Curd with Roasted Cumin: ਗਰਮੀਆਂ ਦੇ ਮੌਸਮ ਵਿੱਚ ਦਹੀਂ ਸਿਹਤ ਲਈ ਬਹੁਤ ਹੀ ਚੰਗਾ ਭੋਜਨ ਪਦਾਰਥ ਹੈ। ਇਸਦਾ ਪ੍ਰਭਾਵ ਠੰਡਾ ਹੁੰਦਾ ਹੈ ਜਿਸ ਕਰਕੇ ਇਹ ਪੇਟ ਦੀ ਕਈ ਸਮੱਸਿਆਵਾਂ ਨੂੰ ਹੱਲ ਕਰਦਾ ਹੈ। ਕਈ ਲੋਕ ਇਸ ਨੂੰ ਲੱਸੀ ਦੇ ਰੂਪ 'ਚ ਪੀਣਾ ਪਸੰਦ ਕਰਦੇ ਹਨ, ਜਦਕਿ ਕਈ ਲੋਕ ਇਸ ਨੂੰ ਰਾਇਤਾ ਬਣਾ ਕੇ ਖਾਂਦੇ ਹਨ।
ਦਹੀਂ ਵਿੱਚ ਭੁੰਨਿਆ ਹੋਇਆ ਜੀਰਾ ਪਾ ਕੇ ਖਾਣਾ ਸਾਡੀ ਸਿਹਤ ਲਈ ਹੋਰ ਵੀ ਫ਼ਾਇਦੇਮੰਦ ਹੈ। ਇਹ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਦੂਰ ਕਰਨ ਦਾ ਕੰਮ ਕਰਦਾ ਹੈ। ਇਸ ਨਾਲ ਸਾਡੀ ਪਾਚਨ ਸ਼ਕਤੀ ਠੀਕ ਰਹਿੰਦੀ ਹੈ ਅਤੇ ਭੁੱਖ ਵੀ ਵਧੇਰੇ ਲੱਗਦੀ ਹੈ। ਇਸਦੇ ਨਾਲ ਹੀ ਇਹ ਸ਼ੂਗਰ ਦੇ ਰੋਗੀਆਂ ਲਈ ਵੀ ਫਾਇਦੇਮੰਦ ਹੁੰਦਾ ਹੈ।
ਆਓ ਜਾਣਦੇ ਹਾਂ ਇਸਦੇ ਹੋਰ ਅਨੇਕਾਂ ਫ਼ਾਇਦਿਆਂ ਬਾਰੇ-
ਅੱਖਾਂ ਲਈ ਹੈ ਫ਼ਾਇਦੇਮੰਦ
ਜਦੋਂ ਤੁਸੀਂ ਭੁੰਨੇ ਹੋਏ ਜੀਰੇ ਨੂੰ ਦਹੀਂ ਦੇ ਨਾਲ ਮਿਲਾ ਕੇ ਖਾਂਦੇ ਹੋ ਤਾਂ ਇਸ ਨਾਲ ਤੁਹਾਡੀ ਨਜ਼ਰ ਵੀ ਠੀਕ ਹੁੰਦੀ ਹੈ। ਦਰਅਸਲ, ਦਹੀਂ ਅਤੇ ਜੀਰੇ ਦੋਵਾਂ ਵਿੱਚ ਵਿਟਾਮਿਨ ਏ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ। ਅਜਿਹੇ 'ਚ ਰੋਜ਼ਾਨਾ ਦਹੀਂ 'ਚ ਭੁੰਨੇ ਹੋਏ ਜੀਰੇ ਨੂੰ ਮਿਲਾ ਕੇ ਖਾਣ ਨਾਲ ਅੱਖਾਂ ਦੀ ਰੋਸ਼ਨੀ ਵਧਦੀ ਹੈ।
ਪਾਚਨ ਪ੍ਰਣਾਲੀ ਠੀਕ ਰਹਿੰਦੀ ਹੈ
ਜੇਕਰ ਤੁਹਾਨੂੰ ਪੇਟ ਦਰਦ, ਬਦਹਜ਼ਮੀ ਜਾਂ ਭੁੱਖ ਨਾ ਲੱਗਦੀ ਹੈ ਤਾਂ ਤੁਹਾਨੂੰ ਭੁੰਨਿਆ ਹੋਇਆ ਜੀਰਾ ਦਹੀਂ ਦੇ ਨਾਲ ਮਿਲਾ ਕੇ ਖਾਣਾ ਚਾਹੀਦਾ ਹੈ। ਇਸ ਦੇ ਸੇਵਨ ਨਾਲ ਪੇਟ ਠੰਡਾ ਹੁੰਦਾ ਹੈ ਅਤੇ ਭੁੱਖ ਵਧਦੀ ਹੈ। ਇਸ ਦੇ ਸੇਵਨ ਨਾਲ ਭੋਜਨ ਜਲਦੀ ਪਚਦਾ ਹੈ ਅਤੇ ਪੇਟ 'ਚ ਗੈਸ ਆਦਿ ਦੀ ਸਮੱਸਿਆ ਵੀ ਦੂਰ ਹੁੰਦੀ ਹੈ।
ਨਹੀਂ ਆਵੇਗੀ ਕਬਜ਼ ਦੀ ਸਮੱਸਿਆ
ਜੇਕਰ ਤੁਸੀਂ ਦਹੀਂ ਅਤੇ ਭੁੰਨੇ ਹੋਏ ਜੀਰੇ ਨੂੰ ਇਕੱਠੇ ਸੇਵਨ ਕਰਦੇ ਹੋ, ਤਾਂ ਇਹ ਭੋਜਨ ਨੂੰ ਪਚਾਉਣ ਵਿੱਚ ਮਦਦ ਕਰਦਾ ਹੈ। ਅਜਿਹੇ 'ਚ ਜਿਨ੍ਹਾਂ ਲੋਕਾਂ ਨੂੰ ਬਦਹਜ਼ਮੀ ਅਤੇ ਕਬਜ਼ ਦੀ ਸ਼ਿਕਾਇਤ ਹੈ, ਉਨ੍ਹਾਂ ਨੂੰ ਦਹੀਂ 'ਚ ਭੁੰਨੇ ਹੋਏ ਜੀਰੇ ਨੂੰ ਮਿਲਾ ਕੇ ਦਹੀਂ ਦਾ ਸੇਵਨ ਕਰੋ।
ਬਲੱਡ ਪ੍ਰੈਸ਼ਰ ਨੂੰ ਕੰਟਰੋਲ
ਦਹੀਂ ਅਤੇ ਜੀਰੇ ਵਿੱਚ ਮੈਗਨੀਸ਼ੀਅਮ ਪਾਇਆ ਜਾਂਦਾ ਹੈ, ਜੋ ਬਲੱਡ ਪ੍ਰੈਸ਼ਰ ਵਿੱਚ ਸੰਤੁਲਨ ਬਣਾਏ ਰੱਖਣ ਵਿੱਚ ਮਦਦ ਕਰਦਾ ਹੈ। ਜਿਸ ਨਾਲ ਬਲੱਡ ਪ੍ਰੈਸ਼ਰ ਵੀ ਕੰਟਰੋਲ 'ਚ ਰਹਿੰਦਾ ਹੈ।
ਸ਼ੂਗਰ ਰਹੇਗੀ ਕੰਟਰੋਲ ਵਿੱਚ
ਜੇਕਰ ਤੁਸੀਂ ਡਾਇਬਟੀਜ਼ ਦੇ ਮਰੀਜ਼ ਹੋ ਤਾਂ ਤੁਹਾਨੂੰ ਆਪਣੀ ਡਾਈਟ 'ਚ ਦਹੀਂ ਦੇ ਨਾਲ ਭੁੰਨਿਆ ਹੋਇਆ ਜੀਰਾ ਜ਼ਰੂਰ ਖਾਣਾ ਚਾਹੀਦਾ ਹੈ। ਦਹੀਂ ਅਤੇ ਜੀਰਾ ਦੋਵਾਂ ਵਿੱਚ ਐਂਟੀ-ਡਾਇਬੀਟਿਕ ਗੁਣ ਹੁੰਦੇ ਹਨ ਜੋ ਸ਼ੂਗਰ ਦੇ ਜੋਖਮ ਨੂੰ ਘੱਟ ਕਰਨ ਵਿੱਚ ਲਾਭਦਾਇਕ ਹੁੰਦੇ ਹਨ।
Published by:Krishan Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।