Home /News /lifestyle /

ਸਾਵਧਾਨ- ਮੋਬਾਈਲ ਫੋਨ ਸਿਰਹਾਣੇ ਰੱਖ ਕੇ ਸੌਣ ਦੀ ਆਦਤ ਦੇ ਰਹੀ ਹੈ ਕਈ ਗੰਭੀਰ ਬਿਮਾਰੀਆਂ ਨੂੰ ਸੱਦਾ

ਸਾਵਧਾਨ- ਮੋਬਾਈਲ ਫੋਨ ਸਿਰਹਾਣੇ ਰੱਖ ਕੇ ਸੌਣ ਦੀ ਆਦਤ ਦੇ ਰਹੀ ਹੈ ਕਈ ਗੰਭੀਰ ਬਿਮਾਰੀਆਂ ਨੂੰ ਸੱਦਾ

ਸਾਵਧਾਨ- ਮੋਬਾਈਲ ਫੋਨ ਸਿਰਹਾਣੇ ਰੱਖ ਕੇ ਸੌਣ ਦੀ ਆਦਤ ਛੱਡੋ, ਖੋਜ ‘ਚ ਇਹ ਗੱਲ ਆਈ ਸਾਹਮਣੇ 

ਸਾਵਧਾਨ- ਮੋਬਾਈਲ ਫੋਨ ਸਿਰਹਾਣੇ ਰੱਖ ਕੇ ਸੌਣ ਦੀ ਆਦਤ ਛੱਡੋ, ਖੋਜ ‘ਚ ਇਹ ਗੱਲ ਆਈ ਸਾਹਮਣੇ 

ਬਹੁਤ ਸਾਰੇ ਲੋਕ ਰਾਤ ਨੂੰ ਸੋਣ ਵੇਲੇ ਵੀ ਮੋਬਾਈਲ ਫੋਨ ਨੂੰ ਆਪਣੇ ਸਿਰਹਾਣੇ ਕੋਲ ਰੱਖ ਕੇ ਸੌਂਦੇ ਹਨ। ਜੇ ਤੁਸੀਂ ਵੀ ਅਜਿਹਾ ਕਰਦੇ ਹੋ ਤਾਂ ਆਪਣੀ ਆਦਤ ਨੂੰ ਬਦਲੋ ਕਿਉਂਕਿ ਸਮਾਰਟ ਫੋਨ ਤੁਹਾਨੂੰ ਕਈ ਗੰਭੀਰ ਬਿਮਾਰੀਆਂ ਦੇ ਰਿਹਾ ਹੈ।

 • Share this:
  ਅੱਜਕਲ ਮੋਬਾਈਲ ਫੋਨ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਚੁੱਕਾ ਹੈ। ਬਹੁਤ ਸਾਰੇ ਲੋਕ ਰਾਤ ਨੂੰ ਸੋਣ ਵੇਲੇ ਵੀ ਮੋਬਾਈਲ ਫੋਨ ਨੂੰ ਆਪਣੇ ਸਿਰਹਾਣੇ ਕੋਲ ਰੱਖ ਕੇ ਸੌਂਦੇ ਹਨ। ਜੇ ਤੁਸੀਂ ਵੀ ਅਜਿਹਾ ਕਰਦੇ ਹੋ ਤਾਂ ਆਪਣੀ ਆਦਤ ਨੂੰ ਬਦਲੋ ਕਿਉਂਕਿ ਸਮਾਰਟ ਫੋਨ ਤੁਹਾਨੂੰ ਕਈ ਗੰਭੀਰ ਬਿਮਾਰੀਆਂ ਦੇ ਰਿਹਾ ਹੈ।

  ਯੂਕੇ ਦੀ ਐਕਸੀਟਰ ਯੂਨੀਵਰਸਿਟੀ ਵਿਚ ਹੋਈ ਖੋਜ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਸਮਾਰਟ ਫੋਨਾਂ ਵਿਚੋਂ ਨਿਕਲਣ ਵਾਲੀਆਂ ਰੇਡੀਏਸ਼ਨ ਕੈਂਸਰ ਅਤੇ ਨਪੁੰਸਕਤਾ ਦੇ ਖਤਰੇ ਨੂੰ ਵਧਾਉਂਦੀ ਹੈ। ਅੰਤਰਰਾਸ਼ਟਰੀ ਕੈਂਸਰ ਰਿਸਰਚ ਏਜੰਸੀ ਨੇ ਸਮਾਰਟ ਫੋਨਾਂ ਤੋਂ ਨਿਕਲਦੇ ਇਲੈਕਟ੍ਰੋ-ਮੈਗਨੈਟਿਕ ਰੇਡੀਏਸ਼ਨਜ਼ ਨੂੰ ਕਾਰਸਿਨੋਜਨ ਯਾਨੀ ਕੈਂਸਰ ਵਾਲੇ ਤੱਤਾਂ ਦੀ ਸ਼੍ਰੇਣੀ ਵਿਚ ਰੱਖਿਆ ਹੈ।

  ਆਈਸੀਆਰਏ ਨੇ ਚੇਤਾਵਨੀ ਦਿੱਤੀ ਹੈ ਕਿ ਸਮਾਰਟ ਫੋਨਾਂ ਦੀ ਜ਼ਿਆਦਾ ਵਰਤੋਂ ਨਾਲ ਕੰਨ ਅਤੇ ਦਿਮਾਗ ਵਿਚ ਰਸੌਲੀ ਬਣਨ ਦਾ ਕਾਰਨ ਬਣਦਾ ਹੈ। ਬਾਅਦ ਵਿਚ ਇਹ ਦੇ ਕੈਂਸਰ ਦੇ ਰੂਪ ਲੈਣ ਦੀ ਸੰਭਾਵਨਾ ਵੱਧ ਜਾਂਦੀ ਹੈ। 2014 ਵਿੱਚ ਪ੍ਰਕਾਸ਼ਤ ਇੱਕ ਅਧਿਐਨ ਦੇ ਅਨੁਸਾਰ, ਸਮਾਰਟ ਫੋਨਾਂ ਤੋਂ ਨਿਕਲਦੇ ਇਲੈਕਟ੍ਰੋ-ਮੈਗਨੈਟਿਕ ਰੇਡੀਏਸ਼ਨ ਸਿੱਧੇ ਤੌਰ ‘ਤੇ ਨਪੁੰਸਕਤਾ ਨਾਲ ਜੁੜੇ ਹੋਏ ਹਨ।

  ਖੋਜਕਰਤਾਵਾਂ ਨੇ ਚੇਤਾਵਨੀ ਦਿੱਤੀ ਕਿ ਪੈਂਟ ਦੀ ਜੇਬ ਵਿਚ ਸਮਾਰਟ ਫੋਨ ਰੱਖਣ ਨਾਲ ਸ਼ੁਕਰਾਣੂ ਦਾ ਉਤਪਾਦਨ ਘੱਟ ਜਾਂਦਾ ਹੈ। ਜੇ ਤੁਸੀਂ ਫੋਨ ਨੂੰ ਸਿਰਹਾਣੇ ਦੇ ਹੇਠਾਂ ਰੱਖ ਕੇ ਸੌਂਦੇ ਹੋ, ਤਾਂ ਤੁਰੰਤ ਇਸ ਆਦਤ ਨੂੰ ਛੱਡ ਦਿਓ. ਅਜਿਹਾ ਕਰਨ ਨਾਲ ਤੁਹਾਡਾ ਸਮਾਰਟ ਫੋਨ ਫਟ ਸਕਦਾ ਹੈ।

  ਸਾਲ 2017 ਵਿੱਚ ਇਜ਼ਰਾਈਲ ਦੀ ਹਾਈਫਾ ਯੂਨੀਵਰਸਿਟੀ ਦੇ ਅਧਿਐਨ ਵਿੱਚ ਕਿਹਾ ਗਿਆ ਸੀ ਕਿ ਸੌਣ ਤੋਂ ਅੱਧੇ ਘੰਟੇ ਪਹਿਲਾਂ ਸਕ੍ਰੀਨ ਦੀ ਵਰਤੋਂ ਬੰਦ ਕਰਨੀ ਚਾਹੀਦੀ ਹੈ। ਖੋਜਕਰਤਾਵਾਂ ਨੇ ਕਿਹਾ ਕਿ ਸਮਾਰਟਫੋਨ, ਕੰਪਿਊਟਰ ਅਤੇ ਟੀਵੀ ਦੀ ਸਕ੍ਰੀਨ ਤੋਂ ਨਿਕਲੀ ਨੀਲੀ ਰੋਸ਼ਨੀ ‘ਨੀਂਦ ਹਾਰਮੋਨ’ ਮੇਲਾਟੋਨਿਨ ਦੇ ਉਤਪਾਦਨ ਵਿਚ ਵਿਘਨ ਪਾਉਂਦੀ ਹੈ। ਇਸ ਦੇ ਕਾਰਨ, ਲੋਕਾਂ ਨੂੰ ਨੀਂਦ ਆਉਣ 'ਚ ਦਿੱਕਤ ਆਉਂਦੀ ਹੈ।
  Published by:Ashish Sharma
  First published:

  Tags: Mobile phone, Sleeping, Smartphone

  ਅਗਲੀ ਖਬਰ