ਬਹੁਤ ਸਾਰੇ ਲੋਕ ਆਪਣੇ ਘਰਾਂ ਵਿੱਚ ਪੂਜਾ ਦੇ ਦੌਰਾਨ ਕਪੂਰ ਦੀ ਵਰਤੋਂ ਕਰਦੇ ਹਨ। ਕਪੂਰ ਵਿੱਚ ਐਂਟੀਬਾਇਓਟਿਕ ਅਤੇ ਐਂਟੀਫੰਗਲ ਗੁਣ ਹੁੰਦੇ ਹਨ। ਕਪੂਰ ਦੇ ਇਨ੍ਹਾਂ ਗੁਣਾਂ ਕਾਰਨ ਇਸ ਦੀ ਵਰਤੋਂ ਪੂਜਾ-ਪਾਠ ਵਿੱਚ ਹੀ ਨਹੀਂ ਸਗੋਂ ਸਿਹਤ ਅਤੇ ਸੁੰਦਰਤਾ ਦੇ ਉਤਪਾਦਾਂ ਵਿੱਚ ਵੀ ਕੀਤੀ ਜਾਂਦੀ ਹੈ। ਕਪੂਰ ਦਾ ਤੇਲ ਸਾਡੇ ਲਈ ਬੇਹੱਦ ਫਾਇਦੇਮੰਦ ਹੈ। ਸਕਿਨ ਨਾਲ ਜੁੜੀਆਂ ਕਈ ਤਰ੍ਹਾਂ ਦੀਆਂ ਬੀਮਾਰੀਆਂ 'ਚ ਕਪੂਰ ਦਾ ਤੇਲ ਬਹੁਤ ਅਸਰਦਾਰ ਤੇ ਫਾਇਦੇਮੰਦ ਹੁੰਦਾ ਹੈ। ਇਸ ਦੀ ਵਰਤੋਂ ਨਾਲ ਕਈ ਕਿਸਮ ਦੀ ਸਕਿਨ ਇਨਫੈਕਸ਼ਨ ਤੋਂ ਬਚਿਆ ਜਾ ਸਕਦਾ ਹੈ।ਆਓ ਜਾਣਦੇ ਹਾਂ ਕਪੂਰ ਤੇਲ ਦੇ ਹੋਰ ਫਾਇਦਿਆਂ ਬਾਰੇ।
ਮੁਹਾਸੇ ਕਰੇ ਘੱਟ
ਚਿਹਰੇ 'ਤੇ ਮੁਹਾਸੇ ਹੋਣ ਦਾ ਮੁੱਖ ਕਾਰਨ ਚਿਹਰੇ ਦਾ ਆਈਲੀ ਹੋਣਾ ਹੈ। ਕਪੂਰ ਦਾ ਤੇਲ ਤੁਹਾਡੇ ਮੁਹਾਸੇ ਦੀ ਸਮੱਸਿਆ ਨੂੰ ਦੂਰ ਕਰਨ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਚਿਹਰੇ 'ਤੇ ਕਪੂਰ ਦਾ ਤੇਲ ਲਗਾਉਣ ਨਾਲ ਇਹ ਤੁਹਾਡੇ ਚਿਹਰੇ ਦੇ ਬੰਦ ਪੋਰਸ ਨੂੰ ਖੋਲ੍ਹਦਾ ਹੈ। ਜਿਸ ਨਾਲ ਪਿੰਪਲਸ ਦੀ ਸ਼ਿਕਾਇਤ ਦੂਰ ਹੋ ਜਾਂਦੀ ਹੈ।
ਡੈਂਡਰਫ ਤੋਂ ਨਿਜਾਤ
ਕਈ ਵਾਰ ਗਲਤ ਸ਼ੈਂਪੂ ਜਾਂ ਸਾਬਣ ਦੀ ਵਰਤੋਂ ਕਰਨ ਨਾਲ ਸਾਡੇ ਵਾਲਾਂ ਵਿੱਚ ਡੈਂਡਰਫ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ। ਅਜਿਹੀ ਸਥਿਤੀ 'ਚ ਤੁਸੀਂ ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਕਪੂਰ ਦੇ ਤੇਲ ਦੀ ਵਰਤੋਂ ਕਰ ਸਕਦੇ ਹੋ। ਰਾਤ ਨੂੰ ਸੌਂਦੇ ਸਮੇਂ ਆਪਣੇ ਵਾਲਾਂ ਵਿੱਚ ਕਪੂਰ ਦਾ ਤੇਲ ਲਗਾਓ ਅਤੇ ਫਿਰ ਅਗਲੀ ਸਵੇਰ ਕਿਸੇ ਚੰਗੇ ਸ਼ੈਂਪੂ ਨਾਲ ਵਾਲਾਂ ਨੂੰ ਧੋ ਲਓ।
ਫਟੀਆਂ ਅੱਡੀਆਂ ਹੋਣ ਨਰਮ
ਬਹੁਤ ਸਾਰੇ ਲੋਕ ਮੌਸਮ ਬਦਲਦਣ ਦੇ ਨਾਲ ਅੱਡੀਆਂ ਦੇ ਫਟਣ ਦੀ ਸ਼ਿਕਾਇਤ ਕਰਦੇ ਹਨ। ਅਜਿਹੇ 'ਚ ਜੇਕਰ ਤੁਸੀਂ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਪੈਰਾਂ ਨੂੰ ਸਾਫ ਕਰ ਕੇ ਉਨ੍ਹਾਂ 'ਤੇ ਕਪੂਰ ਦਾ ਤੇਲ ਲਗਾਓ ਤਾਂ ਇਸ ਨਾਲ ਤੁਹਾਡੀਆਂ ਫਟੀਆਂ ਹੋਈਆਂ ਅੱਡੀਆਂ ਨੂੰ ਕਾਫੀ ਰਾਹਤ ਮਿਲੇਗੀ ਅਤੇ ਇਸ ਨਾਲ ਤੁਹਾਡੀਆਂ ਅੱਡੀਆਂ ਨਰਮ ਹੋ ਜਾਣਗੀਆਂ।
ਦਾਗ ਮਿਟਾਏ
ਗਰਮੀਆਂ ਵਿੱਚ ਕਈ ਲੋਕ ਚਿਹਰੇ 'ਤੇ ਦਾਗ-ਧੱਬੇ ਹੋਣ ਦੀ ਸ਼ਿਕਾਇਤ ਕਰਦੇ ਹਨ। ਅਜਿਹੇ ਲੋਕਾਂ ਲਈ ਕਪੂਰ ਦਾ ਤੇਲ ਬਹੁਤ ਫਾਇਦੇਮੰਦ ਹੋ ਸਕਦਾ ਹੈ। ਅਜਿਹੇ ਲੋਕਾਂ ਨੂੰ ਰੋਜ਼ਾਨਾ ਆਪਣੇ ਚਿਹਰੇ 'ਤੇ ਕਪੂਰ ਦਾ ਤੇਲ ਲਗਾਉਣਾ ਚਾਹੀਦਾ ਹੈ ਜਾਂ ਨਾਰੀਅਲ ਦੇ ਤੇਲ 'ਚ ਕਪੂਰ ਮਿਲਾ ਕੇ ਵੀ ਲਗਾ ਸਕਦੇ ਹਨ।
Published by:Amelia Punjabi
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Healthy oils