Home /News /lifestyle /

Beware : ਜੇਕਰ ਤੁਸੀਂ ਲੈਣੀ ਹੈ ਕੋਈ ਵਿੱਤੀ ਸਲਾਹ ਤਾਂ ਇੰਨਾ ਗੱਲਾਂ ਦਾ ਰੱਖੋ ਧਿਆਨ, ਨਹੀਂ ਹੋਵੇਗਾ ਨੁਕਸਾਨ

Beware : ਜੇਕਰ ਤੁਸੀਂ ਲੈਣੀ ਹੈ ਕੋਈ ਵਿੱਤੀ ਸਲਾਹ ਤਾਂ ਇੰਨਾ ਗੱਲਾਂ ਦਾ ਰੱਖੋ ਧਿਆਨ, ਨਹੀਂ ਹੋਵੇਗਾ ਨੁਕਸਾਨ

Beware : ਜੇਕਰ ਤੁਸੀਂ ਲੈਣੀ ਹੈ ਕੋਈ ਵਿੱਤੀ ਸਲਾਹ ਤਾਂ ਇੰਨਾ ਗੱਲਾਂ ਦਾ ਰੱਖੋ ਧਿਆਨ, ਨਹੀਂ ਹੋਵੇਗਾ ਨੁਕਸਾਨ

Beware : ਜੇਕਰ ਤੁਸੀਂ ਲੈਣੀ ਹੈ ਕੋਈ ਵਿੱਤੀ ਸਲਾਹ ਤਾਂ ਇੰਨਾ ਗੱਲਾਂ ਦਾ ਰੱਖੋ ਧਿਆਨ, ਨਹੀਂ ਹੋਵੇਗਾ ਨੁਕਸਾਨ

ਸਲਾਹ ਲੈਣਾ ਜਾਂ ਸਲਾਹ ਦੇਣਾ ਸਾਡੀ ਨਿੱਤ ਜ਼ਿੰਦਗੀ ਦਾ ਆਮ ਹਿੱਸਾ ਹੈ। ਅਸੀਂ ਹਰ ਰੋਜ਼ ਛੋਟੇ ਤੋਂ ਲੈ ਕੇ ਵੱਡੇ ਕੰਮਾਂ ਲਈ ਸਲਾਹ ਲੈਂਦੇ ਜਾਂ ਦਿੰਦੇ ਹਾਂ। ਸਲਾਹ ਲੈਣਾ ਇਕ ਚੰਗੀ ਆਦਤ ਵੀ ਹੈ, ਪਰ ਨਾਲੋ ਨਾਲ ਇਹ ਇਕ ਸੁਚੇਤ ਕਾਰਜ ਵੀ ਹੋਣਾ ਚਾਹੀਦਾ ਹੈ। ਜੇਕਰ ਅਸੀਂ ਕਿਸੇ ਦੀ ਕਹੀ ਤੇ ਬਿਨਾਂ ਕੁਝ ਸੋਚੇ ਵਿਚਾਰੇ ਅਮਲ ਕਰ ਲੈਂਦੇ ਹਾਂ ਤਾਂ ਇਸਨੂੰ ਸਲਾਹ ਲੈਣਾ ਨਹੀਂ ਬਲਕਿ ਪਿੱਛੇ ਲੱਗਣਾ ਹੀ ਕਿਹਾ ਜਾਵੇਗਾ। ਇਸ ਲਈ ਸਲਾਹ ਲੈਂਦਿਆਂ ਹਮੇਸ਼ਾ ਦੂਜੇ ਦੁਆਰਾ ਕਹੀ ਗੱਲ ਨੂੰ ਆਪਣੇ ਹਲਾਤਾਂ ਮੁਤਾਬਿਕ ਪਰਖਣਾ ਲਾਜ਼ਮੀ ਹੁੰਦਾ ਹੈ। ਅਸੀਂ ਭਾਰਤੀ ਆਮ ਹੀ ਕਿਸੇ ਦੂਜੇ ਦੀ ਤਰੱਕੀ ਵੇਖਕੇ ਉਸਦੀ ਸਲਾਹ ਅਨੁਸਾਰ ਕੰਮ ਕਰ ਲੈਂਦੇ ਹਾਂ ਕਿ ਜੇਕਰ ਉਸਨੂੰ ਲਾਭ ਹੋਇਆ ਹੈ ਤਾਂ ਸਾਨੂੰ ਵੀ ਹੋਵੇਗਾ। ਪਰ ਅਜਿਹਾ ਜ਼ਰੂਰੀ ਨਹੀਂ, ਹਰ ਇਨਸਾਨ ਦੀਆਂ ਜੀਵਨ ਹਾਲਤਾਂ, ਆਰਥਿਕ ਸਥਿਤੀ, ਆਮਦਨੀ ਆਦਿ ਵੱਖੋ ਵੱਖਰਾ ਹੁੰਦਾ ਹੈ। ਇਸ ਲਈ ਜੋ ਢੰਗ ਇਕ ਬੰਦੇ ਲਈ ਚੰਗਾ ਹੈ, ਜ਼ਰੂਰੀ ਨਹੀਂ ਉਹ ਦੂਜੇ ਲਈ ਵੀ ਚੰਗਾ ਹੋਵੇਗਾ।

