• Home
  • »
  • News
  • »
  • lifestyle
  • »
  • BEST ANDROID PHONE REALME C11 2021 PRICE UNDER 8 THOUSAND RUPEES IN REALME FESTIVE DAYS SALE TILL 13 DECEMBER 2021 GH AP

Tech News: ਸਸਤਾ ਮਿਲ ਰਿਹਾ Realme ਦਾ 5000mAh ਬੈਟਰੀ ਵਾਲਾ ਸਮਾਰਟਫੋਨ

Flipkart.com ਤੋਂ ਮਿਲੀ ਜਾਣਕਾਰੀ ਦੇ ਅਨੁਸਾਰ, Realme C11 2021 ਨੂੰ 7,999 ਰੁਪਏ ਦੀ ਬਜਾਏ 7,499 ਰੁਪਏ ਵਿੱਚ ਉਪਲਬਧ ਕਰਵਾਇਆ ਜਾ ਰਿਹਾ ਹੈ। ਆਓ ਜਾਣਦੇ ਹਾਂ ਇਸ ਦੇ ਸਪੈਸੀਫਿਕੇਸ਼ਨਸ ਬਾਰੇ :

Tech News: ਸਸਤਾ ਮਿਲ ਰਿਹਾ Realme ਦਾ 5000mAh ਬੈਟਰੀ ਵਾਲਾ ਸਮਾਰਟਫੋਨ

  • Share this:
ਅੱਜ 13 ਦਸੰਬਰ ਨੂੰ ਫਲਿੱਪਕਾਰਟ 'ਤੇ Realme ਫੈਸਟੀਵਲ ਡੇਜ਼ ਦਾ ਆਖਰੀ ਦਿਨ ਹੈ। Realme ਫੈਸਟੀਵਲ ਡੇਜ਼ ਵਿੱਚ ਗਾਹਕਾਂ ਲਈ Realme ਦੇ ਸਮਾਰਟਫੋਨ ਨੂੰ ਕਾਫੀ ਵਧੀਆ ਡੀਲ 'ਤੇ ਉਪਲੱਬਧ ਕਰਵਾਇਆ ਜਾ ਰਿਹਾ ਹੈ। ਇਸ ਦੀ ਵਿਕਰੀ 9 ਦਸੰਬਰ ਨੂੰ ਸ਼ੁਰੂ ਹੋਈ ਸੀ। ਸੇਲ ਦਾ ਟਾਈਟਸ ‘Best of realme Mobile Deals realme festive days’ ਰੱਖਿਆ ਗਿਆ ਹੈ।

Realme ਦੇ ਐਂਟਰੀ-ਲੈਵਲ ਸਮਾਰਟਫੋਨ C-ਸੀਰੀਜ਼ Realme C11 2021 ਦੀ ਗੱਲ ਕਰੀਏ ਤਾਂ ਗਾਹਕਾਂ ਨੂੰ ਇਹ ਫੋਨ ਘੱਟ ਕੀਮਤ 'ਤੇ ਉਪਲਬਧ ਕਰਵਾਇਆ ਜਾ ਰਿਹਾ ਹੈ। ਇਸ ਫੋਨ ਦੀ ਸਭ ਤੋਂ ਖਾਸ ਗੱਲ ਇਸ ਦੀ 5000mAh ਬੈਟਰੀ, ਅਤੇ ਡਿਊਲ ਰੀਅਰ ਕੈਮਰਾ ਸੈੱਟਅਪ ਹੈ। Flipkart.com ਤੋਂ ਮਿਲੀ ਜਾਣਕਾਰੀ ਦੇ ਅਨੁਸਾਰ, Realme C11 2021 ਨੂੰ 7,999 ਰੁਪਏ ਦੀ ਬਜਾਏ 7,499 ਰੁਪਏ ਵਿੱਚ ਉਪਲਬਧ ਕਰਵਾਇਆ ਜਾ ਰਿਹਾ ਹੈ। ਆਓ ਜਾਣਦੇ ਹਾਂ ਇਸ ਦੇ ਸਪੈਸੀਫਿਕੇਸ਼ਨਸ ਬਾਰੇ :

Realme ਸੀ11 2021 ਵਿੱਚ 6.5 ਇੰਚ ਦੀ HD+ ਡਿਸਪਲੇ ਹੈ ਦਿੱਤੀ ਗਈ ਹੈ, ਜਿਸ ਦਾ ਰੈਜ਼ੋਲਿਊਸ਼ਨ 720×1600 ਪਿਕਸਲ ਹੈ। ਡਿਸਪਲੇਅ ਦਾ ਰਿਫਰੈਸ਼ ਰੇਟ 60Hz ਹੈ। Realme C11 (2021) ਵਿੱਚ Android 11 'ਤੇ ਆਧਾਰਿਤ Realme UI 2.0 'ਤੇ ਕੰਮ ਕਰਦਾ ਹੈ। ਇਸ ਫੋਨ 'ਚ Unisoc SC9863 ਪ੍ਰੋਸੈਸਰ ਦਿੱਤਾ ਗਿਆ ਹੈ, ਜੋ ਕਿ ਇਸ ਕੀਮਤ ਵਿੱਚ ਚੰਗੀ ਪ੍ਰਫਾਰਮੈਂਸ ਦੇ ਦਿੰਦਾ ਹੈ। ਜਿਵੇਂ ਕਿ ਅਸੀਂ ਦੱਸਿਆ ਹੈ ਕਿ ਇਹ ਫੋਨ ਇੱਕ ਸਟੋਰੇਜ ਵੇਰੀਐਂਟ ਵਿੱਚ ਆਉਂਦਾ ਹੈ, ਇਸ ਵਿੱਚ 2 ਜੀਬੀ ਰੈਮ ਅਤੇ 32 ਜੀਬੀ ਸਟੋਰੇਜ ਹੈ, ਜਿਸ ਨੂੰ ਮੈਮਰੀ ਕਾਰਡ ਦੀ ਮਦਦ ਨਾਲ ਵਧਾਇਆ ਜਾ ਸਕਦਾ ਹੈ।

Realme C11 (2021) ਦੇ ਕੈਮਰੇ ਦੀ ਗੱਲ ਕਰੀਏ ਤਾਂ Realme ਸੀ11 2021 'ਚ 8 ਮੈਗਾਪਿਕਸਲ ਦਾ ਸਿੰਗਲ ਰਿਅਰ ਕੈਮਰਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਸੈਲਫੀ ਲਈ ਇਸ ਫੋਨ 'ਚ 5 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਜਿਵੇਂ ਕਿ ਦੇਖਿਆ ਜਾ ਸਕਦਾ ਹੈ, ਇਸ ਫੋਨ ਦਾ ਕੈਮਰਾ ਪਿਛਲੇ Realmeਸੀ11 ਵਰਗਾ ਹੈ।

ਪਾਵਰ ਲਈ, Realme ਸੀ11 (2021) ਵਿੱਚ 5000mAh ਦੀ ਬੈਟਰੀ ਦਿੱਤੀ ਗਈ ਹੈ, ਜਿਸ ਬਾਰੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ 48 ਘੰਟੇ ਸਟੈਂਡਬਾਏ ਦੇ ਨਾਲ ਆਵੇਗੀ। ਨਾਲ ਹੀ, ਇਹ 10W ਚਾਰਜਿੰਗ ਸਪੋਰਟ ਦੇ ਨਾਲ ਆਉਂਦਾ ਹੈ। ਕਨੈਕਟੀਵਿਟੀ ਲਈ ਇਸ ਫੋਨ 'ਚ GPS, ਮਾਈਕ੍ਰੋ USB ਪੋਰਟ, USB OTG, 4G, ਬਲੂਟੁੱਥ ਅਤੇ ਵਾਈ-ਫਾਈ ਦਾ ਸਪੋਰਟ ਦਿੱਤਾ ਗਿਆ ਹੈ।
Published by:Amelia Punjabi
First published: