Home /News /lifestyle /

ਬੱਚੇ ਦਾ Aadhar Card ਬਣਵਾਉਣ ਸਮੇਂ ਰੱਖੋ ਧਿਆਨ, ਇਹ ਗਲਤੀ ਪੈ ਸਕਦੀ ਮਹਿੰਗੀ

ਬੱਚੇ ਦਾ Aadhar Card ਬਣਵਾਉਣ ਸਮੇਂ ਰੱਖੋ ਧਿਆਨ, ਇਹ ਗਲਤੀ ਪੈ ਸਕਦੀ ਮਹਿੰਗੀ

ਬੱਚੇ ਦਾ Aadhar Card ਬਣਵਾਉਣ ਸਮੇਂ ਰੱਖੋ ਧਿਆਨ, ਇਹ ਗਲਤੀ ਪੈ ਸਕਦੀ ਮਹਿੰਗੀ

ਬੱਚੇ ਦਾ Aadhar Card ਬਣਵਾਉਣ ਸਮੇਂ ਰੱਖੋ ਧਿਆਨ, ਇਹ ਗਲਤੀ ਪੈ ਸਕਦੀ ਮਹਿੰਗੀ

ਨਿਜੀ ਪਛਾਣ ਲਈ ਆਧਾਰ ਕਾਰਡ ਇੱਕ ਲਾਜ਼ਮੀ ਦਸਤਾਵੇਜ਼ ਬਣ ਗਿਆ ਹੈ। ਕਿਸੇ ਵੀ ਉਮਰ ਵਰਗ ਦੇ ਵਿਅਕਤੀ ਲਈ ਆਧਾਰ ਕਾਰਡ (Aadhar Card) ਜ਼ਰੂਰੀ ਹੋ ਗਿਆ ਹੈ। ਕਿਉਂਕਿ ਆਧਾਰ ਕਾਰਡ (Aadhar Card) ਨੂੰ ਹੁਣ ਸਾਡੀ ਪਛਾਣ ਦਾ ਸਭ ਤੋਂ ਸ਼ਕਤੀਸ਼ਾਲੀ ਸਬੂਤ ਮੰਨਿਆ ਜਾਂਦਾ ਹੈ।

  • Share this:

ਬੈਂਕ ਖਾਤਾ ਖੋਲ੍ਹਣਾ ਹੋਵੇ ਜਾਂ ਨਵਾਂ ਦਸਤਾਵੇਜ਼ ਬਣਵਾਉਣਾ ਹੋਵੇ, ਜਾਂ ਆਧਾਰ ਕਾਰਡ (Aadhar Card) ਤੋਂ ਬਿਨਾਂ ਸਕੂਲ-ਕਾਲਜ ਵਿਚ ਦਾਖਲਾ ਲੈਣਾ ਹੋਵੇ, ਕੰਮ ਔਖਾ ਹੋ ਜਾਂਦਾ ਹੈ। ਇਸ ਲਈ ਹਰ ਵਿਅਕਤੀ ਲਈ ਆਧਾਰ ਕਾਰਡ (Aadhar Card) ਹੋਣਾ ਜ਼ਰੂਰੀ ਹੋ ਗਿਆ ਹੈ। ਆਧਾਰ ਕਾਰਡ (Aadhar Card) ਬਣਵਾਉਣਾ ਵੀ ਹੁਣ ਕੋਈ ਬਹੁਤਾ ਔਖਾ ਕੰਮ ਨਹੀਂ ਹੈ। ਹੁਣ ਲਗਭਗ ਹਰ ਸ਼ਹਿਰ ਅਤੇ ਕਸਬੇ ਵਿੱਚ ਆਧਾਰ ਕੇਂਦਰ ਖੁੱਲ੍ਹ ਗਏ ਹਨ।

ਬੱਚਿਆਂ ਦਾ ਆਧਾਰ ਕਾਰਡ (Aadhar Card) ਵੀ ਬਣਵਾਇਆ ਜਾ ਸਕਦਾ ਹੈ। ਪੰਜ ਸਾਲ ਤੱਕ ਦੇ ਬੱਚਿਆਂ ਲਈ ਬਣੇ ਆਧਾਰ ਕਾਰਡ ਦਾ ਰੰਗ ਨੀਲਾ ਹੈ। ਇਸ ਆਧਾਰ ਕਾਰਡ ਵਿੱਚ ਬੱਚੇ ਦੇ ਫਿੰਗਰਪ੍ਰਿੰਟ ਅਤੇ ਅੱਖਾਂ ਦੀ ਰੈਟੀਨਾ ਨੂੰ ਸਕੈਨ ਨਹੀਂ ਕੀਤਾ ਜਾਂਦਾ ਹੈ। ਇਹ ਜਾਣਕਾਰੀ 5 ਸਾਲ ਬਾਅਦ ਦਰਜ ਕੀਤੀ ਜਾਂਦੀ ਹੈ। ਯਾਨੀ ਬੱਚੇ ਦਾ ਆਧਾਰ ਕਾਰਡ ਪੰਜ ਸਾਲ ਦਾ ਹੋਣ ਤੋਂ ਬਾਅਦ ਅਪਡੇਟ ਕਰਵਾਉਣਾ ਹੋਵੇਗਾ।

ਬੱਚੇ ਦਾ ਆਧਾਰ ਕਾਰਡ ਬਣਾਉਣਾ ਜਿੰਨਾ ਜ਼ਰੂਰੀ ਹੈ, ਓਨਾ ਹੀ ਜ਼ਰੂਰੀ ਹੈ ਕਿ ਉਸ ਵਿੱਚ ਬੱਚੇ ਨਾਲ ਸਬੰਧਤ ਸਾਰੀ ਜਾਣਕਾਰੀ ਸਹੀ ਤਰ੍ਹਾਂ ਦਰਜ ਕੀਤੀ ਜਾਵੇ। ਜੇਕਰ ਕੋਈ ਜਾਣਕਾਰੀ ਗਲਤ ਨਿਕਲਦੀ ਹੈ, ਤਾਂ ਉਸ ਨੂੰ ਅਪਡੇਟ ਕਰਨ ਲਈ ਕਈ-ਕਈ ਦਿਨ ਆਧਾਰ ਕੇਂਦਰ ਦੇ ਚੱਕਰ ਲਗਾਉਣੇ ਪੈਂਦੇ ਹਨ। ਆਓ ਜਾਣਦੇ ਹਾਂ ਬੱਚੇ ਦਾ ਆਧਾਰ ਕਾਰਡ ਬਣਾਉਂਦੇ ਸਮੇਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ-

ਨਾਮ: ਸਭ ਤੋਂ ਪਹਿਲਾਂ ਜ਼ਰੂਰੀ ਕੰਮ ਇਹ ਹੈ ਕਿ ਬੱਚੇ ਦਾ ਆਧਾਰ ਕਾਰਡ ਬਣਾਉਂਦੇ ਸਮੇਂ, ਉਸ ਦਾ ਨਾਮ ਸਹੀ ਦਰਜ ਕਰੋ। ਨਾਮ ਅਤੇ ਉਪਨਾਮ ਆਦਿ ਦੇ ਸਪੈਲਿੰਗ ਦਾ ਵਿਸ਼ੇਸ਼ ਧਿਆਨ ਰੱਖੋ। ਨਾਮ ਦੀ ਗਲਤੀ ਬਾਅਦ ਵਿੱਚ ਮੁਸ਼ਕਿਲ ਵਿੱਚ ਪਾ ਸਕਦੀ ਹੈ ਅਤੇ ਇਸ ਨੂੰ ਸੁਧਾਰਨ ਲਈ ਕਾਫੀ ਸਮਾਂ ਬਰਬਾਦ ਕਰਨਾ ਪੈਂਦਾ ਹੈ।

ਮਾਤਾ-ਪਿਤਾ ਦਾ ਨਾਮ: ਬੱਚੇ ਦੇ ਨਾਮ ਦੀ ਤਰ੍ਹਾਂ ਆਧਾਰ ਕਾਰਡ ਵਿੱਚ ਬੱਚੇ ਦੇ ਮਾਤਾ-ਪਿਤਾ ਦਾ ਨਾਮ ਵੀ ਸਹੀ ਹੋਣਾ ਚਾਹੀਦਾ ਹੈ। ਜੇਕਰ ਬੱਚੇ ਦੇ ਮਾਤਾ-ਪਿਤਾ ਵਿੱਚੋਂ ਕਿਸੇ ਇੱਕ ਦਾ ਨਾਮ ਗਲਤ ਦਰਜ ਕੀਤਾ ਗਿਆ ਹੈ, ਤਾਂ ਇਹ ਵੀ ਇੱਕ ਸਮੱਸਿਆ ਬਣ ਸਕਦੀ ਹੈ। ਇਹ ਉਹ ਗਲਤੀ ਹੈ ਜੋ ਆਮ ਤੌਰ 'ਤੇ ਬਹੁਤ ਹੁੰਦੀ ਹੈ।

ਸਹੀ ਪਤਾ: ਬੱਚੇ ਦਾ ਆਧਾਰ ਕਾਰਡ ਬਣਾਉਂਦੇ ਸਮੇਂ ਸਹੀ ਪਤਾ ਦਿਓ। ਆਮ ਤੌਰ 'ਤੇ ਪਿਤਾ ਦੇ ਆਧਾਰ ਕਾਰਡ ਵਿੱਚ ਦਰਜ ਪਤਾ ਦਰਜ ਕੀਤਾ ਜਾਂਦਾ ਹੈ ਅਤੇ ਇਸ ਸਬੰਧੀ ਪਿਤਾ ਦੇ ਦਸਤਾਵੇਜ਼ ਮੰਗੇ ਜਾਂਦੇ ਹਨ। ਪਰ, ਫਿਰ ਵੀ ਕੰਪਿਊਟਰ ਵਿੱਚ ਦਾਖਲ ਕੀਤੀ ਜਾਣਕਾਰੀ 'ਤੇ ਇੱਕ ਨਜ਼ਰ ਜ਼ਰੂਰ ਦਿਓ।

ਮਾਤਾ-ਪਿਤਾ ਦੇ ਆਧਾਰ ਨਾਲ ਲਿੰਕ: ਬੱਚੇ ਦਾ ਆਧਾਰ ਕਾਰਡ ਮਾਤਾ-ਪਿਤਾ ਦੇ ਆਧਾਰ ਨਾਲ ਲਿੰਕ ਹੋਣਾ ਚਾਹੀਦਾ ਹੈ। ਇਸ ਨਾਲ ਮਾਤਾ-ਪਿਤਾ ਦੇ ਆਧਾਰ ਕਾਰਡ ਤੋਂ ਬੱਚੇ ਦੀ ਪਛਾਣ ਆਸਾਨੀ ਨਾਲ ਕੀਤੀ ਜਾ ਸਕਦੀ ਹੈ।
Published by:rupinderkaursab
First published:

Tags: Aadhaar Card, Aadhaar card UIDAI, Child, Children

ਅਗਲੀ ਖਬਰ