Beauty Tips: ਸਾਡਾ ਚਿਹਰਾ ਸਾਡੀ ਸਖ਼ਸ਼ੀਅਤ ਦਾ ਪਹਿਲਾ ਝਲਕਾਰਾ ਹੁੰਦਾ ਹੈ। ਚਿਹਰੇ ਤੋਂ ਸਾਡਾ ਦੂਜਿਆਂ ਉੱਤੇ ਪਹਿਲਾ ਪ੍ਰਭਾਵ ਬਣਦਾ ਹੈ। ਇਸੇ ਕਾਰਨ ਹੀ ਹਰ ਕੋਈ ਚਿਹਰੇ ਦੀ ਖ਼ੂਬਸੂਰਤੀ ਲਈ ਕਈ ਤਰ੍ਹਾਂ ਦੇ ਤਰੀਕੇ ਵਰਤਦਾ ਹੈ। ਬਾਜ਼ਾਰ ਵਿਚ ਵੀ ਬਿਊਟੀ ਪ੍ਰੌਡਕਟ ਦੇ ਨਾਮ ਹੇਠ ਅਨੇਕ ਤਰ੍ਹਾਂ ਦੀਆਂ ਫੇਸ ਕਰੀਮਾਂ ਆਦਿ ਵਿਕਦੀਆਂ ਹਨ ਜੋ ਕਿ ਚਿਹਰੇ ਨੂੰ ਵਧੇਰੇ ਪ੍ਰਭਾਵਸ਼ਾਲੀ ਬਣਾਉਣ ਦਾ ਦਾਅਵਾ ਕਰਦੀਆਂ ਹਨ। ਪਰ ਸਭ ਤੋਂ ਸਹੀ ਤਰੀਕਾ ਹੈ ਕੁਦਰਤੀ ਢੰਗ ਤੇ ਤਰੀਕਿਆਂ ਦੀ ਵਰਤੋਂ ਕਰਕੇ ਚਿਹਰੇ ਦਾ ਨਿਖਾਰ ਵਧਾਉਣਾ। ਇਸ ਲਈ ਅੱਜ ਅਸੀਂ ਤੁਹਾਨੂੰ ਇਕ ਅਜਿਹਾ ਕੁਦਰਤੀ ਤਰੀਕਾ ਦੱਸਣ ਜਾ ਰਹੇ ਹਾਂ, ਜਿਸ ਨਾਲ ਤੁਸੀਂ ਆਪਣੇ ਚਿਹਰੇ ਨੂੰ ਬੇਹੱਦ ਪ੍ਰਭਾਵਸ਼ਾਲੀ ਬਣਾ ਸਕਦੇ ਹੋ। ਇਹ ਤਰੀਕਾ ਹੈ ਪਪੀਤੇ ਦੇ ਬੀਜਾਂ ਤੋਂ ਬਣਿਆ ਫੇਸ ਮਾਸਕ, ਇਹ ਤੁਹਾਡੀ ਸਕਿਨ ਵਿਚ ਨਵੀਂ ਜਾਨ ਭਰ ਦੇਵੇਗਾ।
ਫੇਸ ਮਾਸਕ ਲਈ ਜ਼ਰੂਰੀ ਸਾਮਾਨ
ਪਪੀਤੇ ਦੇ ਬੀਜਾਂ ਤੋਂ ਫੇਸ ਮਾਸਕ ਬਣਾਉਣ ਲਈ 1 ਚਮਚ ਪਪੀਤੇ ਦੇ ਬੀਜ, ਇਕ ਚਮਚ ਅਕਸਟਰਾ ਵਰਜਿਨ ਕੋਕੋਨੈਟ ਤੇਲ, ਇਕ ਚਮਚ ਸ਼ਹਿਦ ਅਤੇ ਵਿਟਾਮਿਨ ਸੀ ਦੇ 2 ਕੈਪਸੂਲ ਚਾਹੀਦੇ ਹਨ।
ਫੇਸ ਮਾਸਕ ਤਿਆਰ ਕਰਨਾ
