Home /News /lifestyle /

ਇੰਝ ਕੁਦਰਤੀ ਤੌਰ ਨਾਲ ਆਈਬ੍ਰੋਜ਼ ਨੂੰ ਕਰੋ ਕਾਲਾ, ਨਹੀਂ ਹੋਵੇਗਾ ਕੋਈ ਸਾਈਡਇਫੈਕਟ

ਇੰਝ ਕੁਦਰਤੀ ਤੌਰ ਨਾਲ ਆਈਬ੍ਰੋਜ਼ ਨੂੰ ਕਰੋ ਕਾਲਾ, ਨਹੀਂ ਹੋਵੇਗਾ ਕੋਈ ਸਾਈਡਇਫੈਕਟ

ਇੰਝ ਕੁਦਰਤੀ ਤੌਰ ਨਾਲ ਆਈਬ੍ਰੋਜ਼ ਨੂੰ ਕਰੋ ਕਾਲਾ, ਨਹੀਂ ਹੋਵੇਗਾ ਕੋਈ ਸਾਈਡਇਫੈਕਟ

ਇੰਝ ਕੁਦਰਤੀ ਤੌਰ ਨਾਲ ਆਈਬ੍ਰੋਜ਼ ਨੂੰ ਕਰੋ ਕਾਲਾ, ਨਹੀਂ ਹੋਵੇਗਾ ਕੋਈ ਸਾਈਡਇਫੈਕਟ

ਉਮਰ ਦੇ ਵਧਣ ਨਾਲ ਸਾਡੀਆਂ ਆਈਬ੍ਰੋਜ਼ ਦੇ ਵਾਲ ਸਫੈਦ ਹੋਣੇ ਸ਼ੁਰੂ ਹੋ ਜਾਂਦੇ ਹਨ। ਇਨ੍ਹਾਂ ਸਫੈਦ ਵਾਲਾਂ ਨੂੰ ਕਾਲਾ ਕਰਨ ਲਈ ਅਸੀਂ ਕਈ ਤਰੀਕੇ ਅਪਣਾਉਂਦੇ ਹਨ। ਅਸੀਂ ਅਕਸਰ ਹੀ ਵਾਲਾਂ ਨੂੰ ਕਾਲਾ ਕਰਨ ਲਈ ਬਾਜ਼ਾਰ ਵਿੱਚੋਂ ਮਿਲਣ ਵਾਲੀ ਡਾਈ ਦੀ ਵਰਤੋਂ ਕਰਦੇ ਹਾਂ।

  • Share this:

ਉਮਰ ਦੇ ਵਧਣ ਨਾਲ ਸਾਡੀਆਂ ਆਈਬ੍ਰੋਜ਼ ਦੇ ਵਾਲ ਸਫੈਦ ਹੋਣੇ ਸ਼ੁਰੂ ਹੋ ਜਾਂਦੇ ਹਨ। ਇਨ੍ਹਾਂ ਸਫੈਦ ਵਾਲਾਂ ਨੂੰ ਕਾਲਾ ਕਰਨ ਲਈ ਅਸੀਂ ਕਈ ਤਰੀਕੇ ਅਪਣਾਉਂਦੇ ਹਨ। ਅਸੀਂ ਅਕਸਰ ਹੀ ਵਾਲਾਂ ਨੂੰ ਕਾਲਾ ਕਰਨ ਲਈ ਬਾਜ਼ਾਰ ਵਿੱਚੋਂ ਮਿਲਣ ਵਾਲੀ ਡਾਈ ਦੀ ਵਰਤੋਂ ਕਰਦੇ ਹਾਂ। ਇਸ ਡਾਈ ਵਿੱਚ ਬਹੁਤ ਸਾਰੇ ਕੈਮੀਕਲ ਹੁੰਦੇ ਹਨ, ਜੋ ਸਾਡੀ ਸਕਿਨ ਲਈ ਨੁਕਸਾਨਦਾਇਕ ਹੁੰਦੇ ਹਨ। ਇਨ੍ਹਾਂ ਦੀ ਵਰਤੋਂ ਕਰਨ ਦੀ ਬਜਾਇ ਤੁਸੀਂ ਕੁਦਰਤੀ ਤਰੀਕਿਆਂ ਨਾਲ ਹੀ ਆਈਬ੍ਰੋਜ਼ ਨੂੰ ਕਾਲਾ ਕਰ ਸਕਦੇ ਹੋ। ਆਓ ਜਾਣਦੇ ਹਾਂ ਇਨ੍ਹਾਂ ਤਰੀਕਿਆਂ ਬਾਰੇ-

ਕੌਫੀ ਪਾਊਡਰ ਦੀ ਕਰੋ ਵਰਤੋਂ

ਆਈਬ੍ਰੋਜ਼ ਨੂੰ ਕਾਲਾ ਕਰਨ ਲਈ ਤੁਸੀਂ ਕੌਫੀ ਪਾਊਡਰ ਦੀ ਵਰਤੋਂ ਕਰ ਸਕਦੇ ਹੋ। ਇਸ ਲਈ ਪਾਣੀ ਵਿਚ ਕੌਫੀ ਮਿਲਾਕੇ ਪੇਸਟ ਤਿਆਰ ਕਰੋ, ਧਿਆਨ ਰੱਖੋ ਕਿ ਗਰਮ ਪਾਣੀ ਦੀ ਹੀ ਵਰਤੋਂ ਕੀਤੀ ਜਾਵੇ। ਜਦੋਂ ਪਾਣੀ ਠੰਡਾ ਹੋ ਜਾਵੇ ਤਾਂ ਆਈਬ੍ਰੋਜ਼ ਤੇ ਲਗਾ ਲਵੋ। ਹੁਣ ਅੱਧਾ ਘੰਟਾ ਇਸ ਨੂੰ ਸੁੱਕਣ ਦੇਵੋ ਅਤੇ ਤਾਜ਼ੇ ਪਾਣੀ ਨਾਲ ਧੋ ਲਓ।

ਘਰੇਲੂ ਕਾਜਲ ਲਗਾਓ

ਘਰ ਵਿਚ ਤਿਆਰ ਕੀਤਾ ਕਾਜਲ ਆਈਬ੍ਰੋ ਨੂੰ ਕਾਲਾ ਕਰਨ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਨੂੰ ਤਿਆਰ ਕਰ ਲਈ ਘਿਉ ਵਿਚ ਕਪੂਰ ਮਿਲਾ ਕੇ ਦੀਵਾ ਜਗਾਓ। ਇਸ ਦੀਵੇ ਨੂੰ ਕਟੋਰੇ ਨਾਲ ਅੱਧਾ ਢੱਕ ਦੋਵੇ ਤੇ 5-6 ਘੰਟੇ ਮੱਚਣ ਦਿਉ। ਕਟੋਰੇ ਵਿਚ ਕਾਜਲ ਬਣ ਜਾਵੇਗੀ, ਇਸ ਕਾਜਲ ਵਿਚ ਨਾਰੀਅਲ ਦਾ ਤੇਲ ਮਿਲਾਓ ਅਤੇ ਰੂੰ ਦੇ ਫੰਬੇ ਨਾਲ ਆਈਬ੍ਰੋ ਤੇ ਲਗਾ ਲਵੋ।

ਮਹਿੰਦੀ ਲਗਾਓ

ਕੈਮੀਕਲ ਵਾਲੀ ਡਾਈ ਲਗਾਉਣ ਨਾਲੋ ਤੁਸੀਂ ਆਈਬ੍ਰੋਜ਼ ਨੂੰ ਕਾਲਾ ਕਰਨ ਲਈ ਕੁਦਰਤੀ ਮਹਿੰਦੀ ਵੀ ਲਗਾ ਸਕਦੇ ਹੋ। ਮਹਿੰਦੀ ਪਾਊਡਰ ਨੂੰ ਨਾਰੀਅਲ ਤੇਲ ਵਿੱਚ ਮਿਲਾ ਕੇ ਗਰਮ ਕਰ ਲਓ। ਜਦੋਂ ਇਹ ਪੇਸਟ ਠੰਡਾ ਹੋ ਜਾਵੇ, ਤਾਂ ਆਪਣੀਆਂ ਆਈਬ੍ਰੋਜ਼ ਉੱਤੇ ਲਗਾਓ।

ਵਿਟਾਮਿਨ ਬੀ 12 ਖਾਓ

ਵਿਟਾਮਿਨ ਬੀ 12 ਸਾਡੇ ਵਾਲਾਂ ਲਈ ਬਹੁਤ ਚੰਗਾ ਹੁੰਦਾ ਹੈ। ਇਹ ਸਾਡੇ ਵਾਲਾਂ ਨੂੰ ਕਾਲਾ ਰੱਖਣ ਵਿੱਚ ਮਦਦ ਕਰਦਾ ਹੈ। ਇਸ ਲਈ ਤੁਹਾਨੂੰ ਆਪਣੇ ਭੋਜਨ ਵਿੱਚ ਵਿਟਾਮਿਨ ਬੀ 12 ਭਰਪੂਰ ਚੀਜ਼ਾਂ ਜਿਵੇਂ ਦੁੱਧ, ਦਹੀਂ, ਪਨੀਰ, ਓਟਸ, ਸੋਇਆਬੀਨ, ਬਰੋਕਲੀ ਅਤੇ ਮਸ਼ਰੂਮ ਆਦਿ ਨੂੰ ਸ਼ਾਮਿਲ ਕਰਨਾ ਚਾਹੀਦਾ ਹੈ। ਇਨ੍ਹਾਂ ਨੂੰ ਲਗਾਤਾਰ ਖਾਣ ਨਾਲ ਤੁਹਾਡੇ ਵਾਲ ਛੇਤੀ ਸਫੈਦ ਨਹੀਂ ਹੋਣਗੇ।

ਆਂਵਲਾ ਵਰਤੋ

ਅਸੀਂ ਸਾਰੇ ਜਾਣਦੇ ਹਾਂ ਕਿ ਕਾਲੇ ਵਾਲਾਂ ਲਈ ਆਂਵਲੇ ਦਾ ਸੇਵਨ ਕਰਨਾ ਫਾਇਦੇਮੰਦ ਹੁੰਦਾ ਹੈ। ਪਰ ਇਸਦਾ ਸਿਰਫ਼ ਸੇਵਨ ਹੀ ਨਹੀਂ ਬਲਕਿ ਆਈਬ੍ਰੋ ਤੇ ਲਗਾਉਣ ਨਾਲ ਵੀ ਫਾਇਦਾ ਮਿਲਦਾ ਹੈ। ਤੁਸੀਂ ਆਂਵਲਾ ਪਾਊਡਰ ਲਵੋ ਤੇ ਇਸ ਵਿਚ ਬਦਾਮਾਂ ਦਾ ਤੇਲ ਮਿਕਸ ਕਰ ਲਵੋ। ਇਸ ਪੇਸਟ ਨੂੰ ਆਈਬ੍ਰੋ ਤੇ ਲਗਾਉ। ਲਗਭਗ ਅੱਧੇ ਘੰਟੇ ਬਾਅਦ ਸਾਦੇ ਪਾਣੀ ਨਾਲ ਆਈਬ੍ਰੋ ਧੋ ਲਵੋ। ਇਸ ਤਰੀਕੇ ਨੂੰ ਲਗਾਤਾਰ ਅਪਣਾ ਕੇ ਤੁਸੀਂ ਆਪਣੀਆਂ ਆਈਬ੍ਰੋਜ਼ ਕੁਦਰਤੀ ਤੌਰ ਤੇ ਕਾਲੀਆਂ ਕਰ ਸਕਦੇ ਹੋ।

Published by:Drishti Gupta
First published:

Tags: Beauty, Beauty tips