HOME » NEWS » Life

ਬੰਗਲੁਰੂ ਦੀ ਦੋ ਦੋਸਤਾਂ ਨੇ ਛੱਡੀ IBM ਦੀ ਨੌਕਰੀ ਤੇ ਤਿਆਰ ਕੀਤੇ ਖਾਦੇ ਜਾ ਸਕਣ ਵਾਲੇ ਭਾਂਡੇ

News18 Punjabi | News18 Punjab
Updated: July 19, 2020, 7:04 PM IST
share image
ਬੰਗਲੁਰੂ ਦੀ ਦੋ ਦੋਸਤਾਂ ਨੇ ਛੱਡੀ IBM ਦੀ ਨੌਕਰੀ ਤੇ ਤਿਆਰ ਕੀਤੇ ਖਾਦੇ ਜਾ ਸਕਣ ਵਾਲੇ ਭਾਂਡੇ

  • Share this:
  • Facebook share img
  • Twitter share img
  • Linkedin share img
ਕੋਰੋਨਾ ਕਾਲ ਵਿੱਚ ਬੇਂਗਲੁਰੂ ਦੀ ਸਟਾਰਟ ਅੱਪ ਕੰਪਨੀ ਏਡਿਬਲਪ੍ਰੋ (EdiblePro) ਨੂੰ ਸ਼ੁਰੂ ਕਰਨ ਵਾਲੀ ਸ਼ੈਲਾ ਅਤੇ ਲਕਸ਼ਮੀ ਨੇ ਖਾਣ ਪੀਣ ਲਈ ਅਜਿਹੇ ਭਾਂਡੇ ਬਣਾਏ ਹਨ ਜੋ ਖਾਣਾ ਖਾਣ ਤੋਂ ਬਾਅਦ ਖਾਦੇ ਵੀ ਜਾ ਸਕਦੇ ਹਨ। ਦੋਨਾਂ ਨੇ IBM ਦੀ ਨੌਕਰੀ ਛੱਡਣ ਤੋਂ ਬਾਅਦ 2018 ਵਿੱਚ ਇਹ ਕੰਪਨੀ ਸ਼ੁਰੂ ਕੀਤੀ ਸੀ।

ਉਨ੍ਹਾਂ ਨੇ ਇਹ ਅਨੋਖੀ ਅਨਾਜ, ਦਾਲ ਅਤੇ ਮਸਾਲਿਆਂ ਦੇ ਮਿਸ਼ਰਨ ਨਾਲ ਬਣੇ ਕਟਲਰੀ ਉਤਪਾਦ ਬਣਾਏ ਹਨ ਜੋ ਖਾਦੇ ਵੀ ਜਾ ਸਕਦੇ ਹਨ। ਕੰਪਨੀ ਦੇ ਇੱਕ ਕਟਲਰੀ ਸੈੱਟ ਦਾ ਇਸਤੇਮਾਲ ਸਿਰਫ਼ ਇੱਕ ਵਾਰ ਕੀਤਾ ਜਾ ਸਕਦਾ ਹੈ। ਇਸ ਤੋਂ ਕੋਰੋਨਾ ਵਾਇਰਸ ਫੈਲਣ ਦਾ ਜੋਖ਼ਮ ਕਾਫ਼ੀ ਹੱਦ ਤੱਕ ਘੱਟ ਜਾਂਦਾ ਹੈ।

ਇਸ ਕਟਲਰੀ ਦੀ ਇਸ ਤੋਂ ਵੀ ਵੱਡੀ ਖ਼ਾਸੀਅਤ ਇਹ ਹੈ ਕਿ ਇਸ ਨੂੰ ਧੋਣ ਦਾ ਝੰਜਟ ਵੀ ਨਹੀਂ ਹੈ। ਖਾਣਾ ਖ਼ਤਮ ਕਰਨ ਤੋਂ ਬਾਅਦ ਤੁਸੀਂ ਚਮਚ, ਕਟੋਰੀ, ਗਲਾਸ ਸਭ ਕੁੱਝ ਖਾ ਸਕਦੇ ਹੋ। ਇਹਨਾਂ ਭਾਂਡਿਆਂ ਦੀ ਕੀਮਤ ਵੀ ਘੱਟ ਹੁੰਦੀ ਹੈ।
ਦੱਸ ਦੇਈਏ ਕਿ ਨੁਕਸਾਨਦਾਇਕ ਰੰਗਾਂ ਦਾ ਇਸਤੇਮਾਲ ਨਹੀਂ ਕੀਤਾ ਜਾਂਦਾ ਹੈ। ਇਸ ਕਰ ਕੇ ਇਹ ਸਿਹਤ ਲਈ ਨੁਕਸਾਨਦਾਇਕ ਵੀ ਨਹੀਂ ਹਨ। ਬੇਂਗਲੁਰੂ ਵਿੱਚ ਐਫ ਐਸ ਐਸ ਏ ਆਈ - ਪ੍ਰਮਾਣਿਤ ਪ੍ਰਯੋਗਸ਼ਾਲਾ ਵਿਚ ਕਟਲਰੀ ਦੇ ਨਮੂਨਿਆਂ ਨੂੰ ਮਨਜ਼ੂਰੀ ਮਿਲਣ ਦੇ ਬਾਅਦ ਦੋਨਾਂ ਨੇ ਕੰਪਨੀ ਦਾ ਰਜਿਸਟਰੇਸ਼ਨ ਕਰਾਇਆ ਹੈ।

ਫਾਈਬਰ ਅਤੇ ਪ੍ਰੋਟੀਨ ਨਾਲ ਭਰਪੂਰ ਹੋਣ ਦੇ ਕਾਰਨ ਪੌਸ਼ਟਿਕ ਵੀ ਹੈ। ਸ਼ੈਲਾ ਅਤੇ ਲਕਸ਼ਮੀ ਨੇ ਦੱਸਿਆ ਕਿ ਉਨ੍ਹਾਂ ਦੇ ਕਟਲਰੀ ਪ੍ਰੋਡਕਟ ਸ ਬਾਜਰਾ, ਅਨਾਜ, ਦਾਲ ਅਤੇ ਮਸਾਲਿਆਂ ਨਾਲ ਬਣੇ ਹੁੰਦੇ ਹਨ। ਇਹ ਸਾਰੀਆਂ ਚੀਜ਼ਾਂ ਸਿੱਧੇ ਕਿਸਾਨਾਂ ਤੋਂ ਲਈ ਜਾਂਦੀਆਂ ਹਨ। ਕਟਲਰੀ ਫਾਈਬਰ ਅਤੇ ਪ੍ਰੋਟੀਨ ਨਾਲ ਭਰਪੂਰ ਹੋਣ ਦੇ ਕਾਰਨ ਕਾਫ਼ੀ ਪੌਸ਼ਟਿਕ ਹੁੰਦੇ ਹਨ। ਇਨ੍ਹਾਂ ਉਤਪਾਦਾਂ ਦੀ ਕੀਮਤ 2 ਰੁਪਏ ਤੋਂ 155 ਰੁਪਏ ਦੇ ਵਿੱਚ ਹੈ।
Published by: Anuradha Shukla
First published: July 19, 2020, 6:59 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading