• Home
 • »
 • News
 • »
 • lifestyle
 • »
 • BE CAREFUL WHILE MAKING RATION CARD 5 YEARS OF IMPRISONMENT MAY BE DUE TO SMALL MISTAKE GH GW

ਰਾਸ਼ਨ ਕਾਰਡ ਬਣਾਉਣ ਵੇਲੇ ਰਹੋ ਸਾਵਧਾਨ, ਛੋਟੀ ਜਿਹੀ ਗਲਤੀ ਕਰਕੇ ਹੋ ਸਕਦੀ ਹੈ 5 ਸਾਲ ਦੀ ਕੈਦ

ਰਾਸ਼ਨ ਕਾਰਡ ਬਣਾਉਣ ਵੇਲੇ ਰਹੋ ਸਾਵਧਾਨ, ਛੋਟੀ ਜਿਹੀ ਗ਼ਲਤੀ ਕਰਕੇ ਹੋ ਸਕਦੀ ਹੈ 5 ਸਾਲ ਕੈਦ (ਸੰਕੇਤਕ ਫੋਟੋ)

ਰਾਸ਼ਨ ਕਾਰਡ ਬਣਾਉਣ ਵੇਲੇ ਰਹੋ ਸਾਵਧਾਨ, ਛੋਟੀ ਜਿਹੀ ਗ਼ਲਤੀ ਕਰਕੇ ਹੋ ਸਕਦੀ ਹੈ 5 ਸਾਲ ਕੈਦ (ਸੰਕੇਤਕ ਫੋਟੋ)

 • Share this:
  ਰਾਸ਼ਨ ਕਾਰਡ ਇਕ ਮਹੱਤਵਪੂਰਨ ਦਸਤਾਵੇਜ਼ ਹੈ। ਖ਼ਾਸਕਰ ਅਜਿਹੇ ਸਮੇਂ ਵਿਚ ਜਦੋਂ ਕੋਰੋਨਾ ਕਾਲ ਵਿਚ ਕੇਂਦਰ ਸਰਕਾਰ ਵੱਡੇ ਪੱਧਰ 'ਤੇ ਇਨ੍ਹਾਂ ਕਾਰਡਾਂ ਰਾਹੀਂ ਅਨਾਜ ਦੀ ਵੰਡ 'ਤੇ ਕੰਮ ਕਰ ਰਹੀ ਹੈ। ਇਸ ਤੋਂ ਇਲਾਵਾ ਕਈ ਸਰਕਾਰੀ ਯੋਜਨਾਵਾਂ ਲਈ ਵੀ ਰਾਸ਼ਨ ਕਾਰਡ ਹੋਣਾ ਲਾਜ਼ਮੀ ਹੈ। ਪਰ ਰਾਸ਼ਨ ਕਾਰਡ ਬਣਾਉਣ ਦੌਰਾਨ ਛੋਟੀ ਜਿਹੀ ਗ਼ਲਤੀ ਕਰਕੇ ਤੁਹਾਨੂੰ 5 ਸਾਲ ਦੀ ਕੈਦ ਵੀ ਹੋ ਸਕਦੀ ਹੈ।

  ਭਾਰਤ ਵਿੱਚ ਆਮ ਤੌਰ 'ਤੇ ਤਿੰਨ ਕਿਸਮ ਦੇ ਰਾਸ਼ਨ ਕਾਰਡ ਬਣਾਏ ਜਾਂਦੇ ਹਨ। ਗ਼ਰੀਬੀ ਰੇਖਾ ਤੋਂ ਉੱਪਰ ਜੀਵਨ ਬਸਰ ਕਰ ਰਹੇ ਲੋਕਾਂ ਲਈ APL, ਗ਼ਰੀਬੀ ਰੇਖਾ ਤੋਂ ਹੇਠਾਂ ਜੀਵਨ ਬਸਰ ਕਰ ਰਹੇ ਲੋਕਾਂ ਲਈ ਬੀ.ਪੀ.ਐਲ.(BPL) ਅਤੇ ਸਭ ਤੋਂ ਗ਼ਰੀਬ ਪਰਿਵਾਰਾਂ ਲਈ ਅੰਤੋਦਿਆ।

