ਨਵੀਂ ਦਿੱਲੀ: Inflation: ਜੇਕਰ ਤੁਸੀਂ ਵੀ ਬੀਅਰ (Beer) ਦੇ ਸ਼ੌਕੀਨ ਹੋ ਤਾਂ ਤੁਹਾਡੇ ਲਈ ਬੁਰੀ ਖਬਰ ਹੈ। ਕੱਚੇ ਮਾਲ ਦੀਆਂ ਕੀਮਤਾਂ 'ਚ ਭਾਰੀ ਵਾਧੇ ਕਾਰਨ ਹੁਣ ਬੀਅਰ ਨਿਰਮਾਤਾ ਬੀਅਰ ਦੀਆਂ ਕੀਮਤਾਂ (Beer Price Hike) ਵਧਾਉਣ 'ਤੇ ਵਿਚਾਰ ਕਰ ਰਹੇ ਹਨ। ਕੁਝ ਰਾਜਾਂ ਵਿੱਚ, ਕਈ ਕੰਪਨੀਆਂ ਨੇ ਦਰਾਂ ਵਿੱਚ ਵਾਧਾ ਕੀਤਾ ਹੈ। ਇਸ ਵਾਰ ਮਾਰਚ ਵਿੱਚ ਹੀ ਸਖ਼ਤ ਗਰਮੀ ਕਾਰਨ ਬੀਅਰ ਦੀ ਮੰਗ ਵਿੱਚ ਵੀ ਭਾਰੀ ਵਾਧਾ ਹੋਇਆ ਹੈ।
Moneycontrol.com ਦੀ ਰਿਪੋਰਟ ਮੁਤਾਬਕ ਕੰਪਨੀਆਂ ਦਾ ਕਹਿਣਾ ਹੈ ਕਿ ਬੀਅਰ ਬਣਾਉਣ ਲਈ ਵਰਤੇ ਜਾਣ ਵਾਲੇ ਜੌਂ ਦੀ ਕੀਮਤ ਤਿੰਨ ਮਹੀਨਿਆਂ ਵਿੱਚ ਦੁੱਗਣੀ ਹੋ ਗਈ ਹੈ। ਇਸ ਤੋਂ ਇਲਾਵਾ ਲੇਬਲ, ਕਾਰਟੂਨ ਅਤੇ ਬੋਤਲ ਕਰਾਊਨ ਦੀਆਂ ਕੀਮਤਾਂ 'ਚ ਵੀ 25 ਫੀਸਦੀ ਤੱਕ ਦਾ ਵਾਧਾ ਹੋਇਆ ਹੈ। ਕੱਚ ਬਣਾਉਣ ਵਾਲੀਆਂ ਕੰਪਨੀਆਂ ਨੇ ਵੀ ਰੇਟ 30 ਫੀਸਦੀ ਤੱਕ ਵਧਾ ਦਿੱਤੇ ਹਨ। ਅਜਿਹੇ 'ਚ ਹੁਣ ਬੀਅਰ ਕੰਪਨੀਆਂ ਦੇ ਸਾਹਮਣੇ ਰੇਟ ਵਧਾਉਣ ਤੋਂ ਇਲਾਵਾ ਕੋਈ ਰਸਤਾ ਨਹੀਂ ਬਚਿਆ ਹੈ।
ਲਾਗਤ ਵਿੱਚ ਵਾਧਾ
ਯੂਨਾਈਟਿਡ ਬਰੂਅਰੀਜ਼ (United Breweries) ਦੇ ਮੁੱਖ ਕਾਰਜਕਾਰੀ ਅਧਿਕਾਰੀ ਰਿਸ਼ੀ ਪਰਦਲ ਦਾ ਕਹਿਣਾ ਹੈ ਕਿ ਕੰਪਨੀ ਦਿੱਲੀ, ਰਾਜਸਥਾਨ, ਉੱਤਰ ਪ੍ਰਦੇਸ਼, ਮਹਾਰਾਸ਼ਟਰ, ਕਰਨਾਟਕ, ਮੱਧ ਪ੍ਰਦੇਸ਼ ਅਤੇ ਕਈ ਛੋਟੇ ਰਾਜਾਂ ਵਿੱਚ ਬੀਅਰ ਦੀਆਂ ਕੀਮਤਾਂ ਵਧਾ ਰਹੀ ਹੈ। ਯੂਨਾਈਟਿਡ ਬਰੂਅਰੀਜ਼ ਕਿੰਗਫਿਸ਼ਰ ਅਤੇ ਹੇਨੇਕੇਨ ਦੇ ਬ੍ਰਾਂਡ ਨਾਮਾਂ ਹੇਠ ਬੀਅਰ ਤਿਆਰ ਕਰਦੀ ਹੈ। ਪਰਡਲ ਦਾ ਕਹਿਣਾ ਹੈ ਕਿ ਕੰਪਨੀ "ਸਮਝਦਾਰ ਕੀਮਤਾਂ ਵਿੱਚ ਵਾਧੇ" ਨੂੰ ਦੇਖ ਰਹੀ ਹੈ। ਇਸ ਦੇ ਨਾਲ ਹੀ, ਬੀ9 ਬੇਵਰੇਜਸ ਨੇ ਕਈ ਰਾਜਾਂ ਵਿੱਚ ਆਪਣੇ ਬ੍ਰਾਂਡ ਬੀਰਾ 91 ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਹੈ। ਇੰਨਾ ਹੀ ਨਹੀਂ, ਕੰਪਨੀ ਨੇ ਮਹਿੰਗਾਈ ਦੇ ਪ੍ਰਭਾਵ ਤੋਂ ਬਚਣ ਲਈ ਆਪਣੇ ਉਤਪਾਦ ਮਿਸ਼ਰਣ ਦੀ ਰਚਨਾ ਵੀ ਬਦਲ ਦਿੱਤੀ ਹੈ।
ਮਹਿੰਗਾਈ ਦੀ ਮਜਬੂਰੀ
ਡੇਵਨਜ਼ ਮਾਡਰਨ ਬਰੂਅਰੀਜ਼ ਦੇ ਮੈਨੇਜਿੰਗ ਡਾਇਰੈਕਟਰ ਪ੍ਰੇਮ ਦੀਵਾਨ ਦਾ ਕਹਿਣਾ ਹੈ ਕਿ ਹੁਣ ਖਰਚੇ ਵਧਣ 'ਤੇ ਉਨ੍ਹਾਂ ਦੇ ਸਾਹਮਣੇ ਦੋ ਹੀ ਰਸਤੇ ਹਨ। ਜਾਂ ਤਾਂ ਅਸੀਂ ਬੀਅਰ ਦੀ ਬੋਤਲ ਦੀ ਕੀਮਤ ਵਧਾ ਦਿੰਦੇ ਹਾਂ ਜਾਂ ਅਸੀਂ ਜੋ ਛੋਟ ਦਿੰਦੇ ਹਾਂ ਉਸ ਨੂੰ ਖਤਮ ਕਰਦੇ ਹਾਂ। ਡੇਵਨਸ ਮਸ਼ਹੂਰ ਬੀਅਰ ਬ੍ਰਾਂਡ ਜਿਵੇਂ ਕਿ ਗੌਡਫਾਦਰ, ਕੋਟਸਬਰਗ ਪਿਲਸ ਅਤੇ ਸਿਕਸ ਫੀਲਡਜ਼ ਦਾ ਨਿਰਮਾਣ ਕਰਦਾ ਹੈ। ਰਾਜ ਸਰਕਾਰਾਂ ਭਾਰਤ ਵਿੱਚ ਸ਼ਰਾਬ ਦੀਆਂ ਕੀਮਤਾਂ ਨੂੰ ਕੰਟਰੋਲ ਕਰਦੀਆਂ ਹਨ। ਰਾਜ ਸਰਕਾਰਾਂ ਦੇ ਮਾਲੀਏ ਦਾ ਵੱਡਾ ਹਿੱਸਾ ਸ਼ਰਾਬ ਦੀ ਵਿਕਰੀ ਤੋਂ ਇਕੱਠੇ ਕੀਤੇ ਟੈਕਸ ਤੋਂ ਆਉਂਦਾ ਹੈ।
ਬੀ9 ਬੇਵਰੇਜਸ (B9 Beverages) ਦੇ ਸੰਸਥਾਪਕ ਅਤੇ ਸੀਈਓ ਅੰਕੁਰ ਜੈਨ ਦਾ ਕਹਿਣਾ ਹੈ ਕਿ ਬੀਅਰ ਬਣਾਉਣ ਵਿੱਚ ਕੱਚ, ਐਲੂਮੀਨੀਅਮ, ਕਣਕ ਅਤੇ ਜੌਂ ਮੁੱਖ ਤੱਤ ਹਨ। ਇਨ੍ਹਾਂ ਵਿੱਚੋਂ ਕੁਝ ਚੀਜ਼ਾਂ ਦੀਆਂ ਕੀਮਤਾਂ ਬਹੁਤ ਵਧ ਗਈਆਂ ਹਨ ਜਾਂ ਉਨ੍ਹਾਂ ਦੀ ਸਪਲਾਈ ਕਾਫ਼ੀ ਨਹੀਂ ਹੈ। ਇਸ ਲਈ ਫਿਲਹਾਲ ਅਸੀਂ ਇਨ੍ਹਾਂ ਚੀਜ਼ਾਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਕਿ ਉਤਪਾਦਨ ਪ੍ਰਭਾਵਿਤ ਨਾ ਹੋਵੇ।
Published by:Krishan Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Beer, Life style, Price hike