Home /News /lifestyle /

ITR ਭਰਨ ਤੋਂ ਪਹਿਲਾਂ ਫਾਰਮ 26AS ਚੈੱਕ ਕਰਨਾ ਕਿਊ ਹੈ ਜ਼ਰੂਰੀ? ਜਾਣੋ

ITR ਭਰਨ ਤੋਂ ਪਹਿਲਾਂ ਫਾਰਮ 26AS ਚੈੱਕ ਕਰਨਾ ਕਿਊ ਹੈ ਜ਼ਰੂਰੀ? ਜਾਣੋ

ITR ਭਰਨ ਤੋਂ ਪਹਿਲਾਂ ਫਾਰਮ 26AS ਚੈੱਕ ਕਰਨਾ ਕਿਊ ਹੈ ਜ਼ਰੂਰੀ? ਜਾਣੋ

ITR ਭਰਨ ਤੋਂ ਪਹਿਲਾਂ ਫਾਰਮ 26AS ਚੈੱਕ ਕਰਨਾ ਕਿਊ ਹੈ ਜ਼ਰੂਰੀ? ਜਾਣੋ

ਇਨਕਮ ਟੈਕਸ ਰਿਟਰਨ (ITR) ਭਰਨ ਦੀ ਆਖ਼ਰੀ ਮਿਤੀ 31 ਜੁਲਾਈ 2022 ਹੈ। ITR ਭਰਨ ਤੋਂ ਪਹਿਲਾਂ, ਤੁਹਾਨੂੰ ਹਮੇਸ਼ਾ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਅਤੇ ਕੁਝ ਦਸਤਾਵੇਜ਼ਾਂ ਦੀ ਜਾਂਚ ਜ਼ਰੂਰੀ ਕਰਨੀ ਚਾਹੀਦੀ ਹੈ। ਅਜਿਹਾ ਹੀ ਇੱਕ ਦਸਤਾਵੇਜ਼ ਫਾਰਮ 26AS ਹੈ। ITR ਭਰਨ ਤੋਂ ਪਹਿਲਾਂ ਇਸ ਫਾਰਮ ਨੂੰ ਫਾਰਮ 16/16A ਨਾਲ ਮੇਲਣ ਦੀ ਲੋੜ ਹੈ। ITR ਫਾਈਲ ਕਰਨ ਤੋਂ ਪਹਿਲਾਂ, ਇਹ ਯਕੀਨੀ ਬਣਾਓ ਕਿ TDS ਵਜੋਂ ਕਟੌਤੀ ਕੀਤੀ ਗਈ ਰਕਮ ਫਾਰਮ 26AS ਵਿੱਚ ਸ਼ਾਮਿਲ ਹੈ ਜਾਂ ਨਹੀਂ।

ਹੋਰ ਪੜ੍ਹੋ ...
  • Share this:

ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਫਾਰਮ 26AS ਇੱਕ ਸੰਯੁਕਤ ਟੈਕਸ ਸਟੇਟਮੈਂਟ ਹੈ। ਇਸ ਵਿੱਚ ਟੈਕਸਦਾਤਾ ਦੀ ਆਮਦਨ ਦੇ ਵੱਖ-ਵੱਖ ਸਰੋਤਾਂ ਤੋਂ ਕੱਟੇ ਗਏ ਟੈਕਸ ਦੇ ਵੇਰਵੇ ਸ਼ਾਮਿਲ ਹੁੰਦੇ ਹਨ। ਇਸ ਵਿੱਚ ਸਰੋਤ 'ਤੇ ਟੈਕਸ ਕਟੌਤੀ (TDS), ਸਰੋਤ 'ਤੇ ਟੈਕਸ ਸੰਗ੍ਰਹਿ (TCS), ਪੇਸ਼ਗੀ ਟੈਕਸ ਜਾਂ ਸਵੈ-ਮੁਲਾਂਕਣ ਟੈਕਸ ਦਾ ਭੁਗਤਾਨ, ਨਿਯਮਤ ਟੈਕਸ, ਰਿਫੰਡ ਵਰਗੇ ਵੇਰਵੇ ਸ਼ਾਮਿਲ ਕੀਤੇ ਗਏ ਹਨ। ਇਸਦੇ ਨਾਲ ਹੀ ਫਾਰਮ 16 ਤਨਖਾਹ ਤੋਂ ਕੱਟੇ ਗਏ ਟੈਕਸ ਦਾ ਪੂਰਾ ਵੇਰਵਾ ਦਿੰਦਾ ਹੈ, ਜਦੋਂ ਕਿ ਫਾਰਮ 16A ਤਨਖਾਹ ਤੋਂ ਇਲਾਵਾ ਆਮਦਨ 'ਤੇ ਕੱਟੇ ਗਏ ਟੀਡੀਐਸ ਦਾ ਵੇਰਵਾ ਦਿੰਦਾ ਹੈ। ਫਾਰਮ 16 ਰੁਜ਼ਗਾਰਦਾਤਾ ਦੁਆਰਾ ਕਰਮਚਾਰੀ ਨੂੰ ਪ੍ਰਦਾਨ ਕੀਤਾ ਜਾਂਦਾ ਹੈ।

ਫਾਰਮ 26AS ਵਿੱਚ ਇੱਕ ਵਿੱਤੀ ਸਾਲ ਵਿੱਚ ਤੁਹਾਡੀ ਆਮਦਨੀ ਤੋਂ ਕੱਟੇ ਗਏ ਅਤੇ ਸਰਕਾਰ ਕੋਲ ਜਮ੍ਹਾਂ ਕੀਤੇ ਗਏ TDS ਦੀ ਰਕਮ ਬਾਰੇ ਜਾਣਕਾਰੀ ਹੁੰਦੀ ਹੈ। ਕੰਪਨੀ ਕਟੌਤੀ ਕੀਤੀ ਰਕਮ ਤੁਹਾਡੇ ਪੈਨ ਨੰਬਰ ਦੇ ਨਾਲ ਸਰਕਾਰ ਕੋਲ ਜਮ੍ਹਾਂ ਕਰਦੀ ਹੈ। ਤਨਖਾਹ ਤੋਂ ਇਲਾਵਾ, ਫਾਰਮ 26AS ਵਿੱਚ ਬੈਂਕ ਦੁਆਰਾ ਵਿਆਜ 'ਤੇ ਕੱਟੇ ਗਏ TDS ਅਤੇ ਤੁਹਾਡੇ ਦੁਆਰਾ ਜਮ੍ਹਾਂ ਕੀਤੇ ਗਏ ਐਡਵਾਂਸ ਟੈਕਸ ਬਾਰੇ ਵੀ ਜਾਣਕਾਰੀ ਹੁੰਦੀ ਹੈ। ਇਸ ਲਈ, ਫਾਰਮ 16 ਵਿੱਚ ਦਰਜ ਜਾਣਕਾਰੀ ਨੂੰ ਫਾਰਮ 26AS ਵਿੱਚ ਦਰਜ ਕੀਤੀ ਗਈ ਜਾਣਕਾਰੀ ਨਾਲ ਮੇਲਣਾ ਜ਼ਰੂਰੀ ਹੈ।

ਫਾਰਮ 26AS ਵਿੱਚ ਦਿੱਤੀ ਗਈ ਜਾਣਕਾਰੀ ਕਈ ਕਾਰਨਾਂ ਕਰਕੇ ਗ਼ਲਤ ਹੋ ਸਕਦੀ ਹੈ। ਅਜਿਹਾ ਹੋ ਸਕਦਾ ਹੈ ਕਿ ਤੁਹਾਨੂੰ ਪ੍ਰਾਪਤ ਹੋਏ TDS ਸਰਟੀਫਿਕੇਟ ਵਿੱਚ ਦਿੱਤੀ ਗਈ ਜਾਣਕਾਰੀ ਫਾਰਮ 26AS ਵਿੱਚ ਦਿੱਤੀ ਗਈ ਜਾਣਕਾਰੀ ਨਾਲ ਮੇਲ ਨਾ ਖਾਂਦੀ ਹੋਵੇ। ਜੇਕਰ ਜਾਣਕਾਰੀ ਗ਼ਲਤ ਹੈ ਤਾਂ ਇਸ ਨੂੰ ਠੀਕ ਕਰਨਾ ਬਹੁਤ ਜ਼ਰੂਰੀ ਹੈ। ਇਸਨੂੰ ਠੀਕ ਕਰਨ ਦੀ ਪ੍ਰਕਿਰਿਆ ਵੱਖਰੀ ਹੈ।

ਜੇਕਰ ਤੁਹਾਡੀ ਕੰਪਨੀ ਜਾਂ ਬੈਂਕ ਨੇ ਤੁਹਾਡੇ ਪੈਨ ਨੰਬਰ ਦੇ ਨਾਲ ਸਰਕਾਰ ਕੋਲ ਟੈਕਸ ਜਮ੍ਹਾ ਕਰਵਾਉਣ ਵਿੱਚ ਕੋਈ ਗ਼ਲਤੀ ਕੀਤੀ ਹੈ, ਤਾਂ ਤੁਹਾਨੂੰ ਆਪਣੀ ਕੰਪਨੀ ਜਾਂ ਬੈਂਕ ਕੋਲ ਜਾਣਾ ਪਵੇਗਾ। ਤੁਹਾਨੂੰ ਕੰਪਨੀ ਜਾਂ ਬੈਂਕ ਨੂੰ TDS ਰਿਟਰਨ ਨੂੰ ਸੋਧਣ ਲਈ ਕਹਿਣਾ ਹੋਵੇਗਾ। ਜਦੋਂ ਤੁਸੀਂ ਸਹੀ ਵੇਰਵਿਆਂ ਦੇ ਨਾਲ ਆਪਣੀ TDS ਰਿਟਰਨ ਫਾਈਲ ਕਰਦੇ ਹੋ, ਤਾਂ ਤੁਹਾਡਾ ਫਾਰਮ 26AS ਸਹੀ ਜਾਣਕਾਰੀ ਦਿਖਾਏਗਾ।

Published by:rupinderkaursab
First published:

Tags: Income tax, ITR, Lifestyle