How to Prevent Cancer: ਬਦਲਦੀ ਜੀਵਨਸ਼ੈਲੀ ਅਤੇ ਖਾਣ-ਪੀਣ ਦੀਆਂ ਗਲਤ ਆਦਤਾਂ ਕਰਕੇ ਸਰੀਰ ਨੂੰ ਕਈ ਤਰ੍ਹਾਂ ਦੇ ਰੋਗ ਘੇਰ ਲੈਂਦੇ ਹਨ। ਅੱਜ ਕੱਲ੍ਹ ਬਹੁਤ ਸਾਰੇ ਲੋਕਾਂ ਨੂੰ ਜੀਵਨਸ਼ੈਲੀ ਨਾਲ ਜੁੜੀਆਂ ਬਿਮਾਰੀਆਂ ਹਨ ਜਿਹਨਾਂ ਵਿੱਚ ਮੋਟਾਪਾ, ਸ਼ੂਗਰ, ਬੀਪੀ ਆਦਿ ਮੁੱਖ ਬਿਮਾਰੀਆਂ ਹਨ। ਲੋਕ ਸ਼ਰਾਬ ਅਤੇ ਸਿਗਰਟ ਨਾਲ ਆਪਣੇ ਸੁੰਦਰ ਸਰੀਰ ਨੂੰ ਤਬਾਹ ਕਰ ਰਹੇ ਹਨ ਅਤੇ ਬਾਅਦ ਵਿੱਚ ਇਹ ਨਸ਼ੇ ਦੀ ਆਦਤ ਭਿਆਨਕ ਰੋਗ ਬਣਕੇ ਸਾਹਮਣੇ ਆਉਂਦੀ ਹੈ। ਜਿਸ ਵਿੱਚ ਕੈਂਸਰ ਅਤੇ ਦਿਲ ਨਾਲ ਜੁੜੀਆਂ ਕਈ ਬਿਮਾਰੀਆਂ ਸ਼ਾਮਲ ਹੁੰਦੀਆਂ ਹਨ।
ਅੱਜ ਅਸੀਂ ਤੁਹਾਨੂੰ ਕੁੱਝ ਅਜਿਹੇ ਭੋਜਨ ਦੱਸਾਂਗੇ ਜਿਸ ਨਾਲ ਇਹਨਾਂ ਬਿਮਾਰੀਆਂ ਦੇ ਖਤਰੇ ਨੂੰ ਕਾਫ਼ੀ ਘੱਟ ਕੀਤਾ ਜਾ ਸਕਦਾ ਹੈ। ਚੰਗੀ ਗੱਲ ਇਹ ਹੈ ਕਿ ਸਾਡੇ ਕੋਲ ਕੁੱਝ ਐਂਟੀ-ਇੰਫਲੇਮੇਟਰੀ ਭੋਜਨ ਹਨ ਜੋ ਕੈਂਸਰ ਅਤੇ ਦਿਲ ਦੀਆਂ ਬਿਮਾਰੀਆਂ ਤੋਂ ਸਾਡੀ ਰੱਖਿਆ ਕਰਦੇ ਹਨ। ਜੇਕਰ ਤੁਸੀਂ ਆਪਣੇ ਖਾਣ-ਪੀਣ ਨੂੰ ਸਹੀ ਕਰੋਗੇ ਤਾਂ ਬਿਮਾਰੀਆਂ ਦਾ ਖਤਰਾ ਆਪਣੇ ਆਪ ਬਹੁਤ ਹੱਦ ਤੱਕ ਘੱਟ ਹੋ ਜਾਂਦਾ ਹੈ।
ਆਓ ਜਾਣਦੇ ਹਾਂ ਕਿ ਉਹ ਕਿਹੜੇ ਐਂਟੀ-ਇੰਫਲੇਮੇਟਰੀ ਭੋਜਨ ਹਨ ਜਿਹਨਾਂ ਨੂੰ ਸਾਨੂੰ ਆਪਣੀ ਖੁਰਾਕ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ:
ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਨ ਉਹਨਾਂ ਲੋਕਾਂ ਦੀ ਜੋ ਮਾਸਾਹਾਰੀ ਹੁੰਦੇ ਹਨ ਉਹਨਾਂ ਲੋਕਾਂ ਨੂੰ ਆਪਣੇ ਭੋਜਨ ਵਿੱਚ ਮੱਛੀ ਨੂੰ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ ਕਿਉਂਕਿ ਮੱਛੀ ਵਿੱਚ ਐਂਟੀ-ਇੰਫਲੇਮੇਟਰੀ ਗੁਣ ਹੋਣ ਦੇ ਨਾਲ ਨਾਲ ਓਮੇਗਾ 3 ਫੈਟੀ ਐਸਿਡ ਵੀ ਹੁੰਦਾ ਹੈ ਜੋ ਸਰੀਰ ਲਈ ਬਹੁਤ ਜ਼ਰੂਰੀ ਹੈ। ਹੈਰਾਨਗੀ ਦੀ ਗੱਲ ਇਹ ਹੈ ਕਿ ਓਮੇਗਾ 3 ਸਿਰਫ ਮੱਛੀ ਵਿੱਚ ਹੀ ਮਿਲਦਾ ਹੈ ਨਹੀਂ ਤਾਂ ਇਸਦੇ ਲਈ ਤੁਹਾਨੂੰ ਕੋਈ ਸਪਲੀਮੈਂਟ ਲੈਣਾ ਪਵੇਗਾ। ਮੱਛੀ ਖਾਣ ਨਾਲ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਅਤੇ ਕੈਂਸਰ ਦਾ ਖਤਰਾ ਕਾਫੀ ਹੱਦ ਤੱਕ ਘੱਟ ਹੋ ਜਾਂਦਾ ਹੈ।
ਉਸ ਤੋਂ ਬਾਅਦ ਆਪਣੇ ਭੋਜਨ ਵਿੱਚ ਤੁਸੀਂ ਬੇਰੀਜ਼ ਨੂੰ ਸ਼ਾਮਲ ਕਰੋ। ਬੇਰੀਜ਼ ਕਈ ਤਰ੍ਹਾਂ ਦੀਆਂ ਹੁੰਦੀਆਂ ਹਨ ਅਤੇ ਇਹਨਾਂ ਵਿੱਚ ਐਂਟੀ-ਇੰਫਲੇਮੇਟਰੀ ਗੁਣ ਭਰਪੂਰ ਹੁੰਦੇ ਹਨ ਜੋ ਦਿਲ ਦੀ ਸਿਹਤ ਨੂੰ ਬਰਕਰਾਰ ਰੱਖਦੇ ਹਨ। ਇਹ ਤੁਹਾਡੇ ਇਮਿਊਨਿਟੀ ਸਿਸਟਮ ਨੂੰ ਮਜ਼ਬੂਤ ਬਣਾਉਣ ਦਾ ਕੰਮ ਕਰਦੀਆਂ ਹਨ। ਦਿਲ ਦੀ ਸਿਹਤ ਲਈ ਵੀ ਬੇਰੀਜ਼ ਬਹੁਤ ਲਾਭਦਾਇਕ ਹਨ।
ਤੁਸੀਂ ਬਰੋਕਲੀ ਨੂੰ ਅਕਸਰ ਸਲਾਦ ਵਿੱਚ ਹੀ ਖਾਂਦੇ ਹੋਏ ਦੇਖਿਆ ਹੋਵੇਗਾ। ਬਰੋਕਲੀ ਵਿੱਚ ਇਮਿਊਨਿਟੀ ਵਧਾਉਣ ਦੇ ਨਾਲ ਨਾਲ ਐਂਟੀ-ਇੰਫਲੇਮੇਟਰੀ ਗੁਣ ਵੀ ਹੁੰਦੇ ਹਨ। ਮਾਹਿਰਾਂ ਦੇ ਅਨੁਸਾਰ, ਬਰੋਕਲੀ ਦਾ ਸੇਵਨ ਕਰਨ ਨਾਲ ਦਿਲ ਦੀਆਂ ਬਿਮਾਰੀਆਂ ਅਤੇ ਕੈਂਸਰ ਦਾ ਖ਼ਤਰਾ ਘੱਟ ਜਾਂਦਾ ਹੈ।
ਅੱਜਕਲ੍ਹ ਐਵੋਕਾਡੋ ਨੂੰ ਲੈ ਕੇ ਕਾਫੀ ਸੁਚੇਤਤਾ ਵਧਾਈ ਜਾ ਰਹੀ ਇਸ ਦੇ ਕਈ ਫਾਇਦਿਆਂ ਉੱਪਰ ਗੱਲਬਾਤ ਹੁੰਦੀ ਹੈ। ਸਰੀਰ ਲਈ ਐਵੋਕਾਡੋ ਦੇ ਬਹੁਤ ਸਾਰੇ ਲਾਭ ਹਨ ਅਤੇ ਇਹ ਸਾਨੂੰ ਕੈਂਸਰ ਅਤੇ ਦਿਲ ਦੀਆਂ ਬਿਮਾਰੀਆਂ ਤੋਂ ਬਚਾਉਂਦਾ ਹੈ। ਇਸ ਨਾਲ ਤੁਹਾਡੀ ਸਕਿਨ ਨੂੰ ਬਹੁਤ ਲਾਭ ਹੁੰਦਾ ਹੈ।
ਜੇਕਰ ਤੁਸੀਂ ਚਾਹ ਪੀਣ ਦੇ ਸ਼ਿਕੀਨ ਹੋ ਤਾਂ ਤੁਸੀਂ ਆਪਣੇ ਇਸ ਸ਼ੌਕ ਨੂੰ ਗ੍ਰੀਨ ਟੀ ਨਾਲ ਬਦਲ ਸਕਦੇ ਹੋ ਜਿਸ ਨਾਲ ਤੁਹਾਨੂੰ ਕਈ ਲਾਭ ਹੋਣਗੇ। ਇਸ ਨਾਲ ਸਾਡੇ ਸਰੀਰ ਦੀਆਂ ਨਾੜੀਆਂ ਸਾਫ ਹੁੰਦੀਆਂ ਹਨ ਅਤੇ ਇਹ ਐਂਟੀ-ਆਕਸੀਡੈਂਟਸ ਅਤੇ ਐਂਟੀ-ਇੰਫਲੇਮੇਟਰੀ ਗੁਣਾਂ ਨਾਲ ਭਰਪੂਰ ਹੋਣ ਕਰਕੇ ਦਿਲ ਦੇ ਰੋਗਾਂ ਤੋਂ ਸਾਡੀ ਰੱਖਿਆ ਕਰਦੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Cancer, Diet, Food, Heart disease