Home /News /lifestyle /

ਸਾਵਧਾਨ! ਰੇਲਵੇ ਟਿਕਟ ਰਿਫੰਡ ਦੇ ਨਾਮ 'ਤੇ ਹੋ ਸਕਦੀ ਹੈ ਠੱਗੀ, ਵਿਭਾਗ ਨੇ ਚੌਕਸ ਰਹਿਣ ਦੀ ਕੀਤੀ ਅਪੀਲ

ਸਾਵਧਾਨ! ਰੇਲਵੇ ਟਿਕਟ ਰਿਫੰਡ ਦੇ ਨਾਮ 'ਤੇ ਹੋ ਸਕਦੀ ਹੈ ਠੱਗੀ, ਵਿਭਾਗ ਨੇ ਚੌਕਸ ਰਹਿਣ ਦੀ ਕੀਤੀ ਅਪੀਲ

ਰਿਫੰਡ ਦੇ ਨਾਂ 'ਤੇ ਫਰਜ਼ੀ ਲਿੰਕ ਭੇਜ ਕੇ ਲੋਕਾਂ ਨਾਲ ਵਿੱਤੀ ਧੋਖਾਧੜੀ ਕੀਤੀ ਜਾ ਰਹੀ ਹੈ। ਟਵਿਟਰ 'ਤੇ ਅਜਿਹਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਰੇਲਵੇ ਨੇ ਟਵੀਟ ਕਰਕੇ ਲੋਕਾਂ ਨੂੰ ਚੌਕਸ ਕੀਤਾ ਹੈ। ਆਓ ਜਾਣਦੇ ਹਾਂ ਕੀ ਹੈ ਪੂਰਾ ਮਾਮਲਾ

  • Share this:

Beware of Fraudsters: ਬਦਲਦੇ ਜ਼ਮਾਨੇ ਨਾਲ ਜਿੱਥੇ ਸਾਰੇ ਕੰਮ ਤਕਨੀਕੀ ਹੋ ਗਏ ਹਨ ਉੱਥੇ ਹੀ ਚੋਰ ਤੇ ਠੱਗ ਵੀ ਠੱਗੀ ਦੇ ਨਵੇਂ ਰਸਤੇ ਅਪਣਾ ਰਹੇ ਹਨ। ਹੁਣ ਠੱਗ ਆਨਲਾਈਨ ਤਰੀਕੇ ਨਾਲ ਰੇਲਵੇ ਯਾਤਰੀਆਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ। ਰਿਫੰਡ ਦੇ ਨਾਂ 'ਤੇ ਫਰਜ਼ੀ ਲਿੰਕ ਭੇਜ ਕੇ ਲੋਕਾਂ ਨਾਲ ਵਿੱਤੀ ਧੋਖਾਧੜੀ ਕੀਤੀ ਜਾ ਰਹੀ ਹੈ। ਟਵਿਟਰ 'ਤੇ ਅਜਿਹਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਰੇਲਵੇ ਨੇ ਟਵੀਟ ਕਰਕੇ ਲੋਕਾਂ ਨੂੰ ਚੌਕਸ ਰਹਿਣ ਲਈ ਕਿਹਾ ਹੈ।

ਇਹ ਹੈ ਸਾਰਾ ਮਾਮਲਾ

ਦਰਅਸਲ, ਇੱਕ ਰੇਲਵੇ ਯਾਤਰੀ ਨੇ ਟਵਿੱਟਰ 'ਤੇ ਰੇਲਵੇ ਨੂੰ ਟਿਕਟ ਰਿਫੰਡ ਬਾਰੇ ਟਵੀਟ ਕੀਤਾ। ਉਸ ਨੇ ਪੈਸੇ ਨਾ ਮਿਲਣ ਦੀ ਸ਼ਿਕਾਇਤ ਕੀਤੀ। ਉਨ੍ਹਾਂ ਦੇ ਟਵੀਟ ਤੋਂ ਬਾਅਦ ਰੇਲਵੇ ਨੇ ਜਵਾਬ 'ਚ ਕਿਹਾ ਕਿ ਤੁਸੀਂ ਆਪਣਾ PNR ਨੰਬਰ ਅਤੇ ਮੋਬਾਈਲ ਨੰਬਰ ਡਾਇਰੈਕਟ ਮੈਸੇਜ ਰਾਹੀਂ ਸਾਡੇ ਨਾਲ ਸਾਂਝਾ ਕਰੋ। ਗਾਹਕ ਨੇ ਮੈਸੇਜ ਰਾਹੀਂ ਰੇਲਵੇ ਨਾਲ ਆਪਣਾ ਵੇਰਵਾ ਸਾਂਝਾ ਕੀਤਾ। ਇਸ ਤੋਂ ਬਾਅਦ ਰੇਲਵੇ ਨੇ ਜਵਾਬ ਦਿੱਤਾ ਕਿ ਤੁਹਾਡੀ ਸ਼ਿਕਾਇਤ ਦਰਜ ਕਰ ਲਈ ਗਈ ਹੈ।

ਸਾਵਧਾਨ! ਰੇਲਵੇ ਟਿਕਟ ਰਿਫੰਡ ਦੇ ਨਾਮ 'ਤੇ ਹੋ ਸਕਦੀ ਹੈ ਠੱਗੀ, ਵਿਭਾਗ ਨੇ ਚੌਕਸ ਰਹਿਣ ਦੀ ਕੀਤੀ ਅਪੀਲ

ਤੁਸੀਂ ਹੇਠਾਂ ਦਿੱਤੇ ਲਿੰਕ 'ਤੇ ਜਾ ਕੇ ਆਪਣੀ ਸ਼ਿਕਾਇਤ ਨੂੰ ਟਰੈਕ ਕਰ ਸਕਦੇ ਹੋ। ਸ਼ਿਕਾਇਤ ਨੰਬਰ ਤੁਹਾਡੇ ਮੋਬਾਈਲ ਨੰਬਰ 'ਤੇ SMS ਰਾਹੀਂ ਭੇਜ ਦਿੱਤਾ ਗਿਆ ਹੈ। ਇਸ ਤੋਂ ਬਾਅਦ ਗਾਹਕ ਨੇ ਟਵੀਟ ਕੀਤਾ ਅਤੇ ਇੱਕ ਨੰਬਰ ਸਾਂਝਾ ਕਰਦਿਆਂ ਕਿਹਾ ਕਿ ਸਾਨੂੰ ਇਸ ਨੰਬਰ (+919348250526) ਤੋਂ ਇੱਕ ਧੋਖਾਧੜੀ ਕਾਲ ਆਈ ਹੈ ਅਤੇ ਉਹ ਮੇਰਾ UPI ਪਿੰਨ ਮੰਗ ਰਿਹਾ ਸੀ।

ਫਰਾਡ ਕਾਲਾਂ ਤੋਂ ਸਾਵਧਾਨ

ਇਸ ਦੇ ਜਵਾਬ ਵਿੱਚ ਰੇਲਵੇ ਸੇਵਾ ਨੇ ਕਿਹਾ ਕਿ ਸਾਰੇ ਉਪਭੋਗਤਾਵਾਂ ਨੂੰ ਅਜਿਹੀਆਂ ਫਰਾਡ ਕਾਲਾਂ ਤੋਂ ਸਾਵਧਾਨ ਰਹਿਣ ਦੀ ਅਪੀਲ ਕੀਤੀ ਜਾਂਦੀ ਹੈ। ਕਿਸੇ ਵੀ ਸ਼ੱਕੀ ਲਿੰਕ ਜਾਂ ਫ਼ੋਨ ਕਾਲ ਦਾ ਜਵਾਬ ਨਾ ਦਿਓ। ਤੁਹਾਡੇ ਨਾਲ ਪੈਸੇ ਦੀ ਠੱਗੀ ਹੋ ਸਕਦੀ ਹੈ। ਬਹੁਤ ਸਾਰੇ ਟਵਿੱਟਰ ਫਾਲੋਅਰਸ ਨੂੰ ਠੱਗਾਂ ਦੁਆਰਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

ਰੇਲਵੇ ਤੋਂ ਸ਼ਿਕਾਇਤ ਕਰਨ ਵਾਲੇ ਉਪਭੋਗਤਾਵਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਅਜਿਹੇ ਲੋਕ ਵੱਖ-ਵੱਖ ਨੰਬਰਾਂ ਤੋਂ ਕਾਲ ਕਰਕੇ ਕੁਝ ਲਿੰਕ ਭੇਜ ਕੇ ਠੱਗੀ ਮਾਰ ਰਹੇ ਹਨ। ਪੈਸੇ ਦੀ ਵਾਪਸੀ ਦੀ ਪ੍ਰਕਿਰਿਆ ਪੂਰੀ ਤਰ੍ਹਾਂ ਆਟੋਮੈਟਿਕ ਹੈ। IRCTC ਰਿਫੰਡ ਵਿੱਚ ਕਿਸੇ ਮਨੁੱਖ ਦੀ ਕੋਈ ਭੂਮਿਕਾ ਨਹੀਂ ਹੈ। ਭਾਵ ਇਹ ਸਭ ਸਿਸਟਮ ਦੁਆਰਾ ਆਪਣੇ ਆਪ ਹੀ ਕੀਤਾ ਜਾਂਦਾ ਹੈ। ਕਿਰਪਾ ਕਰਕੇ ਅਜਿਹੇ ਲਿੰਕਾਂ ਜਾਂ ਕਾਲਾਂ ਦਾ ਜਵਾਬ ਨਾ ਦਿਓ।

Published by:Krishan Sharma
First published:

Tags: Beware of Fraudsters, Fraud, Fraud Call for Refund, ONLINE FRAUD, Passenger Scam, Railway Department, Railway Passengers, Ticket Refund, Tweet