Home /News /lifestyle /

Beauty Tips: ਪਹਿਲੀ ਵਾਰ ਕਰਨ ਜਾ ਰਹੇ ਹੋ ਮੇਕਅਪ ਤਾਂ ਤੁਹਾਡੇ ਜ਼ਰੂਰ ਕੰਮ ਆਉਣਗੇ ਇਹ Tips

Beauty Tips: ਪਹਿਲੀ ਵਾਰ ਕਰਨ ਜਾ ਰਹੇ ਹੋ ਮੇਕਅਪ ਤਾਂ ਤੁਹਾਡੇ ਜ਼ਰੂਰ ਕੰਮ ਆਉਣਗੇ ਇਹ Tips

ਅੱਖਾਂ ਦਾ ਮੇਕਅਪ ਕਰਨ ਤੋਂ ਬਾਅਦ ਗੱਲ੍ਹਾਂ ਅਤੇ ਬੁੱਲ੍ਹਾਂ ਨੂੰ ਕਲਰ ਕਰਨਾ ਨਾ ਭੁੱਲੋ।

ਅੱਖਾਂ ਦਾ ਮੇਕਅਪ ਕਰਨ ਤੋਂ ਬਾਅਦ ਗੱਲ੍ਹਾਂ ਅਤੇ ਬੁੱਲ੍ਹਾਂ ਨੂੰ ਕਲਰ ਕਰਨਾ ਨਾ ਭੁੱਲੋ।

ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ, ਕਿਉਂਕਿ ਅੱਜ ਅਸੀਂ ਤੁਹਾਨੂੰ ਕੁੱਝ ਆਸਾਨ ਮੇਕਅਪ ਟਿਪਸ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੂੰ ਅਜ਼ਮਾਉਣ ਤੋਂ ਬਾਅਦ ਤੁਸੀਂ ਆਸਾਨੀ ਨਾਲ ਮੇਕਅਪ ਕਰ ਸਕੋਗੇ।

  • Share this:

    Makeup Tips: ਕਿਸੇ ਵੀ ਪ੍ਰੋਗਰਾਮ ਉੱਤੇ ਜਾਣ ਤੋਂ ਪਹਿਲਾਂ ਮਹਿਲਾਵਾਂ ਲਈ ਮੇਕਅਪ ਕਰਨਾ ਬਹੁਤ ਵੱਡੀ ਸਿਰਦਰਦੀ ਭਰਿਆ ਕੰਮ ਹੁੰਦਾ ਹੈ। ਔਰਤਾਂ ਦੇ ਮੇਕਅਪ ਨਾਲ ਜੁੜੇ ਅਣਗਿਣਤ ਬਿਊਟੀ ਪ੍ਰੋਡਕਟਸ ਬਾਜ਼ਾਰ ਵਿੱਚ ਉਪਲਬਧ ਹਨ। ਅਜਿਹੇ 'ਚ ਮੇਕਅਪ ਤੋਂ ਅਣਜਾਣ ਔਰਤਾਂ ਅਕਸਰ ਪਹਿਲੀ ਵਾਰ ਮੇਕਅਪ ਕਰਦੇ ਸਮੇਂ ਕਈ ਤਰ੍ਹਾਂ ਦੀਆਂ ਗਲਤੀਆਂ ਕਰ ਲੈਂਦੀਆਂ ਹਨ।


    ਪਰ ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ, ਕਿਉਂਕਿ ਅੱਜ ਅਸੀਂ ਤੁਹਾਨੂੰ ਕੁੱਝ ਆਸਾਨ ਮੇਕਅਪ ਟਿਪਸ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੂੰ ਅਜ਼ਮਾਉਣ ਤੋਂ ਬਾਅਦ ਤੁਸੀਂ ਆਸਾਨੀ ਨਾਲ ਮੇਕਅਪ ਕਰ ਸਕੋਗੇ।


    ਪਹਿਲਾਂ ਕਰੋ ਮੇਕਅਪ ਦੀ ਤਿਆਰੀ: ਮੇਕਅਪ ਕਰਨ ਤੋਂ ਪਹਿਲਾਂ ਕਲੀਂਜ਼ਰ ਦੀ ਮਦਦ ਨਾਲ ਚਿਹਰੇ ਨੂੰ ਸਾਫ਼ ਕਰੋ। ਤੁਸੀਂ ਕਾਟਨ 'ਚ ਟੋਨਰ ਲਗਾ ਕੇ ਚਿਹਰੇ ਨੂੰ ਚੰਗੀ ਤਰ੍ਹਾਂ ਸਾਫ਼ ਕਰ ਸਕਦੇ ਹੋ। ਇਸ ਨਾਲ ਤੁਹਾਡਾ ਚਿਹਰਾ ਸਾਫ਼ ਹੋ ਜਾਵੇਗਾ। ਹੁਣ ਟੋਨਰ ਸੁੱਕਣ ਤੋਂ ਬਾਅਦ ਚਿਹਰੇ 'ਤੇ ਹਲਕਾ ਮਾਇਸਚਰਾਈਜ਼ਰ ਲਗਾਓ।


    ਬੇਸ ਲਗਾਉਣ ਦਾ ਤਰੀਕਾ : ਮੇਕਅਪ ਬੇਸ ਤਿਆਰ ਕਰਨ ਲਈ ਸਭ ਤੋਂ ਪਹਿਲਾਂ ਉਂਗਲਾਂ ਦੀ ਮਦਦ ਨਾਲ ਹਲਕੇ ਫਾਊਂਡੇਸ਼ਨ ਨੂੰ ਟੈਪ ਕਰਕੇ ਚਿਹਰੇ 'ਤੇ ਬਿੰਦੀਆਂ ਲਗਾਓ। ਹੁਣ ਫਾਊਂਡੇਸ਼ਨ ਨੂੰ ਹਲਕੇ ਹੱਥਾਂ ਨਾਲ ਫੈਲਾਓ ਅਤੇ ਸਾਰੇ ਚਿਹਰੇ 'ਤੇ ਲਗਾਓ। ਇਸ ਤੋਂ ਬਾਅਦ ਅੱਖਾਂ ਦੇ ਹੇਠਾਂ ਕੰਸੀਲਰ ਲਗਾਓ। ਹੁਣ ਮੇਕਅਪ ਬਰੱਸ਼ ਦੀ ਮਦਦ ਨਾਲ ਟ੍ਰਾਂਸਲੂਸੈਂਟ ਪਾਊਡਰ ਨੂੰ ਗੋਲ ਮੋਸ਼ਨ 'ਚ ਘੁਮਾ ਕੇ ਚਿਹਰੇ 'ਤੇ ਲਗਾਓ। ਇਸ ਨਾਲ ਤੁਹਾਡਾ ਮੇਕਅਪ ਬੇਸ ਪੂਰੀ ਤਰ੍ਹਾਂ ਤਿਆਰ ਹੋ ਜਾਵੇਗਾ।


    ਹਾਈਲਾਈਟਰ ਦੀ ਵਰਤੋਂ ਕਰੋ: ਤੁਸੀਂ ਚਿਹਰੇ ਦੀ ਜੋ ਲਾਈਨ, ਨੱਕ ਅਤੇ ਮੱਥੇ ਨੂੰ ਹਾਈਲਾਈਟ ਕਰਨ ਲਈ ਹਾਈਲਾਈਟਰ ਦੀ ਵਰਤੋਂ ਕਰ ਸਕਦੇ ਹੋ। ਇਸ ਦੇ ਲਈ ਹਾਈਲਾਈਟਰ ਨੂੰ ਉੱਪਰ ਤੋਂ ਹੇਠਾਂ ਤੱਕ ਖਿੱਚ ਕੇ ਲਗਾਓ। ਪਰ ਧਿਆਨ ਰੱਖੋ ਕਿ ਹਾਈਲਾਈਟਰ ਦੀ ਜ਼ਿਆਦਾ ਵਰਤੋਂ ਕਰਨ ਤੋਂ ਬਚੋ। ਨਹੀਂ ਤਾਂ, ਇਹ ਤੁਹਾਡੇ ਮੇਕਅਪ ਨੂੰ ਵਿਗਾੜ ਸਕਦਾ ਹੈ।



    ਅੱਖਾਂ ਦੇ ਮੇਕਅਪ ਲਈ ਕੰਮ ਆਉਣਗੇ ਇਹ ਟਿਪਸ : ਅੱਖਾਂ 'ਤੇ ਮੇਕਅਪ ਕਰਨ ਲਈ ਪਹਿਲਾਂ ਆਪਣੀ ਪਸੰਦ ਦਾ ਆਈ ਸ਼ੈਡੋ ਚੁਣੋ। ਹੁਣ ਬੁਰਸ਼ ਦੀ ਮਦਦ ਨਾਲ ਇਸ ਨੂੰ ਪਲਕਾਂ 'ਤੇ ਗੋਲ ਮੋਸ਼ਨ 'ਚ ਲਗਾਓ। ਇਸ ਤੋਂ ਬਾਅਦ ਅੱਖਾਂ 'ਤੇ ਆਈਲਾਈਨਰ ਲਗਾਓ। ਇਸ ਦੇ ਨਾਲ ਹੀ ਤੁਸੀਂ ਲੈਸ਼ ਕਰਲਰ ਦੀ ਵਰਤੋਂ ਕਰਕੇ ਆਪਣੀਆਂ ਪਲਕਾਂ ਨੂੰ ਕਰਲ ਕਰ ਸਕਦੇ ਹੋ। ਅੰਤ ਵਿੱਚ ਮਸਕਾਰਾ ਲਗਾਓ। ਜਿਸ ਨਾਲ ਤੁਹਾਡੀ ਅੱਖਾਂ ਦਾ ਮੇਕਅਪ ਪੂਰਾ ਹੋ ਜਾਵੇਗਾ।


    ਲਿਪ ਕਲਰ ਦੀ ਚੋਣ : ਅੱਖਾਂ ਦਾ ਮੇਕਅਪ ਕਰਨ ਤੋਂ ਬਾਅਦ ਗੱਲ੍ਹਾਂ ਅਤੇ ਬੁੱਲ੍ਹਾਂ ਨੂੰ ਕਲਰ ਕਰਨਾ ਨਾ ਭੁੱਲੋ। ਅਜਿਹੇ 'ਚ ਗੱਲ੍ਹਾਂ 'ਤੇ ਬਲੱਸ਼ਰ ਲਗਾਓ ਅਤੇ ਚੰਗੀ ਤਰ੍ਹਾਂ ਨਾਲ ਬਲੈਂਡ ਕਰੋ। ਹੁਣ ਬੁੱਲ੍ਹਾਂ 'ਤੇ ਲਿਪਸਟਿਕ ਜਾਂ ਲਿਪ ਗਲੌਸ ਲਗਾਓ। ਤੁਸੀਂ ਉਂਗਲਾਂ ਦੀ ਮਦਦ ਨਾਲ ਲਿਪ ਕਲਰ ਨੂੰ ਬਲੈਂਡ ਕਰ ਸਕਦੇ। ਨਾਲ ਹੀ, ਤੁਸੀਂ ਦੋਵੇਂ ਬੁੱਲ੍ਹਾਂ ਨੂੰ ਇਕੱਠੇ ਦਬਾ ਕੇ ਰੰਗ ਨੂੰ ਚੰਗੀ ਤਰ੍ਹਾਂ ਬਲੈਂਡ ਕਰ ਸਕਦੇ ਹੋ।

    First published:

    Tags: Beauty tips, Lifestyle, Makeup, Skin care tips