• Home
  • »
  • News
  • »
  • lifestyle
  • »
  • BENEFITS OF BATHING IN HOT WATER DURING WINTER SEASON READ FULL STORY GH AP

ਪੜ੍ਹੋ ਸਰਦੀਆਂ ਦੇ ਮੌਸਮ ‘ਚ ਗਰਮ ਪਾਣੀ ਨਾਲ ਨਹਾਉਣ ਦੇ ਫ਼ਾਇਦੇ ਤੇ ਨੁਕਸਾਨ

ਸਟੈਨਫੋਰਡ ਯੂਨੀਵਰਸਿਟੀ, ਅਮਰੀਕਾ ਦੇ ਡਰਮਾਟੋਲੋਜੀ ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾ. ਗੋਰਡਨ ਅਨੁਸਾਰ ਨਹਾਉਣ ਲਈ ਪਾਣੀ ਦਾ ਤਾਪਮਾਨ 30-45 ਡਿਗਰੀ ਦੇ ਵਿਚਕਾਰ ਹੋਣਾ ਚਾਹੀਦਾ ਹੈ। ਇਸ ਦਾ ਮਤਲਬ ਹੈ ਕਿ ਠੰਡੇ ਵਿਚ ਨਹਾਉਣ ਵਾਲਾ ਪਾਣੀ ਨਾ ਤਾਂ ਜ਼ਿਆਦਾ ਠੰਡਾ ਹੋਣਾ ਚਾਹੀਦਾ ਹੈ ਅਤੇ ਨਾ ਹੀ ਜ਼ਿਆਦਾ ਗਰਮ, ਸਗੋਂ ਕੋਸਾ ਹੋਣਾ ਚਾਹੀਦਾ ਹੈ।

ਪੜ੍ਹੋ ਸਰਦੀਆਂ ਦੇ ਮੌਸਮ ‘ਚ ਗਰਮ ਪਾਣੀ ਨਾਲ ਨਹਾਉਣ ਦੇ ਫ਼ਾਇਦੇ ਤੇ ਨੁਕਸਾਨ

ਪੜ੍ਹੋ ਸਰਦੀਆਂ ਦੇ ਮੌਸਮ ‘ਚ ਗਰਮ ਪਾਣੀ ਨਾਲ ਨਹਾਉਣ ਦੇ ਫ਼ਾਇਦੇ ਤੇ ਨੁਕਸਾਨ

  • Share this:
ਸਰਦੀ ਸ਼ੁਰੂ ਹੋ ਚੁੱਕੀ ਹੈ। ਇਸ ਮੌਸਮ 'ਚ ਜ਼ਿਆਦਾਤਰ ਲੋਕ ਨਹਾਉਣ ਲਈ ਗਰਮ ਪਾਣੀ ਦੀ ਵਰਤੋਂ ਕਰਦੇ ਹਨ। ਨਾ ਸਿਰਫ ਗਰਮ ਪਾਣੀ ਸਾਨੂੰ ਠੰਡ ਤੋਂ ਬਚਾਉਂਦਾ ਹੈ, ਅਜਿਹੇ ਪਾਣੀ ਨਾਲ ਨਹਾਉਣ ਨਾਲ ਦਿਨ ਭਰ ਦੀ ਥਕਾਵਟ ਵੀ ਦੂਰ ਹੁੰਦੀ ਹੈ। ਇਕ ਪਾਸੇ ਤਾਂ ਇਹ ਮੰਨਿਆ ਜਾਂਦਾ ਹੈ ਕਿ ਗਰਮ ਪਾਣੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਦੂਜੇ ਪਾਸੇ ਇਹ ਵੀ ਮੰਨਿਆ ਜਾਂਦਾ ਹੈ ਕਿ ਗਰਮ ਪਾਣੀ ਨਾਲ ਨਹਾਉਣ ਦੇ ਕਈ ਨੁਕਸਾਨ ਹੁੰਦੇ ਹਨ। ਖਾਸ ਕਰਕੇ ਗਰਮ ਪਾਣੀ ਅੱਖਾਂ ਅਤੇ ਵਾਲਾਂ ਲਈ ਚੰਗਾ ਨਹੀਂ ਮੰਨਿਆ ਜਾਂਦਾ ਹੈ।

ਸਟੈਨਫੋਰਡ ਯੂਨੀਵਰਸਿਟੀ, ਅਮਰੀਕਾ ਦੇ ਡਰਮਾਟੋਲੋਜੀ ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾ. ਗੋਰਡਨ ਅਨੁਸਾਰ ਨਹਾਉਣ ਲਈ ਪਾਣੀ ਦਾ ਤਾਪਮਾਨ 30-45 ਡਿਗਰੀ ਦੇ ਵਿਚਕਾਰ ਹੋਣਾ ਚਾਹੀਦਾ ਹੈ। ਇਸ ਦਾ ਮਤਲਬ ਹੈ ਕਿ ਠੰਡੇ ਵਿਚ ਨਹਾਉਣ ਵਾਲਾ ਪਾਣੀ ਨਾ ਤਾਂ ਜ਼ਿਆਦਾ ਠੰਡਾ ਹੋਣਾ ਚਾਹੀਦਾ ਹੈ ਅਤੇ ਨਾ ਹੀ ਜ਼ਿਆਦਾ ਗਰਮ, ਸਗੋਂ ਕੋਸਾ ਹੋਣਾ ਚਾਹੀਦਾ ਹੈ।

ਆਓ ਜਾਣਦੇ ਹਾਂ ਸਰਦੀਆਂ ਵਿੱਚ ਕਿਸ ਤਰ੍ਹਾਂ ਦੇ ਪਾਣੀ ਨਾਲ ਨਹਾਉਣਾ ਚਾਹੀਦਾ ਹੈ ਅਤੇ ਕਿਸ ਨਾਲ ਨਹੀਂ…

ਠੰਡ ਵਿੱਚ ਕੋਸੇ ਪਾਣੀ ਨਾਲ ਨਹਾਉਣ ਦੇ ਫ਼ਾਇਦੇ

ਥਕਾਵਟ ਦੂਰ ਕਰਦਾ ਹੈ
ਠੰਡ ਵਿੱਚ ਕੋਸੇ ਪਾਣੀ ਨਾਲ ਨਹਾਉਣ 'ਤੇ ਸਾਰੇ ਦਿਨ ਦੀ ਥਕਾਵਟ ਦੂਰ ਹੋ ਜਾਂਦੀ ਹੈ ਅਤੇ ਸਰੀਰ ਹਲਕਾ ਮਹਿਸੂਸ ਕਰਦਾ ਹੈ।

ਬਿਮਾਰੀਆਂ ਤੋਂ ਛੁਟਕਾਰਾ
ਸਰਦੀ, ਖਾਂਸੀ ਅਤੇ ਜ਼ੁਕਾਮ ਆਦਿ ਨੂੰ ਕੰਟਰੋਲ ਕਰਨ ਵਿੱਚ ਕੋਸੇ ਪਾਣੀ ਨਾਲ ਨਹਾਉਣਾ ਫਾਇਦੇਮੰਦ ਹੁੰਦਾ ਹੈ।

ਸੌਫਟ​ ਸਕਿਨ
ਕੋਸਾ ਪਾਣੀ ਸਕਿਨ ਨੂੰ ਸੌਫਟ ਅਤੇ ਮੋਸਚਰਾਈਜ਼ ਰੱਖਦਾ ਹੈ।

ਦਰਦਾਂ ਤੋਂ ਛੁਟਕਾਰਾ
ਠੰਡ ਕਾਰਨ ਸਰੀਰ ਦੇ ਦਰਦਾਂ ਵਿੱਚ ਕੋਸੇ ਪਾਣੀ ਨਾਲ ਨਹਾਉਣਾ ਲਾਭਕਾਰੀ ਹੁੰਦਾ ਹੈ।

ਦਿਲ ਦੀ ਸਿਹਤ
ਕੋਸੇ ਪਾਣੀ ਨਾਲ ਨਹਾਉਣ 'ਤੇ ਸਰੀਰ ਵਿੱਚ ਲਹੂ ਦਾ ਗੇੜ ਵੱਧਦਾ ਹੈ ਜਿਸ ਨਾਲ ਦਿਲ ਤੰਦਰੁਸਤ ਰਹਿੰਦਾ ਹੈ।

ਵਧੀਆ ਨੀਂਦ
ਜਿਹਨਾਂ ਲੋਕਾਂ ਨੂੰ ਨੀਂਦ ਨਹੀਂ ਆਉਂਦੀ ਉਹਨਾਂ ਲਈ ਕੋਸੇ ਪਾਣੀ ਨਾਲ ਨਹਾਉਣਾ ਫ਼ਾਇਦੇਮੰਦ ਹੁੰਦਾ ਹੈ।

ਗਰਮ ਪਾਣੀ ਨਾਲ ਨਹਾਉਣ ਦੇ ਨੁਕਸਾਨ

ਲਾਲ ਸਕਿਨ
ਗਰਮ ਪਾਣੀ ਨਾਲ ਨਹਾਉਣ 'ਤੇ ਸਰੀਰ 'ਤੇ ਲਾਲ ਧੱਬੇ ਅਤੇ ਰੈਸ਼ਜ ਹੋ ਸਕਦੇ ਹਨ।

ਝੁਰੜੀਆਂ
ਗਰਮ ਪਾਣੀ ਨਾਲ ਨਹਾਉਣ ਕਰਕੇ ਪੋਰਸ ਵੱਡੇ ਹੋ ਜਾਂਦੇ ਹਨ ਜੋ ਬਾਅਦ ਵਿੱਚ ਝੁਰੜੀਆਂ ਦਾ ਕਾਰਨ ਬਣਦੇ ਹਨ।

ਵਾਲਾਂ ਦਾ ਝੜਨਾ
ਗਰਮ ਪਾਣੀ ਵਾਲਾਂ ਅਤੇ ਸਿਰ ਨੂੰ ਡ੍ਰਾਈ ਕਰ ਦਿੰਦਾ ਹੈ ਜਿਸ ਨਾਲ ਵਾਲ ਜਲਦੀ ਟੁੱਟਣ ਲੱਗਦੇ ਹਨ।

ਅੱਖਾਂ 'ਚੋਂ ਪਾਣੀ ਆਉਣਾ
ਗਰਮ ਪਾਣੀ ਨਾਲ ਨਹਾਉਣ ਕਰਕੇ ਅੱਖਾਂ ਵਿੱਚ ਰੇਡਨੈੱਸ ਅਤੇ ਪਾਣੀ ਵਹਿਣ ਵਰਗੀਆਂ ਮੁਸ਼ਕਿਲਾਂ ਹੋ ਸਕਦੀਆਂ ਹਨ।

ਹੱਥਾਂ-ਪੈਰਾਂ ਦੇ ਨੁੰਹ ਟੁੱਟਣਾ
ਅਕਸਰ ਗਰਮ ਪਾਣੀ ਨਾਲ ਨਹਾਉਣ 'ਤੇ ਹੱਥਾਂ ਅਤੇ ਪੈਰਾਂ ਦੇ ਨੁੰਹ ਟੁੱਟਣ ਅਤੇ ਤਾਂ ਨੇੜੇ ਦੀ ਸਕਿਨ ਫਟਣ ਦੀ ਸਮੱਸਿਆ ਹੋ ਸਕਦੀ ਹੈ।
Published by:Amelia Punjabi
First published: