ਦੇਸ਼ ਵਿੱਚ ਕਈ ਅਜਿਹੇ ਛੋਟੇ-ਛੋਟੇ ਕਾਰੋਬਾਰ ਹਨ ਜਿਹਨਾਂ ਦੀ ਮੰਗ ਵਿੱਚ ਕਦੇ ਕਮੀ ਨਹੀਂ ਆਉਂਦੀ ਅਤੇ ਇਹ ਕਾਰੋਬਾਰ ਅਮੀਰ ਬਣਾਉਣ ਦੀ ਪੂਰੀ ਸਮਰੱਥਾ ਰੱਖਦੇ ਹਨ। ਬਹੁਤ ਵਾਰ ਆਪਣਾ ਕਾਰੋਬਾਰ ਸ਼ੁਰੂ ਕਰਨ ਵਾਲਿਆਂ ਨੂੰ ਸਹੀ ਕਾਰੋਬਾਰੀ ਵਿਚਾਰ ਨਹੀਂ ਮਿਲਦਾ ਅਤੇ ਇਸ ਕਰਕੇ ਉਹ ਆਪਣਾ ਕਾਰੋਬਾਰ ਸ਼ੁਰੂ ਨਹੀਂ ਕਰ ਪਾਉਂਦੇ। ਪਰ ਅੱਜ ਅਸੀਂ ਤੁਹਾਡੇ ਲਈ ਅਜਿਹੇ ਕਾਰੋਬਾਰੀ ਵਿਚਾਰ ਨੂੰ ਲੈ ਕੇ ਆਏ ਹਾਂ ਜਿਸ ਨਾਲ ਤੁਹਾਨੂੰ ਮੋਟੀ ਕਮਾਈ ਹੋਵੇਗੀ ਅਤੇ ਤੁਹਾਡੇ ਇਸ ਕਾਰੋਬਾਰ ਦੀ ਮੰਗ ਕਦੇ ਵੀ ਘਟੇਗੀ ਨਹੀਂ।
ਇਹ ਕਾਰੋਬਾਰ ਹੈ ਪੱਤਿਆਂ ਦਾ। ਅੱਜ ਅਸੀਂ ਤੁਹਾਨੂੰ ਅਜਿਹੇ 3 ਪੱਤਿਆਂ ਬਾਰੇ ਦੱਸਾਂਗੇ ਜਿਹਨਾਂ ਨੂੰ ਤੁਸੀਂ ਆਪਣੇ ਕਾਰੋਬਾਰ ਦੇ ਰੂਪ ਵਿੱਚ ਅਪਣਾ ਸਕਦੇ ਹੋ। ਕੇਲੇ ਦੇ ਪੱਤੇ, ਸਖੂ ਦੇ ਪੱਤੇ ਅਤੇ ਪਾਨ ਦੇ ਪੱਤੇ, ਅਜਿਹੇ 3 ਹਨ ਜਿਹਨਾਂ ਵਿੱਚ ਕਮਾਈ ਦਾ ਇੱਕ ਵਧੀਆ ਸਰੋਤ ਹੈ। ਇਹਨਾਂ ਪੱਤਿਆਂ ਨੂੰ ਵੱਖ-ਵੱਖ ਜਗ੍ਹਾ 'ਤੇ ਕਈ ਕੰਮਾਂ ਲਈ ਵਰਤਿਆ ਜਾਂਦਾ ਹੈ। ਇਨ੍ਹਾਂ ਪੱਤਿਆਂ ਦੀ ਮੰਗ ਹਰ ਮੌਸਮ ਵਿੱਚ ਹਰ ਥਾਂ ਰਹਿੰਦੀ ਹੈ। ਪੱਤਿਆਂ ਦੇ ਕਾਰੋਬਾਰ ਤੋਂ ਚੰਗੀ ਕਮਾਈ ਕੀਤੀ ਜਾ ਸਕਦੀ ਹੈ। ਜੇਕਰ ਅਸੀਂ ਕੇਲਿਆਂ ਦੀ ਗੱਲ ਕਰੀਏ ਤਾਂ ਭਾਰਤ ਵਿੱਚ ਹੁਣ ਤੱਕ ਸਿਰਫ ਕੇਲੇ ਦੇ ਫਲਾਂ ਦੀ ਹੀ ਵਰਤੋਂ ਹੁੰਦੀ ਸੀ। ਦੱਖਣੀ ਭਾਰਤ ਦੇ ਕੁਝ ਖੇਤਰਾਂ ਵਿੱਚ, ਕੇਲੇ ਦੇ ਪੱਤਿਆਂ ਵਿੱਚ ਭੋਜਨ ਵੀ ਪਰੋਸਿਆ ਜਾਂਦਾ ਹੈ।
ਇਹਨਾਂ ਵਿੱਚ ਕੇਲੇ ਦੇ ਅਤੇ ਪਾਨ ਦੇ ਪੱਤਿਆਂ ਦੀ ਮੰਗ ਵਿਚ ਕਦੇ ਕੋਈ ਕਮੀ ਨਹੀਂ ਆਉਂਦੀ। ਪਾਨ ਦੇ ਪੱਤਿਆਂ ਦੀ ਮੰਗ ਉੱਤਰ ਅਤੇ ਪੂਰਬੀ ਭਾਰਤ ਵਿੱਚ ਬਹੁਤ ਰਹਿੰਦੀ ਹੈ। ਉੱਥੇ ਹੀ ਸਖੂ ਦੇ ਪੱਤੇ ਪਹਾੜੀ ਇਲਾਕਿਆਂ ਵਿੱਚ ਕਾਫੀ ਮੰਗ ਵਿੱਚ ਰਹਿੰਦੇ ਹਨ।
