Home /News /lifestyle /

ਵਾਤਾਵਰਨ ਲਈ ਸੁਰੱਖਿਅਤ ਹੋਣ ਦੇ ਨਾਲ-ਨਾਲ CNG ਨੂੰ ਇਨ੍ਹਾਂ ਕਾਰਨਾਂ ਲਈ ਵੀ ਮੰਨਿਆ ਜਾਂਦਾ ਹੈ ਬਿਹਤਰ

ਵਾਤਾਵਰਨ ਲਈ ਸੁਰੱਖਿਅਤ ਹੋਣ ਦੇ ਨਾਲ-ਨਾਲ CNG ਨੂੰ ਇਨ੍ਹਾਂ ਕਾਰਨਾਂ ਲਈ ਵੀ ਮੰਨਿਆ ਜਾਂਦਾ ਹੈ ਬਿਹਤਰ

ਵਾਤਾਵਰਨ ਲਈ ਸੁਰੱਖਿਅਤ ਹੋਣ ਦੇ ਨਾਲ-ਨਾਲ CNG ਨੂੰ ਇਨ੍ਹਾਂ ਕਾਰਕਾਂ ਲਈ ਵੀ ਮੰਨਿਆ ਜਾਂਦਾ ਹੈ ਬਿਹਤਰ

ਵਾਤਾਵਰਨ ਲਈ ਸੁਰੱਖਿਅਤ ਹੋਣ ਦੇ ਨਾਲ-ਨਾਲ CNG ਨੂੰ ਇਨ੍ਹਾਂ ਕਾਰਕਾਂ ਲਈ ਵੀ ਮੰਨਿਆ ਜਾਂਦਾ ਹੈ ਬਿਹਤਰ

ਪੈਟਰੋਲ ਤੇ ਡੀਜ਼ਲ 'ਤੇ ਚੱਲਣ ਵਾਲੇ ਵਾਹਨ ਪ੍ਰਦੂਸ਼ਣ ਦਾ ਇੱਕ ਵੱਡਾ ਕਾਰਨ ਹਨ। ਹਾਲਾਂਕਿ ਫੈਕਟਰੀਆਂ ਵਿੱਚੋਂ ਨਿਕਲਣ ਵਾਲਾ ਧੂੰਆਂ ਵੀ ਹਵਾ ਵਿੱਚ ਪ੍ਰਦੂਸ਼ਣ ਦੀ ਮਾਤਰਾ ਨੂੰ ਵਧਾਉਂਦਾ ਹੈ। ਪਰ ਕਿਸੇ ਵੀ ਤਰੀਕੇ ਨਾਲ ਪ੍ਰਦੂਸ਼ਣ ਘਟਾਉਣ ਲਈ ਕੋਸ਼ਿਸ਼ਾਂ ਜਾਰੀ ਹਨ।

  • Share this:

ਵਾਤਾਵਰਨ ਵਿੱਚ ਵੱਧ ਰਹੇ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਸਰਕਾਰਾਂ ਤੇ ਵਿਗਿਆਨ ਕਈ ਤਰ੍ਹਾਂ ਦੇ ਯਤਨ ਕਰ ਰਹੇ ਹਨ। ਇਸ ਮੁਹਿੰਮ ਵਿੱਚ ਆਟੋਮੋਬਾਈਲ ਕੰਪਨੀਆਂ ਵੀ ਸਹਿਯੋਗ ਦੇ ਰਹੀਆਂ ਹਨ ਜੋ ਪੈਟਰੋਲ-ਡੀਜ਼ਲ ਦੀ ਥਾਂ ਇਲੈਕਟ੍ਰਿਕ ਤੇ ਸੀਐੱਨਜੀ ਵਾਹਨਾਂ ਦੀ ਵਿਕਰੀ 'ਤੇ ਜ਼ੋਰ ਦੇ ਰਹੀਆਂ ਹਨ। ਪੈਟਰੋਲ ਤੇ ਡੀਜ਼ਲ 'ਤੇ ਚੱਲਣ ਵਾਲੇ ਵਾਹਨ ਪ੍ਰਦੂਸ਼ਣ ਦਾ ਇੱਕ ਵੱਡਾ ਕਾਰਨ ਹਨ। ਹਾਲਾਂਕਿ ਫੈਕਟਰੀਆਂ ਵਿੱਚੋਂ ਨਿਕਲਣ ਵਾਲਾ ਧੂੰਆਂ ਵੀ ਹਵਾ ਵਿੱਚ ਪ੍ਰਦੂਸ਼ਣ ਦੀ ਮਾਤਰਾ ਨੂੰ ਵਧਾਉਂਦਾ ਹੈ। ਪਰ ਕਿਸੇ ਵੀ ਤਰੀਕੇ ਨਾਲ ਪ੍ਰਦੂਸ਼ਣ ਘਟਾਉਣ ਲਈ ਕੋਸ਼ਿਸ਼ਾਂ ਜਾਰੀ ਹਨ।

ਹੁਣ ਸੀਐੱਨਜੀ ਯਾਨੀ ਕੰਪਰੈੱਸਡ ਨੈਚੁਰਲ ਗੈਸ ਦੀ ਗੱਲ ਕਰੀਏ ਤਾਂ ਸੀਐੱਨਜੀ ਵਾਹਨਾਂ ਦੀ ਵਰਤੋਂ ਨਾਲ ਵਾਤਾਵਰਨ ਨੂੰ ਸਾਫ-ਸੁਥਰਾ ਰੱਖਣ ਵਿੱਚ ਕਾਫੀ ਸਮਰਥਨ ਮਿਲਿਆ ਹੈ। ਜਿਸ ਦਾ ਅਸਰ ਅਜੋਕੇ ਸਮੇਂ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਸਭ ਤੋਂ ਵੱਧ ਪ੍ਰਦੂਸ਼ਿਤ ਹਵਾ ਵਾਲੇ ਰਾਜ ਦਿੱਲੀ ਵਿੱਚ ਹੁਣ ਸੀਐੱਨਜੀ ਬੱਸਾਂ ਨੇ ਪ੍ਰਦੂਸ਼ਣ ਵਿੱਚ ਕਾਫੀ ਹੱਦ ਤੱਕ ਘਟਾਇਆ ਹੈ।

ਵੈਸੇ ਤਾਂ ਸੀਐੱਨਜੀ ਗੈਸ ਪ੍ਰਦੂਸ਼ਣ ਮੁਕਤ ਹੈ ਇਸ ਲਈ ਇਸ ਦੀ ਵਰਤੋਂ ਜ਼ਿਆਦਾ ਕੀਤੀ ਜਾ ਰਹੀ ਹੈ ਪਰ ਸਿਰਫ ਇਹੀ ਕਾਰਨ ਨਹੀਂ ਹੈ ਕਿ ਸੀਐੱਨਜੀ ਗੈਸ ਵਾਲੇ ਵਾਹਨਾਂ ਦੀ ਵਰਤੋਂ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਬੇਸ਼ੱਕ ਇਹ ਵੀ ਇੱਕ ਵੱਡਾ ਕਾਰਨ ਹੈ ਪਰ ਇਸ ਤੋਂ ਇਲਾਵਾ ਸੀਐੱਨਜੀ ਗੈਸ ਹੋਰ ਕਈ ਮਾਮਲਿਆਂ ਵਿੱਚ ਲਾਹੇਵੰਦ ਹੈ।

ਆਟੋ-ਰਿਕਸ਼ਾ ਤੋਂ ਇਲਾਵਾ ਸੀਐੱਨਜੀ 'ਤੇ ਚੱਲਣ ਵਾਲੀਆਂ ਕਾਰਾਂ ਵੀ ਕਈ ਕਾਰ ਨਿਰਮਾਤਾਵਾਂ ਕੰਪਨੀਆਂ ਨੇ ਮਾਰਕੀਟ ਵਿੱਚ ਲਿਆਂਦੀਆਂ ਹਨ। ਜਿਨ੍ਹਾਂ ਨੇ ਵਾਤਾਵਰਨ ਦੀ ਸ਼ੁੱਧਤਾ ਨੂੰ ਬਣਾਈ ਰੱਖਣ ਲਈ ਯੋਗਦਾਨ ਪਾਇਆ ਹੈ। ਆਓ ਜਾਣਦੇ ਹਾਂ ਸੀਐੱਨਜੀ ਗੈਸ ਨਾਲ ਹੋਰ ਕੀ ਫਾਇਦੇ ਹਨ-

ਵਾਤਾਵਰਨ ਲਈ ਸੁਰੱਖਿਅਤ

ਵੈਸੇ ਤਾਂ ਸੀਐੱਨਜੀ ਗੈਸ ਦੀ ਵਰਤੋਂ ਦਾ ਸਭ ਤੋਂ ਵਡਾ ਕਾਰਨ ਹੀ ਇਹੀ ਹੈ ਕਿ ਇਸ ਨਾਲ ਵਾਤਾਵਰਨ ਨੂੰ ਕੋਈ ਨੁਕਸਾਨ ਨਹੀਂ ਪਹੁੰਚਦਾ। ਜਦਕਿ ਪੈਟਰੋਲ ਤੇ ਡੀਜ਼ਲ ਨਾਲ ਹਵਾ ਵਿੱਚ ਪ੍ਰਦੂਸ਼ਣ ਦੀ ਮਾਤਰਾ ਵੱਧ ਜਾਂਦੀ ਹੈ। ਸੀਐੱਨਜੀ ਗੈਸ ਵਾਲੇ ਵਾਹਨ ਇੱਕ ਤਰ੍ਹਾਂ ਨਾਲ ਵਾਤਾਵਰਨ ਨੂੰ ਸਾਫ-ਸੁਥਰਾ ਰੱਖਣ ਵਿੱਚ ਵੱਡਾ ਯੋਗਦਾਨ ਪਾ ਰਹੇ ਹਨ। ਸੀਐਨਜੀ ਇਸ ਤੱਥ ਲਈ ਸਭ ਤੋਂ ਵੱਧ ਜਾਣੀ ਜਾਂਦੀ ਹੈ ਕਿ ਇਹ ਜੈਵਿਕ ਇੰਧਨ (ਪੈਟਰੋਲ-ਡੀਜ਼ਲ) ਨਾਲੋਂ ਵਾਤਾਵਰਨ ਨੂੰ ਘੱਟ ਨੁਕਸਾਨ ਪਹੁੰਚਾਉਂਦੀ ਹੈ।

ਦੱਸ ਦਈਏ ਕਿ ਪੈਟਰੋਲ ਅਤੇ ਡੀਜ਼ਲ ਦੇ ਮੁਕਾਬਲੇ, ਸੀਐੱਨਜੀ 80 ਪ੍ਰਤੀਸ਼ਤ ਘੱਟ ਕਾਰਬਨ ਮੋਨੋਆਕਸਾਈਡ ਪੈਦਾ ਕਰਦੀ ਹੈ। ਇਸ ਤੋਂ ਇਲਾਵਾ, CNG ਪੈਟਰੋਲ ਤੇ ਡੀਜ਼ਲ ਨਾਲੋਂ 45 ਪ੍ਰਤੀਸ਼ਤ ਘੱਟ ਹਾਈਡ੍ਰੋਕਾਰਬਨ ਦਾ ਨਿਕਾਸ ਕਰਦੀ ਹੈ।

ਵਾਹਨ ਲਈ ਸੁਰੱਖਿਅਤ ਗੈਸ

ਵਾਤਾਵਰਨ ਦੇ ਨਾਲ-ਨਾਲ CNG ਗੈਸ ਵਾਹਨਾਂ ਦੀ ਆਪਣੀ ਲਾਈਫ ਲਈ ਵੀ ਸੁਰੱਖਿਅਤ ਹੈ। ਕਿਉਂਕਿ ਸੀਐੱਨਜੀ ਤਰਲ ਰੂਪ ਵਿੱਚ ਉਪਲਬਧ ਨਹੀਂ ਹੁੰਦੀ ਹੈ, ਬਲਕਿ ਗੈਸੀ ਰੂਪ ਕਾਰਨ, ਇਹ ਬਾਹਰ ਨਿਕਲਣ 'ਤੇ ਪੈਟਰੋਲ ਅਤੇ ਡੀਜ਼ਲ ਨਾਲੋਂ ਜਲਦੀ ਖਤਮ ਹੋ ਜਾਂਦੀ ਹੈ, ਜਿਸ ਨਾਲ ਅੱਗ ਲੱਗਣ ਦਾ ਖ਼ਤਰਾ ਵੀ ਘੱਟ ਜਾਂਦਾ ਹੈ। ਇਸ ਤੋਂ ਇਲਾਵਾ ਸੀਐੱਨਜੀ ਗੈਸ ਦੇ ਵੀ ਕੰਟੇਨਰ ਹੁੰਦੇ ਹਨ ਜੋ ਪੈਟਰੋਲ ਅਤੇ ਡੀਜ਼ਲ ਦੀਆਂ ਟੈਂਕੀਆਂ ਨਾਲੋਂ ਜ਼ਿਆਦਾ ਮਜ਼ਬੂਤ ​​ਹੁੰਦੇ ਹਨ। ਨਾਲ ਹੀ ਸੀਐੱਨਜੀ ਪੈਟਰੋਲ ਤੇ ਡੀਜ਼ਲ ਨਾਲੋ ਦੁਗਣ ਤਾਪਮਾਨ ਯਾਨੀ 540 ਡਿਗਰੀ ਸੈਲਸੀਅਸ 'ਤੇ ਬਲਣ ਲੱਗ ਜਾਂਦੀ ਹੈ।

ਇੰਜਣ ਲਈ ਸੁਰੱਖਿਅਤ

ਜਿਵੇਂ ਕਿ ਪਹਿਲਾਂ ਵੀ ਜ਼ਿਕਰ ਕੀਤਾ ਗਿਆ ਹੈ ਕਿ ਆਟੋ-ਰਿਕਸ਼ਾ ਦੇ ਨਾਲ-ਨਾਲ CNG ਕਾਰਾਂ ਵੀ ਮਾਰਕੀਟ ਵਿੱਚ ਲੋਕਾਂ ਨੂੰ ਆਕਰਸ਼ਿਤ ਕਰ ਰਹੀਆਂ ਹਨ, ਜੋ ਕਿ ਵਾਤਾਵਰਨ ਲਈ ਵੀ ਵਧੀਆ ਗੱਲ ਹੈ। ਪਰ ਇਸ ਦੇ ਨਾਲ ਹੀ ਇਹ ਕਾਰ ਦੇ ਇੰਜਣ ਲਈ ਵੀ ਬਿਹਤਰ ਮੰਨੀ ਜਾਂਦੀ ਹੈ। ਇਹ ਗੈਸ ਬਲਣ ਸਮੇਂ ਪੈਟਰੋਲ ਤੇ ਡੀਜ਼ਲ ਨਾਲੋਂ ਘੱਟ ਧੂੰਆ ਤੇ ਕਚਰਾ ਛੱਡਦੀ ਹੈ। ਭਾਵ ਇਹ ਗੈਸ ਜਲਣ ਵੇਲੇ ਅਜਿਹੇ ਕਣ ਨਹੀਂ ਪੈਦਾ ਕਰਦੀ ਜੋ ਪੈਟਰੋਲ-ਡੀਜ਼ਲ ਦੇ ਬਲਣ 'ਤੇ ਪੈਦਾ ਹੁੰਦੇ ਹੈ। ਅਜਿਹੇ ਵਿੱਚ ਇੰਜਣ ਵੱਧ ਸੁਰੱਖਿਅਤ ਰਹਿੰਦਾ ਹੈ ਕਿਉਂਕਿ ਇਸ ਗੈਸ ਨਾਲ ਇੰਜਣ ਦੀਆਂ ਪਾਈਪਾਂ ਨੂੰ ਜ਼ਿਆਦਾ ਨੁਕਸਾਨ ਨਹੀਂ ਹੁੰਦਾ ਹੈ।

Published by:Tanya Chaudhary
First published:

Tags: CNG, CNG Price Hike, Gas