• Home
  • »
  • News
  • »
  • lifestyle
  • »
  • BEST DISCOUNT AND OFFERS ON GADGETS IN AMAZON MEGA ELECTRONIC SALE LIVE TILL 24 MAY 2022 GET TAB LAPTOP SPEAKER PRICE SLASH GH AP AS

ਜਲਦ ਖ਼ਤਮ ਹੋਣ ਜਾ ਰਹੀ ਹੈ Amazon Mega Electronic Sale, ਜਾਣੋ Full Details

ਗਾਹਕ ਇਸ ਸੇਲ ਵਿੱਚ ਐਚਡੀਐੱਫਸੀ ਕ੍ਰੈਡਿਟ ਕਾਰਡ (HDFC Credit Card)ਤੇ EMIs ਦੇ ਨਾਲ ਅਤੇ ਸਿਟੀ ਬੈਂਕ ਡੈਬਿਟ, ਕ੍ਰੈਡਿਟ ਕਾਰਡ (Citi Bank Debit, Credit Card) ਤੇ EMIs ਦੇ ਨਾਲ 10% ਦੀ ਤੁਰੰਤ ਛੂਟ ਪ੍ਰਾਪਤ ਕਰ ਸਕਦੇ ਹਨ।

  • Share this:
ਅੱਜਕੱਲ੍ਹ ਆਨਲਾਇਨ ਸ਼ਾਪਿੰਗ (Online Shopping) ਦਾ ਜ਼ਮਾਨਾ ਹੈ। ਆਨਲਾਇਨ ਸ਼ਾਪਿੰਗ (Online Shopping) ਨਾਲ ਸੰਬੰਧਿਤ ਵੱਖ ਵੱਖ ਸਾਇਟਾਂ ਗਾਹਕਾਂ ਨੂੰ ਆਕਰਸ਼ਿਤ ਕਰਨ ਲਈ ਸਮੇਂ ਸਮੇਂ ਸੇਲ ਦਾ ਲਾਭ ਦਿੰਦੀਆਂ ਹਨ। ਅਜਿਹੀ ਹੀ ਇਕ ਸੇਲ ਐਮਾਜੌਨ (Amazon) ਉਪਰ Mega Electronic Days Sale ਦੇ ਨਾਂ ਨਾਲ ਚੱਲ ਰਹੀ ਹੈ, ਜੋ ਖਤਮ ਹੋਣ 'ਚ ਸਿਰਫ਼ ਇਕ ਦਿਨ ਬਾਕੀ ਹੈ। ਇਸ ਸੇਲ 'ਚ ਗਾਹਕਾਂ ਨੂੰ ਕਈ ਤਰ੍ਹਾਂ ਦੇ ਆਫਰ ਅਤੇ ਡਿਸਕਾਊਂਟ ਦਿੱਤੇ ਜਾ ਰਹੇ ਹਨ। ਸੇਲ 'ਚ ਗਾਹਕ ਘੱਟ ਕੀਮਤ 'ਤੇ ਲੈਪਟਾਪ, ਵੇਅਰੇਬਲ, ਪ੍ਰਿੰਟਰ, ਮਾਨੀਟਰ, ਸਪੀਕਰ, ਹੈੱਡਫੋਨ ਖਰੀਦ ਸਕਦੇ ਹਨ।

Samsung, Xiaomi, Boat ਵਰਗੇ ਮਸ਼ਹੂਰ ਬ੍ਰਾਂਡਾਂ ਨੂੰ ਸੇਲ 'ਚ ਚੰਗੇ ਆਫਰ ਦੇ ਨਾਲ ਖਰੀਦਿਆ ਜਾ ਸਕਦਾ ਹੈ।

ਗਾਹਕ ਇਸ ਸੇਲ ਵਿੱਚ ਐਚਡੀਐੱਫਸੀ ਕ੍ਰੈਡਿਟ ਕਾਰਡ (HDFC Credit Card)ਤੇ EMIs ਦੇ ਨਾਲ ਅਤੇ ਸਿਟੀ ਬੈਂਕ ਡੈਬਿਟ, ਕ੍ਰੈਡਿਟ ਕਾਰਡ (Citi Bank Debit, Credit Card) ਤੇ EMIs ਦੇ ਨਾਲ 10% ਦੀ ਤੁਰੰਤ ਛੂਟ ਪ੍ਰਾਪਤ ਕਰ ਸਕਦੇ ਹਨ।

ਸਭ ਤੋਂ ਪਹਿਲਾਂ ਟੈਬ ਦੀ ਗੱਲ ਕਰੀਏ ਤਾਂ ਇਸ ਸੇਲ 'ਚੋਂ Xiaomi Pad 5 ਨੂੰ ਸਿਰਫ 26,999 ਰੁਪਏ 'ਚ ਖਰੀਦਿਆ ਜਾ ਸਕਦਾ ਹੈ। Mi Pad 5 ਇੱਕ 11-ਇੰਚ LCD ਡਿਸਪਲੇਅ ਦੇ ਨਾਲ ਆਉਂਦਾ ਹੈ। ਫੌਨ ਦੀ ਡਿਸਪਲੇ 120Hz ਰਿਫਰੈਸ਼ ਰੇਟ ਨੂੰ ਸਪੋਰਟ ਕਰਦੀ ਹੈ ਅਤੇ ਟੈਬ 'ਚ ਹਾਈ-ਰੈਜ਼ੋਲਿਊਸ਼ਨ ਆਡੀਓ ਅਤੇ ਡੌਲਬੀ ਐਟਮਸ ਉਪਲਬਧ ਹਨ। ਪਾਵਰ ਲਈ ਇਸ 'ਚ 8720mAh ਦੀ ਬੈਟਰੀ ਦਿੱਤੀ ਜਾਵੇਗੀ, ਜਿਸ ਦੇ ਨਾਲ 33W ਫਾਸਟ ਚਾਰਜਿੰਗ ਮਿਲਦੀ ਹੈ।

ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਤਾਂ ਅੱਜਕਲ ਪੋਰਟੇਬਲ ਵਾਇਰਲੈੱਸ ਸਪੀਕਰ ਦਾ ਰੁਝਾਨ ਬਹੁਤ ਤੇਜ਼ੀ ਨਾਲ ਵਧਿਆ ਹੈ ਅਤੇ ਅਜਿਹੇ 'ਚ ਜੇਕਰ ਤੁਸੀਂ ਵੀ ਨਵਾਂ ਸਪੀਕਰ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਹਾਡੇ ਲਈ ਇਕ ਚੰਗਾ ਮੌਕਾ ਹੈ। ਪੋਰਟੇਬਲ ਵਾਇਰਲੈੱਸ ਸਪੀਕਰ ਨੂੰ ਐਮਾਜ਼ਾਨ ਸੇਲ 'ਚ ਸਿਰਫ 3,999 ਰੁਪਏ 'ਚ ਖਰੀਦਿਆ ਜਾ ਸਕਦਾ ਹੈ। ਇਸ ਪੋਰਟੇਬਲ ਸਪੀਕਰ 'ਚ RGB LED ਮੌਜੂਦ ਹੈ। ਨਾਲ ਹੀ ਇਹ TWS ਸਮਰੱਥਾ ਦੇ ਨਾਲ ਆਉਂਦਾ ਹੈ।

ਜ਼ਿਕਰਯੋਗ ਹੈ ਕਿ ਇਸ ਸੇਲ ਵਿਚ ਮਿਲਣ ਵਾਲਾ ਤੀਜਾ ਮਹੱਤਵਪੂਰਨ ਪ੍ਰੌਡਕਟ Noise ColorFit Pulse Grand ਸਮਾਰਟਵਾਚ ਹੈ। ਐਮਾਜੌਨ (Amazon) ਸੇਲ 'ਚ ਇਹ ਸਮਾਰਟਵਾਚ ਸਿਰਫ਼ 1,999 ਰੁਪਏ ਦੀ ਕੀਮਤ 'ਚ ਮਿਲ ਰਹੀ ਹੈ। Noise ColorFit Pulse Grand ਵਿੱਚ 1.69-ਇੰਚ ਦੀ LCD ਟੱਚ ਸਕਰੀਨ ਡਿਸਪਲੇ ਹੈ। ਇਹ ਆਇਤਾਕਾਰ ਡਾਇਲ ਦੇ ਨਾਲ ਆਉਂਦੀ ਹੈ। ਇਸ ਘੜੀ 'ਚ ਤੁਹਾਨੂੰ 60 ਸਪੋਰਟਸ ਮੋਡ ਮਿਲਣਗੇ। ਇਹ ਦਿਲ ਦੀ ਧੜਕਣ ਨੂੰ ਮਾਪਦੀ ਹੈ। ਇਸਦੇ ਨਾਲ ਇਸ ਰਾਹੀਂ ਨੀਂਦ, ਤਣਾਅ ਅਤੇ ਮਹਾਂਵਾਰੀ ਨੂੰ ਟਰੈਕ ਕੀਤਾ ਜਾ ਸਕਦਾ ਹੈ।
Published by:Amelia Punjabi
First published: