ ਜ਼ਿੰਮੇਵਾਰੀ ਹੁੰਦੀ ਹੈ। ਜੇ ਬੱਚਾ ਛੋਟੀਆਂ-ਛੋਟੀਆਂ ਗੱਲਾਂ 'ਤੇ ਰੋਂਦਾ ਹੈ, ਮਾਪਿਆਂ ਦੀ ਗੱਲ ਨਹੀਂ ਸੁਣਦਾ, ਗੁੱਸਾ ਬਹੁਤ ਜ਼ਿਆਦਾ ਕਰਦਾ ਹੈ ਜਾਂ ਚਿੜਚਿੜਾ ਰਹਿੰਦਾ ਹੈ ਤਾਂ ਇਹ ਲੱਛਣ ਆਮ ਨਹੀਂ ਹਨ। ਜੇਕਰ ਬੱਚਾ ਇਸ ਤਰ੍ਹਾਂ ਦਾ ਵਿਵਹਾਰ ਕਰਦਾ ਰਿਹਾ ਤਾਂ ਉਹ ਕਿਸੇ ਨਾ ਕਿਸੇ ਮਾਨਸਿਕ ਵਿਗਾੜ ਦਾ ਸ਼ਿਕਾਰ ਹੋ ਰਿਹਾ ਹੈ।

ਹੋਰ ਪੜ੍ਹੋ ...
  • Share this:

ਮਾਪਿਆਂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਮਾਨਸਿਕ ਵਿਗਾੜ ਕੋਈ ਬਿਮਾਰੀ ਨਹੀਂ ਹੈ, ਬਲਕਿ ਇਹ ਇੱਕ ਅਜਿਹੀ ਸਥਿਤੀ ਹੈ, ਜੋ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਕਿਸੇ ਨੂੰ ਵੀ ਸ਼ਿਕਾਰ ਬਣਾ ਸਕਦੀ ਹੈ। ਭਾਰਤ ਵਿੱਚ 12 ਤੋਂ 15 ਫੀਸਦੀ ਬੱਚੇ ਇਸ ਬਿਮਾਰੀ ਤੋਂ ਪੀੜਤ ਹਨ। ਜੇਕਰ ਸਮੇਂ ਸਿਰ ਇਨ੍ਹਾਂ ਸਮੱਸਿਆਵਾਂ ਦਾ ਹੱਲ ਨਾ ਕੀਤਾ ਗਿਆ ਤਾਂ ਇਹ ਡਿਪਰੈਸ਼ਨ ਵਿੱਚ ਵੀ ਬਦਲ ਸਕਦੀਆਂ ਹਨ। ਕਈ ਵਾਰ ਮਾਪੇ ਬੱਚਿਆਂ ਦੇ ਅਜਿਹੇ ਵਿਵਹਾਰ ਨੂੰ ਆਮ ਸਮਝਦੇ ਹਨ ਅਤੇ ਇਸ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ ਜੋ ਅੱਗੇ ਜਾ ਕੇ ਬੱਚੇ ਲਈ ਕਾਫੀ ਖਤਰਨਾਕ ਸਾਬਿਤ ਹੋ ਸਕਦਾ ਹੈ। ਅੱਜ ਅਸੀਂ ਤੁਹਾਨੂੰ ਅਜਿਹੇ ਲੱਛਣ ਦੱਸਾਂਗੇ ਜਿਸ ਤੋਂ ਪਤਾ ਲੱਗ ਸਕਦਾ ਹੈ ਕਿ ਬੱਚਾ ਕਿਸੇ ਮਾਨਸਿਕ ਵਿਗਾੜ ਦਾ ਸ਼ਿਕਾਰ ਹੈ ਜਾਂ ਨਹੀਂ...

ਸਕੂਲ ਵਿੱਚ ਵਧੀਆ ਪ੍ਰਦਰਸ਼ਨ ਨਾ ਕਰਨਾ : ਜੋ ਬੱਚੇ ਕਲਾਸ ਜਾਂ ਸਕੂਲ ਵਿੱਚ ਚੰਗਾ ਪ੍ਰਦਰਸ਼ਨ ਕਰਦੇ ਹਨ ਅਤੇ ਅਚਾਨਕ ਉਨ੍ਹਾਂ ਦੇ ਪ੍ਰਦਰਸ਼ਨ ਵਿੱਚ ਬਦਲਾਅ ਆਉਂਦਾ ਹੈ, ਤਾਂ ਇਹ ਚਿੰਤਾ ਦਾ ਵਿਸ਼ਾ ਹੋ ਸਕਦਾ ਹੈ। ਚਿੰਤਾ ਜਾਂ ਡਿਪਰੈਸ਼ਨ ਕਾਰਨ ਬੱਚਾ ਚੰਗਾ ਪ੍ਰਦਰਸ਼ਨ ਨਹੀਂ ਕਰ ਪਾਉਂਦਾ। ਅਜਿਹੇ 'ਚ ਬੱਚੇ 'ਤੇ ਗੁੱਸਾ ਦਿਖਾਉਣ ਦੀ ਬਜਾਏ ਇਸ ਦਾ ਕਾਰਨ ਜਾਣਨ ਦੀ ਕੋਸ਼ਿਸ਼ ਕਰੋ।

ਸਿਰ ਦਰਦ ਅਤੇ ਪੇਟ ਦਰਦ ਹੋਣਾ : ਜਦੋਂ ਬੱਚਾ ਮਾਨਸਿਕ ਵਿਗਾੜ ਤੋਂ ਪੀੜਤ ਹੁੰਦਾ ਹੈ, ਤਾਂ ਉਸ ਨੂੰ ਸਿਰ ਦਰਦ ਅਤੇ ਪੇਟ ਦਰਦ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸਿਰ ਦਰਦ ਅਤੇ ਪੇਟ ਦਰਦ ਵੀ ਚਿੰਤਾ ਦੇ ਲੱਛਣ ਹੋ ਸਕਦੇ ਹਨ। ਬੱਚੇ ਦੇ ਅਜਿਹੇ ਲੱਛਣਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ ਹੈ।

ਬਹੁਜ਼ ਜ਼ਿਆਦਾ ਗੁੱਸਾ ਜਾਂ ਵਾਰ ਵਾਰ ਚਿੜਚਿੜਾਪਨ ਦਿਖਾਉਣਾ : ਇਹ ਮੰਨਿਆ ਜਾਂਦਾ ਹੈ ਕਿ ਕਈ ਵਾਰ ਬੱਚੇ ਆਪਣੀ ਗੱਲ ਮਨਵਾਉਣ ਲਈ ਜ਼ਿੱਦੀ ਹੋ ਜਾਂਦੇ ਹਨ, ਪਰ ਹਰ ਗੱਲ 'ਤੇ ਗੁੱਸਾ ਦਿਖਾਉਣਾ ਚੰਗਾ ਸੰਕੇਤ ਨਹੀਂ ਹੈ। ਇਹ ਬੱਚੇ ਦੇ ਵਿਵਹਾਰ ਵਿੱਚ ਚਿੜਚਿੜੇਪਨ ਨੂੰ ਦਰਸਾਉਂਦਾ ਹੈ। ਜਦੋਂ ਬੱਚੇ ਨੂੰ ਕੋਈ ਮਾਨਸਿਕ ਸਮੱਸਿਆ ਹੁੰਦੀ ਹੈ ਤਾਂ ਬੱਚਾ ਇਸ ਤਰ੍ਹਾਂ ਦਾ ਵਿਵਹਾਰ ਜ਼ਿਆਦਾ ਕਰਦਾ ਹੈ।

ਬੁਰੇ ਸੁਪਨੇ ਜਾਂ ਨੀਂਦ ਵਿੱਚ ਤੁਰਨਾ : ਆਮਤੌਰ 'ਤੇ ਬੱਚੇ ਗੂੜ੍ਹੀ ਨੀਂਦ 'ਚ ਸੌਂਦੇ ਹਨ ਪਰ ਜਦੋਂ ਬੱਚਿਆਂ ਦੇ ਮਨ 'ਚ ਕੋਈ ਡਰ ਜਾਂ ਪਰੇਸ਼ਾਨੀ ਹੁੰਦੀ ਹੈ ਤਾਂ ਉਨ੍ਹਾਂ ਨੂੰ ਬੁਰੇ ਸੁਪਨੇ ਆਉਣ ਲੱਗਦੇ ਹਨ। ਜਦੋਂ ਬੱਚਿਆਂ ਨੂੰ ਡਰਾਉਣੇ ਸੁਪਨੇ ਆਉਂਦੇ ਹਨ ਜਾਂ ਨੀਂਦ ਵਿੱਚ ਤੁਰਨਾ ਸ਼ੁਰੂ ਕਰਦੇ ਹਨ, ਤਾਂ ਇਸ ਗੱਲ ਤੋਂ ਸਮਝਣਾ ਚਾਹੀਦਾ ਹੈ ਕਿ ਉਹ ਕਿਸੇ ਗੱਲੋਂ ਪਰੇਸ਼ਾਨ ਹਨ ਜਾਂ ਮਾਨਸਿਕ ਵਿਗਾੜ ਤੋਂ ਪੀੜਤ ਹਨ।

Published by:Rupinder Kaur Sabherwal
First published:

Tags: Children, Lifestyle, Mental, Mental health, Parenting, Parenting Tips