ਸਭ ਤੋਂ ਪਹਿਲਾਂ ਨਾਰੀਅਲ ਤੇਲ ਵਿਚ ਪਪੀਤੇ ਦੇ ਬੀਜ, ਸ਼ਹਿਦ ਤੇ ਵਿਟਾਮਿਨ ਸੀ ਦੇ ਕੈਪਸੂਲ ਪਾ ਕੇ ਬਲੈਂਡ ਕਰ ਲਵੋ। ਇਹ ਪੇਸਟ ਵਿਚ ਐਕਸਟਰਾ ਵਰਜਿਨ ਕੋਕੋਨੈਟ ਤੇਲ ਮਿਕਸ ਕਰ ਲਵੋ। ਤੁਹਾਡਾ ਫੇਸ ਮਾਸਕ ਤਿਆਰ ਹੋ ਜਾਵੇਗਾ।
ਲਗਾਉਣ ਦਾ ਤਰੀਕਾ
ਪਪੀਤੇ ਦਾ ਫੇਸ ਮਾਸਕ ਤਿਆਰ ਕਰਕੇ ਇਸਨੂੰ ਆਪਣੀਆਂ ਉਂਗਲਾਂ ਦੀ ਮੱਦਦ ਨਾਲ ਚਿਹਰੇ ਅਤੇ ਗਰਦਨ ਉੱਤੇ ਲਗਾ ਲਵੋ। ਜੇਕਰ ਤੁਹਾਡੇ ਕੋਲ ਵਧੇਰੇ ਫੇਸ ਮਾਸਕ ਹੈ ਤਾਂ ਤੁਸੀਂ ਇਸਨੂੰ ਆਪਣੇ ਹੱਥਾਂ ਉੱਤੇ ਵੀ ਲਗਾ ਸਕਦੇ ਹੋ। ਹੁਣ ਇਸਨੂੰ ਸੁੱਕਣ ਦਿਉ। ਫੇਸ ਮਾਸਕ ਸੁੱਕ ਜਾਣ ਤੇ ਲਗਭਗ 15 ਮਿੰਟ ਬਾਦ ਇਸਨੂੰ ਕੋਸੇ ਪਾਣੀ ਨਾਲ ਧੋ ਲਵੋ। ਧਿਆਨ ਰੱਖੋ ਕਿ ਫੇਸ ਨੂੰ ਕਦੇ ਵੀ ਗਰਮ ਪਾਣੀ ਨਾਲ ਨਹੀਂ ਧੋਣਾ ਚਾਹੀਦਾ। ਫੇਸ ਮਾਸਕ ਹਟਾਉਣ ਤੋਂ ਬਾਦ ਸਕਿਨ ਉੱਤੇ ਨਾਰੀਅਲ ਤੇਲ ਦੀ ਵਰਤੋਂ ਕਰੋ।
ਫੇਸ ਮਾਸਕ ਦੇ ਫਾਇਦੇ
ਪਪੀਤੇ ਦੇ ਬੀਜਾਂ ਵਿਚ ਪੇਪੀਨ ਨਾਮਕ ਤੱਤ ਮੌਜੂਦ ਹੁੰਦਾ ਹੈ। ਇਹ ਸਾਡੀ ਸਕਿਨ ਵਿਚੋਂ ਡੈੱਡ ਜਾਂ ਡੈਮੇਸ ਸੈੱਲਾ ਨੂੰ ਖਤਮ ਕਰਨ ਵਿਚ ਮੱਦਦਗਾਰ ਹੁੰਦਾ ਹੈ। ਇਸਦੇ ਨਾਲ ਹੀ ਪਪੀਤਾ ਐਂਟੀ ਏਜਿੰਗ ਤੇ ਐਂਟੀ ਆਕਸੀਡੇਂਟਸ ਨਾਲ ਭਰਪੂਰ ਹੁੰਦਾ ਹੈ। ਜਿਸ ਕਾਰਨ ਚਿਹਰੇ ਵਿਚ ਝੁਰੜੀਆਂ ਖਤਮ ਹੋ ਜਾਂਦੀਆਂ ਹਨ। ਪਪੀਤੇ ਦੇ ਬੀਜ ਸਕਿਨ ਨੂੰ ਖੁਸ਼ਕੀ ਤੋਂ ਵੀ ਬਚਾਉਂਦੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Beauty tips, Fashion tips, Life style