Home /News /lifestyle /

Benefits of Coconut Water: ਚਿਪਚਿਪੀ ਸਕਿਨ ਨੂੰ ਚਮਕਦਾਰ ਬਣਾਉਣ ਲਈ ਵਰਤੋ ਨਾਰੀਅਲ ਪਾਣੀ 

Benefits of Coconut Water : ਨਾਰੀਅਲ ਪਾਣੀ ਜਿੰਨਾ ਸਿਹਤ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ, ਓਨਾ ਹੀ ਇਹ ਸਕਿਨ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਦਰਅਸਲ, ਨਾਰੀਅਲ ਪਾਣੀ 'ਚ ਭਰਪੂਰ ਮਾਤਰਾ 'ਚ ਅਮੀਨੋ ਐਸਿਡ ਪਾਏ ਜਾਂਦੇ ਹਨ, ਜੋ ਸਕਿਨ ਦੀ ਖੁਸ਼ਕੀ ਨੂੰ ਦੂਰ ਕਰਨ ਅਤੇ ਇਸ ਨੂੰ ਨਰਮ ਬਣਾਉਣ 'ਚ ਕਾਰਗਰ ਹੁੰਦੇ ਹੈ। ਇਸ ਤੋਂ ਇਲਾਵਾ ਨਾਰੀਅਲ ਪਾਣੀ 'ਚ ਕਈ ਅਜਿਹੇ ਪੋਸ਼ਕ ਤੱਤ ਹੁੰਦੇ ਹਨ ਜੋ ਵਧਦੀ ਉਮਰ ਦੇ ਲੱਛਣਾਂ ਨੂੰ ਦੂਰ ਰੱਖਦੇ ਹਨ ਅਤੇ ਚਿਹਰੇ 'ਤੇ ਫਾਈਨ ਲਾਈਨ, ਪਿਗਮੈਂਟੇਸ਼ਨ ਆਦਿ ਨਹੀਂ ਹੋਣ ਦਿੰਦੇ ਹਨ।

ਹੋਰ ਪੜ੍ਹੋ ...
  • Share this:

ਇਸ ਵਿੱਚ ਮੌਜੂਦ ਉੱਚ ਇਲੈਕਟ੍ਰੋਲਾਈਟ ਤੱਤ ਸਕਿਨ ਨੂੰ ਨਿਖਾਰਨ ਵਿੱਚ ਮਦਦ ਕਰਦਾ ਹੈ ਅਤੇ ਚਿਹਰੇ ਨੂੰ ਫਰੈਸ਼ ਅਤੇ ਚਮਕਦਾਰ ਬਣਾਉਂਦਾ ਹੈ। ਇਸ ਤੋਂ ਇਲਾਵਾ ਇਹ ਬਲੈਕਹੈੱਡਸ, ਪਿਗਮੈਂਟੇਸ਼ਨ, ਪਿੰਪਲਸ, ਲਾਲੀ ਆਦਿ ਨੂੰ ਠੀਕ ਕਰਨ ਵਿਚ ਵੀ ਕਾਰਗਰ ਹੈ। ਤਾਂ ਆਓ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਆਪਣੀ ਸਕਿਨ ਕੇਅਰ ਰੁਟੀਨ ਵਿੱਚ ਨਾਰੀਅਲ ਪਾਣੀ ਨੂੰ ਕਿਵੇਂ ਸ਼ਾਮਲ ਕਰ ਸਕਦੇ ਹੋ ਅਤੇ ਇਸ ਦੇ ਕੀ ਫਾਇਦੇ ਹਨ।

ਫੇਸ ਮਾਸਕ ਦੇ ਤੌਰ ਤੇ ਵਰਤੋ
ਇੱਕ ਕਟੋਰੀ ਵਿੱਚ 2 ਚਮਚ ਨਾਰੀਅਲ ਪਾਣੀ, ਅੱਧਾ ਚਮਚ ਸ਼ਹਿਦ ਅਤੇ ਅੱਧਾ ਚਮਚ ਹਲਦੀ ਪਾਊਡਰ ਮਿਲਾ ਕੇ ਹਿਲਾਓ। ਹੁਣ ਇਸ ਨੂੰ ਮਾਸਕ ਦੀ ਤਰ੍ਹਾਂ ਆਪਣੇ ਚਿਹਰੇ 'ਤੇ ਚੰਗੀ ਤਰ੍ਹਾਂ ਲਗਾਓ। 10 ਮਿੰਟ ਬਾਅਦ ਚਿਹਰਾ ਧੋ ਲਓ। ਚਿਹਰੇ 'ਤੇ ਨਿਖਾਰ ਵੀ ਆਵੇਗਾ ਅਤੇ ਕਈ ਸਮੱਸਿਆਵਾਂ ਵੀ ਦੂਰ ਹੋ ਜਾਣਗੀਆਂ।

ਮੇਕਅੱਪ ਨੂੰ ਹਟਾਉਣ ਲਈ ਵਰਤੋ
ਜੇਕਰ ਤੁਸੀਂ ਚਾਹੋ ਤਾਂ ਨਾਰੀਅਲ ਪਾਣੀ ਦੀ ਮਦਦ ਨਾਲ ਆਪਣਾ ਮੇਕਅੱਪ ਸਾਫ਼ ਕਰ ਸਕਦੇ ਹੋ। ਇਸ ਦੇ ਲਈ ਤੁਸੀਂ ਕਾਟਨ ਵਾਈਪਸ ਦੀ ਮਦਦ ਵੀ ਲੈ ਸਕਦੇ ਹੋ ਅਤੇ ਸਪਰੇਅ ਬੋਤਲ ਦੀ ਵੀ ਮਦਦ ਲੈ ਸਕਦੇ ਹੋ।

ਨਾਰੀਅਲ ਪਾਣੀ ਨੂੰ ਕਲਿੰਜ਼ਰ ਦੇ ਤੌਰ 'ਤੇ ਵਰਤੋ
ਤੁਸੀਂ ਚਿਹਰੇ ਨੂੰ ਸਾਫ ਕਰਨ ਲਈ ਨਾਰੀਅਲ ਪਾਣੀ ਦੀ ਵਰਤੋਂ ਕਰ ਸਕਦੇ ਹੋ। ਤੁਸੀਂ ਨਾਰੀਅਲ ਪਾਣੀ ਨੂੰ ਕਿਸੇ ਭਾਂਡੇ 'ਚ ਕੱਢ ਕੇ ਚਿਹਰੇ 'ਤੇ ਛਿੜਕ ਸਕਦੇ ਹੋ। ਤੁਸੀਂ ਇਸ ਨੂੰ ਕਾਟਨ ਦੀ ਮਦਦ ਨਾਲ ਚਿਹਰੇ 'ਤੇ ਵੀ ਲਗਾ ਸਕਦੇ ਹੋ।

ਟੋਨਰ ਦੇ ਤੌਰ ਤੇ ਵਰਤੋ
ਆਪਣੇ ਚਿਹਰੇ ਨੂੰ ਚੰਗੀ ਤਰ੍ਹਾਂ ਸਾਫ਼ ਕਰੋ ਅਤੇ ਪੂੰਝੋ। ਹੁਣ ਕਾਟਨ ਦੀ ਮਦਦ ਨਾਲ ਆਪਣੇ ਚਿਹਰੇ 'ਤੇ ਨਾਰੀਅਲ ਪਾਣੀ ਲਗਾਓ। ਇਹ ਤੁਹਾਡੀ ਸਕਿਨ ਲਈ ਟੋਨਰ ਦਾ ਕੰਮ ਵੀ ਕਰੇਗਾ।

ਮਿਸਟ ਦੀ ਤਰ੍ਹਾਂ ਵਰਤੋ
ਤੁਸੀਂ ਇਸ ਨੂੰ ਗਰਮੀਆਂ ਦੇ ਮੌਸਮ 'ਚ ਫੇਸ ਮਿਸਟ ਦੇ ਤੌਰ 'ਤੇ ਵੀ ਇਸਤੇਮਾਲ ਕਰ ਸਕਦੇ ਹੋ। ਤੁਸੀਂ ਨਾਰੀਅਲ ਪਾਣੀ ਨੂੰ ਸਪਰੇਅ ਬੋਤਲ 'ਚ ਪਾ ਕੇ ਦਿਨ 'ਚ ਫੇਸ ਮਿਸਟ ਵਾਂਗ ਚਿਹਰੇ 'ਤੇ ਸਪਰੇਅ ਕਰੋ। ਤੁਹਾਡੀ ਸਕਿਨ ਫਰੈਸ਼ ਅਤੇ ਨਰਮ ਰਹੇਗੀ।
Published by:rupinderkaursab
First published:

Tags: Coconut, Lifestyle, Skin, Skin care tips, Summer care tips

ਅਗਲੀ ਖਬਰ