Green Tomato: ਲਾਲ ਟਮਾਟਰ ਦੇ ਸਿਹਤ ਨੂੰ ਹੋਣ ਵਾਲੇ ਫਾਇਦਿਆਂ ਬਾਰੇ ਤਾਂ ਤੁਸੀਂ ਸਾਰੇ ਜਾਣਦੇ ਹੀ ਹੋ, ਜੇਕਰ ਤੁਸੀਂ ਇਸ ਨੂੰ ਸਬਜ਼ੀ 'ਚ ਵੀ ਵਰਤਦੇ ਹੋ ਤਾਂ ਵੀ ਫਾਇਦੇ ਹੁੰਦੇ ਹਨ ਅਤੇ ਜੇਕਰ ਤੁਸੀਂ ਇਸ ਨੂੰ ਸਲਾਦ ਦੇ ਰੂਪ 'ਚ ਖਾਂਦੇ ਹੋ ਤਾਂ ਇਸ ਦੇ ਅਣਗਿਣਤ ਫਾਇਦੇ ਹਨ ਪਰ ਕੀ ਤੁਸੀਂ ਹਰੇ ਟਮਾਟਰ ਦੇ ਫਾਇਦਿਆਂ ਬਾਰੇ ਜਾਣਦੇ ਹੋ। ਅਕਸਰ ਤੁਸੀਂ ਸਬਜ਼ੀ ਵੇਚਣ ਵਾਲੇ ਨੂੰ ਹਰੇ ਟਮਾਟਰਾਂ ਖਾਸ ਕਰਕੇ ਸਰਦੀਆਂ ਦੇ ਮੌਸਮ ਵਿੱਚ ਵੇਚਦੇ ਦੇਖਿਆ ਹੋਵੇਗਾ। ਇਹ ਮੌਸਮੀ ਟਮਾਟਰ ਬਹੁਤ ਹੀ ਸੁਆਦੀ ਹੁੰਦਾ ਹੈ, ਜਿਸ ਦੀ ਵਰਤੋਂ ਕੜ੍ਹੀ ਅਤੇ ਚਟਨੀ ਬਣਾਉਣ ਲਈ ਕੀਤੀ ਜਾ ਸਕਦੀ ਹੈ, ਪਰ ਕੀ ਇਹ ਸਿਹਤ ਲਈ ਫਾਇਦੇਮੰਦ ਹੈ? ਹਰੇ ਟਮਾਟਰ ਨੂੰ ਸਾਡੀ ਖੁਰਾਕ ਦਾ ਹਿੱਸਾ ਬਣਾਉਣਾ ਚਾਹੀਦਾ ਹੈ ਜਾਂ ਨਹੀਂ। ਆਓ ਜਾਣਦੇ ਹਾਂ...
ਹਰੇ ਟਮਾਟਰ ਨੂੰ ਪੌਸ਼ਟਿਕ ਤੱਤਾਂ ਦਾ ਖਜ਼ਾਨਾ ਮੰਨਿਆ ਜਾ ਸਕਦਾ ਹੈ। ਹਰਾ ਟਮਾਟਰ ਵਿਟਾਮਿਨ, ਫਾਈਬਰ, ਪ੍ਰੋਟੀਨ, ਕੈਲਸ਼ੀਅਮ, ਆਇਰਨ ਸਮੇਤ ਕਈ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਇਨ੍ਹਾਂ 'ਚ ਕਈ ਜ਼ਰੂਰੀ ਪੌਸ਼ਟਿਕ ਤੱਤ ਹੁੰਦੇ ਹਨ, ਜੋ ਅੱਖਾਂ ਦੀ ਰੋਸ਼ਨੀ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਇਸ ਦਾ ਸਵਾਦ ਲਾਲ ਟਮਾਟਰ ਨਾਲੋਂ ਥੋੜ੍ਹਾ ਖੱਟਾ ਹੋ ਸਕਦਾ ਹੈ। ਤੁਸੀਂ ਹਰੇ ਟਮਾਟਰ ਨੂੰ ਸਲਾਦ ਦੇ ਰੂਪ 'ਚ ਖਾ ਸਕਦੇ ਹੋ ਜਾਂ ਫਿਰ ਸਬਜ਼ੀ ਬਣਾ ਕੇ ਖਾ ਸਕਦੇ ਹੋ। ਕੁਝ ਲੋਕ ਹਰੇ ਟਮਾਟਰ ਦਾ ਅਚਾਰ ਬਣਾਉਣਾ ਵੀ ਪਸੰਦ ਕਰਦੇ ਹਨ। ਆਓ ਜਾਣਦੇ ਹਾਂ ਹਰਾ ਟਮਾਟਰ ਖਾਣ ਦੇ ਫਾਇਦਿਆਂ ਬਾਰੇ...
ਹਰੇ ਟਮਾਟਰ ਖਾਣ ਦੇ ਫਾਇਦੇ :
-ਹਰੇ ਟਮਾਟਰ ਵਿਟਾਮਿਨ ਕੇ ਨਾਲ ਭਰਪੂਰ ਹੁੰਦੇ ਹਨ, ਜੋ ਹੱਡੀਆਂ ਨੂੰ ਮਜ਼ਬੂਤ ਕਰਨ ਅਤੇ ਉਨ੍ਹਾਂ ਦੀ ਘਣਤਾ ਨੂੰ ਵਧਾਉਣ ਵਿੱਚ ਮਦਦ ਕਰਦੇ ਹਨ।
-ਬੀਟਾ ਕੈਰੋਟੀਨ ਨਾਲ ਭਰਪੂਰ ਹਰੇ ਟਮਾਟਰ ਅੱਖਾਂ ਲਈ ਫਾਇਦੇਮੰਦ ਹੁੰਦੇ ਹਨ। ਇਹ ਸਿਹਤਮੰਦ ਵ੍ਹਾਈਟ ਬਲੱਡ ਸੈੱਲ ਬਣਾ ਕੇ ਅੱਖਾਂ ਨੂੰ ਸਿਹਤਮੰਦ ਰੱਖਦਾ ਹੈ।
-ਹਰੇ ਟਮਾਟਰ ਵਿੱਚ ਸੋਡੀਅਮ ਦੀ ਮਾਤਰਾ ਘੱਟ ਅਤੇ ਪੋਟਾਸ਼ੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਸ ਨਾਲ ਬਲੱਡ ਪ੍ਰੈਸ਼ਰ ਨੂੰ ਘੱਟ ਕਰਨ 'ਚ ਮਦਦ ਮਿਲਦੀ ਹੈ।
-ਹਰਾ ਟਮਾਟਰ ਸਕਿਨ ਲਈ ਵਰਦਾਨ ਸਾਬਤ ਹੋ ਸਕਦਾ ਹੈ। ਇਸ ਵਿੱਚ ਮੌਜੂਦ ਵਿਟਾਮਿਨ ਸੀ ਸਕਿਨ ਨੂੰ ਲੰਬੇ ਸਮੇਂ ਤੱਕ ਜਵਾਨ ਰੱਖਦਾ ਹੈ।
-ਹਰੇ ਟਮਾਟਰ ਵਿਟਾਮਿਨ ਸੀ ਅਤੇ ਐਂਟੀ-ਆਕਸੀਡੈਂਟਸ ਨਾਲ ਭਰਪੂਰ ਹੁੰਦੇ ਹਨ। ਇਹ ਦੋਵੇਂ ਪੌਸ਼ਟਿਕ ਤੱਤ ਇਮਿਊਨਿਟੀ ਨੂੰ ਮਜ਼ਬੂਤ ਕਰਦੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Food, Health news, Healthy Food, Life style, Tomato, Tomatoes