HOME » NEWS » Life

ਇੰਸਟਾਗ੍ਰਾਮ 'ਤੇ ਪੂਨਮ ਦੇ ਸਾਈਨ ਬੋਰਡ ਵਾਲੇ ਖ਼ੂਬਸੂਰਤ ਸੰਦੇਸ਼ ਤੁਹਾਡੇ ਚਿਹਰੇ ਤੇ ਲਿਆਉਣਗੇ ਮੁਸਕਰਾਹਟ

News18 Punjabi | Trending Desk
Updated: July 3, 2021, 2:07 PM IST
share image
ਇੰਸਟਾਗ੍ਰਾਮ 'ਤੇ ਪੂਨਮ ਦੇ ਸਾਈਨ ਬੋਰਡ ਵਾਲੇ ਖ਼ੂਬਸੂਰਤ ਸੰਦੇਸ਼ ਤੁਹਾਡੇ ਚਿਹਰੇ ਤੇ ਲਿਆਉਣਗੇ ਮੁਸਕਰਾਹਟ
ਇੰਸਟਾਗ੍ਰਾਮ 'ਤੇ ਪੂਨਮ ਦੇ ਸਾਈਨ ਬੋਰਡ ਵਾਲੇ ਖ਼ੂਬਸੂਰਤ ਸੰਦੇਸ਼ ਤੁਹਾਡੇ ਚਿਹਰੇ ਤੇ ਲਿਆਉਣਗੇ ਮੁਸਕਰਾਹਟ

  • Share this:
  • Facebook share img
  • Twitter share img
  • Linkedin share img
ਇੰਸਟਾਗ੍ਰਾਮ ਯੂਜ਼ਰ ਪੂਨਮ ਸਪਰਾ ਅਕਸਰ ਆਪਣੇ ਇੰਸਟਾਗ੍ਰਾਮ ਪੇਜ ‘ਮਦਰ ਵਿਦ ਸਾਈਨ’ ਰਾਹੀਂ ਕਈਆਂ ਨੂੰ ਸਕਾਰਾਤਮਿਕ ਤੇ ਹੈਰਾਨੀਜਨਕ ਸੰਦੇਸ਼ਾਂ ਨਾਲ ਪ੍ਰੇਰਿਤ ਕਰਦੀ ਰਹਿੰਦੀ ਹੈ। ਉਨ੍ਹਾਂ ਵੱਲੋਂ ਤਖ਼ਤੀ ਵਾਲੀਆਂ ਫ਼ੋਟੋਆਂ ਸ਼ੇਅਰ ਕੀਤੀਆਂ ਜਾਂਦੀਆਂ ਹਨ ਜਿਸ ਵਿੱਚ ਉਨ੍ਹਾਂ ਉੱਤੇ ਲਿਖੇ ਵੱਖੋ-ਵੱਖਰੇ ਸੰਦੇਸ਼ ਪ੍ਰੇਰਣਾਦਾਇਕ ਹੋਣ ਦੇ ਨਾਲ ਨਾਲ ਮਜ਼ਾਕੀਆ ਵੀ ਹੁੰਦੇ ਹਨ। ਹਰ ਵਾਰ ਦੀ ਤਰ੍ਹਾਂ, ਉਨ੍ਹਾਂ ਦੀ ਤਾਜ਼ਾ ਇੰਸਟਾਗ੍ਰਾਮ ਪੋਸਟ ਵਿੱਚ ਵੀ ਜ਼ਿੰਦਗੀ ਨੂੰ ਕਾਇਮ ਰੱਖਣ ਦੇ ਤਰੀਕੇ ਬਾਰੇ ਮਨਮੋਹਕ ਅਤੇ ਚੰਗੀ ਸੋਚ ਵਾਲੇ ਸੰਦੇਸ਼ ਦੇਖੇ ਜਾ ਸਕਦੇ ਹਨ।

ਹਾਲਹੀ ਚ ਪੋਸਟ ਕੀਤੀ ਇੱਕ ਫ਼ੋਟੋ ਵਿੱਚ ਉਹ ਜ਼ਿੰਦਗੀ ਦਾ ਇੱਕ ਖ਼ਾਸ ਸੰਦੇਸ਼ ਦੇ ਰਹੀ ਹੈ। ਉਹ ਦੱਸ ਰਹੇ ਹਨ ਕਿ ਜੀਵਨ ਦਾ ਹਰ ਪਲ ਕਿਵੇਂ ਅਨਮੋਲ ਹੁੰਦਾ ਹੈ ਅਤੇ ਇਸ ਲਈ, ਇਸ ਦੀ ਕਦਰ ਕੀਤੀ ਜਾਣੀ ਚਾਹੀਦੀ ਹੈ। ਪੋਸਟ, ਜੋ ਇੱਕ ਪ੍ਰੇਰਣਾਦਾਇਕ ਕਹਾਣੀ ਦੱਸਦੀ ਹੈ, ਤੁਹਾਨੂੰ ਬਹੁਤ ਪਸੰਦ ਆਏਗੀ ਤੇ ਤੁਹਾਡੇ ਚਿਹਰੇ ਤੇ ਮੁਸਕਰਾਹਟ ਲੈ ਆਏਗੀ। ਸਪਰਾ ਸਾਈਨ ਬੋਰਡ ਰਾਹੀਂ ਕੁੱਝ ਲਾਈਨਾਂ ਵਿੱਚ ਹੀ ਪੂਰੀ ਕਹਾਣੀ ਬਿਆਨ ਕਰ ਦਿੰਦੀ ਹੈ।

ਇੰਸਟਾਗ੍ਰਾਮ ਪੇਜ 'ਮਦਰ ਵਿਦ ਸਾਈਨ' ਉੱਤੇ ਅੱਪਲੋਡ ਕੀਤੀ ਗਈ ਇੱਕ ਕਹਾਣੀ ਚ ਦੱਸਿਆ ਗਿਆ ਹੈ ਕਿ ਕਿਸੇ ਵਿਅਕਤੀ ਦੇ ਜੀਵਨ ਦੇ ਅਨਮੋਲ ਪਲ ਰੰਗੀਨ ਰਤਨਾਂ ਜਿਹੇ ਹੁੰਦੇ ਹਨ। ਪੂਨਮ ਦੇ ਹੱਥ ਚ ਫੜ੍ਹੇ ਸਾਈਨ ਬੋਰਡ ਤੇ ਕਹਾਣੀ ਲਿਖੀ ਹੋਈ ਹੈ ਕਿ ਇੱਕ ਆਦਮੀ ਨੂੰ ਚਮਕਦਾਰ ਪੱਥਰਾਂ ਨਾਲ ਭਰਿਆ ਇੱਕ ਬੈਗ ਮਿਲਿਆ। ਇਹ ਉਸ ਬੈਗ ਨੂੰ ਲੈ ਕੇ ਘਰ ਵੱਲ ਤੁਰ ਪਿਆ ਤੇ ਰਸਤੇ ਚ ਜਾਂਦਾ ਹੋਇਆ ਇਨ੍ਹਾਂ ਰੰਗੀਨ ਰਤਨਾਂ ਨਾਲ ਖੇਡਣ ਲੱਗਾ, ਰਸਤੇ ਚ ਖੇਡਦੇ ਖੇਡਦੇ ਕਈ ਰਤਨ ਡਿਗ ਗਏ ਪਰ ਉਹ ਅੱਗੇ ਵਧਦਾ ਰਿਹਾ। ਰਸਤੇ ਚ ਉਸ ਨੂੰ ਇੱਕ ਸੰਤ ਮਿਲਿਆ ਜਿਸ ਨੇ ਉਸ ਨੂੰ ਦੱਸਿਆ ਕਿ ਇਹ ਤਾਂ ਬੜੇ ਕੀਮਤੀ ਰਤਨ ਹਨ।
ਫਿਰ ਉਹ ਆਦਮੀ ਪਿੱਛੇ ਡਿੱਗੇ ਰਤਨਾਂ ਨੂੰ ਯਾਦ ਕਰਨ ਲੱਗਾ ਤੇ ਦੁਖੀ ਹੋ ਗਿਆ। ਉਸ ਨੂੰ ਦੁਖੀ ਹੁੰਦਾ ਦੇਖ ਸੰਤ ਨੇ ਕਿਹਾ ਕਿ ਜੋ ਗਵਾਚ ਗਿਆ ਉਸ ਬਾਰੇ ਸੋਚ ਕੇ ਕੀ ਫ਼ਾਇਦਾ, ਜੋ ਉਸ ਕੋਲ ਹੈ ਉਸ ਨਾਲ ਖ਼ੁਸ਼ ਰਹਿਣਾ ਸਿੱਖੇ। ਇਹ ਉਸ ਲਈ ਜ਼ਿੰਦਗੀ ਬਦਲਣ ਵਾਲੀ ਸਿੱਖ ਬਣ ਗਈ ਤੇ ਬਾਕੀ ਬਚੇ ਰਤਨਾਂ ਨੂੰ ਉਸ ਨੇ ਇਮਾਨਦਾਰੀ ਨਾਲ ਵਰਤਿਆ ਤੇ ਚੰਗੀ ਜ਼ਿੰਦਗੀ ਬਤੀਤ ਕੀਤੀ। ਇੰਝ ਹੀ ਅਗਲੇ ਸਾਈਨ ਬੋਰਡ ਤੇ ਲਿਖਿਆ ਸੀ ਕਿ ਸਭ ਕੋਲ ਕੀਮਤੀ ਰਤਨਾਂ ਭਾਵ ਕੀਮਤੀ ਪਲਾਂ ਦਾ ਇੱਕ ਥੈਲਾ ਹੈ। ਉਨ੍ਹਾਂ ਨੂੰ ਇਮਾਨਦਾਰੀ ਨਾਲ ਸੰਜੋਅ ਕੇ ਰੱਖੀਏ।

1 ਜੁਲਾਈ ਨੂੰ ਸਾਂਝੀ ਕੀਤੀ ਗਈ ਇਸ ਪੋਸਟ 'ਤੇ 23,000 ਤੋਂ ਜ਼ਿਆਦਾ ਲਾਇਕ ਮਿਲੇ ਹਨ। ਪੂਨਮ ਦੀ ਇਸ ਪੋਸਟ ਨੂੰ ਲਾਇਕ ਕਰਨ ਵਾਲੇ ਕਈਆਂ ਨੇ ਕੁਮੈਂਟ ਰਾਹੀਂ ਆਪਣੇ ਵਿਚਾਰ ਸਾਂਝੇ ਕੀਤੇ ਹਨ। ਇੱਕ ਯੂਜ਼ਰ ਨੇ ਕੁਮੈਂਟ ਕੀਤਾ "ਤੁਸੀਂ ਸਹੀ ਚੀਜ਼ ਸਿੱਖੀ ਹੈ।" ਇੱਕ ਹੋਰ ਯੂਜ਼ਰ ਨੇ ਕੁਮੈਂਟ ਕੀਤਾ,"ਦਿਨ ਸ਼ੁਰੂ ਕਰਨ ਲਈ ਕਿੰਨਾ ਖ਼ੂਬਸੂਰਤ ਵਿਚਾਰ ਹੈ, ਆਂਟੀ ਜੀ ਦਾ ਧੰਨਵਾਦ।" ਤੀਜੇ ਨੇ ਲਿਖਿਆ, 'ਤੁਸੀਂ ਕਿੰਨੀ ਆਸਾਨੀ ਨਾਲ ਇੰਨੀ ਵੱਡੀ ਗੱਲ ਕਹੀ ਹੈ।' ਸਪਰਾ ਅਕਸਰ ਆਪਣੇ ਇੰਸਟਾਗ੍ਰਾਮ ਪੇਜ 'ਤੇ ਅਜਿਹੀਆਂ ਸਕਾਰਾਤਮਿਕ ਅਤੇ ਪ੍ਰੇਰਣਾਦਾਇਕ ਕਹਾਣੀਆਂ ਸਾਂਝੀਆਂ ਕਰਦੀ ਹੈ ਅਤੇ ਲੋਕਾਂ ਦੇ ਚਿਹਰੇ 'ਤੇ ਮੁਸਕਾਨ ਲਿਆਉਂਦੀ ਹੈ।
Published by: Ramanpreet Kaur
First published: July 3, 2021, 2:07 PM IST
ਹੋਰ ਪੜ੍ਹੋ
ਅਗਲੀ ਖ਼ਬਰ