• Home
  • »
  • News
  • »
  • lifestyle
  • »
  • BEATING CHILDREN WHEN THEY MAKE A MISTAKE MAKES THEM AGGRESSIVE AND ANTI SOCIAL GH RP

ਗਲਤੀ ਕਰਨ 'ਤੇ ਬੱਚਿਆਂ ਨੂੰ ਕੁੱਟਣਾ, ਉਨ੍ਹਾਂ ਨੂੰ ਹਮਲਾਵਰ ਅਤੇ ਅਸਮਾਜਕ ਬਣਾਉਂਦਾ ਹੈ

ਗਲਤੀ ਕਰਨ 'ਤੇ ਬੱਚਿਆਂ ਨੂੰ ਕੁੱਟਣਾ, ਉਨ੍ਹਾਂ ਨੂੰ ਹਮਲਾਵਰ ਅਤੇ ਅਸਮਾਜਕ ਬਣਾਉਂਦਾ ਹੈ

  • Share this:
ਬੱਚਿਆਂ ਨੂੰ ਗ਼ਲਤੀ ਕਰਨ 'ਤੇ ਕੁੱਟਣਾ, ਥੱਪੜ ਮਾਰਨਾ ਬੱਚਿਆਂ ਦੇ ਵਿਵਹਾਰ ਨੂੰ ਬਿਹਤਰ ਬਣਾਉਣ ਵਿਚ ਪ੍ਰਭਾਵਸ਼ਾਲੀ ਨਹੀਂ ਹੁੰਦਾ ਤੇ ਇਸ ਦੀ ਬਜਾਏ ਉਨ੍ਹਾਂ ਦੇ ਵਤੀਰੇ ਵਿੱਚ ਨਕਾਰਾਤਮਕ ਬਦਲਾਅ ਲਿਆਉਂਦਾ ਹੈ। ਯੂਨੀਵਰਸਿਟੀ ਕਾਲਜ ਲੰਡਨ (ਯੂਸੀਐਲ) ਦੀ ਅਗਵਾਈ ਵਿਚ ਕੀਤੀ ਇਕ ਸਮੀਖਿਆ ਤੇ ਮਾਹਰਾਂ ਦੀ ਇਕ ਅੰਤਰਰਾਸ਼ਟਰੀ ਟੀਮ ਨੇ ਇਸ ਮੁੱਦੇ 'ਤੇ 20 ਸਾਲਾਂ ਦੀ ਖੋਜ ਤੋਂ ਬਾਅਦ ਇਹ ਸਿੱਟਾ ਕੱਢਿਆ ਹੈ।

ਮੰਗਲਵਾਰ ਨੂੰ ‘ਦਿ ਲੈਂਸੈੱਟ’ ਜਰਨਲ ਵਿਚ ਪ੍ਰਕਾਸ਼ਤ ਇੱਕ ਸਮੀਖਿਆ ਨੇ ਵਿਸ਼ਵਵਿਆਪੀ 69 ਅਧਿਐਨਾਂ ਵੱਲ ਧਿਆਨ ਦਿੱਤਾ ਜੋ ਸਮੇਂ ਦੇ ਨਾਲ ਬੱਚਿਆਂ ਨੂੰ ਦਿੱਤੀ ਜਾਣ ਵਾਲੀ ਸਜ਼ਾ ਤੇ ਉਸ ਨੇ ਨਤੀਜਿਆਂ ਨੂੰ ਦਰਸ਼ਾਉਂਦਾ ਹੈ। ਦੁਨੀਆ ਭਰ ਵਿੱਚ, ਦੋ ਤੋਂ ਚਾਰ ਸਾਲ ਦੀ ਉਮਰ ਦੇ ਦੋ ਤਿਹਾਈ ਬੱਚਿਆਂ (ਲਗਭਗ 250 ਮਿਲੀਅਨ) ਨੂੰ ਨਿਯਮਿਤ ਤੌਰ ਤੇ ਉਨ੍ਹਾਂ ਦੇ ਮਾਪਿਆਂ ਜਾਂ ਦੇਖਭਾਲ ਕਰਨ ਵਾਲਿਆਂ ਦੁਆਰਾ ਸਰੀਰਕ ਸਜ਼ਾ ਦਿੱਤੀ ਜਾਂਦੀ ਹੈ।

ਸਮੀਖਿਆ ਦੇ ਮੁੱਖ ਲੇਖਕ, ਯੂਸੀਐਲ ਦੇ ਏਪੀਡੇਮੀਓਲਾਜੀ ਸਾਇੰਸ ਅਤੇ ਪਬਲਿਕ ਹੈਲਥ ਵਿਭਾਗ ਦੇ ਡਾਕਟਰ ਅੰਜਾ ਹੈਲਮੈਨ ਨੇ ਕਿਹਾ “ਸਰੀਰਕ ਸਜ਼ਾ ਬੇਅਸਰ ਅਤੇ ਨੁਕਸਾਨਦੇਹ ਹੈ ਤੇ ਬੱਚਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਇਸ ਦਾ ਕੋਈ ਲਾਭ ਨਹੀਂ ਹੈ। ਹਾਲਾਂਕਿ ਸਾਡੀ ਸਟੱਡੀ ਤੋਂ ਸਪਸ਼ਟ ਨਹੀਂ ਹੋ ਸਕਿਆ ਹੈ”। ਉਨ੍ਹਾਂ ਕਿਹਾ ਕਿ “ਅਸੀਂ ਸਰੀਰਕ ਸਜ਼ਾ ਅਤੇ ਵਤੀਰੇ ਦੀਆਂ ਸਮੱਸਿਆਵਾਂ ਜਿਵੇਂ ਹਮਲਾਵਰਤਾ ਤੇ ਸਮਾਜਕ ਵਿਵਹਾਰ ਦੇ ਵਿਚਕਾਰ ਇੱਕ ਨਿਸ਼ਚਤ ਲਿੰਕ ਵੇਖਦੇ ਹਾਂ। ਸਰੀਰਕ ਸਜ਼ਾ ਨਿਰੰਤਰ ਇਸ ਕਿਸਮ ਦੀਆਂ ਵਿਵਹਾਰਕ ਮੁਸ਼ਕਲਾਂ ਵਿੱਚ ਵਾਧੇ ਨੂੰ ਦਰਸਾਉਂਦੀ ਹੈ।

ਕੀਤੇ ਗਏ ਕਈ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਬੱਚਿਆਂ ਨੂੰ ਸਜ਼ਾ ਦੇਣ ਲਈ ਕੁੱਟਣਾ, ਉਨ੍ਹਾਂ ਦੇ ਸੁਭਾਅ ਤੇ ਮਾਨਸਿਕਤਾ ਵਿੱਚ ਹਿੰਸਕਤਾ ਲਿਆਉਂਦਾ ਹੈ।” ਹੁਣ ਤੱਕ, ਸਕਾਟਲੈਂਡ ਅਤੇ ਵੇਲਜ਼ ਸਮੇਤ 62 ਦੇਸ਼ਾਂ ਨੇ ਬੱਚਿਆਂ ਨੂੰ ਕੁੱਟਣ 'ਤੇ ਪਾਬੰਦੀ ਲਗਾਈ ਹੈ ਅਤੇ ਮਾਹਰ ਹੁਣ ਇੰਗਲੈਂਡ ਅਤੇ ਉੱਤਰੀ ਆਇਰਲੈਂਡ ਸਮੇਤ ਸਾਰੇ ਦੇਸ਼ਾਂ ਨੂੰ ਘਰ ਸਮੇਤ ਸਾਰੀਆਂ ਥਾਵਾਂ 'ਤੇ ਬੱਚਿਆਂ ਦੀ ਸਰੀਰਕ ਸਜ਼ਾ ਖ਼ਤਮ ਕਰਨ ਲਈ ਕਹਿ ਰਹੇ ਹਨ।

ਅਸਟਿਨ ਵਿਚ ਟੈਕਸਾਸ ਯੂਨੀਵਰਸਿਟੀ ਵਿਚ ਮਨੁੱਖੀ ਵਿਕਾਸ ਅਤੇ ਪਰਿਵਾਰਕ ਵਿਗਿਆਨ ਵਿਚ ਐਮੀ ਜਾਨਸਨ ਮੈਕਲੌਫਲਿਨ ਸੈਂਟੀਨੀਅਲ ਪ੍ਰੋਫੈਸਰ, ਸੀਨੀਅਰ ਅਧਿਐਨ ਲੇਖਕ ਐਲਿਜ਼ਾਬੈਥ ਗੇਰਸ਼ੋਫ ਨੇ ਕਿਹਾ “ਮਾਪੇ ਆਪਣੇ ਬੱਚਿਆਂ ਨਾਲ ਸਰੀਰਕ ਸਜ਼ਾ ਵਰਤਦੇ ਹਨ ਕਿਉਂਕਿ ਉਹ ਸੋਚਦੇ ਹਨ ਕਿ ਅਜਿਹਾ ਕਰਨ ਨਾਲ ਬੱਚਿਆਂ 'ਚ ਵਧੀਆ ਵਿਵਹਾਰ ਹੁੰਦਾ ਹੈ। ਪਰ ਸਾਡੀ ਖੋਜ ਨੇ ਇਹ ਸਪੱਸ਼ਟ ਅਤੇ ਮਜਬੂਤ ਪ੍ਰਮਾਣ ਪਾਇਆ ਕਿ ਸਰੀਰਕ ਸਜ਼ਾ ਬੱਚਿਆਂ ਦੇ ਵਿਵਹਾਰ ਵਿਚ ਸੁਧਾਰ ਨਹੀਂ ਕਰਦੀ ਅਤੇ ਇਸ ਦੀ ਬਜਾਏ ਇਸ ਨੂੰ ਹੋਰ ਬਦਤਰ ਬਣਾਉਂਦੀ ਹੈ ”।
Published by:Ramanpreet Kaur
First published:
Advertisement
Advertisement