HOME » NEWS » Life

ਫਿਟਨੈਸ ਮਾਹਰ ਨੇ ਦੱਸੇ ਪੌੜੀਆਂ ਚੜ੍ਹਨ ਤੇ ਉਤਰਨ ਦੇ ਫਾਇਦੇ

News18 Punjabi | News18 Punjab
Updated: March 12, 2020, 1:37 PM IST
share image
ਫਿਟਨੈਸ ਮਾਹਰ ਨੇ ਦੱਸੇ ਪੌੜੀਆਂ ਚੜ੍ਹਨ ਤੇ ਉਤਰਨ ਦੇ ਫਾਇਦੇ
ਅਮਰੀਕਾ ਯੂਨੀਵਰਸਿਟੀ ਆਫ਼ ਜਾਰਜਿਆ ਵਿਚ ਹੋਈ ਇੱਕ ਖੋਜ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਤਰ੍ਹਾਂ ਦੇ ਲੋਕ ਜਿੰਨਾ ਦੀ ਨੀਂਦ ਪੂਰੀ ਨਹੀਂ ਹੁੰਦੀ ਹੈ। ਉਹ ਲੋਕ ਜੇਕਰ 10 ਮਿੰਟ ਤੱਕ ਪੌੜੀਆਂ ਚੜ੍ਹਨ ਤੇ ਉਤਰਨ ਤਾਂ ਉਨ੍ਹਾਂ ਨੂੰ ਜ਼ਿਆਦਾ ਐਨਰਜੀ ਮਹਿਸੂਸ ਹੋਵੇਗੀ।

ਅਮਰੀਕਾ ਯੂਨੀਵਰਸਿਟੀ ਆਫ਼ ਜਾਰਜਿਆ ਵਿਚ ਹੋਈ ਇੱਕ ਖੋਜ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਤਰ੍ਹਾਂ ਦੇ ਲੋਕ ਜਿੰਨਾ ਦੀ ਨੀਂਦ ਪੂਰੀ ਨਹੀਂ ਹੁੰਦੀ ਹੈ। ਉਹ ਲੋਕ ਜੇਕਰ 10 ਮਿੰਟ ਤੱਕ ਪੌੜੀਆਂ ਚੜ੍ਹਨ ਤੇ ਉਤਰਨ ਤਾਂ ਉਨ੍ਹਾਂ ਨੂੰ ਜ਼ਿਆਦਾ ਐਨਰਜੀ ਮਹਿਸੂਸ ਹੋਵੇਗੀ।

  • Share this:
  • Facebook share img
  • Twitter share img
  • Linkedin share img
(ਕੁਸੁਮ ਰਾਵਤ)

ਜੇਕਰ ਤੁਸੀਂ ਘੱਟ ਐਨਰਜੀ ਮਹਿਸੂਸ ਕਰ ਰਹੇ ਹੋ ਤਾਂ ਪੌੜੀਆਂ ਉੱਤੇ ਚੜ੍ਹੋ ਅਤੇ ਉਤਰੋ। ਇੱਕ ਸਰਵੇਖਣ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਪੌੜੀਆਂ ਚੜ੍ਹਨ ਅਤੇ ਉੱਤਰਨ ਨਾਲ ਤੁਹਾਨੂੰ ਜ਼ਿਆਦਾ ਐਨਰਜੀ ਮਿਲਦੀ ਹੈ।ਇਸ ਦਾ ਕੀ ਸਾਈਡ ਇਫੈਕਟ  ਨਹੀਂ ਹੈ? ਅਮਰੀਕਾ ਯੂਨੀਵਰਸਿਟੀ ਆਫ਼ ਜਾਰਜਿਆ ਵਿਚ ਹੋਈ ਇੱਕ ਖੋਜ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਤਰ੍ਹਾਂ ਦੇ ਲੋਕ ਜਿੰਨਾ ਦੀ ਨੀਂਦ ਪੂਰੀ ਨਹੀਂ ਹੁੰਦੀ ਹੈ। ਉਹ ਲੋਕ ਜੇਕਰ 10 ਮਿੰਟ ਤੱਕ ਪੌੜੀਆਂ ਚੜ੍ਹਨ ਤੇ ਉਤਰਨ ਤਾਂ ਉਨ੍ਹਾਂ ਨੂੰ ਜ਼ਿਆਦਾ ਐਨਰਜੀ ਮਹਿਸੂਸ ਹੋਵੇਗੀ। ਇਸ ਦੀ ਤੁਲਨਾ ਉਨ੍ਹਾਂ ਲੋਕਾਂ ਨਾਲ ਕੀਤੀ ਗਈ ਜੋ ਐਨਰਜੀ ਲਈ ਕੈਫ਼ੀਨ ਜਾਂ ਇੱਕ ਸੋਡਾ ਲੈਂਦੇ ਹਨ।ਤੁਸੀਂ ਦੇਖਿਆ ਹੋਵੇਗਾ ਜਦੋਂ ਵੀ ਤੁਸੀਂ ਕਿਸੇ ਫਿਟਨੈੱਸ ਮਾਹਰ ਕੋਲ ਜਾਂਦੇ ਹੋ ਤਾਂ ਉਹ ਤੁਹਾਨੂੰ ਪੌੜੀਆਂ ਦੇ ਚੱਕਰ ਲਗਾਉਂਦੇ ਹਨ ਕਿਉਂਕਿ ਇਸ ਨਾਲ ਨਾ ਸਿਰਫ਼ ਤੁਹਾਡੀ ਐਨਰਜੀ ਬੂਸਟ ਹੁੰਦੀ ਹੈ। ਪਰ ਇਸ ਦੇ ਕਈ ਹੋਰ ਵੀ ਫ਼ਾਇਦੇ ਹਨ।

ਕੀ ਹੈ ਪੌੜੀਆਂ ਚੜ੍ਹਨ ਦੇ ਫ਼ਾਇਦੇ

ਪੌੜੀਆਂ ਚੜ੍ਹਨ ਦਾ ਸਭ ਤੋਂ ਜ਼ਿਆਦਾ ਫ਼ਾਇਦਾ ਹੈ ਕਿ ਤੁਹਾਡਾ ਵਜ਼ਨ ਘੱਟ ਹੁੰਦਾ ਹੈ।

ਪੌੜੀਆਂ ਚੜ੍ਹਨ ਨਾਲ ਤੁਹਾਡਾ ਬਲੱਡ ਸਰਕੁਲੇਸ਼ਨ ਕਾਫ਼ੀ ਚੰਗਾ ਰਹਿੰਦਾ ਹੈ।

ਪੌੜੀਆਂ ਚੜ੍ਹਨ ਨਾਲ ਤੁਹਾਡੇ ਹਾਰਟ ਪਪਿੰਗ ਹੋਣ ਵਾਲੀ ਅਨਿਯਮਿਤ ਬੁੱਧੀ ਨੂੰ ਨਿਯੰਤਰ ਕੀਤਾ ਜਾ ਸਕਦਾ ਹੈ।

ਹਾਰਟ ਦੇ ਲਈ ਪੌੜੀਆਂ ਵੀ ਕਿਸੇ ਦਵਾਈ ਦੀ ਤਰ੍ਹਾਂ ਕੰਮ ਕਰਦੀਆ ਸਕਦੀਆਂ ਹਨ।

ਤੁਹਾਡੇ ਪੈਰ ਅਤੇ ਲੱਤਾਂ ਦੀਆਂ ਮਾਸਪੇਸ਼ੀਆਂ ਨੂੰ ਸਟੇਬਲ ਕੀਤਾ ਜਾ ਸਕਦਾ ਹੈ।

ਪੌੜੀਆਂ ਚੜ੍ਹਨ ਵੇਲੇ ਕਿਹੜੀਆਂ ਗੱਲ ਧਿਆਨ ਵਿਚ ਰੱਖਣੀਆਂ ਚਾਹੀਦੀਆਂ ..

ਹੁਣ ਜੋ ਗੱਲ ਸਾਨੂੰ ਧਿਆਨ ਵਿਚ ਰੱਖਣੀ ਚਾਹੀਦੀ ਹੈ ਉਨ੍ਹਾਂ ਵਿਚ ਸਮਾਂ ਬਹੁਤ ਮਹੱਤਵਪੂਰਨ ਹੁੰਦਾ ਹੈ। ਸ਼ੁਰੂਆਤ ਵਿਚ 5 ਮਿੰਟ ਪੌੜੀਆਂ ਤੇ ਚੜਿਆ ਅਤੇ ਉਤਰਿਆ ਜਾਵੇ, ਫਿਰ ਹੌਲੀ ਹੌਲੀ ਤੁਸੀਂ ਆਪਣੇ ਸਮੇਂ ਨੂੰ ਵਧਾ ਸਕਦੇ ਹੋ। ਜੇਕਰ ਤੁਹਾਨੂੰ ਗੋਡਿਆਂ ਦੀ ਸਮੱਸਿਆਂ ਹੈ ਤਾਂ ਐਕਸਪਰਟ ਪੌੜੀਆਂ ਚੜ੍ਹਨ ਨੂੰ ਮਨਾ ਕਰਦੇ ਹਨ। ਹਾਲਾਂਕਿ ਤੁਸੀਂ ਇਸ ਵਿਚ ਹੌਲੀ ਹੌਲੀ ਕੋਸ਼ਿਸ਼ਾਂ ਕਰ ਕੇ ਸੁਧਾਰ ਲਿਆਂਦਾ ਜਾ ਸਕਦਾ ਹੈ।

Go up the stairs get down and stay healthy
First published: March 12, 2020
ਹੋਰ ਪੜ੍ਹੋ
ਅਗਲੀ ਖ਼ਬਰ