  ਰਾਜ ਸਰਕਾਰਾਂ ਆਪਣੇ ਨਾਗਰਿਕਾਂ ਨੂੰ ਰਾਸ਼ਨ ਕਾਰਡ ਜਾਰੀ ਕਰਦੀਆਂ ਹਨ, ਪਰ ਜੇ ਤੁਸੀਂ ਗ਼ਲਤ ਦਸਤਾਵੇਜ਼ਾਂ ਨਾਲ ਰਾਸ਼ਨ ਕਾਰਡ ਬਣਾਉਂਦੇ ਹੋ, ਤਾਂ ਤੁਹਾਨੂੰ ਜੇਲ੍ਹ ਅਤੇ ਜੁਰਮਾਨੇ ਦੋਵੇਂ ਹੀ ਹੋ ਸਕਦੇ ਹਨ। ਸਰਕਾਰ ਨੇ ਗ਼ਰੀਬ ਨਾਗਰਿਕਾਂ ਨੂੰ ਅਨਾਜ ਮੁਹੱਈਆ ਕਰਵਾਉਣ ਲਈ ਰਾਸ਼ਨ ਕਾਰਡ ਜਾਰੀ ਕੀਤੇ ਸਨ। ਸਸਤੇ ਅਨਾਜ ਤੋਂ ਇਲਾਵਾ ਰਾਸ਼ਨ ਕਾਰਡ ਦੇ ਕਈ ਫ਼ਾਇਦੇ ਹੁੰਦੇ ਹਨ, ਜਿਸ ਦੇ ਕਾਰਨ ਲੋਕ ਹਮੇਸ਼ਾ ਕਿਸੇ ਵੀ ਕੀਮਤ 'ਤੇ ਰਾਸ਼ਨ ਕਾਰਡ ਲੈਣ ਦੇ ਹਿੱਤ ਵਿੱਚ ਹੁੰਦੇ ਹਨ। ਪਰ ਸਰਕਾਰ ਨਕਲੀ ਰਾਸ਼ਨ ਕਾਰਡ ਬਣਾਉਣ ਲਈ ਸਖ਼ਤ ਹੋ ਗਈ ਹੈ।

  ਭਾਰਤ ਸਰਕਾਰ ਦੇ ਫੂਡ ਸਕਿਉਰਿਟੀ ਐਕਟ ਦੇ ਤਹਿਤ, ਜੇ ਤੁਸੀਂ ਨਕਲੀ ਰਾਸ਼ਨ ਕਾਰਡ ਬਣਾਉਂਦੇ ਹੋ, ਤਾਂ ਪੰਜ ਸਾਲ ਦੀ ਸਜ਼ਾ ਅਤੇ ਜੁਰਮਾਨੇ ਦੀ ਵਿਵਸਥਾ ਵੀ ਹੈ। ਇਸ ਲਈ ਜੇਕਰ ਤੁਸੀਂ ਰਾਸ਼ਨ ਕਾਰਡ ਬਣਾਉਂਦੇ ਹੋ ਤਾਂ ਫੂਡ ਵਿਭਾਗ ਨੂੰ ਸਹੀ ਜਾਣਕਾਰੀ ਦਿਓ। ਜੇ ਤੁਸੀਂ ਸਹੀ ਜਾਣਕਾਰੀ ਨਹੀਂ ਦਿੰਦੇ, ਤਾਂ ਤੁਹਾਨੂੰ ਪਛਤਾਵਾ ਕਰਨਾ ਪੈ ਸਕਦਾ ਹੈ।

  ਤੁਹਾਨੂੰ ਦੱਸ ਦਈਏ ਕਿ ਕੇਂਦਰ ਸਰਕਾਰ ਨੇ ਦੇਸ਼ ਭਰ ਵਿੱਚ ਵਨ ਨੇਸ਼ਨ ਵਨ ਰਾਸ਼ਨ ਕਾਰਡ ਪੋਰਟੇਬਿਲਟੀ ਸੁਵਿਧਾ ਲਾਗੂ ਕੀਤੀ ਹੈ। ਹੁਣ ਤੱਕ ਇਸ ਸੁਵਿਧਾ ਦੁਆਰਾ 26 ਰਾਜਾਂ ਅਤੇ ਕੇਂਦਰ ਸ਼ਾਸਿਤ ਨੂੰ ਕਵਰ ਕੀਤਾ ਜਾ ਚੁੱਕਾ ਹੈ। ਇਸ ਸਹੂਲਤ ਦੇ ਰਾਹੀਂ, ਖਪਤਕਾਰ ਹੁਣ ਹੋਰਨਾਂ ਰਾਜਾਂ ਵਿੱਚ ਵੀ ਰਾਸ਼ਨ ਪ੍ਰਪਤ ਕਰ ਸਕਦੇ ਹਨ। ਇਸ ਲਈ, ਹੁਣ ਉਸ ਵਿਅਕਤੀ ਲਈ ਉਸ ਰਾਜ ਦਾ ਵਸਨੀਕ ਹੋਣਾ ਜ਼ਰੂਰੀ ਨਹੀਂ ਹੈ।
  Published by:Gurwinder Singh
  First published: