Home /News /lifestyle /

Health News: ਬਲੈਕ ਕੌਫ਼ੀ ਦਾ ਰੋਜ਼ਾਨਾ ਇੱਕ ਕੱਪ ਤੁਹਾਨੂੰ ਰੱਖੇਗਾ ਕਈ ਰੋਗਾਂ ਤੋਂ ਦੂਰ

Health News: ਬਲੈਕ ਕੌਫ਼ੀ ਦਾ ਰੋਜ਼ਾਨਾ ਇੱਕ ਕੱਪ ਤੁਹਾਨੂੰ ਰੱਖੇਗਾ ਕਈ ਰੋਗਾਂ ਤੋਂ ਦੂਰ

Health News: ਬਲੈਕ ਕੌਫ਼ੀ ਦਾ ਰੋਜ਼ਾਨਾ ਇੱਕ ਕੱਪ ਤੁਹਾਨੂੰ ਰੱਖੇਗਾ ਕਈ ਰੋਗਾਂ ਤੋਂ ਦੂਰ

Health News: ਬਲੈਕ ਕੌਫ਼ੀ ਦਾ ਰੋਜ਼ਾਨਾ ਇੱਕ ਕੱਪ ਤੁਹਾਨੂੰ ਰੱਖੇਗਾ ਕਈ ਰੋਗਾਂ ਤੋਂ ਦੂਰ

ਕੌਫੀ ਤੁਹਾਡੇ ਦਿਮਾਗ ਨੂੰ ਬਿਹਤਰ ਢੰਗ ਨਾਲ ਕੰਮ ਕਰਨ ਵਿੱਚ ਮਦਦ ਕਰਦੀ ਹੈ ਅਤੇ ਤੁਹਾਨੂੰ ਊਰਜਾ ਦਿੰਦੀ ਹੈ। ਹੈਲਥਲਾਈਨ ਦੇ ਅਨੁਸਾਰ, ਬਲੈਕ ਕੌਫੀ ਵਿੱਚ ਮੌਜੂਦ ਕੈਫੀਨ ਤੁਹਾਡੇ ਮੈਟਾਬੋਲਿਜ਼ਮ ਨੂੰ ਵਧਾਉਂਦਾ ਹੈ ਅਤੇ ਸਰੀਰਕ ਗਤੀਵਿਧੀ ਨੂੰ ਵਧਾਉਂਦਾ ਹੈ।

  • Share this:

ਸਾਡੇ ਵਿੱਚੋਂ ਕਈਆਂ ਦੇ ਦਿਨ ਦੀ ਸ਼ੁਰੂਆਤ ਚਾਹ ਅਤੇ ਕੌਫ਼ੀ ਨਾਲ ਹੁੰਦੀ ਹੈ ਅਤੇ ਬਹੁਤ ਸਾਰੇ ਲੋਕਾਂ ਦੀ ਬਲੈਕ ਕੌਫੀ ਨਾਲ। ਸਬ ਦਾ ਆਪਣਾ ਆਪਣਾ ਸਵਾਦ ਹੈ ਪਰ ਇੱਥੇ ਇੱਕ ਗੱਲ ਹੋਰ ਵੀ ਧਿਆਨ ਦੇਣ ਯੋਗ ਹੈ ਉਹ ਹੈ ਸਿਹਤ।

ਜੇਕਰ ਸਿਹਤ ਦੇ ਲਿਹਾਜ਼ ਨਾਲ ਦੇਖਿਆ ਜਾਵੇ ਤਾਂ ਬ੍ਲੈਕ ਕੌਫੀ ਦਾ ਇੱਕ ਘੁੱਟ ਸਾਨੂੰ ਤਰੋਤਾਜ਼ਾ ਤਾਂ ਕਰ ਹੀ ਦਿੰਦਾ ਹੈ ਨਾਲ ਹੀ ਬਲੈਕ ਕੌਫੀ 'ਚ ਕੈਫੀਨ ਤੋਂ ਇਲਾਵਾ ਕਈ ਐਂਟੀਆਕਸੀਡੈਂਟ ਵੀ ਪਾਏ ਜਾਂਦੇ ਹਨ, ਜੋ ਕਈ ਬੀਮਾਰੀਆਂ ਨੂੰ ਦੂਰ ਰੱਖਣ 'ਚ ਮਦਦ ਕਰਦੇ ਹਨ।

ਕੌਫੀ ਤੁਹਾਡੇ ਦਿਮਾਗ ਨੂੰ ਬਿਹਤਰ ਢੰਗ ਨਾਲ ਕੰਮ ਕਰਨ ਵਿੱਚ ਮਦਦ ਕਰਦੀ ਹੈ ਅਤੇ ਤੁਹਾਨੂੰ ਊਰਜਾ ਦਿੰਦੀ ਹੈ। ਹੈਲਥਲਾਈਨ ਦੇ ਅਨੁਸਾਰ, ਬਲੈਕ ਕੌਫੀ ਵਿੱਚ ਮੌਜੂਦ ਕੈਫੀਨ ਤੁਹਾਡੇ ਮੈਟਾਬੋਲਿਜ਼ਮ ਨੂੰ ਵਧਾਉਂਦਾ ਹੈ ਅਤੇ ਸਰੀਰਕ ਗਤੀਵਿਧੀ ਨੂੰ ਵਧਾਉਂਦਾ ਹੈ। ਇਸ ਤੋਂ ਇਲਾਵਾ ਇਸ 'ਚ ਮੈਗਨੀਸ਼ੀਅਮ, ਵਿਟਾਮਿਨ ਬੀ3, ਮੈਂਗਨੀਜ਼, ਪੋਟਾਸ਼ੀਅਮ, ਵਿਟਾਮਿਨ ਬੀ5, ਵਿਟਾਮਿਨ ਬੀ2 ਹੁੰਦਾ ਹੈ, ਜੋ ਸਿਹਤ ਲਈ ਕਈ ਤਰ੍ਹਾਂ ਨਾਲ ਫਾਇਦੇਮੰਦ ਹੁੰਦਾ ਹੈ। ਆਓ ਜਾਣਦੇ ਹਾਂ ਇਸ ਨੂੰ ਸਹੀ ਢੰਗ ਨਾਲ ਬਣਾਉਣ ਦਾ ਤਰੀਕਾ ਤੇ ਇਸ ਦੇ ਫਾਇਦੇ :

ਬਲੈਕ ਕੌਫੀ ਕਿਵੇਂ ਬਣਾਈਏ : ਇਸ ਨੂੰ ਬਣਾਉਣ ਦਾ ਤਰੀਕਾ ਬਹੁਤ ਆਸਾਨ ਹੁੰਦਾ ਹੈ। ਸਭ ਤੋਂ ਪਹਿਲਾਂ, ਤੁਸੀਂ ਪਾਣੀ ਨੂੰ ਉਬਾਲੋ ਤੇ ਇਸ ਵਿਚ ਇਕ ਚਮਚ ਬਲੈਕ ਕੌਫੀ ਮਿਲਾਓ। ਹੁਣ ਇਸ ਨੂੰ ਕੱਪ 'ਚ ਪਾ ਕੇ ਪੀਓ। ਬਲੈਕ ਕੌਫੀ ਨੂੰ ਖਾਲੀ ਪੇਟ ਨਹੀਂ ਪੀਣਾ ਚਾਹੀਦਾ। ਤੁਸੀਂ ਇਸ ਨੂੰ ਨਾਸ਼ਤਾ ਕਰਨ ਤੋਂ ਬਾਅਦ ਪੀ ਸਕਦੇ ਹੋ।

ਬਲੈਕ ਕੌਫੀ ਪੀਣ ਦੇ ਫਾਇਦੇ

ਸ਼ੂਗਰ ਨੂੰ ਕੰਟਰੋਲ ਕਰਦੀ ਹੈ: ਬਲੈਕ ਕੌਫੀ ਡਾਇਬਟੀਜ਼ ਦੇ ਖਤਰੇ ਨੂੰ ਘੱਟ ਕਰਨ 'ਚ ਮਦਦ ਕਰਦੀ ਹੈ। ਬਲੈਕ ਕੌਫੀ ਸਰੀਰ 'ਚ ਇਨਸੁਲਿਨ ਦੇ ਉਤਪਾਦਨ 'ਚ ਮਦਦ ਕਰਦੀ ਹੈ, ਜਿਸ ਨਾਲ ਸ਼ੂਗਰ ਦਾ ਖਤਰਾ ਘੱਟ ਹੁੰਦਾ ਹੈ।

ਡਿਪਰੈਸ਼ਨ ਨੂੰ ਦੂਰ ਕਰਦੀ ਹੈ ਕੌਫੀ : ਬਲੈਕ ਕੌਫੀ ਦਾ ਸੇਵਨ ਡਿਪਰੈਸ਼ਨ, ਚਿੰਤਾ, ਤਣਾਅ, ਬਹੁਤ ਜ਼ਿਆਦਾ ਨੀਂਦ ਅਤੇ ਸੁਸਤੀ ਆਦਿ ਨੂੰ ਘੱਟ ਕਰਦਾ ਹੈ ਅਤੇ ਦਿਮਾਗ ਨੂੰ ਕਿਰਿਆਸ਼ੀਲ ਰੱਖਦਾ ਹੈ। ਬਲੈਕ ਕੌਫੀ ਵਿੱਚ ਕੈਫੀਨ ਪਾਈ ਜਾਂਦੀ ਹੈ, ਜੋ ਦਿਮਾਗ ਅਤੇ ਦਿਮਾਗੀ ਪ੍ਰਣਾਲੀ ਦੋਵਾਂ ਨੂੰ ਫਰੈਸ਼ ਕਰ ਸਕਦੀ ਹੈ। ਬਲੈਕ ਕੌਫੀ ਵਿੱਚ ਪਾਈ ਜਾਣ ਵਾਲੀ ਕੈਫੀਨ ਮੈਟਾਬੋਲਿਜ਼ਮ ਨੂੰ ਵਧਾਉਂਦੀ ਹੈ, ਜਿਸ ਨੂੰ ਖਾਣ ਨਾਲ ਊਰਜਾ ਪੈਦਾ ਕਰਨ ਦੀ ਪ੍ਰਕਿਰਿਆ ਵਿੱਚ ਸੁਧਾਰ ਹੋ ਸਕਦਾ ਹੈ। ਇਹ ਸਰੀਰ ਵਿੱਚ ਗਰਮੀ ਪੈਦਾ ਕਰ ਕੇ ਵੱਧਦੇ ਭਾਰ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦਾ ਹੈ।

ਬਲੈਕ ਕੌਫੀ ਸਾਨੂੰ ਐਕਟਿਵ ਰੱਖਦੀ ਹੈ : ਜੇਕਰ ਤੁਸੀਂ ਜਿਮ ਜਾਂ ਕਸਰਤ ਤੋਂ ਬਾਅਦ ਬਲੈਕ ਕੌਫੀ ਦਾ ਸੇਵਨ ਕਰਦੇ ਹੋ ਤਾਂ ਸਟੈਮਿਨਾ ਵਧਾਉਣ ਲਈ ਬਲੈਕ ਕੌਫੀ ਬਹੁਤ ਫਾਇਦੇਮੰਦ ਹੈ।

ਦਿਲ ਨੂੰ ਸਿਹਤਮੰਦ ਰੱਖਦੀ ਹੈ : ਬਲੈਕ ਕੌਫੀ ਦਿਲ ਲਈ ਵੀ ਚੰਗੀ ਹੁੰਦੀ ਹੈ। ਰੋਜ਼ਾਨਾ 1 ਜਾਂ 2 ਕੱਪ ਬਲੈਕ ਕੌਫੀ ਪੀਣ ਨਾਲ ਸਟ੍ਰੋਕ ਸਮੇਤ ਕਿਸੇ ਵੀ ਤਰ੍ਹਾਂ ਦੀ ਦਿਲ ਦੀ ਬੀਮਾਰੀ ਦੇ ਖਤਰੇ ਨੂੰ ਘੱਟ ਕੀਤਾ ਜਾ ਸਕਦਾ ਹੈ। ਬਸ਼ਰਤੇ ਕਿ ਇਸ ਵਿੱਚ ਚੀਨੀ ਤੇ ਦੁੱਧ ਨਾ ਪਾਇਆ ਜਾਵੇ।

Published by:Amelia Punjabi
First published:

Tags: Coffee, Diabetes, Health, Health care, Health care tips, Health news, Health tips, Lifestyle