ਹੋਰ ਪੜ੍ਹੋ ...
 • Share this:

  ਸਲਾਹ ਲੈਣਾ ਜਾਂ ਸਲਾਹ ਦੇਣਾ ਸਾਡੀ ਨਿੱਤ ਜ਼ਿੰਦਗੀ ਦਾ ਆਮ ਹਿੱਸਾ ਹੈ। ਅਸੀਂ ਹਰ ਰੋਜ਼ ਛੋਟੇ ਤੋਂ ਲੈ ਕੇ ਵੱਡੇ ਕੰਮਾਂ ਲਈ ਸਲਾਹ ਲੈਂਦੇ ਜਾਂ ਦਿੰਦੇ ਹਾਂ। ਸਲਾਹ ਲੈਣਾ ਇਕ ਚੰਗੀ ਆਦਤ ਵੀ ਹੈ, ਪਰ ਨਾਲੋ ਨਾਲ ਇਹ ਇਕ ਸੁਚੇਤ ਕਾਰਜ ਵੀ ਹੋਣਾ ਚਾਹੀਦਾ ਹੈ। ਜੇਕਰ ਅਸੀਂ ਕਿਸੇ ਦੀ ਕਹੀ ਤੇ ਬਿਨਾਂ ਕੁਝ ਸੋਚੇ ਵਿਚਾਰੇ ਅਮਲ ਕਰ ਲੈਂਦੇ ਹਾਂ ਤਾਂ ਇਸਨੂੰ ਸਲਾਹ ਲੈਣਾ ਨਹੀਂ ਬਲਕਿ ਪਿੱਛੇ ਲੱਗਣਾ ਹੀ ਕਿਹਾ ਜਾਵੇਗਾ। ਇਸ ਲਈ ਸਲਾਹ ਲੈਂਦਿਆਂ ਹਮੇਸ਼ਾ ਦੂਜੇ ਦੁਆਰਾ ਕਹੀ ਗੱਲ ਨੂੰ ਆਪਣੇ ਹਲਾਤਾਂ ਮੁਤਾਬਿਕ ਪਰਖਣਾ ਲਾਜ਼ਮੀ ਹੁੰਦਾ ਹੈ। ਅਸੀਂ ਭਾਰਤੀ ਆਮ ਹੀ ਕਿਸੇ ਦੂਜੇ ਦੀ ਤਰੱਕੀ ਵੇਖਕੇ ਉਸਦੀ ਸਲਾਹ ਅਨੁਸਾਰ ਕੰਮ ਕਰ ਲੈਂਦੇ ਹਾਂ ਕਿ ਜੇਕਰ ਉਸਨੂੰ ਲਾਭ ਹੋਇਆ ਹੈ ਤਾਂ ਸਾਨੂੰ ਵੀ ਹੋਵੇਗਾ। ਪਰ ਅਜਿਹਾ ਜ਼ਰੂਰੀ ਨਹੀਂ, ਹਰ ਇਨਸਾਨ ਦੀਆਂ ਜੀਵਨ ਹਾਲਤਾਂ, ਆਰਥਿਕ ਸਥਿਤੀ, ਆਮਦਨੀ ਆਦਿ ਵੱਖੋ ਵੱਖਰਾ ਹੁੰਦਾ ਹੈ। ਇਸ ਲਈ ਜੋ ਢੰਗ ਇਕ ਬੰਦੇ ਲਈ ਚੰਗਾ ਹੈ, ਜ਼ਰੂਰੀ ਨਹੀਂ ਉਹ ਦੂਜੇ ਲਈ ਵੀ ਚੰਗਾ ਹੋਵੇਗਾ। ਇਹ ਉਸੇ ਤਰ੍ਹਾਂ ਹੈ ਜਿਵੇਂ ਇਕੋ ਬਿਮਾਰੀ ਵਾਲੇ ਦੋ ਮਰੀਜ਼ਾਂ ਨੂੰ ਵੀ ਡਾਕਟਰ ਇਕੋ ਦਵਾਈ ਨਹੀਂ ਦਿੰਦਾ, ਕਿਉਂਕਿ ਦੋਹਾਂ ਮਰੀਜ਼ਾਂ ਦਾ ਰੋਗ ਤਾਂ ਇਕ ਹੈ ਪਰ ਮਰੀਜ਼ਾਂ ਦੀ ਸਰੀਰਕ ਸਥਿਤੀ ਵੱਖੋ ਵੱਖਰੀ ਹੁੰਦੀ ਹੈ। ਇਸ ਲਈ ਸਲਾਹ ਲੈਂਦੇ ਸਮੇਂ ਹਮੇਸ਼ਾ ਚੇਤੰਨ ਹੋਣਾ ਚਾਹੀਦਾ ਹੈ। ਅਸੀਂ ਜ਼ਿੰਦਗੀ ਵਿਚ ਵਿੱਤੀ ਕਾਰਜਾਂ ਸੰਬੰਧੀ ਅਕਸਰ ਸਲਾਹਾਂ ਲੈਂਦੇ ਹਾਂ। ਅੱਜ ਤੁਹਾਨੂੰ ਅਜਿਹੀਆਂ ਹੀ ਕੁਝ ‘ਗਲਤ ਸਲਾਹਾਂ’ ਬਾਰੇ ਦੱਸਣ ਜਾ ਰਹੇ ਹਾਂ ਜੋ ਵਿੱਤੀ ਮਾਮਲਿਆਂ ਵਿਚ ਸੁਣਨ ਨੂੰ ਮਿਲਦੀਆਂ ਹਨ।

  ਕਰੈਡਿਟ ਕਾਰਡ ਨਾ ਵਰਤੋ

  ਕਰੈਡਿਟ ਕਾਰਡ (Credit card) ਦੀ ਵਰਤੋਂ ਨਾ ਕਰਨ ਦੀ ਸਲਾਹ ਵੀ ਇਕ ਮਾੜੀ ਸਲਾਹ ਹੈ। ਕਰੈਡਿਟ ਕਾਰਡ ਦੀ ਵਰਤੋਂ ਕਰਨਾ ਇਕ ਚੰਗੀ ਗੱਲ ਹੈ ਬਾ ਸ਼ਰਤੇ ਇਹਨਾਂ ਨੂੰ ਢੰਗ ਨਾਲ ਵਰਤਿਆ ਜਾਵੇ। ਕਰੈਡਿਟ ਕਾਰਡ ਵਰਤਣ ਨਾਲ ਤੁਹਾਡਾ ਕਰੈਡਿਟ ਸਕੋਰ (credit score) ਬਣਦਾ ਹੈ ਜਿਸ ਸਦਕਾ ਕਿਸੇ ਲੋੜ ਸਮੇਂ ਲੋਨ ਲੈਣ ਵਿਚ ਮੱਦਦ ਮਿਲਦੀ ਹੈ। ਦੂਜਾ ਕਰੈਡਿਟ ਕਾਰਡ ਉੱਤੇ ਕੈਸ਼ਬੈਕ, ਡਿਸਕਾਊਂਟ ਆਦਿ ਵੀ ਮਿਲਦਾ ਹੈ। ਇਸ ਤੋਂ ਸਿਵਾ ਤੁਸੀਂ 35-45 ਦਿਨਾਂ ਲਈ ਬਿਨਾਂ ਵਿਆਜ਼ ਪੈਸਾ ਵਰਤ ਸਕਦੇ ਹੋ। ਇਸ ਲਈ ਜੇਕਰ ਬਿੱਲਾਂ ਦਾ ਭੁਗਤਾਨ ਸਮੇਂ ਸਿਰ ਕੀਤਾ ਜਾਵੇ, ਸਮਝਦਾਰੀ ਨਾਲ ਪੈਸਾ ਵਰਤਿਆ ਜਾਵੇ ਤਾਂ ਕਰੈਡਿਟ ਕਾਰਡ ਵਰਤਣਾ ਕੋਈ ਮਾੜੀ ਨਹੀਂ ਬਲਕਿ ਚੰਗੀ ਹੈ।

  ਕਰਜ਼ ਲੈਣਾ ਗਲਤ ਹੈ

  ਕਰਜ਼ ਨਾ ਲੈਣ ਦੀ ਰਾਇ ਦੇਣਾ ਵੀ ਇਕ ਮੂਰਖਤਾਈ ਹੀ ਹੈ। ਕਰਜ਼ਾ ਲੈਣਾ ਸਹੀ ਹੈ ਜਾਂ ਗਲਤ, ਇਹ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਕਰਜ਼ ਲਿਆਇਆ ਕਾਹਦੀ ਖਾਤਰ ਜਾ ਰਿਹਾ ਹੈ। ਜੇਕਰ ਕਰਜ਼ ਕਿਸੇ ਵਪਾਰ ਜਾਂ ਕਾਰੋਬਾਰ ਲਈ ਲਿਆ ਜਾ ਰਿਹਾ ਹੈ, ਜਿਸ ਵਿਚੋਂ ਕਰਜ਼ ਵਾਪਸੀ ਦੀ ਸੰਭਾਵਨਾ ਹੈ ਤਾਂ ਕਰਜ਼ ਲੈਣਾ ਕੋਈ ਗਲਤ ਗੱਲ ਨਹੀਂ ਹੈ। ਸੋ ਜਿਹੜਾ ਕਰਜ਼ਾ ਤੁਹਾਡੇ ਆਮਦਨੀ ਨੂੰ ਵਧਾਉਣ ਵਿਚ ਮੱਦਦ ਕਰਦਾ ਹੋਵੇ, ਅਜਿਹਾ ਕਰਜ਼ਾ ਲੈਣਾ ਬਿਲਕੁਲ ਜਾਇਜ ਹੈ।

  ਰਿਸਕ ਵਾਲੀ ਥਾਂ ਨਿਵੇਸ਼ ਨਾ ਕਰੋ

  ਇਹ ਇਕ ਆਮ ਸਲਾਹ ਹੈ ਜੋ ਕਿ ਸੁਣਨ ਨੂੰ ਮਿਲਦੀ ਹੈ। ਪਰ ਰਿਸਕ ਫ੍ਰੀ ਨਿਵੇਸ਼ ਇਕ ਜ਼ੁਮਲਾ ਹੈ, ਸੱਚਾਈ ਬਿਲਕੁਲ ਵੀ ਨਹੀਂ ਹੈ। ਜਿਸ ਤਰ੍ਹਾਂ ਦੇ ਦੁਨੀਆਂ ਵਿਚ ਅਸੀਂ ਰਹਿੰਦੇ ਹਾਂ ਉੱਥੇ ਅਜਿਹਾ ਸੰਭਵ ਨਹੀਂ ਹੈ। ਸਾਡਾ ਇਨਸਾਨਾਂ ਦਾ ਪਲ ਭਰ ਦਾ ਭਰੋਸਾ ਨਹੀਂ ਹੈ ਤਾਂ ਆਰਥਿਕ ਬਣਤਰਾਂ ਦਾ ਕੀ ਭਰੋਸਾ ਹੈ। ਇਹ ਗੱਲ ਜ਼ਰੂਰ ਹੈ ਕਿ ਫਿਕਸ ਡਿਪਾਜਟ (FD), ਬੱਚਤ ਖਾਤਾ ਆਦਿ ਜਿਹਾ ਨਿਵੇਸ਼ ਦਾ ਢੰਗ ਘੱਟ ਜੋਖ਼ਮ ਵਾਲਾ ਹੈ ਪਰ ਰਿਸਕ ਫ੍ਰੀ ਤਾਂ ਇਹ ਵੀ ਨਹੀਂ ਹੈ। ਕੋਈ ਵੀ ਬੈਂਕ ਕਦ ਦਵਾਲੀਆ ਹੋ ਜਾਵੇ, ਇਸਦਾ ਕੀ ਭਰੋਸਾ ਹੈ? ਦੂਜੇ ਪਾਸੇ ਇਹਨਾਂ ਨਿਵੇਸ਼ਾ ਰਾਹੀਂ ਮਿਲਣ ਵਾਲਾ ਰੀਟਰਨ ਵੀ ਤਾਂ ਨਾਂਹ ਦੇ ਬਰਾਬਰ ਹੈ। ਇਸ ਲਈ ਜ਼ੀਰੋ ਰਿਸਕ ਜਿਹੇ ਵਹਿਮ ਵਿਚ ਪੈਣ ਦੀ ਬਜਾਇ ਆਪਣੀ ਵਿੱਤੀ ਹਾਲਤ ਅਤੇ ਰਿਸਕ ਲੈ ਸਕਣ ਦੀ ਸਮਰੱਥਾ ਅਨੁਸਾਰ ਨਿਵੇਸ਼ ਕਰਨਾ ਹੀ ਸਿਆਣਪ ਹੈ।

  ਰਿਟਾਇਰਮੈਂਟ ਨੇੜੇ ਛੋਟੇ ਅਰਸੇ ਦਾ ਨਿਵੇਸ਼ ਕਰੋ

  ਲੋਕ ਅਕਸਰ ਹੀ ਰਾਇ ਦਿੰਦੇ ਹਨ ਕਿ ਰਿਟਾਇਰਮੈਂਟ ਦੇ ਨੇੜੇ ਛੋਟੇ ਅਰਸੇ (short term) ਦਾ ਨਿਵੇਸ਼ ਹੀ ਕਰਨਾ ਚਾਹੀਦਾ ਹੈ, ਪਰ ਇਹ ਸਲਾਹ ਵੀ ਸਭਨਾ ਲਈ ਸਹੀ ਨਹੀਂ ਹੈ। ਅਜਿਹੇ ਨਿਵੇਸ਼ ਵਿਚ ਰਿਟਰਨ ਨਾ ਦੇ ਬਰਾਬਰ ਮਿਲਦਾ ਹੈ, ਸੋ ਇਹ ਤਾਂ ਇੰਝ ਹੈ ਜਿਵੇਂ ਤੁਸੀਂ ਆਪਣੇ ਪੈਸੇ ਨੂੰ ਕਿਸੇ ਫਲ ਦੀ ਤਰ੍ਹਾਂ ਫਰਿੱਜ ਵਿਚ ਰੱਖਦੇ ਹੋ। ਰਿਟਾਇਰਮੈਂਟ ਬਾਦ ਅਜਿਹਾ ਨਿਵੇਸ਼ ਤੁਹਾਡੀਆਂ ਲੋੜਾਂ ਦੀ ਪੂਰਤੀ ਲਈ ਨਾ ਕਾਫ਼ੀ ਹੋਣ ਦੀ ਵਧੇਰੇ ਸੰਭਾਵਨਾ ਹੈ। ਸੋ ਇਸ ਲਈ ਆਪਣੀ ਆਮਦਨੀ ਦੀ ਸਮਰੱਥਾ ਅਨੁਸਾਰ ਹੀ ਨਿਵੇਸ਼ ਕਰਨਾ ਚਾਹੀਦਾ ਹੈ, ਸਾਰਾ ਪੈਸਾ ਹੀ ਛੋਟੇ ਅਰਸੇ ਦੇ ਨਿਵੇਸ਼ ਵਿਚ ਨਾ ਲਗਾਓ ਤੇ ਨਾ ਹੀ ਸਾਰਾ ਰਿਸਕ ਵਾਲੇ ਨਿਵੇਸ਼ ਵਿਚ ਪਾਓ। ਸਗੋਂ ਪੈਸਾ ਵੰਡ ਕੇ ਨਿਵੇਸ਼ ਕਰਨਾ ਹੀ ਜ਼ਿਆਦਾ ਸਹੀ ਹੈ।

  ਘਰ ਇਕ ਸਦਾ ਰਹਿਣ ਵਾਲੀ ਸੰਪਤੀ ਹੈ

  ਘਰ ਵੀ ਮਨੁੱਖ ਦੀ ਇਕ ਸੰਪਤੀ ਵਾਂਗ ਹੈ ਪਰ ਉਦੋਂ ਜਦੋਂ ਤੁਸੀਂ ਭਵਿੱਖ ਵਿਚ ਇਸਨੂੰ ਵੇਚਕੇ ਲਾਭ ਕਮਾਉਂਦੇ ਹੋ ਜਾਂ ਕਿਸੇ ਹੋਰ ਢੰਗ ਨਾਲ ਤੁਹਾਡੀ ਆਮਦਨੀ ਵਿਚ ਵਾਧਾ ਕਰਦਾ ਹੈ। ਜੇਕਰ ਤੁਸੀਂ ਰਿਹਾਇਸ਼ ਖਾਤਿਰ ਹੀ ਘਰ ਬਿਨਾਂ ਰਹੇ ਹੋ ਅਤੇ ਭਵਿੱਖ ਵਿਚ ਇਸਦੇ ਲਾਭ ਦੇਣ ਦੀ ਸੰਭਾਵਨਾ ਨਾਮਾਤਰ ਹੈ ਤਾਂ ਇਹ ਸੰਪਤੀ ਨਹੀਂ ਹੈ। ਇਸਦੇ ਨਾਲ ਹੀ ਜੇਕਰ ਤੁਹਾਡਾ ਘਰ ਕਿਸੇ ਸ਼ਹਿਰ ਜਾਂ ਨਗਰ ਵਿਚ ਅਜਿਹੀ ਥਾਂ ਹੈ ਜਿੱਥੇ ਭਵਿੱਖ ਵਿਚ ਘਰ ਦੀ ਮੰਗ ਵਧੇਗੀ ਤਾਂ ਇਹ ਸੰਪਤੀ ਹੈ ਪਰ ਜੇਕਰ ਘਰ ਕਿਸੇ ਆਮ ਪਿੰਡ ਵਿਚ ਜਿਸਦੀ ਕੀਮਤ ਪੁਰਾਣਾ ਹੋ ਜਾਣ ਕਾਰਨ ਘੱਟੇਗੀ ਹੀ, ਤਾਂ ਅਜਿਹਾ ਘਰ ਸੰਪਤੀ ਨਹੀਂ ਹੈ।

  ਸੋ ਇਹ ਤੇ ਅਜਿਹੀਆਂ ਹੋਰ ਕਈ ਸਲਾਹਾਂ ਹਨ ਜਿਨ੍ਹਾਂ ਨੂੰ ਸੁੱਤੇ ਸਿੱਧ ਹੀ ਨਹੀਂ ਮੰਨ ਲੈਣਾ ਚਾਹੀਦਾ। ਸਾਨੂੰ ਆਪਣੇ ਆਪ ਨੂੰ ਸਿੱਖਤ ਕਰਨਾ ਚਾਹੀਦਾ ਹੈ, ਹਰ ਕਾਰਜ ਕਰਨ ਤੋਂ ਪਹਿਲਾਂ ਖ਼ੁਦ ਉਸਦੇ ਸਾਰੇ ਪੱਖਾਂ ਬਾਰੇ ਵੱਧ ਤੋਂ ਵੱਧ ਜਾਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਅੱਜ ਦੇ ਸੋਸ਼ਲ ਮੀਡੀਆ ਦੇ ਜ਼ਮਾਨੇ ਵਿਚ ਤਾਂ ਸਲਾਹਾਂ ਪ੍ਰਸ਼ਾਦ ਵਾਂਗ ਮਿਲ ਰਹੀਆਂ ਹਨ। ਇਸ ਲਈ ਸੁਚੇਤ ਹੋ ਕੇ ਅਤੇ ਆਪਣੀ ਸਥਿਤੀ ਤੇ ਸਮਰੱਥਾ ਨੂੰ ਸਮਝਦਿਆਂ ਹੀ ਨਿਵੇਸ਼ ਜਾਂ ਹੋਰ ਵਿੱਤੀ ਕਾਰਜ ਕਰਨੇ ਚਾਹੀਦੇ ਹਨ।

  First published: