• Home
  • »
  • News
  • »
  • lifestyle
  • »
  • BENELLI INDIA TO LAUNCH 2 3 NEW MODELS OF THEIR NEW MOTORCYCLES GH AP AS

KTM ਤੇ Royal Enfield ਨੂੰ ਟੱਕਰ ਦੇਣ ਜਲਦ ਆ ਰਹੀ ਹੈ ਇਹ Benelli ਦੀ ਇਹ ਸੁਪਰਬਾਈਕ

ਪਨੀ ਵੱਖ ਵੱਖ ਕੈਟਾਗਿਰੀ ਵਿੱਚ ਆਪਣੇ ਮਾਡਲ ਪੇਸ਼ ਕਰਦੀ ਹੈ ਜਿਨ੍ਹਾਂ ਵਿੱਚ ਇਮਪੀਰੀਅਲ 400 (ਰੇਟਰੋ-ਕਲਾਸਿਕ), ਲਿਓਨਸੀਨੋ 500 (ਨਿਓ-ਰੇਟਰੋ ਸਕ੍ਰੈਂਬਲਰ), TRK 502 (ਐਡਵੈਂਚਰ ਟੂਰਿੰਗ), TRK 502X (ਆਫ-ਰੋਡ ਐਡਵੈਂਚਰ), ਅਤੇ ਹਾਲ ਹੀ ਵਿੱਚ ਲਾਂਚ ਕੀਤੀ ਗਈ 502c (ਅਰਬਨ ਕਰੂਜ਼ਰ) ਸ਼ਾਮਲ ਹੈ।

KTM ਤੇ Royal Enfield ਨੂੰ ਟੱਕਰ ਦੇਣ ਜਲਦ ਆ ਰਹੀ ਹੈ ਇਹ Benelli ਦੀ ਇਹ ਸੁਪਰਬਾਈਕ

  • Share this:
ਬੇਨੇਲੀ ਇੰਡੀਆ (Benelli India) ਭਾਰਤੀ ਬਾਜ਼ਾਰ 'ਚ ਇਕ ਨਵਾਂ ਮੋਟਰਸਾਈਕਲ ਲਾਂਚ ਕਰਨ ਜਾ ਰਹੀ ਹੈ, ਜਿਸ ਦੀ ਬੁਕਿੰਗ ਵੀ ਅੱਜ ਤੋਂ ਸ਼ੁਰੂ ਹੋ ਰਹੀ ਹੈ। ਚੀਨ ਦੀ ਮਲਕੀਅਤ ਵਾਲੀ ਇਤਾਲਵੀ ਪ੍ਰੀਮੀਅਮ ਮੋਟਰਸਾਈਕਲ ਕੰਪਨੀ ਦੀ ਅਗਲੀ ਲਾਂਚਿੰਗ TRK 251 ਮੋਟਰਸਾਈਕਲ ਹੋਵੇਗੀ। ਇਸ ਦੀ ਪ੍ਰੀ-ਬੁਕਿੰਗ ਨੂੰ ਲੈ ਕੇ ਕੰਪਨੀ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਜਾਣਕਾਰੀ ਸਾਂਝੀ ਕੀਤੀ ਹੈ। ਬੇਨੇਲੀ ਨੇ ਭਾਰਤ 'ਚ ਲਾਂਚ ਹੋਣ ਤੋਂ ਪਹਿਲਾਂ ਕੁਆਟਰ-ਲੀਟਰ ਐਡਵੈਂਚਰ ਟੂਰਰ ਮੋਟਰਸਾਈਕਲ ਦਾ ਟੀਜ਼ਰ ਵੀਡੀਓ ਵੀ ਜਾਰੀ ਕੀਤਾ ਹੈ।

ਇੱਕ ਵਾਰ ਭਾਰਤ ਵਿੱਚ ਲਾਂਚ ਹੋਣ ਤੋਂ ਬਾਅਦ, Benelli TRK 251 ਦਾ ਸਿੱਧਾ ਮੁਕਾਬਲਾ Royal Enfield Himalayan ਅਤੇ KTM 250 Adventure ਵਰਗੀਆਂ ਮੋਟਰਸਾਈਕਲਾਂ ਨਾਲ ਹੋਵੇਗਾ। ਅਜਿਹੇ 'ਚ ਇਸ ਦੀ ਕੀਮਤ ਨੂੰ ਲੈ ਕੇ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ ਦੀ ਕੀਮਤ ਦੋ ਲੱਖ ਰੁਪਏ ਦੇ ਕਰੀਬ ਹੋ ਸਕਦੀ ਹੈ।

ਬੇਨੇਲੀ TRK 251 ਦੇ ਡਿਜ਼ਾਈਨ ਅਤੇ ਲੁੱਕ ਦੀ ਗੱਲ ਕਰੀਏ ਤਾਂ ਇਹ ਬੇਨੇਲੀ ਦੀਆਂ ਵੱਡੀਆਂ ਐਡਵੈਂਚਰ ਮੋਟਰਸਾਈਕਲਾਂ ਵਰਗੀ ਦਿਖਾਈ ਦੇਣ ਵਾਲੀ ਹੈ। ਕੰਪਨੀ ਇਸ ਨੂੰ ਕੁਝ ਹੱਦ ਤੱਕ ਵੱਡੇ ਐਡਵੈਂਚਰ ਮੋਟਰਸਾਈਕਲਾਂ ਵਾਂਗ ਡਿਜ਼ਾਈਨ ਕਰਨ ਜਾ ਰਹੀ ਹੈ। ਡਿਜ਼ਾਈਨ ਹਾਈਲਾਈਟਸ ਦੀ ਗੱਲ ਕਰੀਏ ਤਾਂ ਇਸ 'ਚ ਸੈਮੀ-ਫੇਅਰਡ ਡਿਜ਼ਾਈਨ ਦੇ ਨਾਲ ਟਵਿਨ-ਪੌਡ ਹੈੱਡਲਾਈਟ, ਡਿਜੀਟਲ ਇੰਸਟਰੂਮੈਂਟ ਕਲੱਸਟਰ, ਉੱਚੀ ਵਿੰਡਸਕ੍ਰੀਨ ਅਤੇ ਸਟੈਪ-ਅੱਪ ਸੀਟ ਮਿਲੇਗੀ।

ਨਵੀਂ Benelli TRK 251 ਵਿੱਚ ਸਸਪੈਂਸ਼ਨ ਕਿੱਟ ਵਿੱਚ ਅਪਸਾਈਡ-ਡਾਊਨ ਫਰੰਟ ਫੋਰਕਸ ਅਤੇ ਪਿਛਲੇ ਪਾਸੇ ਇੱਕ ਮੋਨੋ-ਸ਼ੌਕ ਹੋਵੇਗਾ ਜਦੋਂ ਕਿ ਦੋਵੇਂ ਪਹੀਆਂ 'ਤੇ ਸਿੰਗਲ, ਪੇਟਲ-ਟਾਈਪ ਡਿਸਕਸ ਦੇ ਨਾਲ ਬ੍ਰੇਕ ਦਿੱਤੇ ਗਏ ਹਨ। ਮੋਟਰਸਾਈਕਲ 249cc, ਸਿੰਗਲ-ਸਿਲੰਡਰ ਇੰਜਣ ਦੁਆਰਾ ਸੰਚਾਲਿਤ ਹੋਵੇਗਾ ਜੋ 25.8bhp ਦੀ ਵੱਧ ਤੋਂ ਵੱਧ ਪਾਵਰ ਅਤੇ 21.2Nm ਪੀਕ ਟਾਰਕ ਪੈਦਾ ਕਰਨ ਦੇ ਸਮਰੱਥ ਹੈ। ਇਹ ਛੇ ਸਪੀਡ ਟਰਾਂਸਮਿਸ਼ਨ ਵਾਲਾ ਮੋਟਰਸਾਈਕਲ ਹੈ।

ਜ਼ਿਕਰਯੋਗ ਹੈ ਕਿ ਕੰਪਨੀ ਵੱਖ ਵੱਖ ਕੈਟਾਗਿਰੀ ਵਿੱਚ ਆਪਣੇ ਮਾਡਲ ਪੇਸ਼ ਕਰਦੀ ਹੈ ਜਿਨ੍ਹਾਂ ਵਿੱਚ ਇਮਪੀਰੀਅਲ 400 (ਰੇਟਰੋ-ਕਲਾਸਿਕ), ਲਿਓਨਸੀਨੋ 500 (ਨਿਓ-ਰੇਟਰੋ ਸਕ੍ਰੈਂਬਲਰ), TRK 502 (ਐਡਵੈਂਚਰ ਟੂਰਿੰਗ), TRK 502X (ਆਫ-ਰੋਡ ਐਡਵੈਂਚਰ), ਅਤੇ ਹਾਲ ਹੀ ਵਿੱਚ ਲਾਂਚ ਕੀਤੀ ਗਈ 502c (ਅਰਬਨ ਕਰੂਜ਼ਰ) ਸ਼ਾਮਲ ਹੈ। ਬੇਨੇਲੀ ਇੰਡੀਆ ਦੇ ਐਮਡੀ ਵਿਕਾਸ ਝਬਾਖ ਨੇ ਇਸ ਮੌਕੇ ਕਿਹਾ ਕਿ ਅਸੀਂ ਹਮੇਸ਼ਾ ਭਾਰਤੀ ਬਾਜ਼ਾਰ ਵਿੱਚ ਸਹੀ ਉਤਪਾਦਾਂ ਨੂੰ ਲਿਆਉਣ ਦੇ ਮੌਕੇ ਦੀ ਪੜਚੋਲ ਕਰਦੇ ਰਹੇ ਹਾਂ।

ਅਸੀਂ ਇਸ ਸਮੇਂ ਆਪਣੇ ਹੈੱਡਕੁਆਰਟਰ ਦੇ ਨਾਲ ਬਹੁਤ ਨੇੜਿਓਂ ਕੰਮ ਕਰ ਰਹੇ ਹਾਂ ਤੇ ਇਸ ਵਿੱਤੀ ਸਾਲ ਦੇ ਅੰਤ ਤੱਕ ਬਾਜ਼ਾਰ ਵਿੱਚ 2-3 ਨਵੇਂ ਮਾਡਲਾਂ ਨੂੰ ਲਾਂਚ ਕਰਨ ਦੀ ਕੋਸ਼ਿਸ਼ ਕਰਾਂਗੇ। ਸਾਡੇ ਕੋਲ ਵਰਤਮਾਨ ਵਿੱਚ 42 ਸ਼ਹਿਰਾਂ ਵਿੱਚ 47 ਡੀਲਰਸ਼ਿਪ ਹਨ। ਹਾਂ, ਅਸੀਂ ਇਸ ਵਿੱਤੀ ਸਾਲ ਦੇ ਅੰਤ ਤੱਕ ਕੁਝ ਹੋਰ ਖੋਲ੍ਹਣ ਦੀ ਯੋਜਨਾ ਬਣਾ ਰਹੇ ਹਾਂ। ਆਪਣੇ ਗਾਹਕਾਂ ਦੇ ਨੇੜੇ ਜਾਣਾ ਹਮੇਸ਼ਾ ਸਾਡਾ ਮਿਸ਼ਨ ਰਿਹਾ ਹੈ ਅਤੇ ਅਸੀਂ ਲਗਾਤਾਰ ਉਨ੍ਹਾਂ ਸ਼ਹਿਰਾਂ ਵਿੱਚ ਆਊਟਲੇਟ ਖੋਲ੍ਹਣ ਦੇ ਮੌਕਿਆਂ ਦਾ ਮੁਲਾਂਕਣ ਕਰ ਰਹੇ ਹਾਂ ਜਿੱਥੇ ਸਾਡੀ ਕੋਈ ਮੌਜੂਦਗੀ ਨਹੀਂ ਹੈ।
Published by:Amelia Punjabi
First published: