Home /News /lifestyle /

ਤੁਸੀਂ ਵੀ ਭੁੱਲ ਜਾਂਦੇ ਹੋ ਮੀਟਿੰਗ ਦੀ ਤਾਰੀਕ ਜਾਂ ਜਨਮਦਿਨ, ਤਾਂ ਗੂਗਲ ਕੈਲੰਡਰ ਦੀ ਮਦਦ ਨਾਲ ਇਸ ਤਰ੍ਹਾਂ ਰੱਖੋ ਯਾਦ

ਸਮਾਰਟਫੋਨ ਤੇ ਇੰਟਰਨੈੱਟ ਨੇ ਜੀਵਨ ਨੂੰ ਕਈ ਪੱਖਾਂ ਤੋਂ ਆਸਾਨ ਬਣਾ ਦਿੱਤਾ ਹੈ। ਮਨੋਰੰਜਨ ਤੋਂ ਲੈ ਕੇ ਬੈਂਕ ਤੱਕ ਦੇ ਕੰਮਾਂ ਲਈ ਤੁਸੀਂ ਇਸਦੀ ਵਰਤੋਂ ਆਸਾਨੀ ਨਾਲ ਕਰ ਸਕਦੇ ਹੋ। ਕਰੋਨਾ ਕਾਲ ਤੋਂ ਬਾਅਦ ਇਸਦੀ ਵਰਤੋਂ ਪੜ੍ਹਾਈ ਤੇ ਦਫ਼ਤਰੀ ਕੰਮਾਂ ਲਈ ਵੀ ਖ਼ਾਸ ਤੌਰ ਉੱਤੇ ਕੀਤੀ ਜਾਣ ਲੱਗੀ ਹੈ। ਅੱਜ ਦੇ ਸਮੇਂ ਵਿੱਚ ਬਹੁਤ ਸਾਰੇ ਲੋਕ ਘਰ ਤੋਂ ਹੀ ਕੰਮ (Work form Home) ਕਰਦੇ ਹਨ, ਜਿਸ ਕਾਰਨ ਕੁਝ ਲੋਕ ਸਮੇਂ ਸਿਰ ਮੀਟਿੰਗ ਵਿੱਚ ਹਾਜ਼ਰ ਨਹੀਂ ਹੋ ਪਾਉਂਦੇ।

ਹੋਰ ਪੜ੍ਹੋ ...
 • Share this:

ਇਸਦੇ ਨਾਲ ਹੀ ਕਈ ਲੋਕ ਅਕਸਰ ਹੀ ਆਪਣੇ ਪਿਆਰਿਆਂ ਦਾ ਜਨਮਦਿਨ ਭੁੱਲ ਜਾਂਦੇ ਹਨ। ਕੀ ਤੁਸੀਂ ਵੀ ਮੀਟਿੰਗ ਦਾ ਟਾਈਮ, ਤਾਰੀਕ ਜਾਂ ਜਨਮਦਿਨ ਨੂੰ ਭੁੱਲ ਜਾਂਦੇ ਹੋ? ਤਾਂ ਹੁਣ ਗੂਗਲ ਕੈਲੰਡਰ (Google calendar) ਦੀ ਮਦਦ ਨਾਲ ਕੋਈ ਵੀ ਤਾਰੀਕ ਜਾਂ ਸਮਾਂ ਆਸਾਨੀ ਨਾਲ ਯਾਦ ਰੱਖ ਸਕਦੇ ਹੋ।

ਹੁਣ ਤੁਹਾਨੂੰ ਮੀਟਿੰਗ ਤਹਿ ਕਰਨ ਲਈ ਚਿੰਤਾਂ ਕਰਨ ਦੀ ਲੋੜ ਨਹੀਂ ਹੈ। ਗੂਗਲ ਕੈਲੰਡਰ (Google calendar) ਦੀ ਮਦਦ ਨਾਲ ਤੁਸੀਂ ਆਪਣੇ ਸਮਾਰਟਫੋਨ 'ਤੇ ਮੀਟਿੰਗ ਨੂੰ ਤਹਿ ਕਰ ਸਕਦੇ ਹੋ। ਮੀਟਿੰਗ ਨੂੰ ਤਹਿ ਕਰਨ ਲਈ ਤੁਹਾਨੂੰ ਮੋਬਾਈਲ ਫੋਨ 'ਤੇ ਕੋਈ ਵੱਖਰਾ ਐਪ ਇੰਸਟਾਲ ਕਰਨ ਦੀ ਵੀ ਲੋੜ ਨਹੀਂ ਹੈ। ਆਓ ਜਾਣਦੇ ਹਾਂ ਕਿ ਤੁਸੀਂ ਆਪਣੇ ਮੋਬਾਈਲ ਫੋਨ ਦੇ ਕੈਲੰਡਰ ਵਿੱਚ ਮੀਟਿੰਗ ਨੂੰ ਕਿਵੇਂ ਤਹਿ ਕਰ ਸਕਦੇ ਹੋ।

ਗੂਗਲ ਕੈਲੰਡਰ ਉੱਤੇ ਮੀਟਿੰਗ ਦੀ ਤਾਰੀਕ ਤੇ ਸਮਾਂ ਸੈੱਟ ਕਰਨ ਦਾ ਤਰੀਕਾ

 • ਸਭ ਤੋਂ ਪਹਿਲਾਂ ਆਪਣੇ ਮੋਬਾਈਲ ਫੋਨ 'ਤੇ ਗੂਗਲ ਕੈਲੰਡਰ ਐਪ ਖੋਲ੍ਹੋ।

 • ਕੈਲੰਡਰ ਐਪ ਨੂੰ ਖੋਲ੍ਹਣ ਤੋਂ ਬਾਅਦ, ਤੁਹਾਨੂੰ ਹੇਠਾਂ ਸੱਜੇ ਪਾਸੇ ਇੱਕ ਪਲੱਸ (+) ਦਾ ਨਿਸ਼ਾਨ ਨਜ਼ਰ ਆਵੇਗਾ।

 • ਪਲੱਸ 'ਤੇ ਕਲਿੱਕ ਕਰਨ ਤੋਂ ਬਾਅਦ, ਤੁਹਾਨੂੰ ਚਾਰ ਵਿਕਲਪ (ਗੋਲ, ਰੀਮਾਈਂਡਰ, ਟਾਸਕ, ਈਵੈਂਟ) ਦਿਖਾਈ ਦੇਣਗੇ।

 • ਚਾਰ ਵਿਕਲਪਾਂ ਵਿੱਚੋਂ, ਤੁਹਾਨੂੰ ਇਵੈਂਟ 'ਤੇ ਕਲਿੱਕ ਕਰਨਾ ਹੋਵੇਗਾ।

 • ਸਭ ਤੋਂ ਪਹਿਲਾਂ, ਤੁਸੀਂ ਮੀਟਿੰਗ ਦਾ ਸਿਰਲੇਖ ਲਿਖ ਸਕਦੇ ਹੋ।ਜਿਸ ਤਰ੍ਹਾਂ ਤੁਸੀਂ ਸਮਾਰਟਫੋਨ 'ਚ ਸਮਾਂ ਸੈੱਟ ਕਰਦੇ ਹੋ, ਉਸੇ ਤਰ੍ਹਾਂ ਤੁਸੀਂ ਮੀਟਿੰਗ ਦਾ ਸਮਾਂ ਵੀ ਸੈੱਟ ਕਰ ਸਕਦੇ ਹੋ।

 • ਹੇਠਾਂ ਦਿੱਤੇ ਵਿਕਲਪ ਵਿੱਚ ਤੁਸੀਂ ਉਹਨਾਂ ਲੋਕਾਂ ਨੂੰ ਵੀ ਸ਼ਾਮਲ ਕਰ ਸਕਦੇ ਹੋ ਜੋ ਇਸ ਮੀਟਿੰਗ ਵਿੱਚ ਸ਼ਾਮਿਲ ਹੋਣ ਜਾ ਰਹੇ ਹਨ। ਇਸ ਤੋਂ ਇਲਾਵਾ ਤੁਸੀਂ ਐਡ ਵੀਡੀਓ ਕਾਨਫਰੰਸਿੰਗ 'ਤੇ ਕਲਿੱਕ ਕਰਕੇ ਗੂਗਲ ਮੀਟ ਨੂੰ ਚੁਣ ਸਕਦੇ ਹੋ।

 • ਤੁਸੀਂ ਨਿਰਧਾਰਤ ਸਮੇਂ ਤੋਂ ਪਹਿਲਾਂ ਵੀ ਸਮਾਂ ਸੈੱਟ ਕਰ ਸਕਦੇ ਹੋ।

 • add description 'ਤੇ ਕਲਿੱਕ ਕਰਕੇ, ਤੁਸੀਂ ਮੀਟਿੰਗ ਬਾਰੇ ਜਾਣਕਾਰੀ ਦੇ ਸਕਦੇ ਹੋ। ਇਸ ਤੋਂ ਬਿਨਾਂ ਤੁਸੀਂ ਨੋਟ ਵੀ ਸ਼ੇਅਰ ਕਰ ਸਕਦੇ ਹੋ।

ਜਨਮਦਿਨ ਯਾਦ ਰੱਖਣ ਦਾ ਤਰੀਕਾ

ਅਸੀਂ ਅਕਸਰ ਹੀ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਉਨ੍ਹਾਂ ਦੇ ਜਨਮਦਿਨ 'ਤੇ ਸ਼ੁਭਕਾਮਨਾਵਾਂ ਦੇਣਾ ਭੁੱਲ ਜਾਂਦੇ ਹੋ। ਜਿਸ ਕਰਕੇ ਉਹ ਸਾਡੇ ਨਾਲ ਗੁੱਸੇ ਵੀ ਹੋ ਜਾਂਦੇ ਹਨ। ਜਨਮਦਿਨ ਯਾਦ ਰੱਖਣ ਲਈ ਤੁਸੀਂ ਗੂਗਲ ਕੈਲੰਡਰ (Google calendar) ਦੀ ਮਦਦ ਲੈ ਕੇ ਪਹਿਲਾਂ ਤੋਂ ਰੀਮਾਈਂਡਰ ਸੈਟ ਕਰ ਸਕਦੇ ਹੋ। ਜਨਮਦਿਨ ਰੀਮਾਈਂਡਰ ਸੈੱਟ ਕਰਨ ਦਾ ਤਰੀਕਾ-

 • ਰੀਮਾਈਂਡਰ ਸੈਟ ਕਰਨ ਲਈ, ਸਭ ਤੋਂ ਪਹਿਲਾਂ ਗੂਗਲ ਕੈਲੰਡਰ ਨੂੰ ਖੋਲੋ।

 • ਗੂਗਲ ਕੈਲੰਡਰ ਵਿੱਚ, ਉਸ ਮਿਤੀ 'ਤੇ ਕਲਿੱਕ ਕਰੋ ਜਿਸ ਦਾ ਤੁਸੀਂ ਇੱਕ ਰੀਮਾਈਂਡਰ ਸੈਟ ਕਰਨਾ ਚਾਹੁੰਦੇ ਹੋ।

 • ਰੀਮਾਈਂਡਰ ਸੈਟ ਕਰਦੇ ਸਮੇਂ, ਤੁਹਾਨੂੰ ਇਹ ਵੀ ਲਿਖਣਾ ਹੋਵੇਗਾ ਕਿ ਉਸ ਦਿਨ ਕਿਸ ਦਾ ਜਨਮ ਦਿਨ ਹੈ। ਇਸਦੇ ਨਾਲ ਹੀ ਤੁਸੀਂ ਹੋਰ ਲੋੜੀਂਦੀਆਂ ਗੱਲਾਂ ਵੀ ਲਿਖ ਸਕਦੇ ਹੋ।

Published by:Drishti Gupta
First published:

Tags: Google app, Google Chrome, Google Play Store, Tech News, Tech updates