Home /News /lifestyle /

Adventure Sports: 'ਬੰਜੀ ਜੰਪਿੰਗ' ਦੇ ਸ਼ੌਕੀਨ ਪੜ੍ਹੋ ਇਹ ਖਬਰ, ਜਾਣੋ ਕਿਸ ਦੇਸ਼ 'ਚ ਲੈ ਸਕਦੇ ਹੋ ਇਸ ਦਾ ਆਨੰਦ

Adventure Sports: 'ਬੰਜੀ ਜੰਪਿੰਗ' ਦੇ ਸ਼ੌਕੀਨ ਪੜ੍ਹੋ ਇਹ ਖਬਰ, ਜਾਣੋ ਕਿਸ ਦੇਸ਼ 'ਚ ਲੈ ਸਕਦੇ ਹੋ ਇਸ ਦਾ ਆਨੰਦ

'ਬੰਜੀ ਜੰਪਿੰਗ' ਦੇ ਸ਼ੌਕੀਨ ਪੜ੍ਹੋ ਖਬਰ, ਜਾਣੋ ਕਿਸ ਦੇਸ਼ 'ਚ ਲੈ ਸਕਦੇ ਹੋ ਇਸ ਦਾ ਆਨੰਦ

'ਬੰਜੀ ਜੰਪਿੰਗ' ਦੇ ਸ਼ੌਕੀਨ ਪੜ੍ਹੋ ਖਬਰ, ਜਾਣੋ ਕਿਸ ਦੇਸ਼ 'ਚ ਲੈ ਸਕਦੇ ਹੋ ਇਸ ਦਾ ਆਨੰਦ

Best Bungee Jumping Places In India: ਘੁੰਮਣ-ਫਿਰਨ ਦਾ ਸ਼ੌਕ ਤਾਂ ਸਭ ਨੂੰ ਹੁੰਦਾ ਹੈ। ਖਾਸ ਕਰਕੇ ਸਾਨੂੰ ਪੰਜਾਬੀਆਂ ਨੂੰ ਐਡਵੈਂਚਰ ਸਪੋਰਟਸ ਦਾ ਕੁੱਝ ਜ਼ਿਆਦਾ ਹੀ ਰੋਮਾਂਚ ਹੁੰਦਾ ਹੈ। ਹੁਣ ਕੁਝ ਲੋਕ ਅਜਿਹੇ ਵੀ ਹਨ ਜੋ ਸਿਰਫ ਸਾਹਸੀ ਗਤੀਵਿਧੀਆਂ ਵਾਲੀਆਂ ਥਾਵਾਂ 'ਤੇ ਜਾਣਾ ਸਭ ਤੋਂ ਵੱਧ ਪਸੰਦ ਕਰਦੇ ਹਨ। ਅਜਿਹੇ 'ਚ ਸਾਡੇ ਦੇਸ਼ 'ਚ ਕਈ ਅਜਿਹੇ ਸੈਰ-ਸਪਾਟੇ ਵਾਲੇ ਸਥਾਨ ਹਨ, ਜਿੱਥੇ ਇਨ੍ਹਾਂ ਐਡਵੈਂਚਰ ਪ੍ਰੇਮੀਆਂ ਦੀ ਪਸੰਦ ਨੂੰ ਦੇਖਦੇ ਹੋਏ ਕਈ ਐਡਵੈਂਚਰ ਐਕਟੀਵਿਟੀਸ ਨੂੰ ਉਤਸ਼ਾਹਿਤ ਕੀਤਾ ਗਿਆ ਹੈ।

ਹੋਰ ਪੜ੍ਹੋ ...
  • Share this:

ਬੰਜੀ ਜੰਪਿੰਗ ਉਨ੍ਹਾਂ ਵਿੱਚੋਂ ਇੱਕ ਹੈ। ਜੇਕਰ ਤੁਸੀਂ ਵੀ ਅੰਤਰਰਾਸ਼ਟਰੀ ਮਾਹਿਰਾਂ ਦੀ ਨਿਗਰਾਨੀ 'ਚ ਬੰਜੀ ਜੰਪਿੰਗ ਦਾ ਅਨੁਭਵ ਕਰਨਾ ਚਾਹੁੰਦੇ ਹੋ, ਤਾਂ ਅੱਜ ਅਸੀਂ ਤੁਹਾਨੂੰ ਅਜਿਹੀਆਂ ਸ਼ਾਨਦਾਰ ਥਾਵਾਂ ਬਾਰੇ ਦੱਸਾਂਗੇ, ਜਿੱਥੇ ਤੁਸੀਂ ਇਸ ਦਾ ਆਨੰਦ ਲੈ ਸਕਦੇ ਹੋ।

ਲੋਨਾਵਾਲਾ : ਲੋਨਾਵਾਲਾ ਓਲਡ ਹਾਈਵੇਅ ਦੇ ਕੁਨੇਗਾਂਵ ਸਥਿਤ ਇਸ ਸਥਾਨ 'ਤੇ ਬੰਜੀ ਜੰਪਿੰਗ ਦੀ ਉਚਾਈ ਲਗਭਗ 28 ਮੀਟਰ ਹੈ। ਲੋਨਾਵਾਲਾ ਵਿੱਚ ਬੰਜੀ ਜੰਪਿੰਗ ਬਹੁਤ ਸੁਰੱਖਿਅਤ ਢੰਗ ਨਾਲ ਕੀਤੀ ਜਾਂਦੀ ਹੈ। ਲੋਨਾਵਾਲਾ ਵਿੱਚ ਬੰਜੀ ਜੰਪਿੰਗ ਦੇ ਨਾਲ-ਨਾਲ ਤੁਸੀਂ ਇੱਥੋਂ ਦੇ ਸੁੰਦਰ ਕੁਦਰਤੀ ਨਜ਼ਾਰਿਆਂ ਦਾ ਆਨੰਦ ਵੀ ਲੈ ਸਕੋਗੇ।

ਗੋਆ : ਤੁਹਾਡੀ ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਗੋਆ ਦਾ ਬੀਚ ਜਿੰਨਾ ਮਸ਼ਹੂਰ ਹੈ, ਓਨੀ ਹੀ ਇੱਥੋਂ ਦੀ ਬੰਜੀ ਜੰਪਿੰਗ ਵੀ ਮਸ਼ਹੂਰ ਹੈ। ਜੇਕਰ ਤੁਸੀਂ ਇਸ ਦੇ ਸ਼ੌਕੀਨ ਹੋ, ਤਾਂ ਆਪਣੇ ਦੋਸਤਾਂ ਨਾਲ ਗੋਆ ਦੇ ਗ੍ਰੈਵਿਟੀ ਜ਼ੋਨ (ਜੋ ਕਿ ਮਾਰਕੀਟ ਰੋਡ, ਅੰਜੁਨਾ ਘਾਟ ਦੇ ਕੋਲ ਹੈ) 'ਤੇ ਜ਼ਰੂਰ ਜਾਓ। ਇੱਥੇ ਬੰਜੀ ਜੰਪਿੰਗ ਦੀ ਉਚਾਈ ਲਗਭਗ 25 ਮੀਟਰ ਹੈ। ਇਸ ਦੀ ਟਿਕਟ 400 ਤੋਂ 500 ਰੁਪਏ ਤੱਕ ਹੈ।

ਰਿਸ਼ੀਕੇਸ਼ : ਰਿਸ਼ੀਕੇਸ਼ ਨੂੰ ਐਡਵੈਂਚਰ ਸਪੋਰਟਸ ਦੀ ਮੰਜ਼ਿਲ ਵਜੋਂ ਵੀ ਜਾਣਿਆ ਜਾਂਦਾ ਹੈ। ਇੱਥੇ ਤੁਸੀਂ ਰਾਫਟਿੰਗ, ਪੈਰਾਗਲਾਈਡਿੰਗ, ਟ੍ਰੈਕਿੰਗ ਦੇ ਨਾਲ-ਨਾਲ ਬੰਜੀ ਜੰਪਿੰਗ ਦਾ ਆਨੰਦ ਲੈ ਸਕਦੇ ਹੋ। ਰਿਸ਼ੀਕੇਸ਼ ਦੇ ਮੋਹਨਚੱਟੀ ਪਿੰਡ ਵਿੱਚ ਸਥਿਤ ਜੰਪਿੰਗ ਹਾਈਟਸ ਬੰਜੀ ਜੰਪਿੰਗ ਲਈ ਸਭ ਤੋਂ ਵਧੀਆ ਜਗ੍ਹਾ ਮੰਨੀ ਜਾਂਦੀ ਹੈ। ਇਸ ਨੂੰ ਜ਼ਮੀਨ ਤੋਂ ਕਰੀਬ 83 ਮੀਟਰ ਦੀ ਉਚਾਈ 'ਤੇ ਬਣਾਇਆ ਗਿਆ ਹੈ।

ਬੰਗਲੌਰ : ਭਾਰਤ ਵਿੱਚ ਸਭ ਤੋਂ ਮਸ਼ਹੂਰ ਬੰਜੀ ਜੰਪਿੰਗ ਵਿੱਚੋਂ ਇੱਕ ਬੈਂਗਲੁਰੂ ਵਿੱਚ ਸਥਿਤ ਓਜ਼ੋਨ ਐਡਵੈਂਚਰਜ਼ ਦਾ ਨਾਮ ਆਉਂਦਾ ਹੈ। ਇੱਥੇ ਹਮੇਸ਼ਾ ਐਡਵੈਂਚਰ ਪ੍ਰੇਮੀਆਂ ਦੀ ਭੀੜ ਰਹਿੰਦੀ ਹੈ। ਬੰਜੀ ਜੰਪਿੰਗ ਦਾ ਇਹ ਸਥਾਨ ਬੈਂਗਲੁਰੂ ਦੇ ਸੇਂਟ ਮਾਰਕ ਰੋਡ 'ਤੇ ਹੈ, ਜਿਸ ਦੀ ਉਚਾਈ 25 ਮੀਟਰ ਤੋਂ ਵੱਧ ਹੈ। ਇੱਥੇ ਬੰਜੀ ਜੰਪਿੰਗ ਦੀ ਟਿਕਟ 500 ਰੁਪਏ ਦੇ ਕਰੀਬ ਹੈ।
Published by:rupinderkaursab
First published:

Tags: Goa, Lifestyle, Travel, Travel agent

ਅਗਲੀ ਖਬਰ