Home /News /lifestyle /

ਦਿਮਾਗ਼ ਨੂੰ ਤੇਜ ਕਰਨ ਲਈ ਬੇਹੱਦ ਲਾਭਦਾਇਕ ਹੈ ਚੁਕੰਦਰ, ਵੱਖੋ-ਵੱਖਰੇ ਢੰਗ ਨਾਲ ਕਰੋ ਆਪਣੀ ਖੁਰਾਕ 'ਚ ਸ਼ਾਮਲ

ਦਿਮਾਗ਼ ਨੂੰ ਤੇਜ ਕਰਨ ਲਈ ਬੇਹੱਦ ਲਾਭਦਾਇਕ ਹੈ ਚੁਕੰਦਰ, ਵੱਖੋ-ਵੱਖਰੇ ਢੰਗ ਨਾਲ ਕਰੋ ਆਪਣੀ ਖੁਰਾਕ 'ਚ ਸ਼ਾਮਲ

ਦਿਮਾਗ਼ ਨੂੰ ਤੇਜ ਕਰਨ ਲਈ ਬੇਹੱਦ ਲਾਭਦਾਇਕ ਹੈ ਚੁਕੰਦਰ, ਵੱਖੋ-ਵੱਖਰੇ ਢੰਗ ਨਾਲ ਕਰੋ ਆਪਣੀ ਖੁਰਾਕ 'ਚ ਸ਼ਾਮਲ (news18english)

ਦਿਮਾਗ਼ ਨੂੰ ਤੇਜ ਕਰਨ ਲਈ ਬੇਹੱਦ ਲਾਭਦਾਇਕ ਹੈ ਚੁਕੰਦਰ, ਵੱਖੋ-ਵੱਖਰੇ ਢੰਗ ਨਾਲ ਕਰੋ ਆਪਣੀ ਖੁਰਾਕ 'ਚ ਸ਼ਾਮਲ (news18english)

ਚੁਕੰਦਰ ਅਜਿਹੇ ਭੋਜਨਾਂ ‘ਚੋਂ ਇਕ ਹੈ। ਚੁਕੰਦਰ ਹਰ ਕਿਸੇ ਦੀ ਪਸੰਦੀਦਾ ਨਹੀਂ ਹੈ, ਪਰ ਇਸ ਤੱਥ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ ਕਿ ਇਹ ਬੇਹੱਦ ਗੁਣਾਕਾਰੀ ਹੈ। ਖਣਿਜਾਂ ਅਤੇ ਜ਼ਰੂਰੀ ਵਿਟਾਮਿਨਾਂ ਨਾਲ ਭਰਪੂਰ ਚੁਕੰਦਰ ਕਈ ਬਿਮਾਰੀਆਂ ਦੇ ਇਲਾਜ ਵਿੱਚ ਫਾਇਦੇਮੰਦ ਹੁੰਦੀ ਹੈ।

  • Share this:

ਹਰ ਕਿਸੇ ਦਾ ਸਰੀਰਕ ਤੇ ਮਾਨਸਿਕ ਤੌਰ ਤੇ ਤੰਦਰੁਸਤ ਹੋਣਾ ਜ਼ਰੂਰੀ ਹੈ, ਫੇਰ ਹੀ ਉਹ ਆਪਣੀ ਅਤੇ ਦੇਸ਼ ਦੀ ਭਲਾਈ ਲਈ ਕਾਰਜ ਕਰ ਸਕਦਾ ਹੈ। ਮਾਨਸਿਕ ਤੰਦਰੁਸਤੀ ਲਈ ਕਈ ਅਜਿਹੇ ਖਾਦ ਪਦਾਰਥ ਹਨ ਜੋ ਦਿਮਾਗ਼ੀ ਸ਼ਕਤੀ ਨੂੰ ਤੇਜ ਕਰਦੇ ਹਨ। ਚੁਕੰਦਰ ਅਜਿਹੇ ਭੋਜਨਾਂ ‘ਚੋਂ ਇਕ ਹੈ। ਚੁਕੰਦਰ ਹਰ ਕਿਸੇ ਦੀ ਪਸੰਦੀਦਾ ਨਹੀਂ ਹੈ, ਪਰ ਇਸ ਤੱਥ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ ਕਿ ਇਹ ਬੇਹੱਦ ਗੁਣਾਕਾਰੀ ਹੈ। ਖਣਿਜਾਂ ਅਤੇ ਜ਼ਰੂਰੀ ਵਿਟਾਮਿਨਾਂ ਨਾਲ ਭਰਪੂਰ ਚੁਕੰਦਰ ਕਈ ਬਿਮਾਰੀਆਂ ਦੇ ਇਲਾਜ ਵਿੱਚ ਫਾਇਦੇਮੰਦ ਹੁੰਦੀ ਹੈ। ਇਸਦੇ ਨਾਲ ਹੀ ਇਹ ਦਿਮਾਗ ਦੇ ਕੰਮਕਾਜ ਨੂੰ ਸੁਧਾਰ ਸਕਦੀ ਹੈ। ਸਾਡੀ ਮਾਨਸਿਕ ਅਤੇ ਬੋਧਾਤਮਕ ਕਾਰਜਸ਼ੀਲਤਾ ਕੁਦਰਤੀ ਤੌਰ 'ਤੇ ਉਮਰ ਦੇ ਨਾਲ ਘਟਦੀ ਹੈ। ਚੁਕੰਦਰ ਵਿੱਚ ਮੌਜੂਦ ਨਾਈਟ੍ਰੇਟ ਖੂਨ ਦੀਆਂ ਨਾੜੀਆਂ ਦੇ ਫੈਲਾਅ ਨੂੰ ਵਧਾ ਕੇ ਦਿਮਾਗ ਦੇ ਕੰਮਕਾਜ ਵਿੱਚ ਸੁਧਾਰ ਕਰ ਸਕਦੇ ਹਨ। ਇਹ ਦਿਮਾਗ ਵਿੱਚ ਖੂਨ ਦੇ ਪ੍ਰਵਾਹ ਨੂੰ ਵਧਾਉਣ ਵਿੱਚ ਮਦਦ ਕਰਦਾ ਹੈ। ਇਸ ਲਈ ਇੱਥੇ ਕੁਝ ਤਰੀਕੇ ਹਨ ਜਿਨ੍ਹਾਂ ਨਾਲ ਤੁਸੀਂ ਆਪਣੇ ਰੋਜ਼ਾਨਾ ਦੇ ਭੋਜਨ ਵਿੱਚ ਚੁਕੰਦਰ ਨੂੰ ਸ਼ਾਮਲ ਕਰ ਸਕਦੇ ਹੋ:

ਚੁਕੰਦਰ ਦਾ ਜੂਸ : ਜੇਕਰ ਤੁਹਾਨੂੰ ਇਸ ਨੂੰ ਕੱਚੇ ਰੂਪ 'ਚ ਚਬਾਉਣਾ ਮੁਸ਼ਕਿਲ ਹੋ ਰਿਹਾ ਹੈ ਤਾਂ ਤੁਸੀਂ ਚੁਕੰਦਰ ਦਾ ਜੂਸ ਬਣਾ ਕੇ ਸਵੇਰੇ ਨਾਸ਼ਤੇ ਦੇ ਸਮੇਂ ਇਸ ਦਾ ਸੇਵਨ ਕਰ ਸਕਦੇ ਹੋ। ਜੇਕਰ ਤੁਸੀਂ ਸਿਰਫ਼ ਚੁਕੰਦਰ ਦਾ ਜੂਸ ਨਹੀਂ ਪੀ ਸਕਦੇ ਹੋ, ਤਾਂ ਤੁਸੀਂ ਆਪਣੀ ਪਸੰਦ ਦੀਆਂ ਕੁਝ ਵਾਧੂ ਸਬਜ਼ੀਆਂ ਅਤੇ ਫਲ ਪਾ ਸਕਦੇ ਹੋ ਅਤੇ ਚੁਕੰਦਰ ਦੇ ਨਾਲ ਮਿਕਸਡ ਫਲ ਜਾਂ ਮਿਕਸਡ ਸਬਜ਼ੀਆਂ ਦਾ ਜੂਸ ਬਣਾ ਸਕਦੇ ਹੋ। ਜਿਵੇਂ ਕਿ ਚੁਕੰਦਰ ਦੇ ਨਾਲ ਸੇਬ ਅਤੇ ਗਾਜ਼ਰ ਨੂੰ ਮਿਲਾ ਕੇ ਬਹੁਤ ਹੀ ਸਿਹਤਮੰਦ ਜੂਸ ਬਣਾਇਆ ਜਾ ਸਕਦਾ ਹੈ।

ਇੱਕ ਸਲਾਦ ਦੇ ਤੌਰ ਤੇ : ਬਹੁਤੀਆਂ ਸਬਜ਼ੀਆਂ ਨੂੰ ਤੁਸੀਂ ਬਿਨਾ ਪਕਾਏ ਸਲਾਦ ਦੇ ਰੂਪ ਵਿੱਚ ਸਿੱਧਾ ਖਾ ਸਕਦੇ ਹੋ। ਚੁਕੰਦਰ ਨੂੰ ਸਭ ਤੋਂ ਜ਼ਿਆਦਾ ਸਲਾਦ ਵਜੋਂ ਖਾਇਆ ਜਾਂਦਾ ਹੈ। ਚੁਕੰਦਰ ਦੇ ਸਵਾਦ ਨੂੰ ਹੋਰ ਵੀ ਜਾਇਕਦਾਰ ਬਣਾਉਣ ਲਈ ਤੁਸੀਂ ਕੁਝ ਨਿੰਬੂ ਜਾਂ ਨਮਕ ਪਾ ਸਕਦੇ ਹੋ। ਤੁਸੀਂ ਹਰ ਭੋਜਨ ਦੇ ਨਾਲ ਇਸ ਦਾ ਸੇਵਨ ਕਰ ਸਕਦੇ ਹੋ।

ਚੁਕੰਦਰ ਕਬਾਬ : ਚੁਕੰਦਰ ਦੇ ਬੇਹੱਦ ਸੁਆਦ ਕਬਾਬ ਬਣਦੇ ਹਨ। ਅਜਿਹਾ ਕਰਨ ਲਈ ਗਾਜਰ ਅਤੇ ਚੁਕੰਦਰ ਨੂੰ ਪੀਸਿਆ ਲਿਆ ਜਾਵੇ ਅਤੇ ਓਟਮੀਲ ਤੇ ਮਸਾਲੇ ਮਿਲਾ ਕੇ ਤਿਆਰ ਕਰ ਲਏ ਜਾਂਦੇ ਹਨ। ਤੁਸੀਂ ਇਨ੍ਹਾਂ ਕਬਾਬਾਂ ਨੂੰ ਸਵਾਦ ਵਧਾਉਣ ਲਈ ਪੁਦੀਨੇ ਦੀ ਚਟਨੀ ਦੇ ਨਾਲ ਸ਼ਾਮ ਦੇ ਸਨੈਕਸ ਦੇ ਤੌਰ 'ਤੇ ਖਾ ਕਰ ਸਕਦੇ ਹੋ।

ਚੁਕੰਦਰ ਪਰਾਠਾ : ਬਹੁਤ ਪਸੰਦ ਕੀਤੇ ਜਾਣ ਵਾਲੇ ਆਲੂ ਪਰਾਠੇ ਵਾਂਗ, ਚੁਕੰਦਰ ਪਰਾਠਾ ਵੀ ਬਣਾਇਆ ਜਾ ਸਕਦਾ ਹੈ। ਕਣਕ ਦੇ ਆਟੇ ਨੂੰ ਮਸਾਲੇਦਾਰ ਚੁਕੰਦਰ ਦੀ ਭਰਾਈ ਨਾਲ ਪਕਾਇਆ ਜਾਂਦਾ ਹੈ। ਚੁਕੰਦਰ ਦੇ ਪਰਾਂਠੇ ਵਿੱਚ ਚੁਕੰਦਰ ਤੋਂ ਆਉਣ ਵਾਲਾ ਇੱਕ ਹਲਕਾ ਜਿਹਾ ਮਿੱਠਾ ਸੁਆਦ ਹੁੰਦਾ ਹੈ, ਜੋ ਉਹਨਾਂ ਨੂੰ ਵਿਲੱਖਣ ਬਣਾਉਂਦਾ ਹੈ। ਤੁਸੀਂ ਇਸ ਪਰਾਠੇ ਨੂੰ ਅਚਾਰ, ਦਹੀਂ ਜਾਂ ਮੱਖਣ ਨਾਲ ਖਾ ਕਰ ਸਕਦੇ ਹੋ।


ਚੁਕੰਦਰ ਦਾ ਹਲਵਾ :ਚੁਕੰਦਰ ਦਾ ਹਲਵਾ ਧੀਮੀ ਆਂਚ ਤੇ ਪਕਾਈ ਹੋਈ ਮਠਿਆਈ ਹੈ ਜੋ ਪੀਸੇ ਹੋਏ ਚੁਕੰਦਰ, ਦੁੱਧ, ਖੰਡ, ਇਲਾਇਚੀ ਅਤੇ ਸੁੱਕੇ ਮੇਵੇ ਨਾਲ ਤਿਆਰ ਕੀਤੀ ਜਾਂਦੀ ਹੈ। ਇਸ ਹਲਵੇ ਦਾ ਅਨੋਖਾ ਰੰਗ ਤੁਹਾਨੂੰ ਜ਼ਰੂਰ ਮਸਤ ਕਰ ਦੇਵੇਗਾ। ਇਸ ਪ੍ਰਕਾਰ ਇਹਨਾਂ ਕੁਝ ਇਕ ਤਰੀਕਿਆਂ ਨਾਲ ਤੁਸੀਂ ਇਸ ਗੁਣਾਕਾਰੀ ਭੋਜਨ ਨੂੰ ਆਪਣੇ ਖਾਣੇ ਦਾ ਹਿੱਸਾ ਬਣਾ ਸਕਦੇ ਹੋ, ਜੋ ਤੁਹਾਡੀ ਤੇ ਤੁਹਾਡੇ ਪਰਿਵਾਰ ਦੀ ਦਿਮਾਗ਼ੀ ਸ਼ਕਤੀ ਲਈ ਬਹੁਤ ਫਾਇਦੇਮੰਦ ਹੋਵੇਗਾ।

First published:

Tags: Brain, Health, Health benefits