ਕੇਲੇ ਦੇ ਪੱਤੇ: ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਕੇਲੇ ਦੇ ਪੱਤਿਆਂ ਦੀ ਵਰਤੋਂ ਪੂਜਾ-ਪਾਠ ਵਿੱਚ ਅਕਸਰ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਕੇਲੇ ਦੇ ਪੱਤਿਆਂ ਤੋਂ ਪਲੇਟਾਂ ਵੀ ਬਣਾਈਆਂ ਜਾਂਦੀਆਂ ਹਨ। ਦੱਖਣੀ ਭਾਰਤ ਵਿੱਚ ਲੋਕ ਇਹਨਾਂ ਵਿੱਚ ਭੋਜਨ ਕਰਦੇ ਹਨ। ਇਸ ਲਈ ਇੱਥੇ ਇਹਨਾਂ ਦੀ ਮੰਗ ਕਦੇ ਨਹੀਂ ਘਟਦੀ। ਤੁਸੀਂ ਦੱਖਣੀ ਭਾਰਤ ਵਿੱਚ ਕੇਲੇ ਦੇ ਪੱਤੇ ਵੇਚ ਕੇ ਬੰਪਰ ਕਮਾ ਸਕਦੇ ਹੋ। ਇੱਥੇ ਇੱਕ ਫਾਇਦਾ ਇਹ ਵੀ ਹੈ ਕਿ ਪੱਤਿਆਂ ਦੀ ਖੇਤੀ ਵਿੱਚ ਤੁਹਾਨੂੰ ਕੋਈ ਖਰਚਾ ਨਹੀਂ ਆਉਂਦਾ। ਖਰਚੇ ਦਾ ਪੈਸਾ ਕੇਲੇ ਦੀ ਵਿਕਰੀ ਤੋਂ ਨਿਕਲੇਗਾ। ਇਸ ਲਈ ਇੱਥੇ ਤੁਹਾਨੂੰ ਦੁੱਗਣਾ ਲਾਭ ਮਿਲੇਗਾ।
ਸਖੂ ਦੇ ਪੱਤੇ: ਇਹਨਾਂ ਦੀ ਵਰਤੋਂ ਦੀ ਗੱਲ ਕਰੀਏ ਤਾਂ ਵਿਆਹਾਂ ਵਿੱਚ ਇਹਨਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਰੁੱਖ ਪਹਾੜੀ ਖੇਤਰਾਂ ਵਿੱਚ ਮਿਲਦਾ ਹੈ ਅਤੇ ਇਹ ਉੱਤਰੀ ਭਾਰਤ ਦੇ ਲਗਭਗ ਸਾਰੇ ਜੰਗਲਾਂ ਵਿੱਚ ਪਾਇਆ ਜਾਂਦਾ ਹੈ। ਇਸਦੇ ਪੱਤੇ ਚੌੜੇ ਹੁੰਦੇ ਹਨ। ਇਹਨਾਂ ਨੂੰ ਵੀ ਕੇਲੇ ਦੇ ਪੱਤਿਆਂ ਵਾਂਗ ਭੋਜਨ ਕਰਨ ਲਈ ਪਲੇਟ ਦੇ ਰੂਪ ਵਿੱਚ ਵਰਤਿਆ ਜਾਂਦਾ ਹੈ। ਇਸ ਨਾਲ ਕਈ ਹੋਰ ਕਈ ਤਰ੍ਹਾਂ ਦੇ ਸਾਮਾਨ ਬਣਦੇ ਹਨ। ਇਸ ਲਈ ਇਸਦੀ ਮੰਗ ਵੀ ਬਣੀ ਰਹਿੰਦੀ ਹੈ।
ਪਾਨ ਦੇ ਪੱਤੇ: ਸ਼ਾਇਦ ਹੀ ਕੋਈ ਅਜਿਹੀ ਪੂਜਾ ਹੋਵੇਗੀ ਜਿਸ ਵਿੱਚ ਪਾਨ ਦੇ ਪੱਤੇ ਨਾ ਵਰਤੇ ਜਾਂਦੇ ਹੋਣ। ਲੋਕ ਇਸਨੂੰ ਪਾਨ ਦੇ ਤੌਰ 'ਤੇ ਖਾਂਦੇ ਵੀ ਹਨ। ਪੂਰੇ ਦੇਸ਼ ਵਿਚ ਇਸਦਾ ਇਕਸਾਰ ਹੀ ਕਾਰੋਬਾਰ ਹੈ। ਸਰਕਾਰ ਇਸ ਦੀ ਖੇਤੀ ਲਈ ਸਬਸਿਡੀ ਵੀ ਦਿੰਦੀ ਹੈ। ਇਸ ਨੂੰ ਸ਼ੁਰੂ ਕਰਕੇ ਵੀ ਤੁਸੀਂ ਚੰਗੀ ਕਮਾਈ ਕਰ ਸਕਦਾ ਹੋ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Business, Business idea, MONEY