ਦੁੱਧ ਤੇ ਜਲੇਬੀ ਦਾ ਸ਼ਾਨਦਾਰ ਸੁਮੇਲ, ਜ਼ਾਇਕੇ ਦੇ ਨਾਲ ਸਿਹਤ ਲਈ ਵੀ ਫਾਇਦੇਮੰਦ...

ਦੁੱਧ ਤੇ ਜਲੇਬੀ ਦਾ ਸ਼ਾਨਦਾਰ ਸੁਮੇਲ, ਜ਼ਾਇਕੇ ਦੇ ਨਾਲ ਸਿਹਤ ਲਈ ਵੀ ਫਾਇਦੇਮੰਦ... -Image/shutterstock

 • Share this:
  Benefits of Jalebi With Milk: ਜਲੇਬੀ ਇੱਕ ਲਾਜਵਾਬ ਮਠਿਆਈ ਹੈ, ਜੋ ਭਾਰਤੀ ਪਰੰਪਰਾ ਦਾ ਇੱਕ ਅਟੁੱਟ ਅੰਗ ਹੈ। ਭਾਵੇਂ ਘਰ ਵਿੱਚ ਕੋਈ ਖੁਸ਼ੀ ਦਾ ਮੌਕਾ ਹੋਵੇ ਜਾਂ ਕੋਈ ਤਿਓਹਾਰ, ਘਰ ਵਿੱਚ ਜਲੇਬੀ ਲਿਆਈ ਤੇ ਬੜੇ ਚਾਅ ਨਾਲ ਖਾਈ ਜਾਂਦੀ ਹੈ। ਇਸ ਨੂੰ ਚੱਖਣ ਲਈ ਕਿਸੇ ਮੌਕੇ ਦਾ ਇੰਤਜ਼ਾਰ ਨਹੀਂ ਕਰਨਾ ਪੈਂਦਾ।

  ਕੁਝ ਲੋਕ ਜਲੇਬੀ ਨੂੰ ਦੁੱਧ ਨਾਲ ਖਾਣਾ ਪਸੰਦ ਕਰਦੇ ਹਨ। ਕਿਸੇ ਨੂੰ ਦਹੀਂ ਜਲੇਬੀ ਦਾ ਸਵਾਦ ਚੰਗਾ ਲੱਗਦਾ ਹੈ। ਜਲੇਬੀ ਖਾਸ ਕਰਕੇ ਉੱਤਰੀ ਭਾਰਤ ਵਿੱਚ ਖਾਧੀ ਜਾਂਦੀ ਹੈ। ਅਕਸਰ ਲੋਕ ਸਵੇਰ ਦੇ ਨਾਸ਼ਤੇ ਵਿੱਚ ਜਲੇਬੀ ਖਾਣਾ ਪਸੰਦ ਕਰਦੇ ਹਨ। ਨਾਸ਼ਤੇ 'ਚ ਜਲੇਬੀ ਖਾਣ ਨਾਲ ਨਾ ਸਿਰਫ ਜੀਭ ਦਾ ਸਵਾਦ ਦਿਨ ਭਰ ਵਧੀਆ ਰਹਿੰਦਾ ਹੈ, ਸਗੋਂ ਇਹ ਸਿਹਤ ਲਈ ਵੀ ਫਾਇਦੇਮੰਦ ਮੰਨਿਆ ਜਾਂਦਾ ਹੈ।

  ਬਹੁਤ ਸਾਰੇ ਲੋਕ ਅੱਜ ਵੀ ਪਰੰਪਰਾਗਤ ਤੌਰ 'ਤੇ ਬੱਚਿਆਂ ਨੂੰ ਇਮਤਿਹਾਨਾਂ ਤੋਂ ਪਹਿਲਾਂ ਜਾਂ ਕਿਸੇ ਸ਼ੁਭ ਕੰਮ ਤੋਂ ਪਹਿਲਾਂ ਦੁੱਧ ਤੇ ਜਲੇਬੀ ਖੁਆਉਂਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਦੁੱਧ ਦੇ ਨਾਲ ਜਲੇਬੀ ਖਾਣਾ ਸਿਹਤ ਲਈ ਕਿੰਨਾ ਫਾਇਦੇਮੰਦ ਹੁੰਦਾ ਹੈ ? ਜੇਕਰ ਨਹੀਂ ਤਾਂ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਦੁੱਧ ਦੇ ਨਾਲ ਜਲੇਬੀ ਖਾਣ ਦੇ ਕੀ ਫਾਇਦੇ ਹਨ...

  ਸਿਰ ਦਰਦ ਤੋਂ ਰਾਹਤ ਦਿਵਾਉਣ ਵਿੱਚ ਮਦਦਗਾਰ ਹੈ : ਦੁੱਧ ਅਤੇ ਜਲੇਬੀ ਦਾ ਮਿਸ਼ਰਣ ਮਾਈਗ੍ਰੇਨ ਅਤੇ ਅੱਧੇ ਸਿਰ ਦੇ ਦਰਦ ਵਰਗੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਵੀ ਬਹੁਤ ਮਦਦ ਕਰਦਾ ਹੈ। ਮਾਹਿਰਾਂ ਅਨੁਸਾਰ ਸਵੇਰੇ ਨਾਸ਼ਤੇ ਵਿੱਚ ਦੁੱਧ ਦੇ ਨਾਲ ਜਲੇਬੀ ਖਾਣ ਨਾਲ ਸਿਰ ਦਰਦ ਦੀ ਸਮੱਸਿਆ ਦੂਰ ਹੋ ਜਾਂਦੀ ਹੈ।

  ਭਾਰ ਵਧਾਉਣਾ ਹੈ ਤਾਂ ਖਾਓ ਦੁੱਧ ਜਲੇਬੀ: ਦੁੱਧ ਅਤੇ ਜਲੇਬੀ ਦਾ ਮਿਸ਼ਰਣ ਭਾਰ ਵਧਾਉਣ ਵਿੱਚ ਬਹੁਤ ਮਦਦ ਕਰਦਾ ਹੈ। ਜਲੇਬੀ 'ਚ ਕਾਫੀ ਕੈਲੋਰੀ ਹੁੰਦੀ ਹੈ, ਜਿਸ ਕਾਰਨ ਇਸ ਦਾ ਸੇਵਨ ਭਾਰ ਵਧਾਉਣ 'ਚ ਮਦਦ ਕਰਦਾ ਹੈ। ਜੋ ਲੋਕ ਬਹੁਤ ਪਤਲੇ ਹਨ ਅਤੇ ਭਾਰ ਵਧਾਉਣਾ ਚਾਹੁੰਦੇ ਹਨ, ਉਹ ਲੋਕ ਸਵੇਰੇ ਨਾਸ਼ਤੇ ਦੌਰਾਨ ਇੱਕ ਗਲਾਸ ਦੁੱਧ ਦੇ ਨਾਲ ਜਲੇਬੀ ਖਾ ਸਕਦੇ ਹਨ।

  ਤਣਾਅ ਨੂੰ ਦੂਰ ਕਰਦੀ ਹੈ ਦੁੱਧ ਜਲੇਬੀ : ਦੁੱਧ ਦੇ ਨਾਲ ਜਲੇਬੀ ਸੁਪਰਫੂਡ ਦੀ ਤਰ੍ਹਾਂ ਕੰਮ ਕਰਦੀ ਹੈ। ਇਹ ਤਣਾਅ ਦੇ ਹਾਰਮੋਨਸ ਨੂੰ ਘੱਟ ਕਰਨ ਵਿੱਚ ਮਦਦਗਾਰ ਹੁੰਦੀ ਹੈ। ਜਿਸ ਨਾਲ ਤਣਾਅ ਤੋਂ ਰਾਹਤ ਮਿਲਦੀ ਹੈ। ਇਸ ਨੂੰ ਖਾਣ ਨਾਲ ਇਕਾਗਰਤਾ ਵਧਣ ਦੇ ਨਾਲ-ਨਾਲ ਮੂਡ ਵੀ ਠੀਕ ਰਹਿੰਦਾ ਹੈ।

  ਜ਼ੁਕਾਮ ਨੂੰ ਠੀਕ ਕਰਨ ਵਿਚ ਪ੍ਰਭਾਵਸ਼ਾਲੀ : ਸਰਦੀ-ਜ਼ੁਕਾਮ ਕਾਰਨ ਸਾਹ ਲੈਣ 'ਚ ਹੋਣ ਵਾਲੀ ਸਮੱਸਿਆ ਨੂੰ ਦੂਰ ਕਰਨ 'ਚ ਵੀ ਦੁੱਧ ਅਤੇ ਜਲੇਬੀ ਦਾ ਸੇਵਨ ਬਹੁਤ ਕਾਰਗਰ ਹੈ। ਇਸ ਲਈ ਤੁਸੀਂ ਹਰ ਰੋਜ਼ ਗਰਮ ਦੁੱਧ 'ਚ ਡੁਬੋ ਕੇ ਸਾਧਾਰਨ ਆਕਾਰ ਦੀ ਜਲੇਬੀ ਖਾ ਸਕਦੇ ਹੋ।

  (Disclaimer: ਇਸ ਲੇਖ ਵਿਚ ਦਿੱਤੀ ਗਈ ਜਾਣਕਾਰੀ ਆਮ ਧਾਰਨਾਵਾਂ 'ਤੇ ਅਧਾਰਤ ਹੈ। ਨਿਊਜ਼18 ਇਸ ਦੀ ਪੁਸ਼ਟੀ ਨਹੀਂ ਕਰਦਾ। ਕਿਰਪਾ ਕਰਕੇ ਇਨ੍ਹਾਂ ਨੂੰ ਲਾਗੂ ਕਰਨ ਤੋਂ ਪਹਿਲਾਂ ਸਬੰਧਤ ਮਾਹਰ ਨਾਲ ਸੰਪਰਕ ਕਰੋ।)
  Published by:Gurwinder Singh
  First published: